ਕੇਂਦਰੀ ਮੰਤਰੀ ਮੰਡਲ ਨੇ ਅਯੁੱਧਿਆ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰੂਪ ਵਿੱਚ ਮਨਜ਼ੂਰੀ ਦਿੱਤੀ ਅਤੇ ਇਸ ਦਾ ਨਾਮ “ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ, ਅਯੁੱਧਿਆਧਾਮ” ਰੱਖਿਆ
January 05th, 08:28 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਅਯੁੱਧਿਆ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨ ਕਰਨ ਅਤੇ ਇਸ ਦਾ ਨਾਮ “ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ, ਅਯੁੱਧਿਆਧਾਮ” ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।ਪ੍ਰਧਾਨ ਮੰਤਰੀ ਨੇ ਅਯੁੱਧਿਆ ਧਾਮ ਵਿੱਚ ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ
December 30th, 04:50 pm
ਬਾਅਦ ਵਿੱਚ, ਇੱਕ ਜਨਤਕ ਸਮਾਗਮ ਵਿੱਚ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਅਯੁੱਧਿਆ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕੀ ਦੇ ਨਾਮ 'ਤੇ ਰੱਖਣ 'ਤੇ ਖੁਸ਼ੀ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕੀ ਦੀ ਰਾਮਾਇਣ, ਗਿਆਨ ਦਾ ਮਾਰਗ ਹੈ ਜੋ ਸਾਨੂੰ ਸ਼੍ਰੀ ਰਾਮ ਨਾਲ ਜੋੜਦੀ ਹੈ। ਆਧੁਨਿਕ ਭਾਰਤ ਵਿੱਚ, ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਸਾਨੂੰ ਅਯੁੱਧਿਆ ਧਾਮ ਅਤੇ ਦਿਵਯ-ਭਵਯ (ਸ਼ਾਨਦਾਰ) ਰਾਮ ਮੰਦਿਰ ਨਾਲ ਜੋੜੇਗਾ। ਪਹਿਲੇ ਫੇਜ ਵਿੱਚ ਹਵਾਈ ਅੱਡੇ ਦੀ ਸਲਾਨਾ ਸਮਰੱਥਾ 10 ਲੱਖ ਯਾਤਰੀਆਂ ਦੀ ਹੈ ਅਤੇ ਦੂਜੇ ਫੇਜ ਤੋਂ ਬਾਅਦ, ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਸਲਾਨਾ 60 ਲੱਖ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰੇਗਾ।