ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 08th, 01:00 pm

ਇਸ ਪਵਿੱਤਰ ਆਯੋਜਨ ਵਿੱਚ ਉਪਸਥਿਤ ਸਾਰੇ ਪੂਜਯ ਸੰਤਗਣ, ਅਚਾਰੀਆ ਗੌੜੀਯ ਮਿਸ਼ਨ ਦੇ ਸ਼੍ਰਧੇਯ (ਸਤਿਕਾਰਯੋਗ) ਭਗਤੀ ਸੁੰਦਰ ਸੰਨਿਆਸੀ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਅਰਜੁਨਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਦੇਸ਼ ਅਤੇ ਦੁਨੀਆ ਨਾਲ ਜੁੜੇ ਸਾਰੇ ਕ੍ਰਿਸ਼ਨ ਭਗਤ, ਹੋਰ ਮਹਾਨੁਭਾਵ, ਦੇਵੀਓ ਤੇ ਸੱਜਣੋਂ,

ਪ੍ਰਧਾਨ ਮੰਤਰੀ ਨੇ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ

February 08th, 12:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਜਯੰਤੀ (ਵਰ੍ਹੇਗੰਢ) ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅਚਾਰੀਆ ਸ੍ਰੀਲ ਪ੍ਰਭੁਪਾਦ (Acharya Srila Prabhupada ) ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਇੱਕ ਸਿੱਕਾ ਜਾਰੀ ਕੀਤੇ। ਗੌੜੀਯ ਮਿਸ਼ਨ (Gaudiya Mission) ਦੇ ਸੰਸਥਾਪਕ, ਅਚਾਰੀਆ ਸ੍ਰੀਲ ਪ੍ਰਭੁਪਾਦ (Acharya Srila Prabhupada) ਨੇ ਵੈਸ਼ਣਵ ਆਸਥਾ (Vaishnava faith) ਦੇ ਮੂਲਭੂਤ ਸਿਧਾਂਤਾਂ ਦੀ ਸੰਭਾਲ਼ ਅਤੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਆਈ ਸ਼੍ਰੀ ਸੋਨਲ ਮਾਤਾ ਦੇ ਜਨਮ ਸਤਾਬਦੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

January 13th, 12:00 pm

ਜਨਮਸ਼ਤਾਬਦੀ ਦੇ ਇਸ ਤਿੰਨ ਦਿਨਾਂ ਮਹੋਤਸਵ ਦੇ ਦਰਮਿਆਨ ਆਈ ਸ਼੍ਰੀ ਸੋਨਲ ਮਾਂ ਦੀਆਂ ਯਾਦਾਂ ਸਾਡੇ ਨਾਲ ਹਨ। ਭਗਵਤੀ ਸਵਰੂਪ ਸੋਨਲ ਮਾਂ ਇਸ ਗੱਲ ਦੇ ਸਾਕਸ਼ਾਤ ਉਦਾਹਰਣ ਰਹੇ ਕਿ ਭਾਰਤ ਭੂਮੀ ਕਿਸੇ ਵੀ ਯੁੱਗ ਵਿੱਚ ਅਵਤਾਰੀ ਆਤਮਾਵਾਂ ਤੋਂ ਖਾਲੀ ਨਹੀਂ ਹੁੰਦੀ ਹੈ। ਗੁਜਰਾਤ ਅਤੇ ਸੌਰਾਸ਼ਟਰ ਦੀ ਇਹ ਧਰਤੀ ਤਾਂ ਖਾਸ ਤੌਰ ‘ਤੇ ਮਹਾਨ ਸੰਤਾਂ ਅਤੇ ਵਿਭੂਤੀਆਂ ਦੀ ਭੂਮੀ ਰਹੀ ਹੈ। ਕਿਤਨੇ ਹੀ ਸੰਤ ਅਤੇ ਮਹਾਨ ਆਤਮਾਵਾਂ ਨੇ ਇਸ ਖੇਤਰ ਵਿੱਚ ਪੂਰੀ ਮਾਨਵਤਾ ਦੇ ਲਈ ਆਪਣਾ ਪ੍ਰਕਾਸ਼ ਬਿਖੇਰਾ ਹੈ। ਪਵਿੱਤਰ ਗਿਰਨਾਰ ਤਾਂ ਸਾਕਸ਼ਾਤ ਭਗਵਾਨ ਦੱਤਾਤ੍ਰੇਯ ਅਤੇ ਅਣਗਿਣਤ ਸੰਤਾਂ ਦਾ ਸਥਾਨ ਰਿਹਾ ਹੈ। ਸੌਰਾਸ਼ਟਰ ਦੀ ਇਸ ਸਨਾਤਨ ਸੰਤ ਪਰੰਪਰਾ ਵਿੱਚ ਸ਼੍ਰੀ ਸੋਨਲ ਮਾਂ ਆਧੁਨਿਕ ਯੁਗ ਦੇ ਲਈ ਪ੍ਰਕਾਸ਼ ਸਤੰਭ ਦੀ ਤਰ੍ਹਾਂ ਹਨ। ਉਨ੍ਹਾਂ ਦੀ ਆਧਿਅਤਮਿਕ ਊਰਜਾ, ਉਨ੍ਹਾਂ ਦੀਆਂ ਮਾਨਵੀ ਸਿੱਖਿਆਵਾਂ, ਉਨ੍ਹਾਂ ਦੀ ਤਪੱਸਿਆ, ਇਸ ਨਾਲ ਉਨ੍ਹਾਂ ਦੇ ਵਿਅਕਤੀਤਵ ਵਿੱਚ ਇੱਕ ਅਦਭੁਤ ਦੇਵੀ ਆਕਰਸ਼ਣ ਪੈਦਾ ਹੁੰਦਾ ਹੈ। ਉਸ ਦੀ ਅਨੁਭੂਤੀ ਅੱਜ ਵੀ ਜੂਨਾਗੜ੍ਹ ਅਤੇ ਮਢੜਾ ਦੇ ਸੋਨਲ ਧਾਮ ਵਿੱਚ ਕੀਤੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਆਈ ਸ਼੍ਰੀ ਸੋਨਲ ਮਾਤਾ ਜੀ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ

January 13th, 11:30 am

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ ਸ਼੍ਰੀ ਸੋਨਲ ਮਾਂ ਦੀ ਜਨਮਸ਼ਤਾਬਦੀ ਪੌਸ਼ (ਪੋਹ) ਦੇ ਪਵਿੱਤਰ ਮਹੀਨੇ ਵਿੱਚ ਹੋ ਰਹੀ ਹੈ ਅਤੇ ਇਸ ਪਾਵਨ ਆਯੋਜਨ ਨਾਲ ਜੁੜਨਾ ਸੁਭਾਗ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਸੋਨਲ ਮਾਤਾ ਜੀ ਦੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਸਮੁੱਚੇ ਚਾਰਣ ਸਮਾਜ ਅਤੇ ਵਿਵਸਥਾਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ ਨੇ ਕਿਹਾ ਕਿ ਮਢੜਾ ਧਾਮ ਚਾਰਣ ਭਾਈਚਾਰੇ ਦੇ ਲਈ ਸ਼ੁਰਧਾ, ਭਗਤੀ, ਅਨੁਸ਼ਠਾਨ ਅਤੇ ਪਰੰਪਰਾਵਾਂ ਦਾ ਕੇਂਦਰ ਹੈ। ਮੈਂ ਸ਼੍ਰੀ ਆਈ ਦੇ ਚਰਣਾਂ ਵਿੱਚ ਸ਼ੀਸ ਝੁਕਾ ਕੇ ਵੰਦਨ ਕਰਦਾ ਹਾਂ।”

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਜਨਮਭੂਮੀ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ

November 23rd, 09:03 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਜਨਮਭੂਮੀ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ।

ਮਥੁਰਾ ਵਿੱਚ ਸੰਤ ਮੀਰਾ ਬਾਈ ਦੀ 525ਵੀਂ ਜਨਮ ਵਰ੍ਹੇਗੰਢ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ

November 23rd, 07:00 pm

ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਖਿਮਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਆਉਣ ਵਿੱਚ ਵਿਲੰਬ ਹੋਇਆ ਕਿਉਂਕਿ ਮੈਂ ਰਾਜਸਥਾਨ ਵਿੱਚ ਚੋਣ ਦੇ ਇੱਕ ਮੈਦਾਨ ਵਿੱਚ ਸਾਂ,ਅਤੇ ਉਸ ਮੈਦਾਨ ਤੋਂ ਹੁਣ ਇਸ ਭਗਤੀ ਵਾਤਾਵਰਣ ਵਿੱਚ ਆਇਆ ਹਾਂ। ਮੇਰਾ ਸੁਭਾਗ ਹੈ ਕਿ ਮੈਨੂੰ ਅੱਜ ਬ੍ਰਜ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ, ਬ੍ਰਜਵਾਸੀਆਂ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ। ਕਿਉਂਕਿ, ਇੱਥੇ ਉਹੀ ਆਉਂਦਾ ਹੈ ਜਿੱਥੇ ਸ਼੍ਰੀਕ੍ਰਿਸ਼ਨ ਅਤੇ ਸ਼੍ਰੀਜੀ ਬੁਲਾਉਂਦੇ ਹਨ। ਇਹ ਕੋਈ ਸਾਧਾਰਣ ਧਰਤੀ ਨਹੀਂ ਹੈ। ਇਹ ਬ੍ਰਜ ਤਾਂ ਸਾਡੇ ‘ਸ਼ਿਆਮਾ-ਸ਼ਿਆਮ ਜੂ’(‘ਸ਼ਯਾਮਾ-ਸ਼ਯਾਮ ਜੂ’) ਦਾ ਆਪਣਾ ਧਾਮ ਹੈ।

ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ‘ਸੰਤ ਮਾਰੀਬਾਈ ਜਨਮੋਤਸਵ’ ਵਿੱਚ ਸ਼ਾਮਲ ਹੋਏ

November 23rd, 06:27 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸੰਤ ਮੀਰਾਬਾਈ ਦੀ 525ਵੀਂ ਜਨਮ ਵਰ੍ਹੇਗੰਢ ਮਨਾਉਣ ਦੇ ਲਈ ਆਯੋਜਿਤ ਪ੍ਰੋਗਰਾਮ ‘ਸੰਤ ਮੀਰਾਬਾਈ ਜਨਮੋਤਸਵ’ (Sant Mirabai Janmotsav) ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੰਤ ਮੀਰਾ ਬਾਈ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਸਿੱਕਾ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ ਅਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਦੇਖਿਆ। ਇਹ ਅਵਸਰ ਸੰਤ ਮੀਰਾਬਾਈ ਦੀ ਯਾਦ ਵਿੱਚ ਸਾਲ ਭਰ ਚਲਣ ਵਾਲੇ ਅਣਗਿਣਤ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ 23 ਨਵੰਬਰ ਨੂੰ ਮਥੁਰਾ ਵਿੱਚ ਆਯੋਜਿਤ ‘ਸੰਤ ਮੀਰਾਬਾਈ ਜਨਮੋਤਸਵ’ ਵਿੱਚ ਹਿੱਸਾ ਲੈਣਗੇ

November 21st, 06:14 pm

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 23 ਨਵੰਬਰ, 2023 ਨੂੰ ਸ਼ਾਮ 4:30 ਵਜੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸੰਤ ਮੀਰਾਬਾਈ ਦੀ 525ਵੀਂ ਜਯੰਤੀ ਮਨਾਉਣ ਦੇ ਲਈ ਆਯੋਜਿਤ ਪ੍ਰੋਗਰਾਮ ‘ਸੰਤ ਮੀਰਾਬਾਈ ਜਨਮੋਤਸਵ’ ਵਿੱਚ ਹਿੱਸਾ ਲੈਣਗੇ। ਨਾਲ ਹੀ, ਪ੍ਰਧਾਨ ਮੰਤਰੀ ਸੰਤ ਮੀਰਾ ਬਾਈ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਸਿੱਕਾ ਭੀ ਜਾਰੀ ਕਰਨਗੇ। ਇਸ ਦੇ ਇਲਾਵਾ ਉਹ ਇਸ ਅਵਸਰ ‘ਤੇ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਭੀ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਸੰਤ ਮੀਰਾਬਾਈ ਦੀ ਯਾਦ ਵਿੱਚ ਪੂਰੇ ਸਾਲ ਚਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਪ੍ਰਤੀਕ ਭੀ ਹੋਵੇਗਾ।

ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਵਿੱਚ ਨੌਜਵਾਨਾਂ ਦੀ ਵਧਦੀ ਭਾਗੀਦਾਰੀ ਬਹੁਤ ਉਤਸ਼ਾਹਵਰਧਕ ਹੈ: 'ਮਨ ਕੀ ਬਾਤ' ਵਿੱਚ ਪ੍ਰਧਾਨ ਮੰਤਰੀ ਮੋਦੀ

July 30th, 11:30 am

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸੁਆਗਤ ਹੈ। ਜੁਲਾਈ ਦਾ ਮਹੀਨਾ ਭਾਵ ਮੌਨਸੂਨ ਦਾ ਮਹੀਨਾ, ਬਾਰਿਸ਼ ਦਾ ਮਹੀਨਾ। ਬੀਤੇ ਕੁਝ ਦਿਨ ਕੁਦਰਤੀ ਆਫ਼ਤਾਂ ਦੇ ਕਾਰਨ ਚਿੰਤਾ ਅਤੇ ਪਰੇਸ਼ਾਨੀ ਨਾਲ ਭਰੇ ਰਹੇ ਹਾਂ। ਯਮੁਨਾ ਸਮੇਤ ਕਈ ਨਦੀਆਂ ’ਚ ਹੜ੍ਹ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਤਕਲੀਫ ਝੱਲਣੀ ਪਈ ਹੈ। ਪਹਾੜੀ ਇਲਾਕਿਆਂ ’ਚ ਪਹਾੜ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ। ਇਸੇ ਦੌਰਾਨ ਦੇਸ਼ ਦੇ ਪੱਛਮੀ ਹਿੱਸੇ ਵਿੱਚ ਕੁਝ ਸਮਾਂ ਪਹਿਲਾਂ ਗੁਜਰਾਤ ਦੇ ਇਲਾਕਿਆਂ ’ਚ ਬਿਪਰਜੌਯ ਸਾਈਕਲੋਨ ਵੀ ਆਇਆ ਪਰ ਸਾਥੀਓ, ਇਨ੍ਹਾਂ ਆਫ਼ਤਾਂ ਦੇ ਵਿਚਕਾਰ ਅਸੀਂ ਸਾਰੇ ਦੇਸ਼ਵਾਸੀਆਂ ਨੇ ਫਿਰ ਤੋਂ ਵਿਖਾਇਆ ਹੈ ਕਿ ਸਮੂਹਿਕ ਕੋਸ਼ਿਸ਼ਾਂ ਦੀ ਤਾਕਤ ਕੀ ਹੁੰਦੀ ਹੈ। ਸਥਾਨਕ ਲੋਕਾਂ ਨੇ, ਸਾਡੇ ਐੱਨਡੀਆਰਐੱਫ ਦੇ ਜਵਾਨਾਂ ਨੇ, ਸਥਾਨਕ ਪ੍ਰਸ਼ਾਸਨ ਦੇ ਲੋਕਾਂ ਨੇ ਦਿਨ-ਰਾਤ ਇੱਕ ਕਰਕੇ ਅਜਿਹੀਆਂ ਆਫ਼ਤਾਂ ਦਾ ਮੁਕਾਬਲਾ ਕੀਤਾ ਹੈ। ਕਿਸੇ ਵੀ ਆਫ਼ਤ ਨਾਲ ਨਿੱਬੜਣ ਲਈ ਸਾਡੀ ਸਮਰੱਥਾ ਅਤੇ ਸੰਸਾਧਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਪਰ ਇਸ ਦੇ ਨਾਲ ਹੀ ਸਾਡੀ ਸੰਵੇਦਨਸ਼ੀਲਤਾ ਅਤੇ ਇੱਕ-ਦੂਜੇ ਦਾ ਹੱਥ ਫੜਨ ਦੀ ਭਾਵਨਾ ਓਨੀ ਹੀ ਅਹਿਮ ਹੁੰਦੀ ਹੈ। ਸਭ ਦਾ ਭਲਾ ਕਰਨ ਦੀ ਇਹੀ ਭਾਵਨਾ ਭਾਰਤ ਦੀ ਪਛਾਣ ਵੀ ਹੈ ਅਤੇ ਭਾਰਤ ਦੀ ਤਾਕਤ ਵੀ ਹੈ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸੜਕ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਉੱਤੇ ਦੁਖ ਵਿਅਕਤ ਕੀਤਾ

May 07th, 11:27 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਸੜਕ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਉੱਤੇ ਗਹਿਰਾ ਦੁਖ ਵਿਅਕਤ ਕੀਤਾ ਹੈ।

ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ ਵਿਖੇ ‘ਬਿਪਲੋਬੀ ਭਾਰਤ ਗੈਲਰੀ’ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 23rd, 06:05 pm

ਪੱਛਮ ਬੰਗਾਲ ਦੇ ਗਵਰਨਰ ਸ਼੍ਰੀਮਾਨ ਜਗਦੀਪ ਧਨਖੜ ਜੀ, ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਕਿਸ਼ਨ ਰੈੱਡੀ ਜੀ, ਵਿਕਟੋਰੀਆ ਮੈਮੋਰੀਅਲ ਹਾਲ ਨਾਲ ਜੁੜੇ ਸਾਰੇ ਮਹਾਨੁਭਾਵ, ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਸ, ਕਲਾ ਅਤੇ ਸੰਸਕ੍ਰਿਤੀ ਜਗਤ ਦੇ ਦਿੱਗਜ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ ਸ਼ਹੀਦ ਦਿਵਸ 'ਤੇ ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ ਵਿਖੇ ਬਿਪਲੋਬੀ ਭਾਰਤ ਗੈਲਰੀ ਦਾ ਉਦਘਾਟਨ ਕੀਤਾ

March 23rd, 06:00 pm

ਸ਼ਹੀਦ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਟੋਰੀਆ ਮੈਮੋਰੀਅਲ ਹਾਲ ਵਿਖੇ ਬਿਪਲੋਬੀ ਭਾਰਤ ਗੈਲਰੀ ਦਾ ਉਦਘਾਟਨ ਕੀਤਾ। ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਜਗਦੀਪ ਧਨਖੜ ਅਤੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਇਸ ਮੌਕੇ ਹਾਜ਼ਰ ਸਨ।

Congress, Samajwadi party have remained hostage to one family for the past several decades: PM Modi in Amethi, UP

February 24th, 12:35 pm

Prime Minister Narendra Modi today addressed public meetings in Uttar Pradesh’s Amethi and Prayagraj. PM Modi started his address by highlighting that after a long time, elections in UP are being held where a government is seeking votes based on development works done by it, based on works done in the interest of the poor and based on an improved situation of Law & Order.

PM Modi addresses public meetings in Amethi and Prayagraj, Uttar Pradesh

February 24th, 12:32 pm

Prime Minister Narendra Modi today addressed public meetings in Uttar Pradesh’s Amethi and Prayagraj. PM Modi started his address by highlighting that after a long time, elections in UP are being held where a government is seeking votes based on development works done by it, based on works done in the interest of the poor and based on an improved situation of Law & Order.

For BJP, entire Uttar Pradesh is a family: PM Modi

February 06th, 01:31 pm

Prime Minister Narendra Modi today addressed a virtual Jan Chaupal in Uttar Pradesh's Mathura, Agra & Bulandshahr. PM Modi expressed grief and paid tributes to legendary singer Lata Mangeshkar and said the veteran singer left a void in our nation that can never be filled.

PM Modi addresses a virtual rally in Uttar Pradesh's Mathura, Agra & Bulandshahr

February 06th, 01:30 pm

Prime Minister Narendra Modi today addressed a virtual Jan Chaupal in Uttar Pradesh's Mathura, Agra & Bulandshahr. PM Modi expressed grief and paid tributes to legendary singer Lata Mangeshkar and said the veteran singer left a void in our nation that can never be filled.

ਭਾਰਤੀ ਸੱਭਿਆਚਾਰ ਦੀ ਜੀਵੰਤਤਾ ਨੇ ਹਮੇਸ਼ਾ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ

January 30th, 11:30 am

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ ‘ਮਨ ਕੀ ਬਾਤ’ ਦੇ ਇੱਕ ਹੋਰ ਐਪੀਸੋਡ ਦੇ ਜ਼ਰੀਏ ਅਸੀਂ ਇਕੱਠੇ ਹੋ ਰਹੇ ਹਾਂ। ਇਹ 2022 ਦੀ ਪਹਿਲੀ ‘ਮਨ ਕੀ ਬਾਤ’ ਹੈ। ਅੱਜ ਅਸੀਂ ਫਿਰ ਅਜਿਹੀਆਂ ਚਰਚਾਵਾਂ ਨੂੰ ਅੱਗੇ ਵਧਾਵਾਂਗੇ ਜੋ ਸਾਡੇ ਦੇਸ਼ ਅਤੇ ਦੇਸ਼ਵਾਸੀਆਂ ਦੀਆਂ ਸਕਾਰਾਤਮਕ ਪ੍ਰੇਰਣਾਵਾਂ ਅਤੇ ਸਮੂਹਿਕ ਯਤਨਾਂ ਨਾਲ ਜੁੜੀਆਂ ਹੋਈਆਂ ਹਨ। ਅੱਜ ਸਾਡੇ ਪੂਜਨੀਕ ਬਾਪੂ ਮਹਾਤਮਾ ਗਾਂਧੀ ਜੀ ਦੀ ਬਰਸੀ ਵੀ ਹੈ। 30 ਜਨਵਰੀ ਦਾ ਇਹ ਦਿਨ ਸਾਨੂੰ ਬਾਪੂ ਦੀਆਂ ਸਿੱਖਿਆਵਾਂ ਦੀ ਯਾਦ ਦਿਵਾਉਂਦਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਅਸੀਂ ਗਣਤੰਤਰ ਦਿਵਸ ਵੀ ਮਨਾਇਆ। ਦਿੱਲੀ ਵਿੱਚ ਰਾਜਪਥ ’ਤੇ ਅਸੀਂ ਦੇਸ਼ ਦੀ ਬਹਾਦਰੀ ਅਤੇ ਸਮਰੱਥਾ ਦੀ ਜੋ ਝਾਕੀ ਵੇਖੀ, ਉਸ ਨੇ ਸਾਨੂੰ ਮਾਣ ਅਤੇ ਉਤਸ਼ਾਹ ਨਾਲ ਭਰ ਦਿੱਤਾ ਹੈ। ਇੱਕ ਬਦਲਾਅ ਜੋ ਤੁਸੀਂ ਵੇਖਿਆ ਹੋਵੇਗਾ, ਹੁਣ ਗਣਤੰਤਰ ਦਿਵਸ ਸਮਾਰੋਹ 23 ਜਨਵਰੀ, ਯਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਜਯੰਤੀ ਤੋਂ ਸ਼ੁਰੂ ਹੋਵੇਗਾ ਅਤੇ 30 ਜਨਵਰੀ ਤੱਕ ਯਾਨੀ ਗਾਂਧੀ ਜੀ ਦੀ ਬਰਸੀ ਤੱਕ ਚਲੇਗਾ। ਇੰਡੀਆ ਗੇਟ ’ਤੇ ਨੇਤਾ ਜੀ ਦਾ digital ਬੁੱਤ ਵੀ ਸਥਾਪਿਤ ਕੀਤਾ ਗਿਆ ਹੈ। ਇਸ ਗੱਲ ਦਾ ਜਿਸ ਤਰ੍ਹਾਂ ਨਾਲ ਦੇਸ਼ ਨੇ ਸਵਾਗਤ ਕੀਤਾ, ਦੇਸ਼ ਦੇ ਹਰ ਕੋਨੇ ਤੋਂ ਅਨੰਦ ਦੀ ਜੋ ਲਹਿਰ ਉੱਠੀ, ਹਰ ਦੇਸ਼ਵਾਸੀ ਨੇ ਜਿਸ ਤਰ੍ਹਾਂ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ, ਉਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ।

ਗੁਜਰਾਤ ਦੇ ਸੋਮਨਾਥ ਵਿਖੇ ਨਵੇਂ ਸਰਕਟ ਹਾਊਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 21st, 11:17 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੋਮਨਾਥ ਵਿੱਚ ਨਵੇਂ ਸਰਕਟ ਹਾਊਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਰਾਜ ਮੰਤਰੀ, ਸੰਸਦ ਮੈਂਬਰ, ਮੰਦਿਰ ਟਰੱਸਟ ਦੇ ਮੈਂਬਰ ਹਾਜ਼ਰ ਸਨ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸੋਮਨਾਥ ਵਿੱਚ ਨਵੇਂ ਸਰਕਟ ਹਾਊਸ ਦਾ ਉਦਘਾਟਨ ਕੀਤਾ

January 21st, 11:14 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੋਮਨਾਥ ਵਿੱਚ ਨਵੇਂ ਸਰਕਟ ਹਾਊਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਰਾਜ ਮੰਤਰੀ, ਸੰਸਦ ਮੈਂਬਰ, ਮੰਦਿਰ ਟਰੱਸਟ ਦੇ ਮੈਂਬਰ ਹਾਜ਼ਰ ਸਨ।

ਉੱਤਰ ਪ੍ਰਦੇਸ਼ ਦੇ ਜੇਵਰ ਵਿੱਚ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

November 25th, 01:06 pm

ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ, ਕਰਮਯੋਗੀ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਇੱਥੋਂ ਦੇ ਕਰਮਠ ਸਾਡੇ ਪੁਰਾਣੇ ਸਾਥੀ ਉਪ-ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਜੀ, ਜਨਰਲ ਵੀ ਕੇ ਸਿੰਘ ਜੀ, ਸੰਜੀਵ ਬਾਲਿਯਾਨ ਜੀ,ਐੱਸਪੀ ਸਿੰਘ ਬਘੇਲ ਜੀ, ਬੀ ਐੱਲ ਵਰਮਾ ਜੀ, ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਸ਼੍ਰੀ ਲਕਸ਼ਮੀ ਨਾਰਾਇਣ ਚੌਧਰੀ ਜੀ, ਸ਼੍ਰੀ ਜੈ ਪ੍ਰਤਾਪ ਸਿੰਘ ਜੀ, ਸ਼੍ਰੀਕਾਂਤ ਸ਼ਰਮਾ ਜੀ, ਭੂਪੇਂਦਰ ਚੌਧਰੀ ਜੀ, ਸ਼੍ਰੀ ਨੰਦਗੋਪਾਲ ਗੁਪਤਾ ਜੀ, ਅਨਿਲ ਸ਼ਰਮਾ ਜੀ, ਧਰਮ ਸਿੰਘ ਸੈਨੀ ਜੀ, ਅਸ਼ੋਕ ਕਟਾਰੀਆ ਜੀ, ਸ਼੍ਰੀ ਜੀ. ਐੱਸ ਧਰਮੇਸ਼ ਜੀ, ਸੰਸਦ ਵਿੱਚ ਮੇਰੇ ਸਾਥੀ ਡਾਕਟਰ ਮਹੇਸ਼ ਸ਼ਰਮਾ ਜੀ, ਸ਼੍ਰੀ ਸੁਰੇਂਦਰ ਸਿੰਘ ਨਾਗਰ ਜੀ,ਸ਼੍ਰੀ ਭੋਲਾ ਸਿੰਘ ਜੀ, ਸਥਾਨਕ ਵਿਧਾਇਕ ਸ਼੍ਰੀ ਧੀਰੇਂਦਰ ਸਿੰਘ ਜੀ, ਮੰਚ ’ਤੇ ਬਿਰਾਜਮਾਨ ਹੋਰ ਸਾਰੇ ਜਨਪ੍ਰਤੀਨਿਧੀਗਣ ਅਤੇ ਵਿਸ਼ਾਲ ਸੰਖਿਆ ਵਿੱਚ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।