ਅਯੁੱਧਿਆ ਧਾਮ ਸ਼੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ ਪਾਠ
January 12th, 11:00 am
ਅੱਜ ਅਸੀਂ ਸਾਰੇ ਭਾਰਤੀਆਂ ਲਈ, ਦੁਨੀਆ ਭਰ ਵਿੱਚ ਫੈਲੇ ਰਾਮਭਗਤਾਂ ਦੇ ਲਈ ਅਜਿਹਾ ਹੀ ਪਵਿੱਤਰ ਅਵਸਰ ਹੈ। ਹਰ ਤਰਫ ਪ੍ਰਭੂ ਸ਼੍ਰੀਰਾਮ ਦੀ ਭਗਤੀ ਦਾ ਅਦਭੁੱਤ ਵਾਤਾਵਰਣ! ਚਾਰੋਂ ਦਿਸ਼ਾਵਾਂ ਵਿੱਚ ਰਾਮ ਨਾਮ ਦੀ ਧੁਨ, ਰਾਮ ਭਜਨਾਂ ਦੀ ਅਦਭੁੱਤ ਸੁੰਦਰ ਮਾਧੁਰੀ! ਹਰ ਕਿਸੇ ਨੂੰ ਇੰਤਜ਼ਾਰ ਹੈ 22 ਜਨਵਰੀ ਦਾ, ਉਸ ਇਤਿਹਾਸਕ ਪਵਿੱਤਰ ਪਲ ਦਾ। ਅਤੇ ਹੁਣ ਅਯੁੱਧਿਆ ਵਿੱਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਕੇਵਲ 11 ਦਿਨ ਹੀ ਬਚੇ ਹਨ। ਮੇਰਾ ਸੁਭਾਗ ਹੈ ਕਿ ਮੈਨੂੰ ਵੀ ਇਸ ਪੁਨਯ ਅਵਸਰ ਦਾ ਸਾਕਸ਼ੀ ਬਣਨ ਦਾ ਅਵਸਰ ਮਿਲ ਰਿਹਾ ਹੈ। ਇਹ ਮੇਰੇ ਲਈ ਕਲਪਨਾਤੀਤ ਅਨੁਭੂਤੀਆਂ ਦਾ ਸਮਾਂ ਹੈ।ਪ੍ਰਧਾਨ ਮੰਤਰੀ ਨੇ ਸ਼੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਲਈ 11 ਦਿਨੀਂ ਵਿਸ਼ੇਸ਼ ਅਨੁਸ਼ਠਾਨ ਦੀ ਸ਼ੁਰੂਆਤ ਕੀਤੀ
January 12th, 10:31 am
ਪ੍ਰਧਾਨ ਮੰਤਰੀ ਮੋਦੀ ਨੇ ਇਸ ਅਵਸਰ ਦੇ ਲਈ ਆਭਾਰ ਵਿਅਕਤ ਕੀਤਾ, “ਮੈਨੂੰ ਉਸ ਸੁਪਨੇ ਦੇ ਪੂਰਾ ਹੋਣ ਦੇ ਸਮੇਂ ਉਪਸਥਿਤ ਹੋਣ ਦਾ ਸੁਭਾਗ ਮਿਲਿਆ ਹੈ, ਜਿਸ ਸੁਪਨੇ ਨੂੰ ਕਈ ਪੀੜ੍ਹੀਆਂ ਨੇ ਵਰ੍ਹਿਆਂ ਤੱਕ ਇੱਕ ਸੰਕਲਪ ਦੀ ਤਰ੍ਹਾਂ ਆਪਣੇ ਹਿਰਦੇ ਵਿੱਚ ਜਿਵਿਆ, ਮੈਨੂੰ ਉਸ ਦੀ ਸਿੱਧੀ ਦੇ ਸਮੇਂ ਉਪਸਥਿਤ ਹੋਣ ਦਾ ਸੁਭਾਗ ਮਿਲਿਆ ਹੈ। ਪ੍ਰਭੂ ਨੇ ਮੈਨੂੰ ਸਾਰੇ ਭਾਰਤਵਾਸੀਆਂ ਦਾ ਪ੍ਰਤੀਨਿਧਤਵ ਕਰਨ ਦਾ ਜ਼ਰੀਆ ਬਣਾਇਆ ਹੈ। ਇਹ ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੈ।”