ਕੈਬਨਿਟ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪੀਐੱਮ-ਵਿਦਿਆਲਕਸ਼ਮੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਤਾਂ ਜੋ ਵਿੱਤੀ ਰੁਕਾਵਟਾਂ ਭਾਰਤ ਦੇ ਕਿਸੇ ਵੀ ਨੌਜਵਾਨ ਨੂੰ ਮਿਆਰੀ ਉੱਚ ਸਿੱਖਿਆ ਹਾਸਲ ਕਰਨ ਤੋਂ ਰੋਕ ਨਾ ਸਕਣ
November 06th, 03:14 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਪੀਐੱਮ ਵਿਦਿਆਲਕਸ਼ਮੀ ਇੱਕ ਨਵੀਂ ਕੇਂਦਰੀ ਸੈਕਟਰ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਵਿੱਤੀ ਰੁਕਾਵਟਾਂ ਕਿਸੇ ਨੂੰ ਵੀ ਉੱਚ ਪੜ੍ਹਾਈ ਕਰਨ ਤੋਂ ਰੋਕ ਨਾ ਸਕਣ। ਪੀਐੱਮ ਵਿਦਿਆਲਕਸ਼ਮੀ ਰਾਸ਼ਟਰੀ ਸਿੱਖਿਆ ਨੀਤੀ, 2020 ਤੋਂ ਉਪਜੀ ਹੋਈ ਇੱਕ ਹੋਰ ਪ੍ਰਮੁੱਖ ਪਹਿਲਕਦਮੀ ਹੈ, ਜਿਸ ਨੇ ਸਿਫ਼ਾਰਿਸ਼ ਕੀਤੀ ਸੀ ਕਿ ਹੋਣਹਾਰ ਵਿਦਿਆਰਥੀਆਂ ਨੂੰ ਜਨਤਕ ਅਤੇ ਨਿੱਜੀ ਐੱਚਈਆਈ ਦੋਵਾਂ ਵਿੱਚ ਵੱਖ-ਵੱਖ ਉਪਾਵਾਂ ਰਾਹੀਂ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਦੇ ਤਹਿਤ, ਕੋਈ ਵੀ ਵਿਦਿਆਰਥੀ ਜੋ ਗੁਣਵੱਤਾ ਉੱਚ ਸਿੱਖਿਆ ਸੰਸਥਾ (ਕਿਊਵਿਚਈਆਈਸ) ਵਿੱਚ ਦਾਖਲਾ ਲੈਂਦਾ ਹੈ, ਉਹ ਕੋਰਸ ਨਾਲ ਸਬੰਧਤ ਟਿਊਸ਼ਨ ਫੀਸਾਂ ਅਤੇ ਹੋਰ ਖਰਚਿਆਂ ਦੀ ਪੂਰੀ ਰਕਮ ਨੂੰ ਕਵਰ ਕਰਨ ਲਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਕੋਲੇਟਰ ਫਰੀ, ਗਾਰੰਟਰ ਮੁਕਤ ਕਰਜ਼ਾ ਪ੍ਰਾਪਤ ਕਰਨ ਦੇ ਯੋਗ ਹੋਵੇਗਾ। ਇਹ ਸਕੀਮ ਇੱਕ ਸਰਲ, ਪਾਰਦਰਸ਼ੀ ਅਤੇ ਵਿਦਿਆਰਥੀ-ਅਨੁਕੂਲ ਪ੍ਰਣਾਲੀ ਦੁਆਰਾ ਚਲਾਈ ਜਾਵੇਗੀ ਜੋ ਅੰਤਰ-ਸੰਚਾਲਿਤ ਅਤੇ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ।