Congress opposes abrogation of Article 370 and CAA to enable divisive politics: PM Modi in Junagadh

May 02nd, 11:30 am

Addressing a rally in Junagadh and attacking the Congress’s intent of pisive politics, PM Modi said, “Congress opposes abrogation of Article 370 and CAA to enable pisive politics.” He added that Congress aims to pide India into North and South. He said that Congress aims to keep India insecure to play its power politics.

Congress 'Report Card' is a 'Report Card' of scams: PM Modi in Surendranagar

May 02nd, 11:15 am

Ahead of the impending Lok Sabha elections, Prime Minister Narendra Modi addressed powerful rally in Surendranagar, Gujarat. He added that his mission is a 'Viksit Bharat' and added, 24 x 7 for 2047 to enable a Viksit Bharat.

PM Modi addresses powerful rallies in Anand, Surendranagar, Junagadh and Jamnagar in Gujarat

May 02nd, 11:00 am

Ahead of the impending Lok Sabha elections, Prime Minister Narendra Modi addressed powerful rallies in Anand, Surendranagar, Junagadh and Jamnagar in Gujarat. He added that his mission is a 'Viksit Bharat' and added, 24 x 7 for 2047 to enable a Viksit Bharat.

ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਪਹਿਲੇ ‘ਰਾਸ਼ਟਰੀ ਰਚਨਾਕਰ ਪੁਰਸਕਾਰ’('National Creators Awards') ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 08th, 10:46 am

ਇਸ ਕਾਰਜਕ੍ਰਮ ਵਿੱਚ ਉਪਸਥਿਤ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਜੂਰੀ ਮੈਂਬਰਸ ਭਾਈ ਪ੍ਰਸੂਨ ਜੋਸ਼ੀ ਜੀ, ਰੂਪਾਲੀ ਗਾਂਗੁਲੀ ਜੀ, ਦੇਸ਼ ਦੇ ਕੋਣੇ-ਕੋਣੇ ਤੋਂ ਇੱਥੇ ਉਪਸਥਿਤ ਸਾਰੇ ਕੰਟੈਂਟ ਕ੍ਰਿਏਟਰਸ, ਦੇਸ਼ ਦੇ ਕੋਣੇ-ਕੋਣੇ ਵਿੱਚ ਇਸ ਆਯੋਜਨ ਨੂੰ ਦੇਖ ਰਹੇ ਮੇਰੇ ਸਾਰੇ ਯੁਵਾ ਸਾਥੀ ਅਤੇ ਸਾਰੇ ਹੋਰ ਮਹਾਨੁਭਾਵ। ਆਪ ਸਭ ਦਾ ਸੁਆਗਤ ਹੈ, ਆਪ ਸਭ ਦਾ ਅਭਿਨੰਦਨ ਹੈ। ਅਤੇ ਆਪ (ਤੁਸੀਂ) ਉਹ ਲੋਕ ਹੋ, ਜਿਨ੍ਹਾਂ ਨੇ ਆਪਣੀ ਜਗ੍ਹਾ ਬਣਾਈ ਹੈ, ਅਤੇ ਇਸ ਲਈ ਅੱਜ ਉਸ ਜਗ੍ਹਾ ‘ਤੇ ਆਪ ਹੋ- ਭਾਰਤ ਮੰਡਪਮ। ਅਤੇ ਬਾਹਰ ਸਿੰਬਲ ਭੀ creativity ਨਾਲ ਜੁੜਿਆ ਹੈ ਆਉਂਦੇ ਹੀ, ਅਤੇ ਇਹੀ ਜਗ੍ਹਾ ਹੈ, ਜਿੱਥੇ ਜੀ-20 ਤੋਂ ਸਾਰੇ ਮੁਖੀਆ ਇੱਥੇ ਇੱਕਠੇ ਹੋਏ ਸਨ, ਅਤੇ ਅੱਗੇ ਦੀ ਦੁਨੀਆ ਕਿਵੇਂ create ਕਰਨੀ ਹੈ ਇਸ ਦੀ ਚਰਚਾ ਕਰ ਰਹੇ ਸਨ। ਅਤੇ ਅੱਜ ਤੁਸੀਂ (ਆਪ) ਲੋਕ ਹੋ ਜੋ ਭਾਰਤ ਦਾ ਭਵਿੱਖ ਕਿਵੇਂ create ਕਰਨਾ, ਉਸ ਦੀ ਚਰਚਾ ਕਰਨ ਦੇ ਲਈ ਆਏ ਹੋ।

ਪ੍ਰਧਾਨ ਮੰਤਰੀ ਨੇ ਪਹਿਲੇ ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਦੇ ਜੇਤੂਆਂ ਦੇ ਨਾਲ ਗੱਲਬਾਤ ਕੀਤੀ

March 08th, 10:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਪਹਿਲਾ ਨੈਸ਼ਨਲ ਕ੍ਰਿਏਟਰਸ ਅਵਾਰਡ ਪ੍ਰਦਾਨ ਕੀਤਾ। ਉਨ੍ਹਾਂ ਨੇ ਜੇਤੂਆਂ ਦੇ ਨਾਲ ਸੰਖੇਪ ਗੱਲਬਾਤ ਭੀ ਕੀਤੀ। ਸਕਾਰਾਤਮਕ ਬਦਲਾਅ ਲਿਆਉਣ ਵਾਸਤੇ ਰਚਨਾਤਮਕਤਾ ਦਾ ਉਪਯੋਗ ਕਰਨ ਦੇ ਲਈ ਇਸ ਅਵਾਰਡ (ਪੁਰਸਕਾਰ) ਦੀ ਕਲਪਨਾ ਇੱਕ ਲਾਂਚਪੈਡ ਦੇ ਰੂਪ ਵਿੱਚ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਹਾ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

March 08th, 08:58 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾ ਸ਼ਿਵਰਾਤਰੀ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਇਹ ਭੀ ਕਾਮਨਾ ਕੀਤੀ ਕਿ ਇਹ ਮਹਾਪੁਰਬ ਹਰ ਕਿਸੇ ਦੇ ਜੀਵਨ ਵਿੱਚ ਨਵੀਂ ਊਰਜਾ ਲੈ ਕੇ ਆਵੇ ਅਤੇ ਅੰਮ੍ਰਿਤਕਾਲ (Amritkaal) ਵਿੱਚ ਦੇਸ਼ ਦੇ ਸੰਕਲਪਾਂ ਨੂੰ ਭੀ ਨਵੀਂ ਸ਼ਕਤੀ ਪ੍ਰਦਾਨ ਕਰੇ।

ਵਾਰਾਣਸੀ ਦੇ ਬੀ.ਐੱਚ.ਯੂ ਵਿੱਚ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 23rd, 11:00 am

ਆਪ ਸਭ ਪਰਿਵਾਰ ਦੇ ਲੋਕਾਂ ਨੂੰ ਮੇਰਾ ਪ੍ਰਣਾਮ! ਮਹਾਮਨਾ ਦੇ ਇਸ ਪ੍ਰਾਂਗਣ ਵਿੱਚ ਤੁਹਾਡਾ ਸਭ ਵਿਦਵਾਨਾਂ ਅਤੇ ਵਿਸ਼ੇਸ਼ਕਰਕੇ ਯੁਵਾ ਵਿਦਵਾਨਾਂ ਦੇ ਦਰਮਿਆਨ ਆ ਕੇ ਗਿਆਨ ਦੀ ਗੰਗਾ ਵਿੱਚ ਡੁਬਕੀ ਲਗਾਉਣ ਜੈਸਾ ਅਨੁਭਵ ਹੋ ਰਿਹਾ ਹੈ। ਜੋ ਕਾਸ਼ੀ ਕਾਲਾਤੀਤ ਹੈ, ਜੋ ਕਾਸ਼ੀ ਸਮੇਂ ਤੋਂ ਵੀ ਪ੍ਰਾਚੀਨ ਕਹੀ ਜਾਂਦੀ ਹੈ, ਜਿਸ ਦੀ ਪਹਿਚਾਣ ਨੂੰ ਸਾਡੀ ਆਧੁਨਿਕ ਯੁਵਾ ਪੀੜ੍ਹੀ ਇੰਨੀ ਜ਼ਿੰਮੇਦਾਰੀ ਨਾਲ ਸਸ਼ਕਤ ਕਰ ਰਹੀ ਹੈ। ਇਹ ਦ੍ਰਿਸ਼ ਹਿਰਦੇ ਵਿੱਚ ਸੰਤੋਸ਼ ਵੀ ਦਿੰਦਾ ਹੈ, ਗੌਰਵ ਦੀ ਅਨੁਭੂਤੀ ਵੀ ਕਰਵਾਉਂਦਾ ਹੈ, ਅਤੇ ਇਹ ਵਿਸ਼ਵਾਸ ਵੀ ਦਿਲਾਉਂਦਾ ਹੈ ਕਿ ਅੰਮ੍ਰਿਤਕਾਲ ਵਿੱਚ ਤੁਸੀਂ ਸਾਰੇ ਯੁਵਾ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਓਗੇ। ਅਤੇ ਕਾਸ਼ੀ ਤਾਂ ਸਰਵਵਿਧਾ ਦੀ ਰਾਜਧਾਨੀ ਹੈ। ਅੱਜ ਕਾਸ਼ੀ ਦੀ ਉਹ ਸਮਰੱਥਾ, ਉਹ ਸਰੂਪ ਫਿਰ ਤੋਂ ਸੰਵਰ ਰਿਹਾ ਹੈ। ਇਹ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ। ਅਤੇ ਹੁਣੇ ਮੈਨੂੰ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਅਤੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਦੇਣ ਦਾ ਅਵਸਰ ਮਿਲਿਆ ਹੈ। ਮੈਂ ਸਾਰੇ ਜੇਤੂਆਂ ਨੂੰ ਉਨ੍ਹਾਂ ਦੀ ਮਿਹਨਤ.. ਉਨ੍ਹਾਂ ਦੀ ਪ੍ਰਤਿਭਾ ਲਈ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਵੀ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਗੁਰੂਜਨਾਂ ਨੂੰ ਵੀ ਵਧਾਈ ਦਿੰਦਾ ਹਾਂ। ਜੋ ਯੁਵਾ ਸਫ਼ਲਤਾ ਤੋਂ ਕੁਝ ਕਦਮ ਦੂਰ ਰਹਿ ਗਏ, ਕੁਝ ਤਾਂ ਹੋਣਗੇ, ਕੁਝ 4 ‘ਤੇ ਆ ਕੇ ਅਟਕੇ ਹੋਣਗੇ। ਮੈਂ ਉਨ੍ਹਾਂ ਦਾ ਵੀ ਅਭਿਨੰਦਨ ਕਰਦਾ ਹਾਂ। ਤੁਸੀਂ ਕਾਸ਼ੀ ਦੀ ਗਿਆਨ ਪਰੰਪਰਾ ਦਾ ਹਿੱਸਾ ਬਣੇ, ਉਸ ਦੀ ਪ੍ਰਤੀਯੋਗਿਤਾ ਵਿੱਚ ਵੀ ਸ਼ਾਮਲ ਹੋਏ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਮਾਣ ਹੈ। ਤੁਹਾਡੇ ਵਿੱਚੋਂ ਕੋਈ ਵੀ ਸਾਥੀ ਹਾਰਿਆ ਨਹੀਂ ਹੈ, ਨਾ ਹੀ ਪਿੱਛੇ ਰਿਹਾ ਹੈ। ਤੁਸੀਂ ਇਸ ਭਾਗੀਦਾਰੀ ਦੇ ਜ਼ਰੀਏ ਕਾਫੀ ਕੁਝ ਨਵਾਂ ਸਿੱਖ ਕੇ ਕਈ ਕਦਮ ਹੋਰ ਅੱਗੇ ਆਏ ਹੋ। ਇਸ ਲਈ, ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਵਾਲਾ ਹਰ ਕੋਈ, ਵਧਾਈ ਦਾ ਪਾਤਰ ਹੈ। ਮੈਂ ਇਸ ਆਯੋਜਨ ਲਈ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨਿਆਸ, ਕਾਸ਼ੀ ਵਿਦਵਤਪਰਿਸ਼ਦ ਅਤੇ ਸਾਰੇ ਵਿਦਵਾਨਾਂ ਦਾ ਵੀ ਆਦਰਪੂਰਵਕ ਧੰਨਵਾਦ ਕਰਦਾ ਹਾਂ। ਤੁਸੀਂ ਕਾਸ਼ੀ ਦੇ ਸਾਂਸਦ ਦੇ ਰੂਪ ਵਿੱਚ ਮੇਰੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਬੇਮਿਸਾਲ ਸਹਿਯੋਗ ਕੀਤਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਕਾਸ਼ੀ ਵਿੱਚ ਜੋ ਵਿਕਾਸ ਦੇ ਕਾਰਜ ਹੋਏ ਹਨ ਅਤੇ ਕਾਸ਼ੀ ਵਾਰੇ ਸੰਪੂਰਣ ਜਾਣਕਾਰੀ ‘ਤੇ ਅੱਜ ਇੱਥੇ ਦੋ ਬੁੱਕਸ ਵੀ ਲਾਂਚ ਕੀਤੀਆਂ ਗਈਆਂ ਹਨ। ਪਿਛਲੇ 10 ਵਰ੍ਹੇ ਵਿੱਚ ਕਾਸ਼ੀ ਨੇ ਵਿਕਾਸ ਦੀ ਜੋ ਯਾਤਰਾ ਤੈਅ ਕੀਤੀ ਹੈ, ਉਸ ਦੇ ਹਰ ਪੜਾਅ ਅਤੇ ਇੱਥੇ ਦੇ ਸੱਭਿਆਚਾਰ ਦਾ ਵਰਣਨ ਇਨਾਂ ਕੌਫੀ ਟੇਬਲ ਬੁੱਕਸ ਵਿੱਚ ਵੀ ਕੀਤਾ ਗਿਆ ਹੈ। ਇਸ ਦੇ ਇਲਾਵਾ ਜਿੰਨੀਆਂ ਵੀ ਸਾਂਸਦ ਪ੍ਰਤਿਯੋਗੀਤਾਵਾਂ ਕਾਸ਼ੀ ਵਿੱਚ ਆਯੋਜਿਤ ਹੋਈਆਂ ਹਨ ਉਨ੍ਹਾਂ ‘ਤੇ ਵੀ ਛੋਟੀਆਂ-ਛੋਟੀਆਂ ਕਿਤਾਬਾਂ ਨੂੰ ਲਾਂਚ ਕੀਤਾ ਗਿਆ ਹੈ। ਮੈਂ ਸਾਰੇ ਕਾਸ਼ੀਵਾਸੀਆਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ

February 23rd, 10:20 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰਤਾ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਕਾਸ਼ੀ ਸਾਂਸਦ ਪ੍ਰਤੀਯੋਗਿਤਾ ‘ਤੇ ਬੁੱਕਲੈਟ ਅਤੇ ਇੱਕ ਕਾਫੀ ਟੇਬਲ ਬੁੱਕ ਦਾ ਵੀ ਵਿਮੋਚਨ ਕੀਤਾ। ਪ੍ਰਧਾਨ ਮੰਤਰੀ ਨੇ ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਅਤੇ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਵਾਰਾਣਸੀ ਦੇ ਸੰਸਕ੍ਰਿਤ ਦੇ ਵਿਦਿਆਰਥੀਆਂ ਨੂੰ ਪੁਸਤਕਾਂ, ਯੂਨੀਫਾਰਮ, ਸੰਗੀਤ ਯੰਤਰ ਅਤੇ ਮੈਰਿਟ ਸਕਾਲਰਸ਼ਿਪ ਵੀ ਵੰਡੀਆਂ। ਉਨ੍ਹਾਂ ਨੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਗੈਲਰੀ ਦਾ ਵੀ ਦੌਰਾ ਕੀਤਾ ਅਤੇ ਪ੍ਰਤੀਭਾਗੀਆਂ ਦੇ ਨਾਲ “ਸੰਵਰਤੀ ਕਾਸ਼ੀ” ਵਿਸ਼ੇ ‘ਤੇ ਉਨ੍ਹਾਂ ਦੀ ਫੋਟੋਗ੍ਰਾਫ ਐਂਟਰੀਆਂ ਦੇ ਨਾਲ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ।

ਵਾਰਾਣਸੀ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਸਮਰਪਣ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 18th, 02:16 pm

ਯੂਪੀ ਦੇ ਸੀਐੱਮ ਯੋਗੀ ਆਦਿਤਿਯਨਾਥ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਕੇਸ਼ਵ ਪ੍ਰਸਾਦ ਮੌਰਯ, ਗੁਜਰਾਤ ਵਿਧਾਨ ਸਭਾ ਦੇ ਚੇਅਰਮੈਨ ਅਤੇ ਬਨਾਸ ਡੇਅਰੀ ਦੇ ਚੇਅਰਮੈਨ ਅਤੇ ਅੱਜ ਵਿਸ਼ੇਸ਼ ਰੂਪ ਨਾਲ ਕਿਸਾਨਾਂ ਨੂੰ ਭੇਂਟ, ਸੌਗਾਤ ਦੇਣ ਲਈ ਆਏ ਹੋਏ ਸ਼੍ਰੀਮਾਨ ਸ਼ੰਕਰ ਭਾਈ ਚੌਧਰੀ, ਰਾਜ ਦੇ ਮੰਤਰੀ ਪਰਿਸ਼ਦ ਦੇ ਮੈਂਬਰ, ਵਿਧਾਇਕਗਣ, ਹੋਰ ਮਹਾਨੁਭਾਵ, ਅਤੇ ਬਨਾਰਸ ਦੇ ਮੇਰੇ ਪਰਿਵਾਰਜਨੋਂ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 19,150 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ

December 18th, 02:15 pm

ਸ਼੍ਰੀ ਮੋਦੀ ਨੇ 370 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਦੋ ਰੇਲਵੇ ਓਵਰ ਬ੍ਰਿਜ (ਆਰਓਬੀ) ਨਿਰਮਾਣ ਦੇ ਨਾਲ-ਨਾਲ ਗ੍ਰੀਨ-ਫੀਲਡ ਸ਼ਿਵਪੁਰ-ਫੁਲਵਰੀਆ-ਲਹਰਤਾਰਾ ਮਾਰਗ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾਣ ਵਾਲੇ ਪ੍ਰਮੁੱਖ ਪ੍ਰੋਜੈਕਟਾਂ ਵਿੱਚ 20 ਸੜਕਾਂ ਦਾ ਮਜ਼ਬੂਤੀਕਰਣ ਅਤੇ ਉਨ੍ਹਾਂ ਨੂੰ ਚੌੜਾ ਕਰਨਾ ਸ਼ਾਮਲ ਹੈ, ਕੈਥੀ ਪਿੰਡ ਵਿੱਚ ਸੰਗਮ ਘਾਟ ਰੋਡ ਅਤੇ ਪੰਡਿਤ ਦੀਨਦਯਾਲ ਉਪਾਧਿਆਏ ਹਸਪਤਾਲ ਵਿੱਚ ਆਵਾਸੀ ਭਵਨਾਂ ਦਾ ਨਿਰਮਾਣ, ਪੁਲਿਸ ਲਾਈਨ ਅਤੇ ਪੀਏਸੀ ਭੁੱਲਨਪੁਰ ਵਿੱਚ 200 ਅਤੇ 150 ਬੈੱਡ ਦੇ ਦੋ ਬਹੁਮੰਜ਼ਿਲਾ ਬੈਰਕ ਭਵਨ, 9 ਥਾਵਾਂ ‘ਤੇ ਸਮਾਰਟ ਬਸ ਸ਼ੈਲਟਰ ਅਤੇ ਅਲਈਪੁਰ ਵਿੱਚ 132 ਕਿਲੋਵਾਟ ਦਾ ਸਬਸਟੇਸ਼ਨ ਸ਼ਾਮਲ ਹੈ। ਉਨ੍ਹਾਂ ਨੇ ਸਮਾਰਟ ਸਿਟੀ ਦੇ ਤਹਿਤ ਯੂਨੀਫਾਈਡ ਟੂਰਿਸਟ ਪਾਸ ਸਿਸਟਮ ਦੀ ਸ਼ੁਰੂਆਤ ਵੀ ਕੀਤੀ।

ਕਾਸ਼ੀ ਸਾਂਸਦ ਸਾਂਸਕ੍ਰਿਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਅਤੇ ਵਾਰਾਣਸੀ ਵਿੱਚ ਅਟਲ ਆਵਾਸੀਯ ਵਿਦਿਆਲਯਾਂ ਦੇ ਲੋਕਾਰਪਣ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 23rd, 08:22 pm

ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਯਨਾਥ ਜੀ, ਮੰਚ ‘ਤੇ ਉਪਸਥਿਤ ਸਾਰੇ ਮਹਾਨੁਭਾਵ, ਕਾਸ਼ੀ ਸਾਂਸਦ ਸਾਂਸਕ੍ਰਿਤਿਕ ਮਹੋਤਸਵ ਦੇ ਸਾਰੇ ਪ੍ਰਤੀਭਾਗੀ ਸਾਥੀਓ, ਅਤੇ ਰੁਦ੍ਰਾਕਸ਼ ਸੈਂਟਰ ਵਿੱਚ ਉਪਸਥਿਤ ਮੇਰੇ ਪਿਆਰੇ ਕਾਸ਼ੀਵਾਸੀਓ!

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ

September 23rd, 04:33 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਰੁਦ੍ਰਾਕਸ਼ ਅੰਤਰਰਾਸ਼ਟਰੀ ਸਹਿਯੋਗ ਅਤੇ ਕਨਵੈਸ਼ਨ ਸੈਂਟਰ ਵਿੱਚ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਕਰੀਬ 1115 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ 16 ਅਟਲ ਆਵਾਸੀਯ ਵਿਦਿਯਾਲਯਾਂ ਦਾ ਲੋਕਅਰਪਣ ਕੀਤਾ। ਸ਼੍ਰੀ ਮੋਦੀ ਨੇ ਕਾਸ਼ੀ ਸੰਸਦ ਖੇਡ ਪ੍ਰਤੀਯੋਗਤਾ ਦੀ ਰਜਿਟ੍ਰੇਸ਼ਨ ਦਾ ਇੱਕ ਪੋਰਟਲ ਵੀ ਲਾਂਚ ਕੀਤਾ। ਉਨ੍ਹਾਂ ਨੇ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ ਦੇ ਵਿਜੇਤਾਵਾਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ। ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅਟਲ ਆਵਾਸੀਯ ਵਿਦਿਯਾਲਯਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।

ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਨੀਂਹ ਪੱਥਰ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

September 23rd, 02:11 pm

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਯਨਾਥ ਜੀ, ਮੰਚ ‘ਤੇ ਵਿਰਾਜਮਾਨ ਯੂਪੀ ਸਰਕਾਰ ਦੇ ਹੋਰ ਮੰਤਰੀਗਣ, ਜਨਪ੍ਰਤੀਨਿਧੀਗਣ, ਇਸ ਪ੍ਰੋਗਰਾਮ ਵਿੱਚ ਮੌਜੂਦ ਦੇਸ਼ ਦੇ ਖੇਡ ਜਗਤ ਨਾਲ ਜੁੜੇ ਸਾਰੇ ਸੀਨੀਅਰ ਮਾਹਨੁਭਾਵ ਅਤੇ ਮੇਰੇ ਪਿਆਰੇ ਕਾਸ਼ੀ ਦੇ ਪਰਿਵਾਰਜਨੋਂ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

September 23rd, 02:10 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਆਧੁਨਿਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਾਰਾਣਸੀ ਦੇ ਗੰਜਾਰੀ, ਰਾਜਾਤਾਲਾਬ ਵਿੱਚ 450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਇਹ 30 ਏਕੜ ਤੋਂ ਅਧਿਕ ਖੇਤਰ ਵਿੱਚ ਫੈਲਿਆ ਹੋਵੇਗਾ।

ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਵਿੱਚ ਨੌਜਵਾਨਾਂ ਦੀ ਵਧਦੀ ਭਾਗੀਦਾਰੀ ਬਹੁਤ ਉਤਸ਼ਾਹਵਰਧਕ ਹੈ: 'ਮਨ ਕੀ ਬਾਤ' ਵਿੱਚ ਪ੍ਰਧਾਨ ਮੰਤਰੀ ਮੋਦੀ

July 30th, 11:30 am

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸੁਆਗਤ ਹੈ। ਜੁਲਾਈ ਦਾ ਮਹੀਨਾ ਭਾਵ ਮੌਨਸੂਨ ਦਾ ਮਹੀਨਾ, ਬਾਰਿਸ਼ ਦਾ ਮਹੀਨਾ। ਬੀਤੇ ਕੁਝ ਦਿਨ ਕੁਦਰਤੀ ਆਫ਼ਤਾਂ ਦੇ ਕਾਰਨ ਚਿੰਤਾ ਅਤੇ ਪਰੇਸ਼ਾਨੀ ਨਾਲ ਭਰੇ ਰਹੇ ਹਾਂ। ਯਮੁਨਾ ਸਮੇਤ ਕਈ ਨਦੀਆਂ ’ਚ ਹੜ੍ਹ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਤਕਲੀਫ ਝੱਲਣੀ ਪਈ ਹੈ। ਪਹਾੜੀ ਇਲਾਕਿਆਂ ’ਚ ਪਹਾੜ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ। ਇਸੇ ਦੌਰਾਨ ਦੇਸ਼ ਦੇ ਪੱਛਮੀ ਹਿੱਸੇ ਵਿੱਚ ਕੁਝ ਸਮਾਂ ਪਹਿਲਾਂ ਗੁਜਰਾਤ ਦੇ ਇਲਾਕਿਆਂ ’ਚ ਬਿਪਰਜੌਯ ਸਾਈਕਲੋਨ ਵੀ ਆਇਆ ਪਰ ਸਾਥੀਓ, ਇਨ੍ਹਾਂ ਆਫ਼ਤਾਂ ਦੇ ਵਿਚਕਾਰ ਅਸੀਂ ਸਾਰੇ ਦੇਸ਼ਵਾਸੀਆਂ ਨੇ ਫਿਰ ਤੋਂ ਵਿਖਾਇਆ ਹੈ ਕਿ ਸਮੂਹਿਕ ਕੋਸ਼ਿਸ਼ਾਂ ਦੀ ਤਾਕਤ ਕੀ ਹੁੰਦੀ ਹੈ। ਸਥਾਨਕ ਲੋਕਾਂ ਨੇ, ਸਾਡੇ ਐੱਨਡੀਆਰਐੱਫ ਦੇ ਜਵਾਨਾਂ ਨੇ, ਸਥਾਨਕ ਪ੍ਰਸ਼ਾਸਨ ਦੇ ਲੋਕਾਂ ਨੇ ਦਿਨ-ਰਾਤ ਇੱਕ ਕਰਕੇ ਅਜਿਹੀਆਂ ਆਫ਼ਤਾਂ ਦਾ ਮੁਕਾਬਲਾ ਕੀਤਾ ਹੈ। ਕਿਸੇ ਵੀ ਆਫ਼ਤ ਨਾਲ ਨਿੱਬੜਣ ਲਈ ਸਾਡੀ ਸਮਰੱਥਾ ਅਤੇ ਸੰਸਾਧਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਪਰ ਇਸ ਦੇ ਨਾਲ ਹੀ ਸਾਡੀ ਸੰਵੇਦਨਸ਼ੀਲਤਾ ਅਤੇ ਇੱਕ-ਦੂਜੇ ਦਾ ਹੱਥ ਫੜਨ ਦੀ ਭਾਵਨਾ ਓਨੀ ਹੀ ਅਹਿਮ ਹੁੰਦੀ ਹੈ। ਸਭ ਦਾ ਭਲਾ ਕਰਨ ਦੀ ਇਹੀ ਭਾਵਨਾ ਭਾਰਤ ਦੀ ਪਛਾਣ ਵੀ ਹੈ ਅਤੇ ਭਾਰਤ ਦੀ ਤਾਕਤ ਵੀ ਹੈ।

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਸਮਰਪਿਤ ਕਰਨ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 24th, 05:42 pm

ਨਵਰਾਤ੍ਰ ਦਾ ਪੁਣਯ ਸਮਾਂ ਹੈ, ਅੱਜ ਮਾਂ ਚੰਦ੍ਰਘੰਟਾ ਦੀ ਪੂਜਾ ਦਾ ਦਿਨ ਹੈ। ਇਹ ਮੇਰਾ ਸੁਭਾਗ ਹੈ ਕਿ ਇਸ ਪਾਵਨ ਅਵਸਰ ‘ਤੇ ਅੱਜ ਮੈਂ ਕਾਸ਼ੀ ਦੀ ਧਰਤੀ ‘ਤੇ ਆਪ ਸਭ ਦੇ ਵਿੱਚ ਹਾਂ। ਮਾਂ ਚੰਦ੍ਰਘੰਟਾ ਦੇ ਅਸ਼ੀਰਵਾਦ ਨਾਲ ਅੱਜ ਬਨਾਰਸ ਦੀ ਸੁੱਖ-ਸਮ੍ਰਿੱਧੀ ਵਿੱਚ ਇੱਕ ਹੋਰ ਅਧਿਆਏ ਜੁੜ ਰਿਹਾ ਹੈ। ਅੱਜ ਇੱਥੇ ਪਬਲਿਕ ਟ੍ਰਾਂਸਪੋਰਟ ਰੋਪਵੇਅ ਦਾ ਸ਼ਿਲਾਨਯਾਸ ਕੀਤਾ ਗਿਆ ਹੈ। ਬਨਾਰਸ ਦੇ ਚੌਤਰਫਾ ਵਿਕਾਸ ਨਾਲ ਜੁੜੇ ਸੈਂਕੜੋਂ ਕਰੋੜ ਰੁਪਏ ਦੇ ਦੂਸਰੇ ਪ੍ਰੋਜੈਕਟਸ ਦਾ ਵੀ ਲੋਕ ਅਰਪਣ ਅਤੇ ਸ਼ਿਲਾਨਯਾਸ ਹੋਇਆ ਹੈ। ਇਨ੍ਹਾਂ ਵਿੱਚ ਪੀਣ ਦੇ ਪਾਣੀ, ਸਿਹਤ, ਸਿੱਖਿਆ, ਗੰਗਾ ਜੀ ਦੀ ਸਾਫ਼-ਸਫ਼ਾਈ, ਹੜ੍ਹ ਨਿਯੰਤ੍ਰਣ, ਪੁਲਿਸ ਸੁਵਿਧਾ, ਖੇਲ ਸੁਵਿਧਾ, ਅਜਿਹੇ ਅਨੇਕ ਪ੍ਰੋਜੈਕਟਸ ਸ਼ਾਮਲ ਹਨ। ਅੱਜ ਇੱਥੇ IIT BHU ਵਿੱਚ ‘Centre of Excellence on Machine Tools Design ਦਾ ਸ਼ਿਲਾਨਯਾਸ ਵੀ ਹੋਇਆ ਹੈ। ਯਾਨੀ ਬਨਾਰਸ ਨੂੰ ਇੱਕ ਹੋਰ ਵਿਸ਼ਵ ਪੱਧਰੀ ਸੰਸਥਾਨ ਮਿਲਣ ਜਾ ਰਿਹਾ ਹੈ। ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਬਨਾਰਸ ਦੇ ਲੋਕਾਂ ਨੂੰ, ਪੂਰਵਾਂਚਲ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 1780 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਮਰਪਿਤ ਕੀਤਾ

March 24th, 01:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ 1780 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਵਾਰਾਣਸੀ ਕੈਂਟ ਸਟੇਸ਼ਨ ਤੋਂ ਗੋਦੌਲੀਆ ਤੱਕ ਪੈਸੰਜਰ ਰੋਪਵੇਅ ਦਾ ਨੀਂਹ ਪੱਥਰ, ਨਮਾਮਿ ਗੰਗਾ ਯੋਜਨਾ ਦੇ ਤਹਿਤ ਭਗਵਾਨਪੁਰ ਵਿੱਚ 55 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ, ਸੀਗਰਾ ਸਟੇਡੀਅਮ ਦੇ ਫੇਜ਼ 2 ਅਤੇ 3 ਦਾ ਪੁਨਰ ਵਿਕਾਸ ਕਾਰਜ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਪਿੰਡ ਈਸਰਵਰ, ਸੇਵਾਪੁਰੀ ਵਿਖੇ ਇੱਕ ਐੱਲਪੀਜੀ ਬੋਟਲਿੰਗ ਪਲਾਂਟ ਦਾ ਨਿਰਮਾਣ, ਭਰਥਰਾ ਪਿੰਡ ਵਿੱਚ ਇੱਕ ਪ੍ਰਾਇਮਰੀ ਹੈਲਥ ਸੈਂਟਰ ਅਤੇ ਚੇਂਜਿੰਗ ਰੂਮਸ ਦੇ ਨਾਲ ਫਲੋਟਿੰਗ ਜੈਟੀ ਦਾ ਕੰਮ ਸ਼ਾਮਲ ਹਨ।

ਦਿੱਲੀ-ਕਰਨਾਟਕ ਸੰਘ ਦੇ ਅੰਮ੍ਰਿਤ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 25th, 05:20 pm

ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਸਾਵਰਾਜ ਬੋੱਮਈ ਜੀ, ਮੰਤਰੀ ਪਰਿਸ਼ਦ ਵਿੱਚ ਮੇਰੇ ਸਾਥੀ ਪ੍ਰਲਹਾਦ ਜੋਸ਼ੀ ਜੀ, ਸੰਸਦ ਵਿੱਚ ਸਾਡੇ ਸੀਨੀਅਰ ਸਾਥੀ ਡਾ. ਵੀਰੇਂਦਰ ਹੇਗੜ ਜੀ, ਪਰਮਪੂਜਯ ਸਵਾਮੀ ਨਿਰਮਲਾਨੰਦ-ਨਾਥ ਸਵਾਮੀ ਜੀ, ਪਰਮਪੂਜਯ ਸ਼੍ਰੀ ਸ਼੍ਰੀ ਸ਼ਿਵਰਰਾਤ੍ਰੀ ਦੇਸ਼ੀਕੇਂਦਰ ਸਵਾਮੀ ਜੀ, ਸ਼੍ਰੀ ਸ਼੍ਰੀ ਵਿਸ਼ਵਪ੍ਰਸੰਨ ਤੀਰਥ ਸਵਾਮੀ ਜੀ, ਸ਼੍ਰੀ ਸ਼੍ਰੀ ਨੰਜਾਵਧੂਤਾ ਸਵਾਮੀ ਜੀ, ਸ਼੍ਰੀ ਸ਼੍ਰੀ ਸ਼ਿਵਮੂਰਤੀ ਸ਼ਿਵਾਚਾਰਯ ਸਵਾਮੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀਗਣ, ਸਾਂਸਦਣ, ਭਾਈ ਸੀਟੀ ਰਵੀ ਜੀ, ਦਿੱਲੀ-ਕਰਨਾਟਕ ਸੰਘ ਦੇ ਸਾਰੇ ਮੈਂਬਰਗਣ, ਦੇਵੀਓ ਅਤੇ ਸੱਜਣੋਂ,

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਦਿੱਲੀ-ਕਰਨਾਟਕ ਸੰਘ ਦੇ ‘ਬਰਿਸੂ ਕੰਨੜ ਦਿਮ ਦਿਮਾਵਾ’ ਅੰਮ੍ਰਿਤ ਮਹੋਤਸਵ ਦਾ ਉਦਘਾਟਨ ਕੀਤਾ

February 25th, 05:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਅੱਜ ਬਰਿਸੂ ਕੰਨੜ ਦਿਮ ਦਿਮਾਵਾ ਸੱਭਿਆਚਾਰਕ ਉਤਸਵ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪ੍ਰਗਦਰਸ਼ਨੀ ਦਾ ਅਵਲੋਕਨ ਵੀ ਕੀਤਾ । ਇਹ ਉਤਸਵ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸਰਪ੍ਰਸਤੀ ਵਿੱਚ ਆਜੋਜਿਤ ਕੀਤਾ ਗਿਆ ਅਤੇ ਕਰਨਾਟਕ ਦੀ ਸੰਸਕ੍ਰਿਤੀ , ਪਰੰਪਰਾਵਾਂ ਅਤੇ ਇਤਿਹਾਸ ਦਾ ਉਤਸਵ ਮਨਾਇਆ ।

We are against war, but peace is not possible without strength: PM Modi in Kargil

October 24th, 02:52 pm

Keeping in with his tradition of spending Diwali with armed forces, the PM Modi spent this Diwali with the forces in Kargil. Addressing the brave jawans, the Prime Minister said that the reverence for the soil of Kargil always draws him towards the brave sons and daughters of the armed forces.