ਮੌਰੀਸ਼ਸ ਦੇ ਪ੍ਰਧਾਨ ਮੰਤਰੀ, ਮਹਾਮਹਿਮ, ਪ੍ਰਵਿੰਦ ਜਗਨਨਾਥ ਦੇ ਨਾਲ ਅਗਲੇਗਾ ਦ੍ਵੀਪ ਸਮੂਹ ਵਿੱਚ ਹਵਾਈ ਪੱਟੀ ਅਤੇ ਜੇਟੀ ਦੇ ਸੰਯੁਕਤ ਉਦਘਾਟਨ ਦੇ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

February 29th, 01:15 pm

Your Excellency ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਜੀ, ਮੌਰੀਸ਼ਸ ਮੰਤਰੀਮੰਡਲ ਦੇ ਉਪਸਥਿਤ ਮੈਂਬਰਗਣ, ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ, ਅੱਜ ਇਸ ਸਮਾਰੋਹ ਨਾਲ ਜੁੜੇ ਅਗਲੇਗਾ ਦੇ ਵਾਸੀ, ਅਤੇ ਸਾਰੇ ਸਾਥੀਗਣ,

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਸਾਂਝੇ ਤੌਰ ‘ਤੇ ਅਗਾਲੇਗਾ ਆਈਲੈਂਡ (Agalega Island) ‘ਤੇ ਨਿਊ ਏਅਰਸਟ੍ਰਿਪ ਅਤੇ ਇੱਕ ਜੇੱਟੀ ਦਾ ਉਦਘਾਟਨ ਕੀਤਾ

February 29th, 01:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜੁਗਨੌਥ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਅਗਾਲੇਗਾ ਆਈਲੈਂਡ ਵਿੱਚ ਛੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਸ ਦੇ ਨਾਲ-ਨਾਲ ਨਵੀਂ ਏਅਰ ਸਟ੍ਰਿਪ ਅਤੇ ਸੇਂਟ ਜੇਮਜ਼ ਜੈੱਟੀ ਦਾ ਸਾਂਝੇ ਤੌਰ ‘ਤੇ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਭਾਰਤ ਅਤੇ ਮੌਰੀਸ਼ਸ ਦਰਮਿਆਨ ਮਜ਼ਬੂਤ ਅਤੇ ਦਹਾਕਿਆਂ ਪੁਰਾਣੀ ਵਿਕਾਸ ਸਾਂਝੇਦਾਰੀ ਦਾ ਪ੍ਰਮਾਣ ਹੈ, ਜਿਸ ਨਾਲ ਮੇਨ ਲੈਂਡ ਮੌਰੀਸ਼ਸ ਅਤੇ ਅਗਾਲੇਗਾ ਦਰਮਿਆਨ ਬਿਹਤਰ ਕਨੈਕਟੀਵਿਟੀ ਦੀ ਮੰਗ ਪੂਰੀ ਹੋਵੇਗੀ, ਮੈਰੀਟਾਈਮ ਸਕਿਉਰਿਟੀ ਮਜ਼ਬੂਤ ਹੋਵੇਗੀ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਬਹੁਤ ਅਹਿਮ ਹੈ ਕਿਉਂਕਿ ਇਹ ਉਦਘਾਟਨ ਹੁਣੇ ਹਾਲ ਹੀ ਵਿੱਚ 12 ਫਰਵਰੀ 2024 ਨੂੰ ਦੋਵੇਂ ਨੇਤਾਵਾਂ ਦੁਆਰਾ ਮੌਰੀਸ਼ਸ ਵਿੱਚ ਯੂਪੀਆਈ ਅਤੇ ਰੁਪੇ ਕਾਰਡ ਸੇਵਾਵਾਂ ਦੇ ਲਾਂਚ ਤੋਂ ਬਾਅਦ ਹੋਇਆ ਹੈ।