ਨਵੀਂ ਦਿੱਲੀ ਵਿਖੇ ਵੀਰ ਬਾਲ ਦਿਵਸ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 26th, 04:10 pm
ਅੱਜ ਦੇਸ਼ ਪਹਿਲਾ ‘ਵੀਰ ਬਾਲ ਦਿਵਸ’ ਮਨਾ ਰਿਹਾ ਹੈ। ਜਿਸ ਦਿਨ ਨੂੰ, ਜਿਸ ਬਲੀਦਾਨ ਨੂੰ ਅਸੀਂ ਪੀੜ੍ਹੀਆਂ ਤੋਂ ਯਾਦ ਕਰਦੇ ਆਏ ਹਾਂ, ਅੱਜ ਇੱਕ ਰਾਸ਼ਟਰ ਦੇ ਰੂਪ ਵਿੱਚ ਉਸ ਨੂੰ ਇਕਜੁੱਟ ਨਮਨ ਕਰਨ ਦੇ ਲਈ ਇੱਕ ਨਵੀਂ ਸ਼ੁਰੂਆਤ ਹੋਈ ਹੈ। ਸ਼ਹੀਦੀ ਸਪਤਾਹ ਅਤੇ ਇਹ ਵੀਰ ਬਾਲ ਦਿਵਸ, ਸਾਡੀ ਸਿੱਖ ਪਰੰਪਰਾ ਦੇ ਲਈ ਭਾਵਾਂ ਨਾਲ ਭਰਿਆ ਜ਼ਰੂਰ ਹੈ ਲੇਕਿਨ ਇਸ ਨਾਲ ਆਕਾਸ਼ ਜਿਹੀਆਂ ਅਨੰਤ ਪ੍ਰੇਰਣਾਵਾਂ ਵੀ ਜੁੜੀਆਂ ਹਨ। ‘ਵੀਰ ਬਾਲ ਦਿਵਸ’ ਸਾਨੂੰ ਯਾਦ ਦਿਵਾਏਗਾ ਹੈ ਕਿ ਸ਼ੌਰਯ ਦੀ ਪਰਾਕਾਸ਼ਠਾ ਦੇ ਸਮੇਂ ਕਮ ਆਯੂ ਮਾਅਨੇ ਨਹੀਂ ਰੱਖਦੀ। 'ਵੀਰ ਬਾਲ ਦਿਵਸ' ਸਾਨੂੰ ਯਾਦ ਦਿਵਾਏਗਾ ਹੈ ਕਿ ਦਸ ਗੁਰੂਆਂ ਦਾ ਯੋਗਦਾਨ ਕੀ ਹੈ, ਦੇਸ਼ ਦੇ ਸਵੈ-ਅਭਿਮਾਨ ਦੇ ਲਈ ਸਿੱਖ ਪਰੰਪਰਾ ਦਾ ਬਲੀਦਾਨ ਕੀ ਹੈ! ‘ਵੀਰ ਬਾਲ ਦਿਵਸ’ ਸਾਨੂੰ ਦੱਸੇਗਾ ਕਿ- ਭਾਰਤ ਕੀ ਹੈ, ਭਾਰਤ ਦੀ ਪਹਿਚਾਣ ਕੀ ਹੈ! ਹਰ ਸਾਲ ਵੀਰ ਬਾਲ ਦਿਵਸ ਦਾ ਇਹ ਪੁਣਯ ਅਵਸਰ ਸਾਨੂੰ ਆਪਣੇ ਅਤੀਤ ਨੂੰ ਪਹਿਚਾਣਨ ਅਤੇ ਆਉਣ ਵਾਲੇ ਭਵਿੱਖ ਦਾ ਨਿਰਮਾਣ ਕਰਨ ਦੀ ਪ੍ਰੇਰਣਾ ਦੇਵੇਗਾ। ਭਾਰਤ ਦੀ ਯੁਵਾ ਪੀੜ੍ਹੀ ਦੀ ਸਮਰੱਥਾ ਕੀ ਹੈ, ਭਾਰਤ ਦੀ ਯੁਵਾ ਪੀੜ੍ਹੀ ਨੇ ਕੈਸੇ ਅਤੀਤ ਵਿੱਚ ਦੇਸ਼ ਦੀ ਰੱਖਿਆ ਕੀਤੀ ਹੈ, ਮਾਨਵਤਾ ਦੇ ਕਿਤਨੇ ਘੋਰ-ਪ੍ਰਘੋਰ ਅੰਧਕਾਰਾਂ ਤੋਂ ਸਾਡੀ ਯੁਵਾ ਪੀੜ੍ਹੀ ਨੇ ਭਾਰਤ ਨੂੰ ਬਾਹਰ ਕੱਢਿਆ ਹੈ, ‘ਵੀਰ ਬਾਲ ਦਿਵਸ’ ਆਉਣ ਵਾਲੇ ਦਹਾਕਿਆਂ ਅਤੇ ਸਦੀਆਂ ਦੇ ਲਈ ਇਹ ਉਦਘੋਸ਼ ਕਰੇਗਾ।ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ 'ਵੀਰ ਬਾਲ ਦਿਵਸ' ਦੇ ਅਵਸਰ 'ਤੇ ਆਯੋਜਿਤ ਇਤਿਹਾਸਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ
December 26th, 12:35 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ‘ਵੀਰ ਬਾਲ ਦਿਵਸ’ ਦੇ ਅਵਸਰ 'ਤੇ ਆਯੋਜਿਤ ਇਤਿਹਾਸਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਲਗਭਗ ਤਿੰਨ ਸੌ ਬਾਲ ਕੀਰਤਨੀਆਂ ਦੁਆਰਾ ਕੀਤੇ ਗਏ 'ਸ਼ਬਦ ਕੀਰਤਨ' ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਮੌਕੇ 'ਤੇ ਦਿੱਲੀ ਵਿੱਚ ਲਗਭਗ ਤਿੰਨ ਹਜ਼ਾਰ ਬੱਚਿਆਂ ਦੁਆਰਾ ਮਾਰਚ-ਪਾਸਟ ਨੂੰ ਵੀ ਹਰੀ ਝੰਡੀ ਦਿੱਖਾ ਕੇ ਰਵਾਨਾ ਕੀਤਾ।