ਜਾਪਾਨ-ਭਾਰਤ ਵਪਾਰ ਸਹਿਯੋਗ ਕਮੇਟੀ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ

ਜਾਪਾਨ-ਭਾਰਤ ਵਪਾਰ ਸਹਿਯੋਗ ਕਮੇਟੀ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ

March 05th, 07:52 pm

ਜਾਪਾਨ-ਭਾਰਤ ਵਪਾਰ ਸਹਿਯੋਗ ਕਮੇਟੀ (ਜੇਆਈਬੀਸੀਸੀ) ਦੇ 17 ਮੈਂਬਰਾਂ ਵਾਲੇ ਵਫ਼ਦ ਨੇ ਆਪਣੇ ਚੇਅਰਮੈਨ ਸ਼੍ਰੀ ਤਾਤਸੁਓ ਯਾਸੁਨਾਗਾ ਦੀ ਅਗਵਾਈ ਵਿੱਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਮੈਨੂਫੈਕਚਰਿੰਗ, ਬੈਕਿੰਗ, ਏਅਰਲਾਈਨਜ਼, ਫਾਰਮਾ ਸੈਕਟਰ, ਪਲਾਂਟ ਇੰਜੀਨੀਅਰਿੰਗ ਅਤੇ ਲੌਜਿਸਟਿਕਸ ਜਿਹੇ ਪ੍ਰਮੁੱਖ ਖੇਤਰਾਂ ਦੇ ਪ੍ਰਮੁੱਖ ਜਾਪਾਨੀ ਕਾਰਪੋਰੇਟ ਘਰਾਣਿਆਂ ਦੇ ਸੀਨੀਅਰ ਪ੍ਰਤੀਨਿਧੀ ਸ਼ਾਮਲ ਸਨ।

ਦ ਵਰਲਡ ਦਿਸ ਵੀਕ ਔਨ ਇੰਡੀਆ

ਦ ਵਰਲਡ ਦਿਸ ਵੀਕ ਔਨ ਇੰਡੀਆ

March 05th, 11:37 am

ਭਾਰਤ ਮਹੱਤਵਪੂਰਨ ਘਰੇਲੂ ਖੇਤਰਾਂ ਵਿੱਚ ਪ੍ਰਗਤੀ ਕਰਦੇ ਹੋਏ ਆਲਮੀ ਭਾਗੀਦਾਰਾਂ ਦੇ ਨਾਲ ਗਹਿਨ ਜੁੜਾਅ ਦਾ ਹਫ਼ਤਾ ਦੇਖ ਰਿਹਾ ਹੈ। ਯੂਰੋਪੀਅਨ ਕਮਿਸ਼ਨ ਦੀ ਲੀਡਰਸ਼ਿਪ ਨੇ ਭਾਰਤ ਦਾ ਦੌਰਾ ਕੀਤਾ, ਲੈਟਿਨ ਅਮਰੀਕਾ ਦੇ ਨਾਲ ਵਪਾਰਕ ਵਿਚਾਰ-ਵਟਾਂਦਰੇ ਅੱਗੇ ਵਧੇ, ਅਤੇ ਅੰਤਰਰਾਸ਼ਟਰੀ ਕਾਰੋਬਾਰਾਂ ਨੇ ਦੇਸ਼ ਵਿੱਚ ਆਪਣੀ ਮੌਜੂਦਗੀ ਦਾ ਵਿਸਤਾਰ ਕੀਤਾ। ਇਸ ਦੌਰਾਨ, ਭਾਰਤ ਦੇ ਲੌਜਿਸਟਿਕਸ, ਹੈਲਥਕੇਅਰ ਅਤੇ ਏਵੀਏਸ਼ਨ ਸੈਕਟਰਾਂ ਵਿੱਚ ਬਦਲਾਅ ਆ ਰਹੇ ਹਨ ਜਿਨ੍ਹਾਂ ਦੇ ਸਥਾਈ ਆਰਥਿਕ ਪ੍ਰਭਾਵ ਹੋ ਸਕਦੇ ਹਨ।

ਗੁਵਾਹਾਟੀ ਵਿੱਚ ਐਡਵਾਂਟੇਜ ਅਸਾਮ 2.0 ਇਨਵੈਸਟਮੈਂਟ ਅਤੇ ਇਨਫ੍ਰਾਸਟ੍ਰਕਚਰ ਸਮਿਟ 2025 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਗੁਵਾਹਾਟੀ ਵਿੱਚ ਐਡਵਾਂਟੇਜ ਅਸਾਮ 2.0 ਇਨਵੈਸਟਮੈਂਟ ਅਤੇ ਇਨਫ੍ਰਾਸਟ੍ਰਕਚਰ ਸਮਿਟ 2025 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

February 25th, 11:10 am

ਅਸਾਮ ਦੇ ਗਵਰਨਰ ਸ਼੍ਰੀ ਲਕਸ਼ਮਣ ਪ੍ਰਸਾਦ ਆਚਾਰਿਆ ਜੀ, ਊਰਜਾਵਾਨ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਇੰਡਸਟ੍ਰੀ ਲੀਡਰਸ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਡਵਾਂਟੇਜ ਅਸਾਮ 2.0 ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਸਮਿਟ 2025 ਦਾ ਉਦਘਾਟਨ ਕੀਤਾ

February 25th, 10:45 am

ਪ੍ਰਧਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਵਾਹਾਟੀ ਵਿੱਚ ਐਡਵਾਂਟੇਜ ਅਸਾਮ 2.0 ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਸਮਿਟ 2025 ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪੂਰਬੀ ਭਾਰਤ ਅਤੇ ਉੱਤਰ-ਪੂਰਬ ਭਾਰਤ ਅੱਜ ਭਵਿੱਖ ਦੀ ਇੱਕ ਨਵੀਂ ਯਾਤਰਾ ‘ਤੇ ਨਿਕਲ ਰਹੇ ਹਨ ਅਤੇ ਐਡਵਾਂਟੇਜ ਅਸਾਮ, ਅਸਾਮ ਦੀ ਅਵਿਸ਼ਵਾਸਯੋਗ ਸਮਰੱਥਾ ਅਤੇ ਪ੍ਰਗਤੀ ਨੂੰ ਦੁਨੀਆ ਦੇ ਨਾਲ ਜੋੜਨ ਦੀ ਇੱਕ ਵੱਡੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਭਾਰਤ ਦੀ ਸਮ੍ਰਿੱਧੀ ਵਿੱਚ ਪੂਰਬੀ ਭਾਰਤ ਦੀ ਪ੍ਰਮੁੱਖ ਭੂਮਿਕਾ ਦਾ ਗਵਾਹ ਹੈ। ਪ੍ਰਧਾਨ ਮੰਤਰੀ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦੇ ਵੱਲ ਵਧ ਰਹੇ ਹਾਂ ਤਾਂ ਇਸ ਦਿਸ਼ਾ ਵਿੱਚ ਪੂਰਬੀ ਭਾਰਤ ਅਤੇ ਉੱਤਰ-ਪੂਰਬ ਆਪਣੀ ਵਾਸਤਵਿਕ ਸਮਰੱਥਾ ਪ੍ਰਦਰਸ਼ਿਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਐਡਵਾਂਟੇਜ ਅਸਾਮ ਉਸੇ ਭਾਵਨਾ ਦਾ ਪ੍ਰਤੀਨਿਧੀਤਵ ਕਰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਸ਼ਾਨਦਾਰ ਪ੍ਰੋਗਰਾਮ ਦੇ ਆਯੋਜਨ ਦੇ ਲਈ ਅਸਾਮ ਸਰਕਾਰ ਅਤੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ 2013 ਦੇ ਆਪਣੇ ਸ਼ਬਦਾਂ ਨੂੰ ਵੀ ਯਾਦ ਕੀਤਾ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਮਾਂ ਦੂਰ ਨਹੀਂ ਜਦੋਂ ‘ਏ ਫੌਰ ਅਸਾਮ’ ਆਦਰਸ਼ ਬਣ ਜਾਵੇਗਾ।

ਪ੍ਰਧਾਨ ਮੰਤਰੀ 23 ਤੋਂ 25 ਫਰਵਰੀ ਤੱਕ ਮੱਧ ਪ੍ਰਦੇਸ਼, ਬਿਹਾਰ ਅਤੇ ਅਸਾਮ ਦਾ ਦੌਰਾ ਕਰਨਗੇ

February 22nd, 02:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਤੋਂ 25 ਫਰਵਰੀ ਤੱਕ ਮੱਧ ਪ੍ਰਦੇਸ਼, ਬਿਹਾਰ ਅਤੇ ਅਸਾਮ ਦਾ ਦੌਰਾ ਕਰਨਗੇ। 23 ਫਰਵਰੀ ਨੂੰ ਉਹ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਜਾਣਗੇ ਅਤੇ ਦੁਪਹਿਰ ਕਰੀਬ 2 ਵਜੇ ਬਾਗੇਸ਼ਵਰ ਧਾਮ ਮੈਡੀਕਲ ਅਤੇ ਵਿਗਿਆਨ ਖੋਜ ਸੰਸਥਾਨ ਦਾ ਨੀਂਹ ਪੱਥਰ ਰੱਖਣਗੇ। 24 ਫਰਵਰੀ ਨੂੰ ਸਵੇਰੇ ਕਰੀਬ 10 ਵਜੇ ਪ੍ਰਧਾਨ ਮੰਤਰੀ ਭੋਪਾਲ ਵਿੱਚ ਗਲੋਬਲ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਜਾਣਗੇ ਅਤੇ ਦੁਪਹਿਰ ਕਰੀਬ 2.15 ਵਜੇ ਪੀਐੱਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨਗੇ ਅਤੇ ਬਿਹਾਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਉਹ ਗੁਵਾਹਾਟੀ ਜਾਣਗੇ ਅਤੇ ਸ਼ਾਮ ਕਰੀਬ 6 ਵਜੇ ਝੁਮੋਇਰ ਬਿੰਨਦਿਨੀ (ਮੈਗਾ ਝੁਮੋਇਰ) 2025 ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। 25 ਫਰਵਰੀ ਨੂੰ ਸਵੇਰੇ ਕਰੀਬ 10.45 ਵਜੇ ਪ੍ਰਧਾਨ ਮੰਤਰੀ ਗੁਵਾਹਾਟੀ ਵਿੱਚ ਐਡਵਾਂਟੇਜ ਅਸਾਮ 2.0 ਨਿਵੇਸ਼ ਅਤੇ ਇਨਫ੍ਰਾਸਟ੍ਰਕਚਰ ਸਮਿਟ 2025 ਦਾ ਉਦਘਾਟਨ ਕਰਨਗੇ।

ET Now ਗਲੋਬਲ ਬਿਜ਼ਨਿਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 15th, 08:30 pm

Last time ਜਦੋਂ ਮੈਂ ET Now ਸਮਿਟ ਵਿੱਚ ਆਇਆ ਸੀ ਤਾਂ ਚੋਣਾਂ ਹੋਣ ਹੀ ਵਾਲੀਆਂ ਸਨ। ਅਤੇ ਉਸ ਸਮੇਂ ਮੈਂ ਤੁਹਾਡੇ ਦਰਮਿਆਨ ਪੂਰੀ ਨਿਮਰਤਾ ਨਾਲ ਕਿਹਾ ਸੀ ਕਿ ਸਾਡੀ ਤੀਸਰੀ ਟਰਮ ਵਿੱਚ ਭਾਰਤ ਇੱਕ ਨਵੀਂ ਸਪੀਡ ਨਾਲ ਕੰਮ ਕਰੇਗਾ। ਮੈਨੂੰ ਸੰਤੋਸ਼ ਹੈ ਕਿ ਇਹ ਸਪੀਡ ਅੱਜ ਦਿਖ ਵੀ ਰਹੀ ਹੈ ਅਤੇ ਦੇਸ਼ ਇਸ ਨੂੰ ਸਮਰਥਨ ਵੀ ਦੇ ਰਿਹਾ ਹੈ। ਨਵੀਂ ਸਰਕਾਰ ਬਣਨ ਦੇ ਬਾਅਦ, ਦੇਸ਼ ਦੇ ਅਨੇਕ ਰਾਜਾਂ ਵਿਚ ਬੀਜੇਪੀ- NDA ਨੂੰ ਜਨਤਾ ਦਾ ਅਸ਼ੀਰਵਾਦ ਲਗਾਤਾਰ ਮਿਲ ਰਿਹਾ ਹੈ! ਜੂਨ ਵਿੱਚ ਓਡੀਸ਼ਾ ਦੇ ਲੋਕਾਂ ਨੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਗਤੀ ਦਿੱਤੀ, ਫਿਰ ਹਰਿਆਣਾ ਦੇ ਲੋਕਾਂ ਨੇ ਸਮਰਥਨ ਕੀਤਾ ਅਤੇ ਹੁਣ ਦਿੱਲੀ ਦੇ ਲੋਕਾਂ ਨੇ ਸਾਨੂੰ ਭਰਪੂਰ ਸਮਰਥਨ ਦਿੱਤਾ ਹੈ। ਇਹ ਇੱਕ ਐਕਨੌਲੇਜਮੈਂਟ ਹੈ ਕਿ ਦੇਸ਼ ਦੀ ਜਨਤਾ ਅੱਜ ਕਿਸ ਤਰ੍ਹਾਂ ਵਿਕਸਿਤ ਭਾਰਤ ਦੇ ਟੀਚੇ ਲਈ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2025 ਨੂੰ ਸੰਬੋਧਨ ਕੀਤਾ

February 15th, 08:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2025 ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਈਟੀ ਨਾਓ ਸਮਿਟ ਦੇ ਪਿਛਲੇ ਐਡੀਸ਼ਨ ਵਿੱਚ ਉਨ੍ਹਾਂ ਨੇ ਬਹੁਤ ਨਿਮਰਤਾ ਨਾਲ ਕਿਹਾ ਸੀ ਕਿ ਭਾਰਤ ਆਪਣੇ ਤੀਸਰੇ ਕਾਰਜਕਾਲ ਵਿੱਚ ਨਵੀਂ ਗਤੀ ਨਾਲ ਕੰਮ ਕਰੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਇਹ ਗਤੀ ਹੁਣ ਸਪਸ਼ਟ ਹੈ ਅਤੇ ਇਸ ਨੂੰ ਦੇਸ਼ ਤੋਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਓਡੀਸ਼ਾ, ਮਹਾਰਾਸ਼ਟਰ, ਹਰਿਆਣਾ ਅਤੇ ਨਵੀਂ ਦਿੱਲੀ ਦੇ ਲੋਕਾਂ ਨੂੰ ਵਿਕਸਿਤ ਭਾਰਤ ਦੇ ਪ੍ਰਤੀ ਪ੍ਰਤੀਬੱਧਤਾ ਦੇ ਲਈ ਅਪਾਰ ਸਮਰਥਨ ਦਿਖਾਉਣ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਨੂੰ ਇਸ ਗੱਲ ਦੀ ਮਾਨਤਾ ਦੇ ਰੂਪ ਵਿੱਚ ਸਵੀਕਾਰ ਕੀਤਾ ਕਿ ਕਿਵੇਂ ਦੇਸ਼ ਦੇ ਨਾਗਰਿਕ ਵਿਕਸਿਤ ਭਾਰਤ ਦੇ ਟੀਚੇ ਦੀ ਪ੍ਰਾਪਤੀ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੇ ਹਨ।

ਭਾਰਤ-ਅਮਰੀਕਾ ਸੰਯੁਕਤ ਪ੍ਰੈੱਸ ਕਾਨਫਰੰਸ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

February 14th, 04:57 am

ਸਭ ਤੋਂ ਪਹਿਲੇ ਮੈਂ, ਮੇਰੇ ਪਿਆਰੇ ਮਿੱਤਰ ਰਾਸ਼ਟਰਪਤੀ ਟ੍ਰੰਪ ਦਾ ਮੇਰੇ ਸ਼ਾਨਦਾਰ ਸੁਆਗਤ ਅਤੇ ਪਰਾਹੁਣਚਾਰੀ ਦੇ ਲਈ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਰਾਸ਼ਟਰਪਤੀ ਟ੍ਰੰਪ ਨੇ ਭਾਰਤ ਅਤੇ ਅਮਰੀਕਾ ਸਬੰਧਾਂ (India-US relationship) ਨੂੰ ਆਪਣੀ ਲੀਡਰਸ਼ਿਪ ਦੇ ਜ਼ਰੀਏ ਸੰਜੋਇਆ ਹੈ, ਜੀਵੰਤ ਬਣਾਇਆ ਹੈ।

INS ਸੂਰਤ, INS ਨੀਲਗਿਰੀ ਅਤੇ INS ਵਾਘਸ਼ੀਰ ਦੇ ਸ਼ੁਰੂ ਹੋਣ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

January 15th, 11:08 am

15 ਜਨਵਰੀ ਦੇ ਦਿਨ ਨੂੰ ਆਰਮੀ ਡੇਅ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਹਰੇਕ ਜਾਂਬਾਜ਼ ਨੂੰ ਮੈਂ ਨਮਨ ਕਰਦਾ ਹਾਂ, ਮਾਂ ਭਾਰਤੀ ਦੀ ਰੱਖਿਆ ਵਿੱਚ ਜੁਟੇ ਹਰ ਵੀਰ-ਵੀਰਾਂਗਨਾ ਨੂੰ ਮੈਂ ਅੱਜ ਦੇ ਦਿਨ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਰੰਟਲਾਈਨ ਨੌਸੈਨਿਕ ਜਹਾਜਾਂ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

January 15th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਮੁੰਬਈ ਦੇ ਨੌਸੈਨਾ ਡੌਕਯਾਰਡ ਵਿੱਚ ਨੌਸੈਨਾ ਦੇ ਤਿੰਨ ਮੋਹਰੀ ਲੜਾਕੂ ਜਹਾਜ਼ਾਂ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਇਸ ਅਵਸਰ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 15 ਜਨਵਰੀ ਦਾ ਦਿਨ ਸੈਨਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਰੇਕ ਬਹਾਦਰ ਯੋਧੇ ਨੂੰ ਨਮਨ ਕੀਤਾ। ਉਨ੍ਹਾਂ ਨੇ ਇਸ ਅਵਸਰ ’ਤੇ ਸਾਰੇ ਬਹਾਦਰ ਯੋਧਿਆਂ ਨੂੰ ਵਧਾਈ ਦਿੱਤੀ।