ਸੋਲਰ ਅਤੇ ਸਪੇਸ ਸੈਕਟਰ ਵਿੱਚ ਭਾਰਤ ਦੀਆਂ ਉਪਲਬਧੀਆਂ ਦੇਖ ਕੇ ਦੁਨੀਆ ਹੈਰਾਨ ਹੈ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ
October 30th, 11:30 am
ਸਾਥੀਓ, ਕੀ ਤੁਸੀਂ ਕਦੇ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਮਹੀਨਾ ਭਰ ਬਿਜਲੀ ਦਾ ਉਪਯੋਗ ਕਰੋ ਅਤੇ ਤੁਹਾਡਾ ਬਿਜਲੀ ਦਾ ਬਿਲ ਆਉਣ ਦੀ ਬਜਾਏ ਤੁਹਾਨੂੰ ਬਿਜਲੀ ਦੇ ਪੈਸੇ ਮਿਲਣ? ਸੌਰ ਊਰਜਾ ਨੇ ਇਹ ਵੀ ਕਰ ਵਿਖਾਇਆ ਹੈ। ਤੁਸੀਂ ਕੁਝ ਦਿਨ ਪਹਿਲਾਂ ਦੇਸ਼ ਦੇ ਪਹਿਲੇ ਸੂਰਜੀ ਪਿੰਡ ਗੁਜਰਾਤ ਦੇ ਮੋਢੇਰਾ ਦੀ ਖੂਬ ਚਰਚਾ ਸੁਣੀ ਹੋਵੇਗੀ, ਮੋਢੇਰਾ ਸੂਰਜੀ ਪਿੰਡ ਦੇ ਜ਼ਿਆਦਾਤਰ ਘਰ ਸੋਲਰ ਪਾਵਰ ਤੋਂ ਬਿਜਲੀ ਪੈਦਾ ਕਰਨ ਲਗੇ ਹਨ। ਹੁਣ ਉੱਥੋਂ ਦੇ ਕਈ ਘਰਾਂ ਵਿੱਚ ਮਹੀਨੇ ਦੇ ਅਖੀਰ ’ਚ ਬਿਜਲੀ ਦਾ ਬਿਲ ਨਹੀਂ ਆ ਰਿਹਾ। ਬਲਕਿ ਬਿਜਲੀ ਤੋਂ ਕਮਾਈ ਦਾ ਚੈੱਕ ਆ ਰਿਹਾ ਹੈ। ਇਹ ਹੁੰਦਾ ਦੇਖ ਹੁਣ ਦੇਸ਼ ਦੇ ਬਹੁਤ ਸਾਰੇ ਪਿੰਡਾਂ ਦੇ ਲੋਕ ਮੈਨੂੰ ਚਿੱਠੀਆਂ ਲਿਖ ਕੇ ਕਹਿ ਰਹੇ ਹਨ ਕਿ ਉਨ੍ਹਾਂ ਦੇ ਪਿੰਡ ਨੂੰ ਵੀ ਸੂਰਜੀ ਪਿੰਡ ’ਚ ਬਦਲ ਦਿੱਤਾ ਜਾਵੇ। ਯਾਨੀ ਉਹ ਦਿਨ ਦੂਰ ਨਹੀਂ, ਜਦੋਂ ਭਾਰਤ ਵਿੱਚ ਸੂਰਜੀ ਪਿੰਡਾਂ ਦਾ ਨਿਰਮਾਣ ਬਹੁਤ ਵੱਡਾ ਜਨ-ਅੰਦੋਲਨ ਬਣੇਗਾ ਅਤੇ ਇਸ ਦੀ ਸ਼ੁਰੂਆਤ ਮੋਢੇਰਾ ਪਿੰਡ ਦੇ ਲੋਕ ਕਰ ਹੀ ਚੁੱਕੇ ਹਨ। ਆਓ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਵੀ ਮੋਢੇਰਾ ਦੇ ਲੋਕਾਂ ਨਾਲ ਮਿਲਵਾਉਂਦੇ ਹਾਂ। ਸਾਡੇ ਨਾਲ ਇਸ ਸਮੇਂ ਫੋਨ ਲਾਈਨ ’ਤੇ ਜੁੜੇ ਹਨ ਸ਼੍ਰੀਮਾਨ ਵਿਪਿਨ ਭਾਈ ਪਟੇਲ:-ਪ੍ਰਧਾਨ ਮੰਤਰੀ ਨੇ 36ਵੀਆਂ ਰਾਸ਼ਟਰੀ ਖੇਡਾਂ 2022 ਵਿੱਚ 10 ਸਾਲਾ ਮੱਲਖੰਬ ਖਿਡਾਰੀ, ਸ਼ੌਰਯਜੀਤ ਦੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ
October 08th, 10:01 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 36ਵੀਆਂ ਰਾਸ਼ਟਰੀ ਖੇਡਾਂ 2022 ਵਿੱਚ ਸਭ ਤੋਂ ਘੱਟ ਉਮਰ ਦੇ ਮੱਲਖੰਬ ਖਿਡਾਰੀ ਸ਼ੌਰਯਜੀਤ ਦੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ ਹੈ।