ਪ੍ਰਧਾਨ ਮੰਤਰੀ ਨੇ ਏਈਐੱਮ ਸਿੰਗਾਪੁਰ (AEM Singapore) ਦਾ ਦੌਰਾ ਕੀਤਾ

September 05th, 12:31 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਲਾਰੈਂਸ ਵੌਂਗ ਦੇ ਨਾਲ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਸੈਕਟਰ ਵਿੱਚ ਮੋਹਰੀ ਸਿੰਗਾਪੁਰ ਦੀ ਕੰਪਨੀ ਏਈਐੱਮ (AEM) ਦਾ ਦੌਰਾ ਕੀਤਾ। ਇਸ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਗਲੋਬਲ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਏਈਐੱਮ (AEM) ਦੀ ਭੂਮਿਕਾ, ਇਸ ਦੇ ਸੰਚਾਲਨ ਅਤੇ ਭਾਰਤ ਦੇ ਲਈ ਯੋਜਨਾਵਾਂ ਦੇ ਸੰਦਰਭ ਵਿੱਚ ਜਾਣਕਾਰੀ ਦਿੱਤੀ ਗਈ। ਸਿੰਗਾਪੁਰ ਸੈਮੀਕੰਡਕਟਰ ਇੰਡਸਟ੍ਰੀ ਐਸੋਸੀਏਸ਼ਨ ਨੇ ਸਿੰਗਾਪੁਰ ਵਿੱਚ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਅਤੇ ਭਾਰਤ ਦੇ ਨਾਲ ਸਹਿਯੋਗ ਦੇ ਅਵਸਰਾਂ ਨਾਲ ਜੁੜੀ ਜਾਣਕਾਰੀ ਭੀ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ। ਇਸ ਅਵਸਰ ‘ਤੇ, ਇਸ ਖੇਤਰ ਦੀਆਂ ਕਈ ਹੋਰ ਸਿੰਗਾਪੁਰ ਦੀਆਂ ਕੰਪਨੀਆਂ ਦੇ ਪ੍ਰਤੀਨਿਧੀ ਭੀ ਉਪਸਥਿਤ ਰਹੇ। ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੀਆਂ ਸੈਮੀਕੰਡਕਟਰ ਕੰਪਨੀਆਂ ਨੂੰ 11-13 ਸਤੰਬਰ 2024 ਨੂੰ ਗ੍ਰੇਟਰ ਨੌਇਡਾ ਵਿੱਚ ਆਯੋਜਿਤ ਹੋਣ ਵਾਲੀ ਸੈਮੀਕੌਨ ਇੰਡੀਆ (SEMICON INDIA) ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਕੀਤੀ

September 05th, 10:22 am

ਦੋਹਾਂ ਨੇਤਾਵਾਂ ਨੇ ਆਪਣੀ ਵਾਰਤਾਲਾਪ ਦੇ ਦੌਰਾਨ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਦੁਵੱਲੇ ਸਬੰਧਾਂ (India – Singapore bilateral relations) ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਹਾਂ ਧਿਰਾਂ ਨੇ ਦੁਵੱਲੇ ਸਬੰਧਾਂ ਦੀ ਵਿਆਪਕਤਾ, ਆਪਸੀ ਜੁੜਾਅ ਅਤੇ ਅਪਾਰ ਸੰਭਾਵਨਾਵਾਂ ਨੂੰ ਦੇਖਦੇ ਹੋਏ ਇਸ ਸਬੰਧ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ (Comprehensive Strategic Partnership) ਦੇ ਪੱਧਰ ਤੱਕ ਵਧਾਉਣ ਦਾ ਨਿਰਣਾ ਲਿਆ। ਇਸ ਨਾਲ ਭਾਰਤ ਦੀ ਐਕਟ ਈਸਟ ਨੀਤੀ (India’s Act East Policy) ਨੂੰ ਭੀ ਅਤਿਅਧਿਕ ਪ੍ਰੋਤਸਾਹਨ ਮਿਲੇਗਾ। ਆਰਥਿਕ ਸਬੰਧਾਂ ਵਿੱਚ ਮਜ਼ਬੂਤ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਪ੍ਰਵਾਹ ਨੂੰ ਹੋਰ ਵਧਾਉਣ ਦਾ ਭੀ ਸੱਦਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਭਾਰਤੀ ਅਰਥਵਿਵਸਥਾ ਵਿੱਚ ਕਰੀਬ 160 ਅਰਬ ਡਾਲਰ ਦੇ ਨਿਵੇਸ਼ ਦੇ ਨਾਲ ਸਿੰਗਾਪੁਰ ਭਾਰਤ ਦਾ ਪ੍ਰਮੁੱਖ ਆਰਥਿਕ ਸਾਂਝੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਤੇਜ਼ ਅਤੇ ਟਿਕਾਊ ਵਿਕਾਸ ਨੇ ਸਿੰਗਾਪੁਰ ਦੀਆਂ ਸੰਸਥਾਵਾਂ ਦੇ ਲਈ ਨਿਵੇਸ਼ ਦੇ ਅਪਾਰ ਅਵਸਰ ਖੋਲ੍ਹੇ ਹਨ। ਉਨ੍ਹਾਂ ਨੇ ਰੱਖਿਆ ਅਤੇ ਸੁਰੱਖਿਆ, ਸਮੁੰਦਰੀ ਖੇਤਰ ਜਾਗਰੂਕਤਾ, ਸਿੱਖਿਆ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI), ਫਿਨਟੈੱਕ, ਨਿਊ ਟੈਕਨੋਲੋਜੀ ਸੈਕਟਰ, ਵਿਗਿਆਨ ਅਤੇ ਟੈਕਨੋਲੋਜੀ ਅਤੇ ਗਿਆਨ ਸਾਂਝੇਦਾਰੀ (defence and security, maritime domain awareness, education, AI, Fintech, new technology domains, science and technology and knowledge partnership) ਦੇ ਖੇਤਰ ਵਿੱਚ ਵਰਤਮਾਨ ਸਹਿਯੋਗ ਦੀ ਭੀ ਸਮੀਖਿਆ ਕੀਤੀ। ਦੋਹਾਂ ਨੇਤਾਵਾਂ ਨੇ ਆਰਥਿਕ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਵਧਾਉਣ ਦੇ ਲਈ ਦੇਸ਼ਾਂ ਦੇ ਦਰਮਿਆਨ ਸੰਪਰਕ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਗ੍ਰੀਨ ਕੌਰੀਡੋਰ ਪ੍ਰੋਜੈਕਟਸ (green corridor projects) ਵਿੱਚ ਤੇਜ਼ੀ ਲਿਆਉਣ ਦੀ ਭੀ ਪ੍ਰਤੀਬੱਧਤਾ ਜਤਾਈ।

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਦੌਰਾਨ ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

September 05th, 09:00 am

ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਹਾਂ। ਤੁਹਾਡੇ ਪ੍ਰਧਾਨ ਮੰਤਰੀ ਪਦ ਗ੍ਰਹਿਣ ਕਰਨ ਦੇ ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੈ। ਮੇਰੀ ਤਰਫ਼ੋਂ ਤੁਹਾਨੂੰ ਬਹੁਤ-ਬਹੁਤ ਵਧਾਈ ਅਤੇ ਹਾਰਦਿਕ ਸ਼ੁਭਕਾਮਨਾਵਾਂ। ਮੈਨੂੰ ਵਿਸ਼ਵਾਸ ਹੈ 4G ਦੀ ਅਗਵਾਈ ਵਿੱਚ, ਸਿੰਗਾਪੁਰ ਹੋਰ ਅਧਿਕ ਤੇਜ਼ੀ ਨਾਲ ਪ੍ਰਗਤੀ ਕਰੇਗਾ।

PM Modi arrives in Singapore

September 04th, 02:00 pm

PM Modi arrived in Singapore. He will hold talks with President Tharman Shanmugaratnam, Prime Minister Lawrence Wong, Senior Minister Lee Hsien Loong and Emeritus Senior Minister Goh Chok Tong.

ਭਾਰਤ ਦੇ ਸੰਗੀਤ ਦਾ ਇਤਿਹਾਸ ਵਿਵਿਧਤਾ ਦੀ ਇੱਕ ਸੰਗੀਤਮਈ ਰਚਨਾ ਹੈ, ਜੋ ਹਜ਼ਾਰਾਂ ਸਾਲਾਂ ਤੋਂ ਵਿਕਸਿਤ ਲੈਅ ਨਾਲ ਗੂੰਜਦੀ ਹੈ: ਪ੍ਰਧਾਨ ਮੰਤਰੀ

November 14th, 09:43 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਤਾਰ ਪ੍ਰਤੀ ਅਤਿਅਧਿਕ ਲਗਾਵ ਲਈ ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।