ਗਾਂਧੀਨਗਰ, ਗੁਜਰਾਤ ਵਿੱਚ ਰੀ-ਇਨਵੈਸਟ 2024 ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
September 16th, 11:30 am
ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰਿਆ ਦੇਵਵ੍ਰਤ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਚੰਦਰਬਾਬੂ ਨਾਇਡੂ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਭਜਨ ਲਾਲ ਸ਼ਰਮਾ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਜੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਜੀ ਵੀ ਇੱਥੇ ਦੇਖ ਰਹੇ ਹਨ ਮੈ, ਗੋਆ ਦੇ ਮੁੱਖ ਮੰਤਰੀ ਵੀ ਦਿਖਾਈ ਦੇ ਰਹੇ ਹਨ, ਅਤੇ ਕਈ ਰਾਜਾਂ ਦੇ ਊਰਜਾ ਮੰਤਰੀ ਵੀ ਮੈਨੂੰ ਦਿਖ ਰਹੇ ਹਨ। ਉਸੇ ਪ੍ਰਕਾਰ ਨਾਲ ਵਿਦੇਸ਼ ਦੇ ਮਹਿਮਾਨ, ਜਰਮਨੀ ਦੀ Economic Cooperation Minister, Denmark ਦੇ Industry Business Minister, ਮੰਤਰੀ ਮੰਡਲ ਦੇ ਮੇਰੇ ਸਾਥੀ ਪ੍ਰਹਿਲਾਦ ਜੋਸ਼ੀ, ਸ਼੍ਰੀਪਦ ਨਾਇਕ ਜੀ, ਅਤੇ ਦੁਨੀਆ ਦੇ ਕਈ ਦੇਸ਼ਾਂ ਤੋਂ ਆਏ ਹੋਏ ਸਾਰੇ delegates, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ
September 16th, 11:11 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਸਥਿਤ ਮਹਾਤਮਾ ਮੰਦਿਰ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ। ਇਸ ਤਿੰਨ ਦਿਨਾਂ ਸੰਮੇਲਨ ਦੇ ਦੌਰਾਨ ਭਾਰਤ ਦੀ 200 ਗੀਗਾਵਾਟ ਤੋਂ ਅਧਿਕ ਸਥਾਪਿਤ ਗੈਰ-ਜੀਵਾਸ਼ਮ ਈਂਧਣ ਸਮਰੱਥਾ ਦੀ ਜ਼ਿਕਰਯੋਗ ਉਪਲਬਧੀ ਵਿੱਚ ਮਹੱਤਵਪੂਰਨ ਤੌਰ ‘ਤੇ ਯੋਗਦਾਨ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਮੋਦੀ ਨੇ ਜਨਤਕ ਅਤੇ ਨਿਜੀ ਖੇਤਰ ਦੀ ਕੰਪਨੀਆਂ, ਸਟਾਰਟ-ਅਪਸ ਅਤੇ ਪ੍ਰਮੁੱਖ ਉੱਦਮੀਆਂ ਦੇ ਅਤਿਆਧੁਨਿਕ ਇਨੋਵੇਸ਼ਨਾਂ ਨੂੰ ਦਰਸਾਉਣ ਵਾਲੀ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ।ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਭਾਰਤ ਦੇ ਆਮ ਨਾਗਰਿਕਾਂ ਦੀ ਸਮਰੱਥਾ ਨੂੰ ਸਾਹਮਣੇ ਲਿਆਂਦਾ ਹੈ: ਪ੍ਰਧਾਨ ਮੰਤਰੀ
August 15th, 02:24 pm
77ਵੇਂ ਸੁਤੰਤਰਤਾ ਦਿਵਸ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਦੇਸ਼ ਦੇ ਆਮ ਨਾਗਰਿਕ ਦੀ ਸਮਰੱਥਾ ਨੂੰ ਦੁਨੀਆ ਨੂੰ ਦਿਖਾਉਣ ਵਿੱਚ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਸ਼ਚਿਤ ਹੈ ਕਿ ਭਾਰਤ ਦੀ ਸਮਰੱਥਾ ਅਤੇ ਭਾਰਤ ਦੀਆਂ ਸੰਭਾਵਨਾਵਾਂ ਆਤਮਵਿਸ਼ਵਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਜਾ ਰਹੀਆਂ ਹਨ ਅਤੇ ਆਤਮਵਿਸ਼ਵਾਸ ਦੀਆਂ ਇਨ੍ਹਾਂ ਨਵੀਆਂ ਉਚਾਈਆਂ ਨੂੰ ਨਵੀਂ ਸਮਰੱਥਾ ਨਾਲ ਲਿਆ ਜਾਣਾ ਚਾਹੀਦਾ ਹੈ। “ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਦੁਨੀਆ ਨੂੰ ਭਾਰਤ ਦੇ ਆਮ ਨਾਗਰਿਕ ਦੀ ਸਮਰੱਥਾ ਤੋਂ ਜਾਣੂ ਕਰਵਾਇਆ ਹੈ। ਅੱਜ ਭਾਰਤ ਨੂੰ ਦੇਸ਼ ਵਿੱਚ ਜੀ20 ਸਮਿਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਅਤੇ ਪਿਛਲੇ ਇੱਕ ਸਾਲ ਤੋਂ, ਜਿਸ ਤਰ੍ਹਾਂ ਭਾਰਤ ਦੇ ਹਰ ਕੋਨੇ ਵਿੱਚ ਅਜਿਹੇ ਕਈ ਜੀ20 ਸਮਾਗਮ ਆਯੋਜਿਤ ਕੀਤੇ ਗਏ ਹਨ, ਇਸ ਨੇ ਦੁਨੀਆ ਨੂੰ ਦੇਸ਼ ਦੇ ਆਮ ਆਦਮੀ ਦੀ ਸਮਰੱਥਾ ਤੋਂ ਜਾਣੂ ਕਰਵਾਇਆ ਹੈ।”ਗਾਂਧੀ ਨਗਰ ਵਿੱਚ ਮਹਿਲਾ ਸਸ਼ਕਤੀਕਰਣ ‘ਤੇ ਜੀ20 ਮੰਤਰੀ ਪੱਧਰੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
August 02nd, 10:41 am
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਆਪਣੇ ਆਪ ਵਿੱਚ ਇੱਕ ਪ੍ਰੇਰਕ ਉਦਾਹਰਣ ਪੇਸ਼ ਕਰਦੇ ਹਨ। ਉਹ ਇੱਕ ਸਧਾਰਣ ਜਨਜਾਤੀ ਪਿਛੋਕੜ ਤੋਂ ਆਉਂਦੇ ਹਨ। ਲੇਕਿਨ ਹੁਣ ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਕਰਦੇ ਹਨ, ਅਤੇ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਰ੍ਰੱਖਿਆ ਬਲ ਦੀ ਕਮਾਂਡਰ-ਇਨ-ਚੀਫ ਦੇ ਰੂਪ ਵਿੱਚ ਯੋਗਦਾਨ ਦੇ ਰਹੇ ਹਨ। ਲੋਕਤੰਤਰ ਦੀ ਜਨਨੀ ਵਿੱਚ ‘ਮਤਦਾਨ ਦਾ ਅਧਿਕਾਰ’ ਭਾਰਤੀ ਸੰਵਿਧਾਨ ਦੁਆਰਾ ਸ਼ੁਰੂ ਤੋਂ ਹੀ ਮਹਿਲਾਵਾਂ ਸਹਿਤ ਸਾਰੇ ਨਾਗਰਿਕਾਂ ਨੂੰ ਸਮਾਨ ਰੂਪ ਵਿੱਚ ਪ੍ਰਦਾਨ ਕੀਤਾ ਗਿਆ ਸੀ। ਚੋਣ ਲੜਨ ਦਾ ਅਧਿਕਾਰ ਵੀ ਸਾਰਿਆਂ ਨੂੰ ਬਰਾਬਰ ਅਧਾਰ ‘ਤੇ ਦਿੱਤਾ ਗਿਆ। ਚੁਣੀ ਹੋਈ ਮਹਿਲਾ ਪ੍ਰਤੀਨਿਧੀ ਆਰਥਿਕ, ਵਾਤਾਵਰਣੀ ਅਤੇ ਸਮਾਜਿਕ ਪਰਿਵਰਤਨ ਦੀ ਪ੍ਰਮੁੱਖ ਪ੍ਰਤੀਨਿਧੀ ਰਹੇ ਹਨ। ਭਾਰਤ ਵਿੱਚ ਰੂਰਲ ਲੋਕਲ ਬਾਡੀਜ ਵਿੱਚ 1.4 ਮਿਲੀਅਨ ਦੀ ਜਨਸੰਖਿਆ ਦੇ ਨਾਲ 46 ਪ੍ਰਤੀਸ਼ਤ ਚੁਣੀਆਂ ਹੋਈਆਂ ਪ੍ਰਤੀਨਿਧੀ ਮਹਿਲਾਵਾਂ ਹਨ। ਸਵੈ-ਸਹਾਇਤਾ ਸਮੂਹਾਂ ਵਿੱਚ ਔਰਤਾਂ ਦੀ ਲਾਮਬੰਦੀ ਵੀ ਤਬਦੀਲੀ ਲਈ ਇੱਕ ਸ਼ਕਤੀਸ਼ਾਲੀ ਸ਼ਕਤੀ ਰਹੀ ਹੈ। ਇਹ ਸਵੈ-ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦਾ ਸੰਗਠਨ ਵੀ ਪਰਿਵਰਤਨ ਦੇ ਲਈ ਪ੍ਰਬਲ ਸ਼ਕਤੀ ਰਿਹਾ ਹੈ। ਮਹਾਮਾਰੀ ਦੌਰਾਨ ਇਹ ਸਵੈ-ਸਹਾਇਤਾ ਸਮੂਹ ਅਤੇ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀ ਸਾਡੇ ਸਮੁਦਾਇ ਦੇ ਲਈ ਸਹਾਇਤਾ ਦਾ ਸਤੰਭ ਬਣ ਕੇ ਉੱਭਰੀਆਂ। ਉਨ੍ਹਾਂ ਨੇ ਮਾਸਕ ਅਤੇ ਸੈਨੇਟਾਈਜ਼ਰ ਦਾ ਨਿਰਮਾਣ ਕੀਤਾ ਅਤੇ ਨਾਲ ਹੀ ਇਨਫੈਕਸ਼ਨ ਤੋਂ ਬਚਾਅ ਬਾਰੇ ਜਾਗਰੂਕਤਾ ਫੈਲਾਈ। ਭਾਰਤ ਵਿੱਚ 80 ਪ੍ਰਤੀਸ਼ਤ ਤੋਂ ਵੱਧ ਨਰਸਾਂ ਅਤੇ ਦਾਈਆਂ ਮਹਿਲਾਵਾਂ ਹਨ। ਮਹਾਮਾਰੀ ਦੇ ਦੌਰਾਨ ਉਹ ਸਾਡੀ ਰੱਖਿਆ ਦੀ ਪਹਿਲੀ ਲਾਈਨ ਸਨ। ਅਤੇ, ਸਾਨੂੰ ਉਨ੍ਹਾਂ ਦੀਆਂ ਉਪਲਬਧੀਆਂ 'ਤੇ ਮਾਣ ਹੈ।ਪ੍ਰਧਾਨ ਮੰਤਰੀ ਨੇ ਮਹਿਲਾ ਸਸ਼ਕਤੀਕਰਨ 'ਤੇ ਜੀ-20 ਮੰਤਰੀ ਪੱਧਰੀ ਸੰਮੇਲਨ ਨੂੰ ਸੰਬੋਧਨ ਕੀਤਾ
August 02nd, 10:40 am
ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਨਾਮ 'ਤੇ ਰੱਖੇ ਗਏ ਸ਼ਹਿਰ ਗਾਂਧੀਨਗਰ ਵਿੱਚ ਇਸ ਦੇ ਸਥਾਪਨਾ ਦਿਵਸ 'ਤੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਖੁਸ਼ੀ ਪ੍ਰਗਟ ਕੀਤੀ ਕਿ ਉਨ੍ਹਾਂ ਨੂੰ ਅਹਿਮਦਾਬਾਦ ਵਿੱਚ ਗਾਂਧੀ ਆਸ਼ਰਮ ਦਾ ਦੌਰਾ ਕਰਨ ਦਾ ਮੌਕਾ ਮਿਲ ਰਿਹਾ ਹੈ। ਜਲਵਾਯੂ ਪਰਿਵਰਤਨ ਅਤੇ ਆਲਮੀ ਤਪਸ਼ ਵਰਗੇ ਮੁੱਦਿਆਂ ਲਈ ਫੌਰੀ ਅਤੇ ਟਿਕਾਊ ਹੱਲ ਲੱਭਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਆਸ਼ਰਮ 'ਚ ਗਾਂਧੀ ਜੀ ਦੀ ਜੀਵਨਸ਼ੈਲੀ ਦੀ ਸਾਦਗੀ ਅਤੇ ਸਥਿਰਤਾ, ਆਤਮ-ਨਿਰਭਰਤਾ ਅਤੇ ਸਮਾਨਤਾ ਦੇ ਉਨ੍ਹਾਂ ਦੇ ਦੂਰਅੰਦੇਸ਼ੀ ਵਿਚਾਰਾਂ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਪਤਵੰਤੇ ਇਸ ਨੂੰ ਪ੍ਰੇਰਨਾਦਾਇਕ ਮਹਿਸੂਸ ਕਰਨਗੇ। ਉਨ੍ਹਾਂ ਨੇ ਦਾਂਡੀ ਕੁਟੀਰ ਸੰਗ੍ਰਹਾਲਯ ਦਾ ਦੌਰਾ ਕਰਨ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਗਾਂਧੀ ਜੀ ਦਾ ਮਸ਼ਹੂਰ ਚਰਖਾ ਗੰਗਾਬੇਨ ਨਾਂ ਦੀ ਮਹਿਲਾ ਨੂੰ ਨੇੜਲੇ ਪਿੰਡ ਤੋਂ ਮਿਲਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦੋਂ ਤੋਂ ਗਾਂਧੀ ਜੀ ਨੇ ਖਾਦੀ ਪਹਿਨਣੀ ਸ਼ੁਰੂ ਕੀਤੀ, ਜੋ ਆਤਮ-ਨਿਰਭਰਤਾ ਅਤੇ ਸਥਿਰਤਾ ਦਾ ਪ੍ਰਤੀਕ ਬਣ ਗਈ।ਭਾਰਤੀ ਵਿਦੇਸ਼ ਸੇਵਾ ਵਿੱਚ 2022 ਬੈਚ ਦੇ ਟ੍ਰੇਨੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
July 25th, 07:56 pm
ਪ੍ਰਧਾਨ ਮੰਤਰੀ ਨੇ ਟ੍ਰੇਨੀ ਅਧਿਕਾਰੀਆਂ ਦੇ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ ਦੇ ਬਾਅਦ ਤੋਂ ਹੁਣ ਤੱਕ ਦੇ ਉਨ੍ਹਾਂ ਦੇ ਅਨੁਭਵ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਟ੍ਰੇਨੀ ਅਧਿਕਾਰੀਆਂ ਨੇ ਆਪਣੀ ਟ੍ਰੇਨਿੰਗ ਦੇ ਦੌਰਾਨ ਪਿੰਡਾਂ ਦੇ ਦੌਰੇ, ਭਾਰਤ ਦਰਸ਼ਨ ਅਤੇ ਹਥਿਆਰਬੰਦ ਬਲਾਂ ਦੇ ਜੁੜਾਅ ਸਹਿਤ ਹੋਰ ਸਿੱਖੀਆਂ ਗਈਆਂ ਗੱਲਾਂ ਸਾਂਝੀਆਂ ਕੀਤੀਆਂ। ਟ੍ਰੇਨੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਜਲ ਜੀਵਨ ਮਿਸ਼ਨ ਅਤੇ ਪੀਐੱਮ ਆਵਾਸ ਯੋਜਨਾ ਜਿਹੀਆਂ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਦੇ ਪਰਿਵਰਤਨਕਾਰੀ ਪ੍ਰਭਾਵ ਬਾਰੇ ਦੱਸਿਆ, ਜਿਸ ਦੇ ਅਸਰ ਨੂੰ ਉਨ੍ਹਾਂ ਨੇ ਪ੍ਰਤੱਖ ਦੇਖਿਆ।ਜੀ-20 ਦੇਸ਼ਾਂ ਦੇ ਊਰਜਾ ਮੰਤਰੀਆਂ ਦੀ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
July 22nd, 10:00 am
ਸਾਡੀ ਵਿਭਿੰਨ ਵਾਸਤਵਿਕਤਾਵਾਂ ਦੀ ਵਜ੍ਹਾ ਨਾਲ ਊਰਜਾ ਦੇ ਸਰੋਤਾਂ ਵਿੱਚ ਬਦਲਾਅ ਦੇ ਲਈ ਸਾਡੇ ਰਸਤੇ ਅਲੱਗ-ਅੱਗ ਹਨ। ਫਿਰ ਵੀ, ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਾਡੇ ਲਕਸ਼ ਬਰਾਬਰ ਹਨ। ਭਾਰਤ ਹਰਿਤ ਵਿਕਾਸ ਅਤੇ ਊਰਜਾ ਦੇ ਸਰੋਤਾਂ ਵਿੱਚ ਬਦਲਾਅ ਦੇ ਲਈ ਅਣਥੱਕ ਪ੍ਰਯਤਨ ਕਰ ਰਿਹਾ ਹੈਂ। ਭਾਰਤ ਦੁਨੀਆ ਵਿੱਚ ਸਭ ਤੋ ਵੱਧ ਆਬਾਦੀ ਵਾਲਾ ਰਾਸ਼ਟਰ ਅਤੇ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਵੱਡੀ ਅਰਥਵਿਵਸਥਾ ਹੈ। ਕਿਉਂਕਿ, ਅਸੀਂ ਆਪਣੀ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਿਪਟਣ ਦੀ ਦਿਸ਼ਾ ਵਿੱਚ ਪ੍ਰਤੀਬੱਧਤਾਵਾਂ ਦੇ ਵੱਲ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਾਂ। ਭਾਰਤ ਵਿੱਚ ਜਲਵਾਯੂ ਪਰਿਵਰਤਨ ਦੀ ਦਿਸ਼ਾ ਵਿੱਚ ਅਗਵਾਈ ਦੇ ਗਵਾਹ ਰਹੇ ਹਾਂ। ਅਸੀਂ ਆਪਣੇ ਗ਼ੈਰ-ਜੀਵਾਸ਼ਮ ਸਥਾਪਿਤ ਬਿਜਲੀ ਸਮਰੱਥਾ ਲਕਸ਼ ਨੂੰ ਨੌ ਵਰ੍ਹੇ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ। ਅਸੀਂ ਹੁਣ ਇੱਕ ਉੱਚ ਲਕਸ਼ ਨਿਰਧਾਰਿਤ ਕੀਤਾ ਹੈ। ਅਸੀਂ ਵਰ੍ਹੇ 2030 ਤੱਕ 50 ਪ੍ਰਤੀਸ਼ਤ ਗ਼ੈਰ-ਜੀਵਾਸ਼ਮ ਸਥਾਪਿਤ ਸਮਰੱਥਾ ਪ੍ਰਾਪਤ ਕਰਨ ਦੀ ਯੋਜਨਾ ਬਣਾਈ ਹੈ। ਭਾਰਤ ਸੋਲਰ ਅਤੇ ਵਾਯੂ ਊਰਜਾ ਦੇ ਖੇਤਰ ਵਿੱਚ ਵੀ ਆਲਮੀ ਨੇਤਾਵਾਂ ਵਿੱਚੋਂ ਇੱਕ ਹੈ। ਮੈਨੂੰ ਪ੍ਰਸੰਨਤਾ ਹੈ ਕਿ ਕਾਰਜ ਸਮੂਹ ਪ੍ਰਤੀਨਿਧੀਮੰਡਲ ਨੇ ਪਾਵਾਗੜ੍ਹ ਸੋਲਰ ਪਾਰਕ ਅਤੇ ਮੋਢੇਰਾ ਗ੍ਰਾਮ ਦਾ ਦੌਰਾ ਕੀਤਾ। ਉਨ੍ਹਾਂ ਨੇ ਸਵੱਛ ਊਰਜਾ ਦੇ ਪ੍ਰਤੀ ਦੀ ਪ੍ਰਤੀਬੱਧਤਾ ਦੇ ਪੱਧਰ ਅਤੇ ਅਨੁਪਾਤ ਨੂੰ ਦੇਖਿਆ ਹੈ।ਪ੍ਰਧਾਨ ਮੰਤਰੀ ਨੇ ਜੀ20 ਊਰਜਾ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ
July 22nd, 09:48 am
ਸੰਮੇਲਨ ਵਿੱਚ ਹਿੱਸਾ ਲੈਣ ਆਏ ਪਤਵੰਤੇ ਵਿਅਕਤੀਆਂ ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਦਾ ਜ਼ਿਕਰ ਕੀਤੇ ਬਿਨਾ ਭਵਿੱਖ, ਸਥਿਰਤਾ, ਵਾਧੇ ਅਤੇ ਵਿਕਾਸ ਬਾਰੇ ਵਿੱਚ ਕੀਤੀ ਜਾਣ ਵਾਲੀ ਚਰਚਾ ਅਧੂਰੀ ਹੀ ਹੋਵੇਗੀ ਕਿਉਂਕਿ ਇਹ ਵਿਅਕਤੀ ਅਤੇ ਰਾਸ਼ਟਰ ਦੇ ਵਿਕਾਸ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਦੀ ਹੈ।ਪ੍ਰਧਾਨ ਮੰਤਰੀ ਦੀ ਸੀਓਪੀ28 ਦੇ ਮਨੋਨੀਤ ਪ੍ਰਧਾਨ, ਡਾ. ਸੁਲਤਾਨ ਅਲ ਜਾਬੇਰ ਨਾਲ ਮੁਲਾਕਾਤ
July 15th, 05:33 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15 ਜੁਲਾਈ, 2023 ਨੂੰ ਅਬੂ ਧਾਬੀ ਵਿੱਚ ਸੀਓਪੀ 28 ਦੇ ਮਨੋਨੀਤ ਪ੍ਰਧਾਨ ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਦੇ ਗਰੁੱਪ ਸੀਈਓ, ਡਾ. ਸੁਲਤਾਨ ਅਲ ਜਾਬੇਰ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਵਿੱਚ ਸੰਬੋਧਨ
June 23rd, 07:17 am
ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨਾ ਹਮੇਸ਼ਾ ਇੱਕ ਬੜਾ ਸਨਮਾਨ ਹੁੰਦਾ ਹੈ। ਅਜਿਹਾ ਅਵਸਰ ਦੋ ਵਾਰ ਪ੍ਰਾਪਤ ਕਰਨਾ ਇੱਕ ਅਸਾਧਾਰਣ ਵਿਸ਼ੇਸ਼ ਅਧਿਕਾਰ ਹੈ। ਇਸ ਸਨਮਾਨ ਦੇ ਲਈ ਭਾਰਤ ਦੀ 1.4 ਅਰਬ ਜਨਤਾ ਦੇ ਵੱਲੋਂ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੈਂ ਦੇਖ ਰਿਹਾ ਹਾਂ ਕਿ ਤੁਹਾਡੇ ਵਿੱਚੋਂ ਲਗਭਗ ਅੱਧੇ ਲੋਕ 2016 ਵਿੱਚ ਇੱਥੇ ਸਨ। ਮੈਂ ਪੁਰਾਣੇ ਮਿੱਤਰਾਂ ਦੇ ਤੌਰ ‘ਤੇ ਤੁਹਾਡੇ ਉਤਸ਼ਾਹਪੂਰਣ ਭਾਵ ਨੂੰ ਮਹਿਸੂਸ ਕਰਦਾ ਹਾਂ। ਬਾਕੀ ਸਾਰਿਆਂ ਦੇ ਦਰਮਿਆਨ ਵੀ ਮੈਂ ਇੱਕ ਨਵੀਂ ਮਿਤੱਰਤਾ ਦਾ ਉਤਸ਼ਾਹ ਮਹਿਸੂਸ ਕਰ ਸਕਦਾ ਹਾਂ। ਮੈਨੂੰ ਸਿਨੇਟਰ ਹੈਰੀ ਰੀਡ (Senator Harry Reid), ਸਿਨੇਟਰ ਜੌਨ ਮੈੱਕੇਨ (Senator John McCain), ਸਿਨੇਟਰ ਓਰਿਨ ਹੈਚ (Senator Orrin Hatch), ਅਲਿਜ੍ਹਾ ਕਮਿੰਗਸ (Elijah Cummings), ਐਲਸੀ ਹੈਸਟਿੰਗਸ (Alcee Hastings) ਅਤੇ ਹੋਰ ਲੋਕ ਯਾਦ ਹਨ, ਜਿਨ੍ਹਾਂ ਨਾਲ ਮੇਰੀ 2016 ਵਿੱਚ ਇੱਥੇ ਮੁਲਾਕਾਤ ਹੋਈ ਸੀ, ਪਰ ਦੁੱਖ ਦੀ ਗੱਲ ਹੈ ਕਿ ਹੁਣ ਉਹ ਸਾਡੇ ਨਾਲ ਨਹੀਂ ਹਨ।ਪ੍ਰਧਾਨ ਮੰਤਰੀ ਦਾ ਅਮਰੀਕੀ ਕਾਂਗਰਸ ਦੀ ਸੰਯੁਕਤ ਬੈਠਕ (ਜੁਆਇੰਟ ਸਿਟਿੰਗ) ਨੂੰ ਸੰਬੋਧਨ
June 23rd, 07:00 am
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਜ ਅਮਰੀਕਾ ਦੇ ਹਾਊਸ ਆਵ੍ ਰਿਪ੍ਰੈਜੈਂਟੇਟਿਵਸ ਦੇ ਸਪੀਕਰ ਮਹਾਮਹਿਮ ਸ਼੍ਰੀ ਕੇਵਿਨ ਮੈਕਕਾਰਥੀ; ਸੀਨੇਟ ਵਿੱਚ ਬਹੁਮਤ ਦੇ ਨੇਤਾ ਮਹਾਮਹਿਮ ਸ਼੍ਰੀ ਚਾਰਲਸ ਸ਼ੂਮਰ; ਸੀਨੇਟ ਵਿੱਚ ਰਿਪਬਲਿਕਨ ਪਾਰਟੀ ਦੇ ਨੇਤਾ ਮਹਾਮਹਿਮ ਸ਼੍ਰੀ ਮਿਚ ਮੈਕਕੋਨੇਲ ਅਤੇ ਸਦਨ ਵਿੱਚ ਡੈਮੋਕਰੇਟਿਕ ਪਾਰਟੀ ਦੇ ਨੇਤਾ ਮਹਾਮਹਿਮ ਸ਼੍ਰੀ ਹਕੀਮ ਜੈਫਰੀਜ ਦੇ ਸੱਦੇ ’ਤੇ 22 ਜੂਨ 2023 ਨੂੰ ਸੰਯੁਕਤ ਰਾਜ ਅਮਰੀਕਾ ਦੀ ਕਾਂਗਰਸ ਦੀ ਸੰਯੁਕਤ ਬੈਠਕ (ਜੁਆਇੰਟ ਸਿਟਿੰਗ) ਨੂੰ ਸੰਬੋਧਨ ਕੀਤਾ।India is a country where protecting nature is a part of the culture: PM Modi
April 09th, 01:00 pm
PM Modi inaugurated a programme commemorating of 50 years of Project Tiger at Mysuru. The PM expressed happiness that India is home to 75% of the world’s tiger population in the 75th year of Indian independence. It is also a coincidence that the tiger reserves in India cover 75,000 square kilometers of land and in the past 10 to 12 years, the tiger population in the country has increased by 75 percent.ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਮੈਸੂਰ ਵਿੱਚ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ
April 09th, 12:37 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮੈਸੂਰ ਵਿੱਚ ਮੈਸੂਰ ਯੂਨੀਵਰਸਿਟੀ ਵਿੱਚ ਆਯੋਜਿਤ ‘ਪ੍ਰੋਜੈਕਟ ਟਾਈਗਰ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰਧਨ ਮੰਤਰੀ ਨੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ‘ਅੰਮ੍ਰਿਤ ਕਾਲ ਦਾ ਵਿਜ਼ਨ ਫਾਰ ਟਾਈਗਰ ਕੰਜ਼ਰਵੇਸ਼ਨ’ ਤੇ ਟਾਈਗਰ ਰਿਜ਼ਰਵ ਦੇ ਪ੍ਰਬੰਧਨ ਪ੍ਰਭਾਵਸ਼ੀਲਤਾ ਮੁਲਾਂਕਣ ਦੇ ਪੰਜਵੇ ਚਕ੍ਰ ਦੀ ਇੱਕ ਸਾਰਾਂਸ਼ ਰਿਪੋਰਟ ਦਾ ਲੋਕ ਅਰਪਣ ਕੀਤਾ, ਬਾਘਾਂ ਦੀ ਸੰਖਿਆ ਦਾ ਐਲਾਨ ਕੀਤਾ ਅਤੇ ਅਖਿਲ ਭਾਰਤੀ ਬਾਘ ਅਨੁਮਾਨ (ਪੰਜਵਾਂ ਚਕ੍ਰ) ਦੀ ਸਾਰਾਂਸ਼ ਰਿਪੋਰਟ ਜਾਰੀ ਕੀਤੀ। ਉਨ੍ਹਾਂ ਨੇ ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ‘ਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।ਨਵੀਂ ਦਿੱਲੀ ਵਿੱਚ ਗਲੋਬਲ ਮਿਲਟਸ ਕਾਨਫਰੰਸ (ਸ਼੍ਰੀ ਅੰਨ) ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 18th, 02:43 pm
ਅੱਜ ਦੀ ਇਸ ਕਾਨਫਰੰਸ ਵਿੱਚ ਉਪਸਥਿਤ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਨਰੇਂਦਰ ਤੋਮਰ ਜੀ, ਮਨਸੁਖ ਮਾਂਡਵੀਯਾ ਜੀ, ਪੀਯੂਸ਼ ਗੋਇਲ ਜੀ, ਸ਼੍ਰੀ ਕੈਲਾਸ਼ ਚੌਧਰੀ ਜੀ! ਵਿਦੇਸ਼ਾਂ ਤੋਂ ਆਏ ਹੋਏ ਕੁਝ ਮੰਤਰੀਗਣ ਗੁਯਾਨਾ, ਮਾਲਦੀਵਸ, ਮਾਰੀਸ਼ਸ, ਸ੍ਰੀਲੰਕਾ, ਸੁਡਾਨ, ਸੁਰੀਨਾਮ ਅਤੇ ਗਾਂਬੀਆਂ ਦੇ ਸਾਰੇ ਮਾਣਯੋਗ ਮੰਤਰੀਗਣ, ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਖੇਤੀਬਾੜੀ, ਪੋਸ਼ਣ ਅਤੇ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਿਗਿਆਨ ਅਤੇ ਐਕਸਪਰਟਸ, ਵਿਭਿੰਨ FPO’s ਅਤੇ Starts-Ups ਦੇ ਯੁਵਾ, ਸਾਥੀ, ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਲੱਖਾਂ ਕਿਸਾਨ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ।ਪ੍ਰਧਾਨ ਮੰਤਰੀ ਨੇ ਗਲੋਬਲ ਮਿਲਟਸ (ਸ਼੍ਰੀ ਅੰਨ) ਕਾਨਫਰੰਸ ਦਾ ਉਦਘਾਟਨ ਕੀਤਾ
March 18th, 11:15 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੂਸਾ ਸਥਿਤ ਭਾਰਤੀ ਖੇਤੀਬਾੜੀ ਰਿਸਰਚ ਇੰਸਟੀਟਿਊਟ (ਆਈਆਈਆਰਆਈ) ਪਰਿਸਰ ਦੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਪਰਿਸਰ (ਐੱਨਏਐੱਸਸੀ) ਦੇ ਸੁਬ੍ਰਮਣਿਅਮ ਹਾਲ ਵਿੱਚ ਗਲੋਬਲ ਮਿਲਟਸ (ਸ਼੍ਰੀ ਅੰਨ) ਸੰਮੇਲਨ ਦਾ ਉਦਘਾਟਨ ਕੀਤਾ। ਦੋ ਦਿਨਾਂ ਗਲੋਬਲ ਕਾਨਫਰੰਸ ਵਿੱਚ ਉਤਪਾਦਕਾਂ, ਉਪਭੋਗਤਾਵਾਂ ਅਤੇ ਹੋਰ ਹਿਤਧਾਰਕਾਂ ਦੇ ਵਿੱਚ ਮੋਟੇ ਅਨਾਜ ਦੇ ਪ੍ਰਚਾਰ ਅਤੇ ਜਾਗਰੂਕਤਾ, ਮੋਟੇ ਅਨਾਜ ਦੀ ਵੈਲਿਊ ਚੇਨ ਦਾ ਵਿਕਾਸ, ਬਾਜਰਾ ਦੇ ਸਿਹਤ ਅਤੇ ਪੋਸ਼ਣ ਸਬੰਧੀ ਪਹਿਲੂ, ਬਜ਼ਾਰ ਸੰਪਰਕ, ਰਿਸਰਚ ਅਤੇ ਵਿਕਾਸ ਆਦਿ ਜਿਹੇ ਸ਼੍ਰੀ ਅੰਨ ਨਾਲ ਸਬੰਧਿਤ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ।ਨਵੀਂ ਦਿੱਲੀ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
February 12th, 11:00 am
ਪ੍ਰੋਗਰਾਮ ਵਿੱਚ ਉਪਸਥਿਤ ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰਿਆ ਦੇਵਵ੍ਰਤ ਜੀ, ਸਾਰਵਦੇਸ਼ਿਕ ਆਰਯ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸ਼੍ਰੀ ਸੁਰੇਸ਼ ਚੰਦ੍ਰ ਆਰਯ ਜੀ, ਦਿੱਲੀ ਆਰਯ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸ਼ੀ ਧਰਮਪਾਲ ਆਰਯ ਜੀ, ਸ਼੍ਰੀ ਵਿਨੈ ਆਰਯ ਜੀ, ਮੰਤਰੀ ਮੰਡਲ ਦੇ ਮੇਰੇ ਸਾਥੀ ਜੀ, ਕਿਸ਼ਨ ਰੇੱਡੀ ਜੀ, ਮੀਨਾਕਸ਼ੀ ਲੇਖੀ ਜੀ, ਅਰਜੁਨ ਰਾਮ ਮੇਘਵਾਲ ਜੀ, ਸਾਰੇ ਪ੍ਰਤੀਨਿਧੀਗਣ, ਉਪਸਥਿਤ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੇ 200ਵੇਂ ਜਯੰਤੀ ਸਮਾਰੋਹ ਦਾ ਉਦਘਾਟਨ ਕੀਤਾ
February 12th, 10:55 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਦੀ ਯਾਦ ਵਿੱਚ ਸਾਲ ਭਰ ਚੱਲਣ ਵਾਲੇ ਜਸ਼ਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸ਼ਰਧਾਂਜਲੀ ਵਜੋਂ ਇੱਕ ਲੋਗੋ ਵੀ ਜਾਰੀ ਕੀਤਾ।ਵਾਇਸ ਆਵ੍ ਗਲੋਬਲ ਸਾਊਥ ਸਮਿਟ ਦੇ ਲੀਡਰਸ ਸੈਸ਼ਨ ਦੇ ਸਮਾਪਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਸਮਾਪਨ ਟਿੱਪਣੀਆਂ
January 13th, 06:37 pm
ਤੁਹਾਡੇ ਪ੍ਰੇਰਣਾਦਾਇਕ ਸ਼ਬਦਾਂ ਲਈ ਧੰਨਵਾਦ! ਇਹ ਸੱਚਮੁੱਚ ਵਿਚਾਰਾਂ ਅਤੇ ਖ਼ਿਆਲਾਂ ਦਾ ਇੱਕ ਉਪਯੋਗੀ ਅਦਾਨ-ਪ੍ਰਦਾਨ ਰਿਹਾ ਹੈ। ਇਹ ਗਲੋਬਲ ਸਾਊਥ ਦੀਆਂ ਸਾਂਝੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ।ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਲਈ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ ਗਿਆ
November 08th, 07:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਲਈ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ।ਗੁਜਰਾਤ ਦੇ ਏਕਤਾ ਨਗਰ ਵਿੱਚ ਵਾਤਾਵਰਣ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 23rd, 04:26 pm
ਆਪ ਸਾਰਿਆਂ ਦਾ ਇਸ ਰਾਸ਼ਟਰੀ ਸੰਮੇਲਨ ਵਿੱਚ ਅਤੇ ਵਿਸ਼ੇਸ਼ ਕਰਕੇ ਏਕਤਾ ਨਗਰ ਵਿੱਚ ਸੁਆਗਤ ਹੈ, ਅਭਿਨੰਦਨ ਹੈ। ਏਕਤਾ ਨਗਰ ਵਿੱਚ ਇਹ ਰਾਸ਼ਟਰੀ ਕਾਨਫਰੰਸ ਆਪਣੇ ਆਪ ਵਿੱਚ ਮੈਂ ਮਹੱਤਵਪੂਰਨ ਮੰਨਦਾ ਹਾਂ। ਅਗਰ ਅਸੀਂ ਵਣ ਦੀ ਬਾਤ ਕਰੀਏ, ਸਾਡੇ ਆਦਿਵਾਸੀ ਭਾਈ-ਭੈਣਾਂ ਦੀ ਬਾਤ ਕਰੀਏ, ਅਸੀਂ wild life ਦੀ ਬਾਤ ਕਰੀਏ, ਅਸੀਂ ਜਲ ਸੰਭਾਲ਼ ਦੀ ਚਰਚਾ ਕਰੀਏ, ਅਸੀਂ tourism ਦੀ ਬਾਤ ਕਰੀਏ, ਅਸੀਂ ਪ੍ਰਕ੍ਰਿਤੀ ਅਤੇ ਵਾਤਾਵਰਣ ਅਤੇ ਵਿਕਾਸ, ਇੱਕ ਪ੍ਰਕਾਰ ਨਾਲ ਏਕਤਾ ਨਗਰ ਉਸ ਦਾ ਜੋ holistic development ਹੋਇਆ ਹੈ, ਉਹ ਆਪਣੇ ਆਪ ਵਿੱਚ ਇਹ ਸੰਦੇਸ਼ ਦਿੰਦਾ ਹੈ, ਵਿਸ਼ਵਾਸ ਪੈਦਾ ਕਰਦਾ ਹੈ ਕਿ ਵਣ ਅਤੇ ਵਾਤਾਵਰਣ ਦੇ ਖੇਤਰ ਦੇ ਲਈ ਅੱਜ ਏਕਤਾ ਨਗਰ ਇੱਕ ਤੀਰਥ ਖੇਤਰ ਬਣ ਗਿਆ ਹੈ।