ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ
November 21st, 09:57 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਤਮਾ ਗਾਂਧੀ ਨੂੰ ਗੁਆਨਾ ਦੇ ਜਾਰਜਟਾਊਨ ਵਿੱਚ ਇਤਿਹਾਸਕ ਪ੍ਰੋਮੇਨੇਡ ਗਾਰਡਨਸ ਵਿੱਚ ਉਨ੍ਹਾਂ ਦੀ ਪ੍ਰਤਿਮਾ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਬਾਪੂ ਦੀਆਂ ਸ਼ਾਂਤੀ ਅਤੇ ਅਹਿੰਸਾ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਯਾਦ ਕੀਤਾ ਜੋ ਮਨੁੱਖਤਾ ਦਾ ਮਾਰਗਦਰਸ਼ਨ ਕਰਦੀਆਂ ਹਨ। ਇਹ ਪ੍ਰਤਿਮਾ 1969 ਵਿੱਚ ਗਾਂਧੀ ਜੀ ਦੀ 100ਵੀਂ ਜਯੰਤੀ ਦੀ ਯਾਦ ਵਿੱਚ ਸਥਾਪਿਤ ਕੀਤੀ ਗਈ ਸੀ।ਅੱਜ, ਦੁਨੀਆ ਭਰ ਦੇ ਲੋਕ ਭਾਰਤ ਬਾਰੇ ਹੋਰ ਜਾਣਨਾ ਚਾਹੁੰਦੇ ਹਨ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
October 27th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਜੇਕਰ ਤੁਸੀਂ ਮੈਨੂੰ ਪੁੱਛੋ ਕਿ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲ ਕਿਹੜੇ ਸਨ ਤਾਂ ਕਿੰਨੀਆਂ ਹੀ ਘਟਨਾਵਾਂ ਯਾਦ ਆਉਂਦੀਆਂ ਹਨ, ਲੇਕਿਨ ਇਨ੍ਹਾਂ ਵਿੱਚੋਂ ਵੀ ਇੱਕ ਪਲ ਅਜਿਹਾ ਹੈ ਜੋ ਬਹੁਤ ਖਾਸ ਹੈ, ਉਹ ਪਲ ਸੀ ਜਦੋਂ ਪਿਛਲੇ ਸਾਲ 15 ਨਵੰਬਰ ਨੂੰ ਮੈਂ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਝਾਰਖੰਡ ਦੇ ਉਲਿਹਾਤੂ (Ulihatu) ਪਿੰਡ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਸ ਪਵਿੱਤਰ ਭੂਮੀ ਦੀ ਮਿੱਟੀ ਨੂੰ ਆਪਣੇ ਮਸਤਕ ਨੂੰ ਲਾਉਣ ਦਾ ਸੁਭਾਗ ਮਿਲਿਆ। ਉਸ ਪਲ, ਮੈਨੂੰ ਨਾ ਸਿਰਫ਼ ਸੁਤੰਤਰਤਾ ਸੰਗਰਾਮ ਦੀ ਸ਼ਕਤੀ ਮਹਿਸੂਸ ਹੋਈ, ਸਗੋਂ ਇਸ ਧਰਤੀ ਦੀ ਸ਼ਕਤੀ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਕਿਵੇਂ ਇੱਕ ਸੰਕਲਪ ਨੂੰ ਪੂਰਾ ਕਰਨ ਦਾ ਸਾਹਸ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਸਕਦਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਅਭਿਯਾਨ ਦੇ 10 ਵਰ੍ਹੇ ਪੂਰੇ ਹੋਣ ‘ਤੇ ਨੌਜਵਾਨਾਂ ਦੇ ਨਾਲ ਸਵੱਛਤਾ ਅਭਿਯਾਨ ਵਿੱਚ ਸ਼ਾਮਲ ਹੋਏ
October 02nd, 04:40 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਦਿੱਲੀ ਵਿੱਚ ਯੁਵਾ ਸਕੂਲੀ ਬੱਚਿਆਂ ਦੇ ਨਾਲ ਸਵੱਛਤਾ ਅਭਿਯਾਨ ਵਿੱਚ ਸ਼ਾਮਲ ਹੋਏ ਅਤੇ ਸਵੱਛ ਭਾਰਤ ਅਭਿਯਾਨ ਦੇ 10 ਸਾਲ ਪੂਰੇ ਹੋਣ ‘ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਗਾਂਧੀ ਜਯੰਤੀ ਦੇ ਅਵਸਰ ‘ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
October 02nd, 09:04 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀ ਜਯੰਤੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।'ਮਨ ਕੀ ਬਾਤ' ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਐਂਕਰ ਹਨ: ਪ੍ਰਧਾਨ ਮੰਤਰੀ ਮੋਦੀ
September 29th, 11:30 am
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਸਾਨੂੰ ਇਕ ਵਾਰ ਫਿਰ ਜੁੜਨ ਦਾ ਮੌਕਾ ਮਿਲਿਆ ਹੈ। ਅੱਜ ਦਾ ਇਹ ਐਪੀਸੋਡ ਮੈਨੂੰ ਭਾਵੁਕ ਕਰਨ ਵਾਲਾ ਹੈ। ਮੈਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨਾਲ ਘਿਰ ਰਿਹਾ ਹਾਂ - ਕਾਰਣ ਇਹ ਹੈ ਕਿ ‘ਮਨ ਦੀ ਬਾਤ’ ਦੀ ਸਾਡੀ ਇਸ ਯਾਤਰਾ ਨੂੰ 10 ਸਾਲ ਪੂਰੇ ਹੋ ਰਹੇ ਹਨ। 10 ਸਾਲ ਪਹਿਲਾਂ ‘ਮਨ ਕੀ ਬਾਤ’ ਦੀ ਸ਼ੁਰੂਆਤ 3 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਹੋਈ ਸੀ ਅਤੇ ਇਹ ਇੰਨਾ ਪਵਿੱਤਰ ਸੰਯੋਗ ਹੈ ਕਿ ਇਸ ਸਾਲ 3 ਅਕਤੂਬਰ ਨੂੰ ਜਦੋਂ ‘ਮਨ ਕੀ ਬਾਤ’ ਦੇ 10 ਸਾਲ ਪੂਰੇ ਹੋਣਗੇ ਤਾਂ ਨਵਰਾਤਰੇ ਦਾ ਪਹਿਲਾ ਦਿਨ ਹੋਵੇਗਾ। ‘ਮਨ ਕੀ ਬਾਤ’ ਦੀ ਇਸ ਲੰਮੀ ਯਾਤਰਾ ਦੇ ਕਈ ਅਜਿਹੇ ਪੜਾਅ ਹਨ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ‘ਮਨ ਕੀ ਬਾਤ’ ਦੇ ਕਰੋੜਾਂ ਸਰੋਤੇ ਸਾਡੀ ਇਸ ਯਾਤਰਾ ਦੇ ਅਜਿਹੇ ਸਾਥੀ ਹਨ, ਜਿਨ੍ਹਾਂ ਦਾ ਮੈਨੂੰ ਨਿਰੰਤਰ ਸਹਿਯੋਗ ਮਿਲਦਾ ਰਿਹਾ। ਦੇਸ਼ ਦੇ ਕੋਨੇ-ਕੋਨੇ ਤੋਂ ਉਨ੍ਹਾਂ ਨੇ ਜਾਣਕਾਰੀਆਂ ਉਪਲੱਬਧ ਕਰਵਾਈਆਂ। ‘ਮਨ ਕੀ ਬਾਤ’ ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਸੂਤਰਧਾਰ ਹਨ। ਆਮ ਤੌਰ ’ਤੇ ਇਕ ਧਾਰਨਾ ਬਣ ਗਈ ਹੈ ਕਿ ਜਦੋਂ ਤੱਕ ਚਟਪਟੀਆਂ ਗੱਲਾਂ ਨਾ ਹੋਣ, ਨਕਾਰਾਤਮਕ ਗੱਲਾਂ ਨਾ ਹੋਣ, ਉਦੋਂ ਤੱਕ ਉਸ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ। ਲੇਕਿਨ ‘ਮਨ ਕੀ ਬਾਤ’ ਨੇ ਸਾਬਿਤ ਕੀਤਾ ਹੈ ਕਿ ਦੇਸ਼ ਦੇ ਲੋਕਾਂ ਵਿੱਚ ਪੋਜ਼ਿਟਿਵ ਜਾਣਕਾਰੀ ਦੀ ਕਿੰਨੀ ਭੁੱਖ ਹੈ। ਪੋਜ਼ਿਟਿਵ ਗੱਲਾਂ, ਪ੍ਰੇਰਣਾ ਨਾਲ ਭਰ ਦੇਣ ਵਾਲੀ ਉਦਾਹਰਣ, ਹੌਂਸਲਾ ਦੇਣ ਵਾਲੀਆਂ ਕਹਾਣੀਆਂ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ। ਜਿਵੇਂ ਇਕ ਪੰਛੀ ਹੁੰਦਾ ਹੈ ‘ਚਕੋਰ’, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਰਫ਼ ਬਰਸਾਤ ਦੀ ਬੂੰਦ ਹੀ ਪੀਂਦਾ ਹੈ। ‘ਮਨ ਕੀ ਬਾਤ’ ਵਿੱਚ ਅਸੀਂ ਵੇਖਿਆ ਕਿ ਲੋਕ ਵੀ ‘ਚਕੋਰ’ ਪੰਛੀ ਦੇ ਵਾਂਗ ਦੇਸ਼ ਦੀਆਂ ਪ੍ਰਾਪਤੀਆਂ ਨੂੰ, ਲੋਕਾਂ ਦੀਆਂ ਸਮੂਹਿਕ ਪ੍ਰਾਪਤੀਆਂ ਨੂੰ ਕਿੰਨੇ ਮਾਣ ਨਾਲ ਸੁਣਦੇ ਹਨ। ‘ਮਨ ਕੀ ਬਾਤ’ ਦੀ 10 ਸਾਲ ਦੀ ਯਾਤਰਾ ਨੇ ਇਕ ਅਜਿਹੀ ਮਾਲਾ ਤਿਆਰ ਕੀਤੀ ਹੈ, ਜਿਸ ਵਿੱਚ ਹਰ ਐਪੀਸੋਡ ਦੇ ਨਾਲ ਨਵੀਆਂ ਕਹਾਣੀਆਂ, ਨਵੇਂ ਰਿਕਾਰਡ, ਨਵੀਆਂ ਸ਼ਖਸੀਅਤਾਂ ਜੁੜ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਸਮੂਹਿਕਤਾ ਦੀ ਭਾਵਨਾ ਦੇ ਨਾਲ ਜੋ ਵੀ ਕੰਮ ਹੋ ਰਿਹਾ ਹੋਵੇ, ਉਸ ਨੂੰ ‘ਮਨ ਕੀ ਬਾਤ’ ਦੇ ਨਾਲ ਸਨਮਾਨ ਮਿਲਦਾ ਹੈ। ਮੇਰਾ ਮਨ ਵੀ ਉਦੋਂ ਮਾਣ ਨਾਲ ਭਰ ਜਾਂਦਾ ਹੈ, ਜਦੋਂ ਮੈਂ ‘ਮਨ ਕੀ ਬਾਤ’ ਦੇ ਲਈ ਆਈਆਂ ਚਿੱਠੀਆਂ ਨੂੰ ਪੜ੍ਹਦਾ ਹਾਂ। ਸਾਡੇ ਦੇਸ਼ ਵਿੱਚ ਕਿੰਨੇ ਪ੍ਰਤਿਭਾਵਾਨ ਲੋਕ ਹਨ, ਉਨ੍ਹਾਂ ਵਿੱਚ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਕਿੰਨਾ ਜਜ਼ਬਾ ਹੈ। ਉਹ ਲੋਕਾਂ ਦੀ ਨਿਰਸੁਆਰਥ ਭਾਵ ਨਾਲ ਸੇਵਾ ਕਰਨ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਹਨ। ਉਨ੍ਹਾਂ ਦੇ ਬਾਰੇ ਜਾਣ ਕੇ ਮੈਂ ਊਰਜਾ ਨਾਲ ਭਰ ਜਾਂਦਾ ਹਾਂ। ‘ਮਨ ਕੀ ਬਾਤ’ ਦੀ ਇਹ ਪੂਰੀ ਪ੍ਰਕਿਰਿਆ ਮੇਰੇ ਲਈ ਅਜਿਹੀ ਹੈ, ਜਿਵੇਂ ਮੰਦਿਰ ਜਾ ਕੇ ਈਸ਼ਵਰ ਦੇ ਦਰਸ਼ਨ ਕਰਨੇ। ‘ਮਨ ਕੀ ਬਾਤ’ ਦੀ ਹਰ ਗੱਲ ਨੂੰ, ਹਰ ਘਟਨਾ ਨੂੰ, ਹਰ ਚਿੱਠੀ ਨੂੰ ਮੈਂ ਯਾਦ ਕਰਦਾ ਹਾਂ ਤਾਂ ਇੰਝ ਲੱਗਦਾ ਹੈ ਕਿ ਮੈਂ ਜਨਤਾ-ਜਨਾਰਦਨ, ਜੋ ਮੇਰੇ ਲਈ ਈਸ਼ਵਰ ਦਾ ਰੂਪ ਹੈ, ਮੈਂ ਉਨ੍ਹਾਂ ਦਾ ਦਰਸ਼ਨ ਕਰ ਰਿਹਾ ਹਾਂ।PM Modi pays homage at Gandhi statue in Kyiv
August 23rd, 03:25 pm
Prime Minister Modi paid homage to Mahatma Gandhi in Kyiv. The PM underscored the timeless relevance of Mahatma Gandhi’s message of peace in building a harmonious society. He noted that the path shown by him offered solutions to present day global challenges.ਭਾਰਤ-ਮਲੇਸ਼ੀਆ ਵਿਆਪਕ ਰਣਨੀਤਕ ਭਾਗੀਦਾਰੀ ‘ਤੇ ਸੰਯੁਕਤ ਬਿਆਨ
August 20th, 08:39 pm
ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਦੇ ਨਾਲ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਸੀ ਜਿਸ ਵਿੱਚ ਵਿਦੇਸ਼ ਮਾਮਲੇ ਮੰਤਰੀ ਦਾਤੋ ਸੇਰੀ ਉਤਾਮਾ ਹਾਜੋ ਮੁਹੰਮਦ ਬਿਨ ਹਾਜ਼ੀ ਹਸਨ, ਨਿਵੇਸ਼, ਵਪਾਰ ਅਤੇ ਉਦਯੋਗ ਮੰਤਰੀ ਤੇਂਗਕੂ ਦਾਤੁਕ ਸੇਰੀ ਜ਼ਫਰੁਲ ਅਬਦੁਲ ਅਜ਼ੀਜ਼, ਟੂਰਿਜ਼ਮ, ਕਲਾ ਅਤੇ ਸੱਭਿਆਚਾਰ ਮੰਤਰੀ ਦਾਤੁਨ ਸੇਰੀ ਟਿਓਂਗ ਕਿੰਗ ਸਿੰਗ, ਡਿਜੀਟਲ ਮੰਤਰੀ ਗੋਬਿੰਦ ਸਿੰਘ ਦੇਵ ਅਤੇ ਮਾਨਵ ਸੰਸਾਧਨ ਮੰਤਰੀ ਸਟੀਵਨ ਸਿਮ ਸ਼ਾਮਲ ਸਨ।ਪ੍ਰਧਾਨ ਮੰਤਰੀ ਨੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
August 09th, 08:58 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਤਮਾ ਗਾਂਧੀ ਦੀ ਅਗਵਾਈ (Mahatma Gandhi’s leadership) ਵਿੱਚ ਭਾਰਤ ਛੱਡੋ ਅੰਦੋਲਨ (Quit India Movement) ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਭਾਰਤ ਛੱਡੋ ਅੰਦੋਲਨ (Quit India movement) ‘ਤੇ ਇੱਕ ਵੀਡੀਓ ਭੀ ਸਾਂਝੀ ਕੀਤੀ।ਭਾਜਪਾ ਨੇ ਦਿਨ-ਰਾਤ ਮਿਹਨਤ ਕਰਕੇ ਉੱਤਰ ਪ੍ਰਦੇਸ਼ ਦੀ ਤਸਵੀਰ ਬਦਲੀ: ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਪ੍ਰਧਾਨ ਮੰਤਰੀ ਮੋਦੀ
May 16th, 11:14 am
ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿਰੋਧੀ ਧਿਰ ਦੇ ਇੰਡੀ ਅਲਾਇੰਸ ਨੂੰ ਸੁਚੇਤ ਕਰਦੇ ਹੋਏ ਯਾਦ ਦਿਵਾਇਆ ਕਿ ਕਿਵੇਂ ਸਪਾ ਸਰਕਾਰ, ਉੱਤਰ ਪ੍ਰਦੇਸ਼ ਵਿੱਚ ਆਤੰਕੀ ਸੰਗਠਨ ਸਿਮੀ 'ਤੇ ਮਿਹਰਬਾਨ ਸੀ ਅਤੇ ਆਤੰਕੀਆਂ ਨੂੰ ਸਪੈਸ਼ਲ ਪ੍ਰੋਟੋਕੋਲ ਮਿਲਦਾ ਸੀ। ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਦਿਨ-ਰਾਤ ਮਿਹਨਤ ਕਰਕੇ ਉੱਤਰ ਪ੍ਰਦੇਸ਼ ਦੀ ਤਸਵੀਰ ਬਦਲ ਦਿੱਤੀ ਹੈ। ਅੱਜ ਉੱਤਰ ਪ੍ਰਦੇਸ਼ ਦੀ ਪਹਿਚਾਣ ਐਕਸਪ੍ਰੈੱਸਵੇਅ ਦੁਆਰਾ ਹੋ ਰਹੀ ਹੈ।ਸੀਏਏ ਮੋਦੀ ਦੀ ਗਰੰਟੀ ਦਾ ਪ੍ਰਮਾਣ ਹੈ: ਉੱਤਰ ਪ੍ਰਦੇਸ਼ ਦੇ ਲਾਲਗੰਜ ਵਿੱਚ ਪ੍ਰਧਾਨ ਮੰਤਰੀ ਮੋਦੀ
May 16th, 11:10 am
ਲੋਕ ਸਭਾ ਚੋਣਾਂ 2024 ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਾਲਗੰਜ ਵਿੱਚ ਜੋਸ਼ੀਲੀ ਅਤੇ ਭਾਵੁਕ ਭੀੜ ਦੇ ਵਿਚਕਾਰ ਇੱਕ ਸ਼ਕਤੀਸ਼ਾਲੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ, ''ਦੁਨੀਆ ਮੋਦੀ ਲਈ ਲੋਕਾਂ ਦਾ ਮਕਬੂਲ ਸਮਰਥਨ ਅਤੇ ਅਸ਼ੀਰਵਾਦ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵੀ ਹੁਣ 'ਫਿਰ ਏਕ ਵਾਰ ਮੋਦੀ ਸਰਕਾਰ' 'ਤੇ ਭਰੋਸਾ ਕਰਦੀ ਹੈ।ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਾਲਗੰਜ, ਜੌਨਪੁਰ, ਭਦੋਹੀ ਅਤੇ ਪ੍ਰਤਾਪਗੜ੍ਹ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ
May 16th, 11:00 am
ਲੋਕ ਸਭਾ ਚੋਣਾਂ 2024 ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਾਲਗੰਜ, ਜੌਨਪੁਰ, ਭਦੋਹੀ ਅਤੇ ਪ੍ਰਤਾਪਗੜ੍ਹ ਵਿੱਚ ਜੋਸ਼ ਭਰੀ ਭੀੜ ਦੇ ਵਿਚਕਾਰ ਸ਼ਕਤੀਸ਼ਾਲੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ, ''ਦੁਨੀਆ ਮੋਦੀ ਲਈ ਲੋਕਾਂ ਦਾ ਮਕਬੂਲ ਸਮਰਥਨ ਅਤੇ ਅਸ਼ੀਰਵਾਦ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵੀ ਹੁਣ 'ਫਿਰ ਏਕ ਵਾਰ ਮੋਦੀ ਸਰਕਾਰ' 'ਤੇ ਭਰੋਸਾ ਕਰਦੀ ਹੈ।The INDI Alliance struggles with a lack of substantial issues: PM Modi in Wardha
April 19th, 06:00 pm
Prime Minister Narendra Modi attended & addressed a public meeting in Wardha, Maharashtra. The PM was enamoured by the audience. The PM too showered his love and admiration on the crowd.Enthusiasts of Wardha, Maharashtra welcome PM Modi at a public meeting
April 19th, 05:15 pm
Prime Minister Narendra Modi attended & addressed a public meeting in Wardha, Maharashtra. The PM was enamoured by the audience. The PM too showered his love and admiration on the crowd.ਗੁਜਰਾਤ ਵਿੱਚ ਕੋਚਰਬ ਆਸ਼ਰਮ ਦੇ ਉਦਘਾਟਨ ਅਤੇ ਸਾਬਰਮਤੀ ਆਸ਼ਰਮ ਪ੍ਰੋਜੈਕਟ ਦੇ ਮਾਸਟਰ ਪਲਾਨ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 12th, 10:45 am
ਪੂਜਯ ਬਾਪੂ ਦਾ ਇਹ ਸਾਬਰਮਤੀ ਆਸ਼ਰਮ ਹਮੇਸ਼ਾ ਤੋਂ ਹੀ ਇੱਕ ਅਪ੍ਰਤਿਮ ਊਰਜਾ ਦਾ ਜੀਵੰਤ ਕੇਂਦਰ ਰਿਹਾ ਹੈ। ਅਤੇ ਮੈਂ ਜੈਸੇ ਹਰ ਕਿਸੇ ਨੂੰ ਜਦੋਂ-ਜਦੋਂ ਇੱਥੇ ਆਉਣ ਦਾ ਅਵਸਰ ਮਿਲਦਾ ਹੈ, ਤਾਂ ਬਾਪੂ ਦੀ ਪ੍ਰੇਰਣਾ ਅਸੀਂ ਆਪਣੇ ਅੰਦਰ ਸਪਸ਼ਟ ਤੌਰ ‘ਤੇ ਅਨੁਭਵ ਕਰ ਸਕਦੇ ਹਾਂ। ਸਤਯ ਅਤੇ ਅਹਿੰਸਾ ਦੇ ਆਦਰਸ਼ ਹੋਣ, ਰਾਸ਼ਟਰ ਅਰਾਧਨਾ ਦਾ ਸੰਕਲਪ ਹੋਵੇ, ਗ਼ਰੀਬ ਅਤੇ ਵੰਚਿਤ ਦੀ ਸੇਵਾ ਵਿੱਚ ਨਾਰਾਇਣ ਸੇਵਾ ਦੇਖਣ ਦਾ ਭਾਵ ਹੋਵੇ, ਸਾਬਰਮਤੀ ਆਸ਼ਰਮ, ਬਾਪੂ ਦੀਆਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਜ ਭੀ ਸਜੀਵ ਕੀਤੇ ਹੋਏ ਹੈ। ਮੇਰਾ ਸੁਭਾਗ ਹੈ ਕਿ ਅੱਜ ਮੈਂ ਇੱਥੇ ਸਾਬਰਮਤੀ ਆਸ਼ਰਮ ਦੇ ਪੁਨਰਵਿਕਾਸ ਅਤੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ ਹੈ। ਬਾਪੂ ਦੇ ਪਹਿਲੇ, ਜੋ ਪਹਿਲਾ ਆਸ਼ਰਮ ਸ਼ੀ, ਸ਼ੁਰੂ ਵਿੱਚ ਜਦੋਂ ਆਏ, ਉਹ ਕੋਚਰਬ ਆਸ਼ਰਮ ਉਸ ਦਾ ਭੀ ਵਿਕਾਸ ਕੀਤਾ ਗਿਆ ਹੈ, ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਉਸ ਦਾ ਭੀ ਲੋਕਅਰਪਣ ਹੋਇਆ ਹੈ। ਸਾਊਥ ਅਫਰੀਕਾ ਤੋਂ ਪਰਤਣ ਦੇ ਬਾਅਦ ਗਾਂਧੀ ਜੀ ਨੇ ਆਪਣਾ ਪਹਿਲਾ ਆਸ਼ਰਮ ਕੋਚਰਬ ਆਸ਼ਰਮ ਵਿੱਚ ਹੀ ਬਣਾਇਆ ਸੀ। ਗਾਂਧੀ ਜੀ ਇੱਥੇ ਚਰਖਾ ਚਲਾਇਆ ਕਰਦੇ ਸਨ, ਕਾਰਪੈਂਟਰੀ ਦਾ ਕੰਮ ਸਿੱਖਦੇ ਸਨ। ਦੋ ਸਾਲ ਤੱਕ ਕੋਚਰਬ ਆਸ਼ਰਮ ਵਿੱਚ ਰਹਿਣ ਦੇ ਬਾਅਦ ਫਿਰ ਗਾਂਧੀ ਜੀ ਸਾਬਰਮਤੀ ਆਸ਼ਰਮ ਵਿੱਚ ਸ਼ਿਫਟ ਹੋਏ ਸਨ। ਪੁਨਰਨਿਰਮਾਣ ਹੋਣ ਦੇ ਬਾਅਦ ਹੁਣ ਗਾਂਧੀ ਜੀ ਦੇ ਉਨ੍ਹਾਂ ਦਿਨਾਂ ਦੀਆਂ ਯਾਦਾਂ ਕੋਚਰਬ ਆਸ਼ਰਮ ਵਿੱਚ ਹੋਰ ਬਿਹਤਰ ਤਰੀਕੇ ਨਾਲ ਸੁਰੱਖਿਅਤ ਰਹਿਣਗੀਆਂ। ਮੈਂ ਪੂਜਯ ਬਾਪੂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ, ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਮਹੱਤਵਪੂਰਨ ਪ੍ਰੇਰਕ ਸਥਾਨਾਂ ਦੇ ਵਿਕਾਸ ਦੇ ਲਈ ਭੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸਾਬਰਮਤੀ ਵਿੱਚ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ
March 12th, 10:17 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ ਅਤੇ ਗਾਂਧੀ ਆਸ਼ਰਮ ਮੈਮੋਰੀਅਲ ਦੀ ਮਾਸਟਰ ਪਲਾਨ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਹਿਰਦੇ ਕੁੰਜ (Hriday Kunj) ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ ਅਤੇ ਇੱਕ ਪੌਦਾ ਭੀ ਲਗਾਇਆ।ਪ੍ਰਧਾਨ ਮੰਤਰੀ 12 ਮਾਰਚ ਨੂੰ ਗੁਜਰਾਤ ਅਤੇ ਰਾਜਸਥਾਨ ਦਾ ਦੌਰਾ ਕਰਨਗੇ
March 10th, 05:24 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਮਾਰਚ, 2024 ਨੂੰ ਗੁਜਰਾਤ ਅਤੇ ਰਾਜਸਥਾਨ ਦਾ ਦੌਰਾ ਕਰਨਗੇ। ਸਵੇਰੇ ਲਗਭਗ 9.15 ਵਜੇ, ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ 1,06,000 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਸਬੰਧੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੇ ਬਾਅਦ, ਲਗਭਗ 10 ਵਜੇ ਸਵੇਰੇ ਪ੍ਰਧਾਨ ਮੰਤਰੀ ਸਾਬਰਮਤੀ ਆਸ਼ਰਮ ਦਾ ਦੌਰਾ ਕਰਨਗੇ ਜਿੱਥੇ ਉਹ ਕੋਚਰਬ ਆਸ਼ਰਮ (Kochrab Ashram) ਦਾ ਉਦਘਾਟਨ ਕਰਨਗੇ, ਅਤੇ ਗਾਂਧੀ ਆਸ਼ਰਮ ਮੈਮੋਰੀਅਲ (Gandhi Ashram Memorial) ਦਾ ਮਾਸਟਰ ਪਲਾਨ ਭੀ ਲਾਂਚ ਕਰਨਗੇ। ਇਸ ਦੇ ਬਾਅਦ ਲਗਭਗ 1.45 ਵਜੇ, ਪ੍ਰਧਾਨ ਮਤੰਰੀ ‘ਭਾਰਤ ਸ਼ਕਤੀ’ ਦੇਖਣਗੇ ਜੋ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਲਾਇਵ ਫਾਇਰ ਅਤੇ ਕੌਸ਼ਲ ਅਭਿਆਸ ਦੇ ਰੂਪ ਵਿੱਚ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਇੱਕ ਸੰਯੋਜਿਤ ਪ੍ਰਦਰਸ਼ਨ ਹੈ।ਬਿਹਾਰ ਦੇ ਬੇਤਿਆ (Bettiah) ਵਿੱਚ ਵਿਕਸਿਤ ਭਾਰਤ-ਵਿਕਸਿਤ ਬਿਹਾਰ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 06th, 04:00 pm
ਮਹਾਰਿਸ਼ੀ ਵਾਲਮਿਕੀ ਕੇ ਕਰਮਭੂਮੀ, ਮਾਤਾ ਸੀਤਾ ਕੇ ਸ਼ਰਣਭੂਮੀ, ਔਰ ਲਵ-ਕੁਸ਼ ਕੇ ਇ ਭੂਮੀ ਪਰ ਹਮ ਸਬਕੇ ਪ੍ਰਣਾਮ ਕਰਅ ਤਾਨੀ! ( महर्षि वाल्मिकी के कर्मभूमि, माता सीता के शरणभूमि, और लव-कुश के इ भूमि पर हम सबके प्रणाम करअ तानी!) ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਨਿਤਯਾਨੰਦ ਰਾਇ ਜੀ, ਉਪ ਮੁੱਖ ਮੰਤਰੀ ਵਿਜੈ ਕੁਮਾਰ ਸਿਨਹਾ ਜੀ, ਸਮ੍ਰਾਟ ਚੌਧਰੀ ਜੀ, ਰਾਜ ਸਰਕਾਰ ਵਿੱਚ ਮੰਤਰੀ, ਸੀਨੀਅਰ ਨੇਤਾ, ਵਿਜੈ ਕੁਮਾਰ ਚੌਧਰੀ ਜੀ, ਸੰਤੋਸ਼ ਕੁਮਾਰ ਸੁਮਨ ਜੀ, ਸਾਂਸਜ ਸੰਜੈ ਜਾਯਸਵਾਲ ਜੀ, ਰਾਧਾ ਮੋਹਨ ਜੀ, ਸੁਨੀਲ ਕੁਮਾਰ ਜੀ, ਰਮਾ ਦੇਵੀ ਜੀ, ਸਤੀਸ਼ ਚੰਦਰ ਦੁਬੇ ਜੀ, ਹੋਰ ਸਾਰੇ ਵਰਿਸ਼ਠ ਮਹਾਨੁਭਾਵ, ਅਤੇ ਬਿਹਾਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਨੇ ਬਿਹਾਰ ਦੇ ਬੇਤਿਆ (Bettiah) ਵਿਖੇ ਵਿਕਸਿਤ ਭਾਰਤ ਵਿਕਸਿਤ ਬਿਹਾਰ (Viksit Bharat Viksit Bihar) ਪ੍ਰੋਗਰਾਮ ਨੂੰ ਸੰਬੋਧਨ ਕੀਤਾ
March 06th, 03:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਪੱਛਮ ਚੰਪਾਰਣ ਜ਼ਿਲ੍ਹੇ ਦੇ ਬੇਤਿਆ ਵਿਖੇ ਲਗਭਗ 12,800 ਕਰੋੜ ਰੁਪਏ ਦੇ ਰੇਲ, ਰੋਡ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਨਾਲ ਜੁੜੇ ਵਿਭਿੰਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ।17ਵੀਂ ਲੋਕ ਸਭਾ ਦੀ ਆਖਰੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 10th, 04:59 pm
ਅੱਜ ਦਾ ਇਹ ਦਿਵਸ ਲੋਕਤੰਤਰ ਦੀ ਇੱਕ ਮਹਾਨ ਪਰੰਪਰਾ ਦਾ ਮਹੱਤਵਪਰੂਨ ਦਿਵਸ ਹੈ। 17ਵੀਂ ਲੋਕ ਸਭਾ ਨੇ 5 ਵਰ੍ਹੇ ਦੇਸ਼ ਸੇਵਾ ਵਿੱਚ ਜਿਸ ਪ੍ਰਕਾਰ ਨਾਲ ਅਨੇਕ ਵਿਵਿਧ ਮਹੱਤਵਪੂਰਨ ਨਿਰਣੇ ਕੀਤੇ। ਅਨੇਕ ਚੁਣੌਤੀਆਂ ਨੂੰ ਸਭ ਨੇ ਆਪਣੀ ਸਮਰੱਥਾ ਨਾਲ ਦੇਸ਼ ਨੂੰ ਉਚਿਤ ਦਿਸ਼ਾ ਦੇਣ ਦਾ ਪ੍ਰਯਾਸ, ਇੱਕ ਪ੍ਰਕਾਰ ਨਾਲ ਇਹ ਅੱਜ ਦਾ ਦਿਵਸ ਸਾਡੀ ਸਭ ਦੀ ਉਨ੍ਹਾਂ ਪੰਜ ਵਰ੍ਹਿਆਂ ਦੀ ਵਿਚਾਰਕ ਯਾਤਰਾ ਦਾ,ਰਾਸ਼ਟਰ ਨੂੰ ਸਮਰਪਿਤ ਉਸ ਸਮੇਂ ਦਾ, ਦੇਸ਼ ਨੂੰ ਫਿਰ ਤੋਂ ਇੱਕ ਵਾਰ ਆਪਣੇ ਸੰਕਲਪਾਂ ਨੂੰ ਰਾਸ਼ਟਰ ਦੇ ਚਰਨਾਂ ਵਿੱਚ ਸਮਰਪਿਤ ਕਰਨ ਦਾ ਇਹ ਅਵਸਰ ਹੈ। ਇਹ ਪੰਜ ਵਰ੍ਹੇ ਦੇਸ਼ ਵਿੱਚ ਰਿਫਾਰਮ, ਪਰਫਾਰਮ ਐਂਡ ਟ੍ਰਾਂਸਫਾਰਮ, ਇਹ ਬਹੁਤ rare ਹੁੰਦਾ ਹੈ, ਕਿ ਰਿਫਾਰਮ ਭੀ ਹੋਵੇ, ਪਰਫਾਰਮ ਭੀ ਹੋਵੇ ਅਤੇ ਟ੍ਰਾਂਸਫਾਰਮ ਹੁੰਦਾ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਪਾਉਂਦੇ ਹੋਈਏ, ਇੱਕ ਨਵਾਂ ਵਿਸ਼ਵਾਸ ਭਰਦਾ ਹੋਵੇ। ਇਹ ਆਪਣੇ ਆਪ ਵਿੱਚ 17ਵੀਂ (ਸਤ੍ਹਾਰਵੀਂ) ਲੋਕ ਸਭਾ ਤੋਂ ਅੱਜ ਦੇਸ਼ ਅਨੁਭਵ ਕਰ ਰਿਹਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਦੇਸ਼ 17ਵੀਂ (ਸਤ੍ਹਾਰਵੀਂ) ਲੋਕ ਸਭਾ ਨੂੰ ਜ਼ਰੂਰ ਅਸ਼ੀਰਵਾਦ ਦਿੰਦਾ ਰਹੇਗਾ। ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਸਦਨ ਦੇ ਸਾਰੇ ਮਾਣਯੋਗ ਮੈਂਬਰਾਂ ਦਾ ਬਹੁਤ ਮਹੱਤਵਪੂਰਨ ਰੋਲ ਰਿਹਾ ਹੈ, ਮਹੱਤਵਪੂਰਨ ਭੂਮਿਕਾ ਰਹੀ ਹੈ। ਅਤੇ ਇਹ ਸਮਾਂ ਹੈ ਕਿ ਮੈਂ ਸਾਰੇ ਮਾਣਯੋਗ ਸਾਂਸਦਾਂ ਦਾ ਇਸ ਗਰੁੱਪ ਦੇ ਨੇਤਾ ਦੇ ਨਾਤੇ ਭੀ ਅਤੇ ਆਪ ਸਭ ਨੂੰ ਇੱਕ ਸਾਥੀ ਦੇ ਨਾਤੇ ਭੀ ਆਪ ਸਭ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਦੀ ਆਖਰੀ ਬੈਠਕ ਨੂੰ ਸੰਬੋਧਨ ਕੀਤਾ
February 10th, 04:54 pm
ਸਦਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਅਵਸਰ ਭਾਰਤ ਦੇ ਲੋਕਤੰਤਰ ਦੇ ਲਈ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਹੱਤਵਪੂਰਨ ਨਿਰਣੇ ਲੈਣ ਅਤੇ ਦੇਸ਼ ਨੂੰ ਦਿਸ਼ਾ ਦੇਣ ਵਿੱਚ 17ਵੀਂ ਲੋਕ ਸਭਾ ਦੇ ਸਾਰੇ ਮੈਂਬਰਾਂ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਰਾਸ਼ਟਰ ਨੂੰ ਆਪਣੀ ਵਿਚਾਰਕ ਯਾਤਰਾ ਅਤੇ ਉਸ ਦੀ ਬਿਹਤਰੀ ਦੇ ਲਈ ਸਮਾਂ ਸਮਰਪਿਤ ਕਰਨ ਦਾ ਵਿਸ਼ੇਸ਼ ਅਵਸਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ (Reform, Perform and Transform) ਪਿਛਲੇ 5 ਵਰ੍ਹਿਆਂ ਤੋਂ ਮੰਤਰ (mantra) ਰਿਹਾ ਹੈ” ਅਤੇ ਇਸ ਨੂੰ ਅੱਜ ਪੂਰਾ ਦੇਸ਼ ਅਨੁਭਵ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੇ ਲੋਕ 17ਵੀਂ ਲੋਕ ਸਭਾ ਨੂੰ ਉਸ ਦੇ ਪ੍ਰਯਾਸਾਂ ਦੇ ਲਈ ਅਸ਼ੀਰਵਾਦ ਦੇਣਾ ਜਾਰੀ ਰੱਖਾਂਗੇ। ਸ਼੍ਰੀ ਮੋਦੀ ਨੇ ਸਦਨ ਦੇ ਸਾਰੇ ਮੈਂਬਰਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਦੇ ਪ੍ਰਤੀ ਅਤੇ ਵਿਸ਼ੇਸ਼ ਕਰਕੇ ਸਦਨ ਦੇ ਲੋਕ ਸਭਾ ਦੇ ਸਪੀਕਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਲੋਕ ਸਭਾ ਸਪੀਕਰ ਦਾ ਧੰਨਵਾਦ ਕੀਤਾ ਅਤੇ ਸਦਨ ਨੂੰ ਹਮੇਸ਼ਾ ਮੁਸਕਰਾਉਂਦੇ ਹੋਏ, ਸੰਤੁਲਿਤ ਅਤੇ ਨਿਰਪੱਖ ਤਰੀਕੇ ਨਾਲ ਚਲਾਉਣ ਦੇ ਲਈ ਉਨ੍ਹਾਂ ਦੀ ਸਰਾਹਨਾ ਕੀਤੀ।