ਮਣੀਪੁਰ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 04th, 09:45 am
ਪ੍ਰੋਗਰਾਮ ਵਿੱਚ ਉਪਸਥਿਤ ਮਣੀਪੁਰ ਦੇ ਗਵਰਨਰ ਲਾ ਗਣੇਸ਼ਨ ਜੀ, ਮੁੱਖ ਮੰਤਰੀ ਸ਼੍ਰੀ ਐੱਨ ਬਿਰੇਨ ਸਿੰਘ ਜੀ, ਉਪ ਮੁੱਖ ਮੰਤਰੀ ਵਾਯ ਜੋਯਕੁਮਾਰ ਸਿੰਘ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਭੂਪੇਂਦਰ ਯਾਦਵ ਜੀ, ਰਾਜਕੁਮਾਰ ਰੰਜਨ ਸਿੰਘ ਜੀ, ਮਣੀਪੁਰ ਸਰਕਾਰ ਵਿੱਚ ਮੰਤਰੀ ਬਿਸਵਜੀਤ ਸਿੰਘ ਜੀ, ਲੋਸੀ ਦਿਖੋ ਜੀ, ਲੇਤਪਾਓ ਹਾਓਕਿਪ ਜੀ, ਅਵਾਂਗਬਾਓ ਨਯੂਮਾਈ ਜੀ, ਐੱਸ ਰਾਜੇਨ ਸਿੰਘ ਜੀ, ਵੁੰਗਜ਼ਾਗਿਨ ਵਾਲਤੇ ਜੀ, ਸਤਯ ਵ੍ਰਤਯ ਸਿੰਘ ਜੀ, ਓ ਲੁਖੋਈ ਸਿੰਘ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਗਣ, ਵਿਧਾਇਕਗਣ, ਹੋਰ ਜਨ-ਪ੍ਰਤੀਨਿਧੀਗਣ, ਅਤੇ ਮਣੀਪੁਰ ਦੇ ਮੇਰੇ ਪਿਆਰੇ ਭਾਈਓ ਭੈਣੋਂ! ਖੁਰੁਮਜਰੀ!ਪ੍ਰਧਾਨ ਮੰਤਰੀ ਨੇ ਮਣੀਪੁਰ ਨੇ ਇੰਫਾਲ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
January 04th, 09:44 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਣੀਪੁਰ ਦੇ ਇੰਫਾਲ ਵਿੱਚ 1,850 ਕਰੋੜ ਰੁਪਏ ਦੇ 13 ਪ੍ਰੋਜੈਕਟਾਂ ਅਤੇ 2,950 ਕਰੋੜ ਰੁਪਏ ਦੇ 9 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਹੋਰਨਾਂ ਤੋਂ ਇਲਾਵਾ ਸੜਕ ਬੁਨਿਆਦੀ ਢਾਂਚਾ, ਪੀਣ ਵਾਲੇ ਪਾਣੀ ਦੀ ਸਪਲਾਈ, ਸਿਹਤ, ਸ਼ਹਿਰੀ ਵਿਕਾਸ, ਆਵਾਸ, ਸੂਚਨਾ ਟੈਕਨੋਲੋਜੀ, ਹੁਨਰ ਵਿਕਾਸ ਤੇ ਕਲਾ ਤੇ ਸੱਭਿਆਚਾਰ ਜਿਹੇ ਵੱਖੋ–ਵੱਖਰੇ ਖੇਤਰਾਂ ਨਾਲ ਸਬੰਧਿਤ ਹਨ।