ਗੋਆ ਵਿੱਚ ਗੋਆ ਮੁਕਤੀ ਦਿਵਸ ਸਮਾਰੋਹ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 19th, 03:15 pm

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਸਮੇਸਤ ਗੋਂਯਕਾਰ ਭਾਵਾ-ਭਯਣੀਂਕ, ਮਾਯੇਮੋਗਾਚੋ ਯੇਵਕਾਰ ! ਇਸ ਇਤਿਹਾਸਿਕ ਪ੍ਰੋਗਰਾਮ ਵਿੱਚ ਉਪਸਥਿਤ ਗੋਆ ਦੇ ਰਾਜਪਾਲ ਸ਼੍ਰੀ ਪੀ. ਐੱਸ ਸ਼੍ਰੀਧਰਨ ਪਿੱਲਈ ਜੀ, ਗੋਆ ਦੇ ਊਰਜਾਵਾਨ ਮੁੱਖ ਮੰਤਰੀ ਪ੍ਰਮੋਦ ਸਾਵੰਤ ਜੀ, ਉਪ ਮੁੱਖ ਮੰਤਰੀ ਚੰਦਰਕਾਂਤ ਕਾਵਲੇਕਰ ਜੀ, ਮਨੋਹਰ ਅਜ਼ਗਾਂਵਕਰ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀਪਦ ਨਾਇਕ ਜੀ, ਗੋਆ ਵਿਧਾਨਸਭਾ ਦੇ ਸਪੀਕਰ ਰਾਜੇਸ਼ ਪਟਨੇਕਰ ਜੀ, ਗੋਆ ਸਰਕਾਰ ਦੇ ਸਾਰੇ ਮੰਤਰੀਗਣ, ਜਨ- ਪ੍ਰਤੀਨਿਧੀਗਣ, ਸਾਰੇ ਅਧਿਕਾਰੀਗਣ ਅਤੇ ਗੋਆ ਦੇ ਮੇਰੇ ਭਾਈਓ ਭੈਣੋਂ!

ਪ੍ਰਧਾਨ ਮੰਤਰੀ ਨੇ ਗੋਆ ਵਿੱਚ ਆਯੋਜਿਤ ਗੋਆ ਮੁਕਤੀ ਦਿਵਸ ਸਮਾਰੋਹ ‘ਚ ਹਿੱਸਾ ਲਿਆ

December 19th, 03:12 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿੱਚ ਗੋਆ ਮੁਕਤੀ ਦਿਵਸ ਸਮਾਰੋਹ ‘ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਇਸ ਸਮਾਰੋਹ ਦੌਰਾਨ ‘ਅਪਰੇਸ਼ਨ ਵਿਜੈ’ ਦੇ ਸੁਤੰਤਰਤਾ ਸੈਨਾਨੀਆਂ ਤੇ ਸਾਬਕਾ ਫ਼ੌਜੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ; ਜਿਨ੍ਹਾਂ ਵਿੱਚ ਨਵੇਂ ਰੰਗ–ਰੂਪ ਵਾਲਾ ਅਗੁਆੜਾ ਕਿਲਾ ਜੇਲ੍ਹ ਮਿਊਜ਼ੀਅਮ, ਗੋਆ ਮੈਡੀਕਲ ਕਾਲਜ ‘ਚ ਸੁਪਰ ਸਪੈਸ਼ਿਐਲਿਟੀ ਬਲਾਕ, ਨਿਊ ਸਾਊਥ ਗੋਆ ਡਿਸਟ੍ਰਿਕਟ ਹਸਪਤਾਲ, ਮੋਪਾ ਹਵਾਈ ਅੱਡੇ ‘ਤੇ ਏਵੀਏਸ਼ਨ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਡੈਬੋਲਿਮ, ਨਵੇਲਿਮ, ਮਰਗਾਓ ਵਿਖੇ ਗੈਸ ਇਨਸੁਲੇਟਡ ਸਬ–ਸਟੇਸ਼ਨ ਸ਼ਾਮਲ ਹਨ। ਉਨ੍ਹਾਂ ਗੋਆ ‘ਚ ਬਾਰ ਕੌਂਸਲ ਆਵ੍ ਇੰਡੀਆ ਟ੍ਰੱਸਟ ਦੀ ‘ਇੰਡੀਆ ਇੰਟਰਨੈਸ਼ਨਲ ਯੂਨੀਵਰਸਿਟੀ ਆਵ੍ ਲੀਗਲ ਐਜੂਕੇਸ਼ਨ ਐਂਡ ਰੀਸਰਚ’ ਦਾ ਨੀਂਹ–ਪੱਥਰ ਵੀ ਰੱਖਿਆ।

ਪ੍ਰਧਾਨ ਮੰਤਰੀ 19 ਦਸੰਬਰ ਨੂੰ ਗੋਆ ਦਾ ਦੌਰਾ ਕਰਨਗੇ ਅਤੇ ਗੋਆ ਮੁਕਤੀ ਦਿਵਸ ਦੇ ਸਮਾਰੋਹਾਂ ਵਿੱਚ ਹਿੱਸਾ ਲੈਣਗੇ

December 17th, 04:34 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਦਸੰਬਰ ਨੂੰ ਗੋਆ ਦਾ ਦੌਰਾ ਕਰਨਗੇ ਅਤੇ ਦੁਪਹਿਰ 3 ਵਜੇ ਦੇ ਕਰੀਬ ਗੋਆ ਦੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿੱਚ ਗੋਆ ਮੁਕਤੀ ਦਿਵਸ ਦੇ ਸਮਾਰੋਹ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਸਮਾਰੋਹ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ‘ਅਪਰੇਸ਼ਨ ਵਿਜੈ’ ਦੇ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਕਰਨਗੇ। ਗੋਆ ਮੁਕਤੀ ਦਿਵਸ ਹਰ ਵਰ੍ਹੇ 19 ਦਸੰਬਰ ਨੂੰ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਸ਼ੁਰੂ ਕੀਤੇ ਗਏ 'ਅਪਰੇਸ਼ਨ ਵਿਜੈ' ਦੀ ਸਫ਼ਲਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ ਜਿਸ ਨੇ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਕਰਵਾਇਆ ਸੀ।