ਏਸ਼ੀਅਨ ਪੈਰਾ ਗੇਮਸ 2022 ਵਿੱਚ ਭਾਰਤ ਦਾ ਪ੍ਰਤੀਨਿਧਤਵ ਕਰਨ ਵਾਲੇ ਐਥਲੀਟਾਂ ਦੇ ਨਾਲ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 01st, 07:00 pm

ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਅਵਸਰ ਮੈਂ ਲੱਭਦਾ ਹੀ ਰਹਿੰਦਾ ਹਾਂ ਅਤੇ ਇੰਤਜ਼ਾਰ ਵੀ ਕਰਦਾ ਹਾਂ, ਕਦੋਂ ਮਿਲਾਂਗਾ, ਕਦੋਂ ਤੁਹਾਡੇ ਅਨੁਭਵ ਸੁਣਾਗਾਂ, ਅਤੇ ਮੈਂ ਦੇਖਿਆ ਹੈ ਕਿ ਹਰ ਵਾਰ ਤੁਸੀਂ ਨਵੀਂ ਉਮੰਗ ਦੇ ਨਾਲ ਆਉਂਦੇ ਹੋ, ਨਵੇਂ ਉਤਸ਼ਾਹ ਦੇ ਨਾਲ ਆਉਂਦੇ ਹੋ। ਅਤੇ ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ inspiration ਬਣ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦੇ ਦਰਮਿਆਨ ਇੱਕ ਹੀ ਕੰਮ ਕਰਨ ਦੇ ਲਈ ਆਇਆ ਹਾਂ, ਅਤੇ ਉਹ ਹੈ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ। ਤੁਸੀਂ ਲੋਕ ਭਾਰਤ ਦੇ ਬਾਹਰ ਸੀ, ਚੀਨ ਵਿੱਚ ਖੇਡ ਰਹੇ ਸੀ, ਲੇਕਿਨ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ, ਮੈਂ ਵੀ ਤੁਹਾਡੇ ਨਾਲ ਸੀ। ਮੈਂ ਹਰ ਪਲ ਤੁਹਾਡੀ ਹਰ ਗਤੀਵਿਧੀ ਨੂੰ, ਤੁਹਾਡੇ ਪ੍ਰਯਾਸਾਂ ਨੂੰ, ਤੁਹਾਡੇ ਕਾਨਫੀਡੈਂਸ ਨੂੰ, ਮੈਂ ਇੱਥੇ ਬੈਠੇ-ਬੈਠੇ ਉਸ ਨੂੰ ਜੀਅ ਰਿਹਾ ਸੀ। ਤੁਸੀਂ ਸਾਰਿਆਂ ਨੇ ਜਿਸ ਤਰ੍ਹਾਂ ਨਾਲ ਦੇਸ਼ ਦਾ ਮਾਣ ਵਧਾਇਆ ਹੈ, ਉਹ ਵਾਕਈ ਬਹੁਤ ਮਿਸਾਲੀ ਹੈ। ਅਤੇ ਉਸ ਦੇ ਲਈ ਤੁਹਾਨੂੰ, ਤੁਹਾਡੇ ਕੋਚਾਂ ਨੂੰ, ਤੁਹਾਡੇ ਪਰਿਵਾਰਜਨਾਂ ਨੂੰ ਜਿੰਨੀਆਂ ਵਧਾਈਆਂ ਦੇਣਾ, ਉਤਨੀਆਂ ਘੱਟ ਹਨ। ਅਤੇ ਮੈਂ ਇਸ ਇਤਿਹਾਸਿਕ ਸਫ਼ਲਤਾ ਦੇ ਲਈ ਤੁਹਾਡੇ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਵੀ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਭਾਗ ਲੈਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨੂੰ ਸੰਬੋਧਨ ਕੀਤਾ

November 01st, 04:55 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਏਸ਼ੀਅਨ ਪੈਰਾ ਗੇਮਸ ਦੇ ਭਾਰਤੀ ਦਲ ਨਾਲ ਗੱਲਬਾਤ ਕੀਤੀ ਅਤੇ ਸੰਬੋਧਨ ਕੀਤਾ। ਇਹ ਸਮਾਗਮ ਪ੍ਰਧਾਨ ਮੰਤਰੀ ਵੱਲੋਂ ਏਸ਼ੀਅਨ ਪੈਰਾ ਗੇਮਸ 2022 ਵਿੱਚ ਐਥਲੀਟਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦੇਣ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਪ੍ਰੇਰਿਤ ਕਰਨ ਦਾ ਇੱਕ ਯਤਨ ਹੈ।

ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਐਥਲੀਟਾਂ ਨਾਲ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 10th, 06:25 pm

ਇਹ ਸੁਖਦ ਸੰਜੋਗ ਹੈ ਕਿ ਇਸੇ ਸਥਾਨ ‘ਤੇ, ਇਸੇ stadium ਵਿੱਚ 1951 ਵਿੱਚ ਪ੍ਰਥਮ Asian Games ਹੋਏ ਸਨ। ਅੱਜ ਆਪ (ਤੁਸੀਂ) ਭੀ ਅਤੇ ਆਪ (ਤੁਸੀਂ) ਸਾਰੇ ਖਿਡਾਰੀਆਂ ਨੇ, ਤੁਸੀਂ ਜੋ ਪਰਾਕ੍ਰਮ ਕੀਤਾ ਹੈ, ਜੋ ਪੁਰਸ਼ਾਰਥ ਕੀਤਾ ਹੈ, ਜੋ ਪਰਿਣਾਮ ਦਿੱਤਾ ਹੈ, ਉਸ ਦੇ ਕਾਰਨ ਦੇਸ਼ ਦੇ ਹਰ ਕੋਣੇ ਵਿੱਚ ਉਤਸਵ ਦਾ ਮਾਹੌਲ ਹੈ। 100 ਪਾਰ ਦੀ ਮੈਡਲ ਟੈਲੀ ਦੇ ਲਈ ਤੁਸੀਂ ਦਿਨ-ਰਾਤ ਇੱਕ ਕਰ ਦਿੱਤਾ। ਏਸ਼ਿਆਈ ਖੇਡਾਂ (Asian Games) ਵਿੱਚ ਆਪ (ਤੁਹਾਡੇ) ਸਾਰੇ ਖਿਡਾਰੀਆਂ ਦੇ ਪ੍ਰਦਰਸ਼ਨ ਨਾਲ ਪੂਰਾ ਦੇਸ਼ ਗੌਰਵ ਦੀ ਅਨੁਭੂਤੀ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨੂੰ ਸੰਬੋਧਨ ਕੀਤਾ

October 10th, 06:24 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਏਸ਼ਿਆਈ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨੂੰ ਸੰਬੋਧਨ ਕੀਤਾ। ਉਨ੍ਹਾਂ ਐਥਲੀਟਾਂ ਨਾਲ ਭੀ ਗੱਲਬਾਤ ਕੀਤੀ। ਭਾਰਤ ਨੇ ਏਸ਼ਿਆਈ ਖੇਡਾਂ 2022 ਵਿੱਚ 28 ਗੋਲਡ ਮੈਡਲਾਂ ਸਮੇਤ 107 ਮੈਡਲ ਜਿੱਤੇ, ਜਿਸ ਨਾਲ ਇਸ ਮਹਾਦ੍ਵੀਪੀ ਬਹੁ-ਖੇਡ ਆਯੋਜਨ ਵਿੱਚ ਜਿੱਤੇ ਗਏ ਕੁੱਲ ਮੈਡਲਾਂ ਦੀ ਸੰਖਿਆ ਦੇ ਮਾਮਲੇ ਵਿੱਚ ਬਿਹਤਰੀਨ ਪ੍ਰਦਰਸ਼ਨ ਹੈ।

ਪ੍ਰਧਾਨ ਮੰਤਰੀ 10 ਅਕਤੂਬਰ ਨੂੰ ਏਸ਼ਿਆਈ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਦੇ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਸੰਬੋਧਨ ਕਰਨਗੇ

October 09th, 01:28 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਅਕਤੂਬਰ, 2023 ਨੂੰ ਸ਼ਾਮ ਲਗਭਗ 4.30 ਵਜੇ ਮੇਜਰ ਧਿਆਨ ਚੰਦ ਸਟੇਡੀਅਮ, ਨਵੀਂ ਦਿੱਲੀ ਵਿੱਚ ਏਸ਼ਿਆਈ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਦੇ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਸੰਬੋਧਨ ਕਰਨਗੇ।

ਨਵੀਂ ਦਿੱਲੀ ਵਿੱਚ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ “ਆਦਿ ਮਹੋਤਸਵ” ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

February 16th, 10:31 am

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਰਜੁਨ ਮੁੰਡਾ ਜੀ, ਫੱਗਣ ਸਿੰਘ ਕੁਲਸਤੇ ਜੀ, ਸ਼੍ਰੀਮਤੀ ਰੇਣੁਕਾ ਸਿੰਘ ਜੀ, ਡਾਕਟਰ ਭਾਰਤੀ ਪਵਾਰ ਜੀ, ਬਿਸ਼ੇਸ਼ਵਰ ਟੁਡੂ ਜੀ, ਹੋਰ ਮਹਾਨੁਭਾਵ, ਅਤੇ ਦੇਸ਼ ਦੇ ਅਲੱਗ-ਅਲੱਗ ਰਾਜਾਂ ਤੋਂ ਆਏ ਮੇਰੇ ਸਾਰੇ ਆਦਿਵਾਸੀ ਭਾਈਓ ਅਤੇ ਭੈਣੋਂ! ਆਪ ਸਭ ਨੂੰ ਆਦਿ ਮਹੋਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਦਿ ਮਹੋਤਸਵ ਦਾ ਉਦਘਾਟਨ ਕੀਤਾ

February 16th, 10:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਮੈਗਾ ਰਾਸ਼ਟਰੀ ਆਦਿਵਾਸੀ ਉਤਸਵ ਆਦਿ ਮਹੋਤਸਵ ਦਾ ਉਦਘਾਟਨ ਕੀਤਾ। ਆਦਿ ਮਹੋਤਸਵ ਰਾਸ਼ਟਰੀ ਮੰਚ 'ਤੇ ਕਬਾਇਲੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਹੈ ਅਤੇ ਇਹ ਆਦਿਵਾਸੀ ਸੱਭਿਆਚਾਰ, ਸ਼ਿਲਪਕਾਰੀ, ਪਕਵਾਨ, ਵਪਾਰ ਅਤੇ ਰਵਾਇਤੀ ਕਲਾ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ। ਇਹ ਕਬਾਇਲੀ ਮਾਮਲੇ ਮੰਤਰਾਲੇ ਦੇ ਅਧੀਨ ਕਬਾਇਲੀ ਕੋਆਪਰੇਟਿਵ ਮਾਰਕਿਟਿੰਗ ਡਿਵੈਲਪਮੈਂਟ ਫੈਡਰੇਸ਼ਨ ਲਿਮਿਟਿਡ (ਟ੍ਰਾਈਫੈੱਡ) ਦੀ ਸਾਲਾਨਾ ਪਹਿਲ ਹੈ।

ਪ੍ਰਧਾਨ ਮੰਤਰੀ 16 ਫਰਵਰੀ ਨੂੰ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਦਿ ਮਹੋਤਸਵ ਦਾ ਉਦਘਾਟਨ ਕਰਨਗੇ

February 15th, 08:51 am

ਪ੍ਰਧਾਨ ਮੰਤਰੀ ਦੇਸ਼ ਦੀ ਕਬਾਇਲੀ ਆਬਾਦੀ ਦੇ ਭਲਾਈ ਦੇ ਲਈ ਸਦੇ ਅੱਗੇ ਵਧ ਕੇ ਕਦਮ ਉਠਾਉਂਦੇ ਰਹੇ ਹਨ। ਇਸ ਦੇ ਨਾਲ ਹੀ ਉਹ ਦੇਸ਼ ਦੀ ਉੱਨਤੀ ਅਤੇ ਵਿਕਾਸ ਵਿੱਚ ਕਬਾਇਲੀ ਸਮੁਦਾਇ ਦੇ ਯੋਗਦਾਨ ਨੂੰ ਉਚਿਤ ਸਨਮਾਨ ਵੀ ਦਿੰਦੇ ਰਹੇ ਹਨ। ਰਾਸ਼ਟਰੀ ਮੰਚ ’ਤੇ ਕਬਾਇਲੀ ਸੰਸਕ੍ਰਿਤੀ ਨੂੰ ਪ੍ਰਗਟ ਕਰਨ ਦੇ ਪ੍ਰਯਾਸਾਂ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਫਰਵਰੀ, 2023 ਨੂੰ 10:30 ਸਵੇਰੇ: ਦਿੱਲੀ ਸਥਿਤ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ “ਆਦਿ ਮਹੋਤਸਵ” ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ 26 ਦਸੰਬਰ ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ 'ਵੀਰ ਬਾਲ ਦਿਵਸ' ਦੇ ਮੌਕੇ 'ਤੇ ਇੱਕ ਇਤਿਹਾਸਿਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ

December 24th, 07:29 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਦਸੰਬਰ, 2022 ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਦਿੱਲੀ ਵਿਖੇ ਦੁਪਹਿਰ 12 ਵੱਜ ਕੇ 30 ਮਿੰਟ ‘ਤੇ ‘ਵੀਰ ਬਾਲ ਦਿਵਸ’ ਦੇ ਇਤਿਹਾਸਿਕ ਸਮਾਗਮ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਲਗਭਗ ਤਿੰਨ ਸੌ ਬਾਲ ਕੀਰਤਨੀਆਂ ਦੁਆਰਾ ਕੀਤੇ ਜਾਣ ਵਾਲੇ ‘ਸ਼ਬਦ ਕੀਰਤਨ’ ਵਿੱਚ ਸ਼ਾਮਲ ਹੋਣਗੇ। ਇਸ ਅਹਿਮ ਮੌਕੇ 'ਤੇ ਪ੍ਰਧਾਨ ਮੰਤਰੀ ਦਿੱਲੀ ਵਿੱਚ ਕਰੀਬ ਤਿੰਨ ਹਜ਼ਾਰ ਬੱਚਿਆਂ ਦੁਆਰਾ ਮਾਰਚ ਪਾਸਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।

ਗੁਜਰਾਤ ਵਿੱਚ 11ਵੇਂ ਖੇਲ ਮਹਾਕੁੰਭ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 12th, 06:40 pm

ਗੁਜਰਾਤ ਦੇ ਗਵਰਨਰ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਪਟੇਲ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਪ੍ਰਦੇਸ਼ ਭਾਰਤੀਯ ਜਨਤਾ ਪਾਰਟੀ ਦੇ ਪ੍ਰਧਾਨ ਸੀ ਆਰ ਪਾਟਿਲ ਜੀ, ਗੁਜਰਾਤ ਸਰਕਾਰ ਵਿੱਚ ਖੇਡ ਰਾਜ ਮੰਤਰੀ ਸ਼੍ਰੀ ਹਰਸ਼ ਸਾਂਘਵੀ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਹੰਸਮੁਖ ਭਾਈ ਪਟੇਲ, ਸ਼੍ਰੀ ਨਰਹਰਿ ਅਮੀਨ ਅਤੇ ਅਹਿਮਦਾਬਾਦ ਦੇ ਮੇਅਰ ਭਾਈ ਸ਼੍ਰੀ ਕਿਰੀਟ ਕੁਮਾਰ ਪਰਮਾਰ ਜੀ, ਹੋਰ ਮਹਾਨੁਭਾਵ ਅਤੇ ਗੁਜਰਾਤ ਦੇ ਕੋਨੇ-ਕੋਨੇ ਤੋਂ ਆਏ ਮੇਰੇ ਯੁਵਾ ਦੋਸਤੋ!

ਪ੍ਰਧਾਨ ਮੰਤਰੀ ਨੇ 11ਵੇਂ ਖੇਲ ਮਹਾਕੁੰਭ ਦੀ ਸ਼ੁਰੂਆਤ ਦਾ ਐਲਾਨ ਕੀਤਾ

March 12th, 06:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿਖੇ 11ਵੇਂ ਖੇਲ ਮਹਾਕੁੰਭ ਦਾ ਉਦਘਾਟਨ ਕਰਨ ਦਾ ਐਲਾਨ ਕੀਤਾ। ਗੁਜਰਾਤ ਦੇ ਰਾਜਪਾਲ, ਆਚਾਰੀਆ ਦੇਵਵ੍ਰੱਤ ਅਤੇ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰਭਾਈ ਪਟੇਲ ਇਸ ਮੌਕੇ 'ਤੇ ਮੌਜੂਦ ਸਨ।

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 02nd, 01:01 pm

ਯੂਪੀ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਇੱਥੋਂ ਦੇ ਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਸੰਜੀਵ ਬਾਲਯਾਨ ਜੀ, ਵੀਕੇ ਸਿੰਘ ਜੀ, ਮੰਤਰੀ ਸ਼੍ਰੀ ਦਿਨੇਸ਼ ਖਟੀਕ ਜੀ, ਸ਼੍ਰੀ ਉਪੇਂਦਰ ਤਿਵਾਰੀ ਜੀ, ਸ਼੍ਰੀ ਕਪਿਲ ਦੇਵ ਅਗਰਵਾਲ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸਤਯਪਾਲ ਸਿੰਘ ਜੀ, ਰਾਜੇਂਦਰ ਅਗਰਵਾਲ ਜੀ, ਵਿਜਯਪਾਲ ਸਿੰਘ ਤੋਮਰ ਜੀ, ਸ਼੍ਰੀਮਤੀ ਕਾਂਤਾ ਕਰਦਮ ਜੀ, ਵਿਧਾਇਕ ਭਾਈ ਸੋਮੇਂਦਰ ਤੋਮਰ ਜੀ, ਸੰਗੀਤ ਸੋਮ ਜੀ, ਜਿਤੇਂਦਰ ਸਤਵਾਲ ਜੀ, ਸਤਯ ਪ੍ਰਕਾਸ਼ ਅਗਰਵਾਲ ਜੀ, ਮੇਰਠ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਗੌਰਵ ਚੌਧਰੀ ਜੀ, ਮੁਜ਼ੱਫਰਨਗਰ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਵੀਰਪਾਲ ਜੀ, ਹੋਰ ਸਾਰੇ ਜਨਪ੍ਰਤੀਨਿਧੀਗਣ ਅਤੇ ਮੇਰਠ-ਮੁਜ਼ੱਫਰਨਗਰ, ਦੂਰ-ਦੂਰ ਤੋਂ ਆਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਆਪ ਸਭ ਨੂੰ ਸਾਲ 2022 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ

January 02nd, 01:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ‘ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ’ ਦਾ ਨੀਂਹ ਪੱਥਰ ਰੱਖਿਆ। ਇਹ ਖੇਡ ਯੂਨੀਵਰਸਿਟੀ ਲਗਭਗ 700 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਸਥਾਪਿਤ ਕੀਤੀ ਜਾਵੇਗੀ ਤੇ ਇਹ ਸਮੇਤ ਸਿੰਥੈਟਿਕ ਹਾਕੀ ਮੈਦਾਨ, ਫ਼ੁਟਬਾਲ ਦਾ ਮੈਦਾਨ, ਬਾਸਕੇਟਬਾਲ / ਵੌਲੀਬਾਲ / ਹੈਂਡਬਾਲ / ਕਬੱਡੀ ਦਾ ਮੈਦਾਨ, ਲਾੱਅਨ ਟੈਨਿਕਸ ਕੋਰਟ, ਜਿਮਨੇਜ਼ੀਅਮ ਹਾਲ ਤੇ ਸਾਈਕਲਿੰਗ ਵੇਲੋਡ੍ਰੋਮ ਜਿਹੇ ਆਧੁਨਿਕ ਤੇ ਅਤਿ–ਆਧੁਨਿਕ ਖੇਡ ਬੁਨਿਆਦੀ ਢਾਂਚੇ ਨਾਲ ਲੈਸ ਹੋਵੇਗੀ। ਇਸ ਯੂਨੀਵਰਸਿਟੀ ‘ਚ ਹੋਰ ਸੁਵਿਧਾਵਾਂ ਤੋਂ ਇਲਾਵਾ ਨਿਸ਼ਾਨੇਬਾਜ਼ੀ, ਸਕੁਐਸ਼, ਜਿਮਨਾਸਟਿਕਸ, ਵੇਟ–ਲਿਫ਼ਟਿੰਗ, ਨਿਸ਼ਾਨੇਬਾਜ਼ੀ, ਕਿਸ਼ਤੀ–ਚਾਲਨ ਤੇ ਕਯਾਕਿੰਗ ਜਿਹੀਆਂ ਸੁਵਿਧਾਵਾਂ ਵੀ ਹੋਣਗੀਆਂ। ਇਸ ਯੂਨੀਵਰਸਿਟੀ ‘ਚ 540 ਖਿਡਾਰਨਾਂ ਤੇ 540 ਖਿਡਾਰੀਆਂ ਸਮੇਤ 1,080 ਖਿਡਾਰੀਆਂ ਨੂੰ ਸਿਖਲਾਈ (ਟ੍ਰੇਨਿੰਗ) ਦੇਣ ਦੀ ਸਮਰੱਥਾ ਹੋਵੇਗੀ।

ਪ੍ਰਧਾਨ ਮੰਤਰੀ 02 ਜਨਵਰੀ ਨੂੰ ਮੇਰਠ ਦਾ ਦੌਰਾ ਕਰਨਗੇ

December 31st, 11:11 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 02 ਜਨਵਰੀ , 2022 ਨੂੰ ਮੇਰਠ ਦਾ ਦੌਰਾ ਕਰਨਗੇ ਅਤੇ ਉੱਥੇ ਲਗਭਗ ਇੱਕ ਵਜੇ ਮੇਜਰ ਧਿਆਨ ਚੰਦ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਇਹ ਯੂਨੀਵਰਸਿਟੀ ਮੇਰਠ ਦੇ ਸਰਧਨਾ ਕਸਬੇ ਦੇ ਸਲਾਵਾ ਅਤੇ ਕੈਲੀ (Salawa and Kaili) ਪਿੰਡਾਂ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ । ਇਸ ਦੀ ਅਨੁਮਾਨਿਤ ਲਾਗਤ 700 ਕਰੋੜ ਰੁਪਏ ਹੈ ।

India is proud of its diversity: PM Narendra Modi

October 31st, 07:30 am

PM Narendra Modi flagged off the 'Run for Unity’ today. The PM remarked, “We are proud of Sardar Patel’s contribution to India before we attained freedom and during the early years after we became independent.”

PM Modi flags off 'Run for Unity’

October 31st, 07:28 am

Paying tributes to Sardar Vallabhbhai Patel on his birth anniversary, PM Narendra Modi flagged off the 'Run for Unity’ today. The PM remarked, “We are proud of Sardar Patel’s contribution to India before we attained freedom and during the early years after we became independent.”