
ਬਾਵਲਿਯਾਲੀ ਧਾਮ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
March 20th, 04:35 pm
ਸਭ ਤੋਂ ਪਹਿਲੇ ਮੈਂ ਭਰਵਾਡ ਸਮਾਜ ਦੀ ਪਰੰਪਰਾ ਅਤੇ ਸਾਰੇ ਪੂਜਯ ਸੰਤਾਂ ਨੂੰ, ਮਹੰਤਾਂ ਨੂੰ, ਸੰਪੂਰਨ ਪਰੰਪਰਾ ਦੇ ਲਈ ਜੀਵਨ ਅਰਪਣ ਕਰਨ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਅੱਜ ਖੁਸ਼ੀ ਅਨੇਕ ਗੁਣਾ ਵਧ ਗਈ ਹੈ। ਇਸ ਵਾਰ ਜੋ ਮਹਾ ਕੁੰਭ ਹੋਇਆ ਹੈ, ਇਤਿਹਾਸਿਕ ਤਾਂ ਸੀ ਹੀ,ਪਰ ਸਾਡੇ ਲਈ ਗਰਵ (ਮਾਣ) ਦੀ ਬਾਤ ਹੈ ਕਿ ਕਿਉਂਕਿ ਮਹਾ ਕੁੰਭ ਦੇ ਪੁਣਯ (ਸ਼ੁਭ) ਅਵਸਰ ‘ਤੇ ਮਹੰਤ ਸ਼੍ਰੀ ਰਾਮ ਬਾਪੂ ਜੀ ਨੂੰ ਮਹਾ ਮੰਡਲੇਸ਼ਵਰ ਦੀ ਉਪਾਧੀ ਪ੍ਰਾਪਤ ਹੋਈ ਹੈ। ਇਹ ਕਾਫੀ ਬੜੀ ਘਟਨਾ ਹੈ, ਅਤੇ ਸਾਡੇ ਸਭ ਦੇ ਲਈ ਅਨੇਕ ਗੁਣਾ ਖੁਸ਼ੀ ਦਾ ਅਵਸਰ ਹੈ। ਰਾਮ ਬਾਪੂ ਜੀ ਅਤੇ ਸਮਾਜ ਦੇ ਸਾਰੇ ਪਰਿਵਾਰਜਨਾਂ ਨੂੰ ਮੇਰੀ ਤਰਫ਼ੋਂ ਖੂਬ-ਖੂਬ ਸ਼ੁਭਕਾਮਨਾਵਾਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਵਲਿਯਾਲੀ ਧਾਮ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ
March 20th, 04:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਗੁਜਰਾਤ ਦੇ ਭਰਵਾਡ ਸਮਾਜ (Bharwad Samaj of Gujarat) ਨਾਲ ਸਬੰਧਿਤ ਬਾਵਲਿਯਾਲੀ ਧਾਮ (Bavaliyali Dham) ਦੇ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਮਹੰਤ ਸ਼੍ਰੀ ਰਾਮ ਬਾਪੂ ਜੀ(Mahant Shri Ram Bapu ji), ਸਮੁਦਾਇ ਦੇ ਮੋਹਰੀ ਵਿਅਕਤੀਆਂ ਅਤੇ ਉਪਸਥਿਤ ਹਜ਼ਾਰਾਂ ਭਗਤਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਭਰਵਾਡ ਸਮੁਦਾਇ (Bharwad community) ਦੀਆਂ ਪਰੰਪਰਾਵਾਂ ਅਤੇ ਇਨ੍ਹਾਂ ਪਰੰਪਰਾਵਾਂ ਨੂੰ ਕਾਇਮ ਰੱਖਣ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਪੂਜਯ ਸੰਤਾਂ ਅਤੇ ਮਹੰਤਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਇਤਿਹਾਸਿਕ ਮਹਾਕੁੰਭ (historic Mahakumbh) ਨਾਲ ਜੁੜੀ ਅਪਾਰ ਖੁਸ਼ੀ ਅਤੇ ਗੌਰਵ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਪਵਿੱਤਰ ਆਯੋਜਨ ਦੇ ਦੌਰਾਨ ਮਹੰਤ ਸ਼੍ਰੀ ਰਾਮ ਬਾਪੂ ਜੀ ਨੂੰ ਮਹਾਮੰਡਲੇਸ਼ਵਰ ਦੀ ਉਪਾਧੀ (title of Mahamandaleshwar) ਦਿੱਤੇ ਜਾਣ ਦੇ ਮਹੱਤਵਪੂਰਨ ਅਵਸਰ ’ਤੇ ਆਪਣੇ ਵਿਚਾਰ ਰੱਖੇ ਅਤੇ ਇਸ ਨੂੰ ਸਾਰਿਆਂ ਦੇ ਲਈ ਇੱਕ ਬੜੀ ਉਪਲਬਧੀ ਅਤੇ ਅਪਾਰ ਖੁਸ਼ੀ ਦਾ ਸਰੋਤ ਦੱਸਿਆ। ਉਨ੍ਹਾਂ ਨੇ ਮਹੰਤ ਸ਼੍ਰੀ ਰਾਮ ਬਾਪੂ ਜੀ (Mahant Shri Ram Bapu ji) ਅਤੇ ਸਮੁਦਾਇ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਉਪਲਬਧੀਆਂ ’ਤੇ ਖੁਸ਼ੀ ਵਿਅਕਤ ਕਰਦੇ ਹੋਏ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਮਹਾਕੁੰਭ ‘ਤੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 18th, 01:05 pm
ਮੈਂ ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ‘ਤੇ ਸੰਬੋਧਨ ਦੇਣ ਦੇ ਲਈ ਉਪਸਥਿਤ ਹੋਇਆ ਹਾਂ। ਅੱਜ ਮੈਂ ਇਸ ਸਦਨ ਦੇ ਜ਼ਰੀਏ ਕੋਟਿ-ਕੋਟਿ ਦੇਸ਼ਵਾਸੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਮਹਾਕੁੰਭ ਦਾ ਸਫ਼ਲ ਆਯੋਜਨ ਹੋਇਆ। ਮਹਾਕੁੰਭ ਦੀ ਸਫ਼ਲਤਾ ਵਿੱਚ ਅਨੇਕ ਲੋਕਾਂ ਦਾ ਯੋਗਦਾਨ ਹੈ। ਮੈਂ ਸਰਕਾਰ ਦੇ, ਸਮਾਜ ਦੇ, ਸਾਰੇ ਕਰਮਯੋਗੀਆਂ ਦਾ ਅਭਿਨੰਦਨ ਕਰਦਾ ਹਾਂ। ਮੈਂ ਦੇਸ਼ ਭਰ ਦੇ ਸ਼ਰਧਾਲੂਆਂ ਨੂੰ, ਉੱਤਰ ਪ੍ਰਦੇਸ਼ (ਯੂਪੀ) ਦੀ ਜਨਤਾ ਵਿਸ਼ੇਸ਼ ਤੌਰ ‘ਤੇ ਪ੍ਰਯਾਗਰਾਜ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾ ਕੁੰਭ ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ
March 18th, 12:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾ ਕੁੰਭ ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੇ ਉਨ੍ਹਾਂ ਅਣਗਿਣਤ ਨਾਗਰਿਕਾਂ ਨੂੰ ਹਾਰਦਿਕ ਵਧਾਈ ਦਿੱਤੀ ਜਿਨ੍ਹਾਂ ਦੇ ਪ੍ਰਯਾਸਾਂ ਨਾਲ ਮਹਾ ਕੁੰਭ ਦੀ ਭਵਯ (ਸ਼ਾਨਦਾਰ) ਸਫ਼ਲਤਾ ਸੁਨਿਸ਼ਚਿਤ ਹੋਈ। ਮਹਾ ਕੁੰਭ ਨੂੰ ਸਫ਼ਲ ਬਣਾਉਣ ਵਿੱਚ ਵਿਭਿੰਨ ਵਿਅਕਤੀਆਂ ਅਤੇ ਸਮੂਹਾਂ ਦੇ ਸਮੂਹਿਕ ਯੋਗਦਾਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਸਰਕਾਰ, ਸਮਾਜ ਅਤੇ ਇਸ ਵਿੱਚ ਸ਼ਾਮਲ ਸਾਰੇ ਸਮਰਪਿਤ ਕਾਰਜਕਰਤਾਵਾਂ ਦੇ ਪ੍ਰਯਾਸਾਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਸ਼ਰਧਾਲੂਆਂ, ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਪ੍ਰਯਾਗਰਾਜ ਦੇ ਨਾਗਰਿਕਾਂ ਦਾ ਉਨ੍ਹਾਂ ਦੀਆਂ ਅਮੁੱਲ ਸਮਰਥਨ ਅਤੇ ਭਾਗੀਦਾਰੀ ਦੇ ਲਈ ਵਿਸ਼ੇਸ਼ ਉਲੇਖ ਕਰਦੇ ਹੋਏ ਆਭਾਰ ਵਿਅਕਤ ਕੀਤਾ।ਪ੍ਰਧਾਨ ਮੰਤਰੀ ਨੇ ਮਹਾਕੁੰਭ ਦੀ ਸਮਾਪਤੀ ਤੋਂ ਬਾਅਦ ਗੁਜਰਾਤ ਦੇ ਸੋਮਨਾਥ ਮੰਦਿਰ ਦਾ ਦੌਰਾ ਕੀਤਾ
March 02nd, 08:32 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਵਿੱਚ ਮਹਾਕੁੰਭ ਦੀ ਸਮਾਪਤੀ ਤੋਂ ਬਾਅਦ ਅੱਜ ਗੁਜਰਾਤ ਵਿੱਚ ਸੋਮਨਾਥ ਮੰਦਿਰ ਵਿੱਚ ਦਰਸ਼ਨ ਕੀਤੇ।ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 23rd, 06:11 pm
ਭੈਯਾ ਹਰੌ ਬੋਲੋ ਮਤੰਗੇਸ਼ਵਰ ਭਗਵਾਨ ਕੀ ਜੈ, ਬਾਗੇਸ਼ਵਰ ਧਾਮ ਕੀ ਜੈ, ਜੈ ਜਟਾਸ਼ੰਕਰ ਧਾਮ ਕੀ ਜੈ, ਅਪੁਨ ਓਂਰਣ ਖਾਂ ਮੋਰੀ ਤਰਫ ਸੇਂ ਦੋਈ ਹਾਂਥ, ਜੋਰ ਕੇ ਰਾਮ-ਰਾਮ ਜੂ। (भैया हरौ बोलो मतंगेश्वर भगवान की जै, बागेश्वर धाम की जै, जय जटाशंकर धाम की जै, अपुन ओंरण खाँ मोरी तरफ सें दोई हाँथ, जोर के राम-राम जू।) ਪ੍ਰੋਗਰਾਮ ਵਿੱਚ ਉਪਸਥਿਤ ਮੱਧ ਪ੍ਰਦੇਸ਼ ਦੇ ਗਵਰਨਰ ਸ਼੍ਰੀ ਮੰਗੂਭਾਈ ਪਟੇਲ, ਮੁੱਖ ਮੰਤਰੀ ਭਾਈ ਮੋਹਨ ਯਾਦਵ ਜੀ, ਜਗਤਗੁਰੂ ਪੂਜਯ ਰਾਮਭਦ੍ਰਾਚਾਰਿਆ ਜੀ, ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਸ਼੍ਰੀ ਧੀਰੇਂਦਰ ਸ਼ਾਸਤ੍ਰੀ ਜੀ, ਸਾਧਵੀ ਰਿਤੰਭਰਾ ਜੀ, ਸਵਾਮੀ ਚਿਦਾਨੰਦ ਸਰਸਵਤੀ ਜੀ, ਮਹੰਤ ਸ਼੍ਰੀ ਬਾਲਕ ਯੋਗੇਸ਼ਚਰਦਾਸ ਜੀ, ਇਸੇ ਖੇਤਰ ਦੇ ਸਾਂਸਦ ਵਿਸ਼ਣੁਦੇਵ ਸ਼ਰਮਾ ਜੀ, ਹੋਰ ਮਹਾਨੁਭਾਵ ਜੀ ਅਤੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ
February 23rd, 04:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ ਦੇ ਛਤਰਪੁਰ ਜ਼ਿਲ੍ਹੇ ਦੇ ਗੜ੍ਹਾ ਪਿੰਡ ਵਿੱਚ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਇੰਨ੍ਹੇ ਘੱਟ ਸਮੇਂ ਵਿੱਚ ਦੂਸਰੀ ਵਾਰ ਬੁੰਦੇਲਖੰਡ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਤਿਕ ਕੇਂਦਰ ਬਾਗੇਸ਼ਵਰ ਧਾਮ ਜਲਦੀ ਹੀ ਹੈਲਥ ਸੈਂਟਰ ਵੀ ਬਣੇਗਾ। ਉਨ੍ਹਾਂ ਨੇ ਕਿਹਾ ਕਿ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ 10 ਏਕੜ ਖੇਤਰ ਵਿੱਚ ਬਣਾਇਆ ਜਾਵੇਗਾ ਅਤੇ ਪਹਿਲੇ ਪੜਾਅ ਵਿੱਚ 100 ਬਿਸਤਰਿਆਂ ਦੀ ਸੁਵਿਧਾ ਤਿਆਰ ਹੋਵੇਗੀ। ਉਨ੍ਹਾਂ ਨੇ ਇਸ ਨੇਕ ਕੰਮ ਦੇ ਲਈ ਸ਼੍ਰੀ ਧੀਰੇਂਦਰ ਸ਼ਾਸਤਰੀ ਨੂੰ ਵਧਾਈ ਦਿੱਤੀ ਅਤੇ ਬੁੰਦੇਲਖੰਡ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।The people of Delhi have suffered greatly because of AAP-da: PM Modi during Mera Booth Sabse Mazboot programme
January 22nd, 01:14 pm
Prime Minister Narendra Modi, under the Mera Booth Sabse Mazboot initiative, engaged with BJP karyakartas across Delhi through the NaMo App, energizing them for the upcoming elections. He emphasized the importance of strengthening booth-level organization to ensure BJP’s continued success and urged workers to connect deeply with every voter.PM Modi Interacts with BJP Karyakartas Across Delhi under Mera Booth Sabse Mazboot via NaMo App
January 22nd, 01:00 pm
Prime Minister Narendra Modi, under the Mera Booth Sabse Mazboot initiative, engaged with BJP karyakartas across Delhi through the NaMo App, energizing them for the upcoming elections. He emphasized the importance of strengthening booth-level organization to ensure BJP’s continued success and urged workers to connect deeply with every voter.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਕਰ ਸੰਕ੍ਰਾਂਤੀ ਦੇ ਮਹਾਪਰਵ ‘ਤੇ ਮਹਾਕੁੰਭ ਵਿੱਚ ਪਹਿਲੇ ਅੰਮ੍ਰਿਤ ਇਸ਼ਨਾਨ ਵਿੱਚ ਸ਼ਾਮਲ ਸਾਰੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ।
January 14th, 02:29 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਕਰ ਸੰਕ੍ਰਾਂਤੀ ਮਹਾਪਰਵ ‘ਤੇ ਮਹਾਕੁੰਭ ਵਿੱਚ ਪਹਿਲੇ ਅੰਮ੍ਰਿਤ ਇਸ਼ਨਾਨ ਵਿੱਚ ਸ਼ਾਮਲ ਸਾਰੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ।ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
January 13th, 12:30 pm
ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੀ ਤਰੱਕੀ ਦੇ ਲਈ, ਜੰਮੂ ਕਸ਼ਮੀਰ ਦੀ ਤਰੱਕੀ ਦੇ ਲਈ ਜਿਨ੍ਹਾਂ ਸ਼੍ਰਮਿਕ ਭਰਾਵਾਂ ਨੇ ਕਠਿਨ ਤੋਂ ਕਠਿਨ ਸਥਿਤੀਆਂ ਵਿੱਚ ਕੰਮ ਕੀਤਾ, ਜੀਵਨ ਨੂੰ ਵੀ ਸੰਕਟ ਵਿੱਚ ਪਾ ਕੇ ਕੰਮ ਕੀਤਾ। ਸੱਤ ਸਾਡੇ ਸ਼੍ਰਮਿਕ ਸਾਥੀਆਂ ਨੇ ਆਪਣੀ ਜਾਨ ਗਵਾਈ, ਲੇਕਿਨ ਅਸੀਂ ਆਪਣੇ ਸੰਕਲਪ ਤੋਂ ਡਿਗੇ ਨਹੀਂ, ਮੇਰੇ ਸ਼੍ਰਮਿਕ ਸਾਥੀ ਡਿਗੇ ਨਹੀਂ, ਕਿਸੇ ਨੇ ਘਰ ਵਾਪਸ ਜਾਣ ਨੂੰ ਕਿਹਾ ਨਹੀਂ, ਇਨ੍ਹਾਂ ਮੇਰੇ ਸ਼੍ਰਮਿਕ ਸਾਥੀਆਂ ਨੇ ਹਰ ਚੁਣੌਤੀਆਂ ਨੂੰ ਪਾਰ ਕਰਦੇ ਹੋਏ, ਇਸ ਕਾਰਜ ਨੂੰ ਪੂਰਾ ਕੀਤਾ ਹੈ। ਅਤੇ ਜਿਨ੍ਹਾਂ ਸੱਤ ਸਾਥੀਆਂ ਨੂੰ ਅਸੀਂ ਖੋਇਆ ਹੈ, ਮੈਂ ਅੱਜ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਯਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦਾ ਉਦਘਾਟਨ ਕੀਤਾ
January 13th, 12:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਮਜ਼ਦੂਰਾਂ ਦਾ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਭਾਰਤ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਆਪਣੀ ਜਾਨ ਵੀ ਦਾਅ ‘ਤੇ ਲਗਾਈ ਹੈ। ਸ਼੍ਰੀ ਮੋਦੀ ਨੇ ਕਿਹਾ, “ਚੁਣੌਤੀਆਂ ਦੇ ਬਾਵਜੂਦ, ਸਾਡਾ ਸੰਕਲਪ ਡਗਮਗਾਇਆ ਨਹੀਂ।” ਉਨ੍ਹਾਂ ਨੇ ਮਜ਼ਦੂਰਾਂ ਦੇ ਦ੍ਰਿੜ੍ਹ ਸੰਕਲਪ ਅਤੇ ਪ੍ਰਤੀਬੱਧਤਾ ਅਤੇ ਕੰਮ ਪੂਰਾ ਕਰਨ ਲਈ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 7 ਮਜ਼ਦੂਰਾਂ ਦੀ ਮੌਤ ‘ਤੇ ਵੀ ਸੋਗ ਵਿਅਕਤ ਕੀਤਾ।ਓਡੀਸ਼ਾ ਦੇ ਭੁਵਨੇਸ਼ਵਰ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 09th, 10:15 am
ਓਡੀਸ਼ਾ ਦੇ ਰਾਜਪਾਲ ਡਾਕਟਰ ਹਰੀ ਬਾਬੂ ਜੀ, ਸਾਡੇ ਲੋਕਪ੍ਰਿਯ ਮੁੱਖ ਮੰਤਰੀ ਮੋਹਨ ਚਰਣ ਮਾਂਝੀ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਐੱਸ ਜੈਸ਼ੰਕਰ ਜੀ, ਜੁਏਲ ਓਰਾਂਵ ਜੀ, ਧਰਮੇਂਦਰ ਪ੍ਰਧਾਨ ਜੀ, ਅਸ਼ਵਿਨੀ ਵੈਸ਼ਣਵ ਜੀ, ਸ਼ੋਭਾ ਕਰੰਦਲਾਜੇ ਜੀ, ਕੀਰਤੀ ਵਰਧਨ ਸਿੰਘ ਜੀ, ਪਬਿਤ੍ਰਾ ਮਾਰਗੇਰਿਟਾ ਜੀ, ਓਡੀਸ਼ਾ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਕਨਕ ਵਰਧਨ ਸਿੰਘਦੇਵ ਜੀ, ਪ੍ਰਵਤੀ ਪਰਿਦਾ ਜੀ, ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਦੁਨੀਆ ਭਰ ਤੋਂ ਇੱਥੇ ਆਏ ਮਾਂ ਭਾਰਤੀ ਦੇ ਸਾਰੇ ਬੇਟੇ-ਬੇਟੀ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸਾ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ
January 09th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ। ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਆਏ ਸਾਰੇ ਪ੍ਰਤੀਨਿਧੀਆਂ ਅਤੇ ਪ੍ਰਵਾਸੀਆਂ ਦਾ ਸੁਆਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਵਿੱਖ ਵਿੱਚ ਦੁਨੀਆ ਭਰ ਵਿੱਚ ਵਿਭਿੰਨ ਭਾਰਤੀ ਪ੍ਰਵਾਸੀ ਪ੍ਰੋਗਰਾਮਾਂ ਵਿੱਚ ਇਹ ਉਦਘਾਟਨ ਗੀਤ ਬਜਾਵੇਗਾ। ਪ੍ਰਧਾਨ ਮੰਤਰੀ ਨੇ ਗ੍ਰੈਮੀ ਪੁਰਸਕਾਰ ਜੇਤੂ ਕਲਾਕਾਰ ਰਿੱਕੀ ਕੇਜ ਅਤੇ ਉਨ੍ਹਾਂ ਦੀ ਟੀਮ ਦੀ ਸ਼ਾਨਦਾਰ ਪੇਸ਼ਕਾਰੀ ਲਈ ਉਨ੍ਹਾਂ ਦੀ ਸਰਾਹਨਾ ਕੀਤੀ। ਇਸ ਗੀਤ ਵਿੱਚ ਭਾਰਤੀ ਪ੍ਰਵਾਸੀਆਂ ਦੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਨੂੰ ਦਰਸਾਇਆ ਗਿਆ ਹੈ।ਸੰਵਿਧਾਨ ਸਾਡਾ ਮਾਰਗਦਰਸ਼ਕ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
December 29th, 11:30 am
'ਮਨ ਕੀ ਬਾਤ' ਦੇ ਨਵੇਂ ਅੰਕ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਅਤੇ ਪ੍ਰਯਾਗਰਾਜ ਵਿੱਚ ਮਹਾਕੁੰਭ ਦੀਆਂ ਤਿਆਰੀਆਂ ਸਮੇਤ ਭਾਰਤ ਦੀਆਂ ਉਪਲਬਧੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਬਸਤਰ ਓਲੰਪਿਕਸ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ ਅਤੇ ਮਲੇਰੀਆ ਦੇ ਖ਼ਾਤਮੇ ਅਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੈਂਸਰ ਦੇ ਇਲਾਜ ਵਿੱਚ ਹੋਈ ਪ੍ਰਗਤੀ ਜਿਹੀਆਂ ਮਹੱਤਵਪੂਰਨ ਸਿਹਤ ਉਪਲਬਧੀਆਂ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਓਡੀਸ਼ਾ ਦੇ ਕਾਲਾਹਾਂਡੀ ਵਿੱਚ ਖੇਤੀਬਾੜੀ ਖੇਤਰ ਵਿੱਚ ਹੋਏ ਸਕਾਰਾਤਮਕ ਬਦਲਾਅ ਦੀ ਵੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ 13 ਦਸੰਬਰ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ
December 12th, 02:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਦਸੰਬਰ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਪ੍ਰਯਾਗਰਾਜ ਜਾਣਗੇ ਅਤੇ ਦੁਪਹਿਰ ਕਰੀਬ 12:15 ਵਜੇ ਸੰਗਮ ਸਥਲ ‘ਤੇ ਪੂਜਾ-ਅਰਚਨਾ ਅਤੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 12:40 ਵਜੇ ਪ੍ਰਧਾਨ ਮੰਤਰੀ ਅਕਸ਼ੈ ਵਟ ਵ੍ਰਿਕਸ਼ (Akshay Vata Vriksh) ਸਥਲ ‘ਤੇ ਪੂਜਾ ਕਰਨਗੇ। ਪ੍ਰਧਾਨ ਮੰਤਰੀ ਉਸ ਤੋਂ ਬਾਅਦ ਹਨੂੰਮਾਨ ਮੰਦਿਰ ਅਤੇ ਸਰਸਵਤੀ ਕੂਪ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ। ਦੁਪਹਿਰ ਕਰੀਬ 1:30 ਵਜੇ ਉਹ ਮਹਾਕੁੰਭ ਪ੍ਰਦਰਸ਼ਨੀ ਸਥਲ ਦਾ ਦੌਰਾ ਕਰਨਗੇ। ਸ਼੍ਰੀ ਮੋਦੀ ਇਸ ਤੋਂ ਬਾਅਦ ਦੁਪਹਿਰ ਕਰੀਬ 2 ਵਜੇ ਪ੍ਰਯਾਗਰਾਜ ਵਿੱਚ ਲਗਭਗ 5,500 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਲਾਂਚ ਕਰਨਗੇ।