ਪ੍ਰਧਾਨ ਮੰਤਰੀ ਨੇ ਸਭ ਨੂੰ ਵਰਤਮਾਨ ਵਿੱਚ ਜਾਰੀ ਰਣ ਉਤਸਵ ਦੇ ਦੌਰਾਨ ਕੱਛ ਦੇ ਪ੍ਰਾਚੀਨ ਸਫ਼ੈਦ ਰਣ ਦਾ ਅਨੁਭਵ ਲੈਣ ਅਤੇ ਉਸ ਦੀ ਸ਼ਾਨਦਾਰ ਸੰਸਕ੍ਰਿਤੀ ਅਤੇ ਗਰਮਜੋਸ਼ੀ ਭਰੀ ਪਰਾਹੁਣਚਾਰੀ ਦਾ ਆਨੰਦ ਉਠਾਉਣ ਦੀ ਤਾਕੀਦ ਕੀਤੀ
December 21st, 10:08 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਭ ਨੂੰ ਰਣ ਉਤਸਵ ਵਿੱਚ ਸੱਦਾ ਦਿੱਤਾ ਹੈ, ਜੋ ਮਾਰਚ 2025 ਤੱਕ ਚਲੇਗਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਹ ਉਤਸਵ ਇੱਕ ਅਭੁੱਲ ਅਨੁਭਵ ਹੋਣ ਦਾ ਵਾਅਦਾ ਕਰਦਾ ਹੈ।ਗੁਜਰਾਤ ਦੇ ਕੱਛ ਵਿੱਚ ਦੀਪਾਵਲੀ ਦੇ ਅਵਸਰ ‘ਤੇ ਸੁਰੱਖਿਆ ਕਰਮੀਆਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 31st, 07:05 pm
ਦੇਸ਼ ਦੇ ਬਾਰਡਰ ‘ਤੇ ਸਰਕ੍ਰੀਕ ਦੇ ਪਾਸ, ਕੱਛ ਦੀ ਧਰਤੀ ‘ਤੇ, ਦੇਸ਼ ਦੀਆਂ ਸੈਨਾਵਾਂ ਦੇ ਨਾਲ, ਸੀਮਾ ਸੁਰੱਖਿਆਬਲ ਦੇ ਨਾਲ ਤੁਹਾਡੇ ਦਰਮਿਆਨ, ਦੀਪਾਵਲੀ... ਇਹ ਮੇਰਾ ਸੁਭਾਗ ਹੈ, ਆਪ ਸਭ ਨੂੰ ਦੀਪਾਵਲੀ ਦੀ ਬਹੁਤ-ਬਹੁਤ ਵਧਾਈ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੱਛ ਵਿੱਚ ਸੁਰੱਖਿਆ ਕਰਮੀਆਂ ਦੇ ਨਾਲ ਦੀਵਾਲੀ ਮਨਾਈ
October 31st, 07:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਕੱਛ ਵਿੱਚ ਸਰ ਕ੍ਰੀਕ ਖੇਤਰ ਦੇ ਲੱਕੀ ਨਾਲਾ (Lakki Nala) ਵਿੱਚ ਭਾਰਤ-ਪਾਕ ਸੀਮਾ ਦੇ ਨੇੜੇ ਸੀਮਾ ਸੁਰੱਖਿਆ ਬਲ, ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਦੇ ਜਵਾਨਾਂ (personnel of the Border Security Force (BSF), Army, Navy and Air Force) ਦੇ ਨਾਲ ਦੀਵਾਲੀ ਮਨਾਈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਹਥਿਆਰਬੰਦ ਬਲਾਂ ਦੇ ਨਾਲ ਤਿਉਹਾਰ ਮਨਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਿਆ। ਪ੍ਰਧਾਨ ਮੰਤਰੀ ਨੇ ਕ੍ਰੀਕ ਖੇਤਰ ਵਿੱਚ ਇੱਕ ਅਸਥਾਈ ਚੌਕੀ (ਬੀਓਪੀ) (ਬੀਓਪੀਜ਼ ਵਿੱਚੋਂ ਇੱਕ -one of the BOPs) ਦਾ ਭੀ ਦੌਰਾ ਕੀਤਾ ਅਤੇ ਬਹਾਦਰ ਸੁਰੱਖਿਆ ਕਰਮੀਆਂ ਨੂੰ ਮਠਿਆਈਆਂ ਵੰਡੀਆਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਿੱਚ 23 ਵਰ੍ਹੇ ਪੂਰੇ ਹੋਣ ‘ਤੇ ਹਾਰਦਿਕ ਆਭਾਰ ਵਿਅਕਤ ਕੀਤਾ
October 07th, 09:06 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਿੱਚ 23 ਵਰ੍ਹੇ ਪੂਰੇ ਕਰਨ ‘ਤੇ ਹਾਰਦਿਕ ਆਭਾਰ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਗੁਜਰਾਤ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਇੱਕ ਸ਼ਾਨਦਾਰ ਉਦਾਹਰਣ ਬਣ ਕੇ ਉੱਭਰਿਆ ਹੈ ਜਿਸ ਨੇ ਸਮਾਜ ਦੇ ਸਾਰੇ ਵਰਗਾਂ ਦੇ ਲਈ ਸਮ੍ਰਿੱਧੀ ਸੁਨਿਸ਼ਚਿਤ ਕੀਤੀ ਹੈ। ਪਿਛਲੇ ਦਹਾਕੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਕਾਸਾਤਮਕ ਪ੍ਰਗਤੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਾਡੇ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਅਤਿਅੰਤ ਆਸ਼ਾਵਾਦੀ ਦ੍ਰਿਸ਼ਟੀ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਣਥੱਕ ਮਿਹਨਤ ਕਰਦੇ ਰਹਿਣਗੇ ਅਤੇ ਤਦ ਤੱਕ ਚੈਨ ਨਾਲ ਨਹੀਂ ਬੈਠਣਗੇ ਜਦੋਂ ਤੱਕ ਵਿਕਸਿਤ ਭਾਰਤ ਦਾ ਸਮੂਹਿਕ ਲਕਸ਼ ਸਾਕਾਰ ਨਹੀਂ ਹੋ ਜਾਂਦਾ।ਪ੍ਰਧਾਨ ਮੰਤਰੀ ਨੇ ਪ੍ਰਿਕਸ ਵਰਸੇਲਸ ਮਿਊਜ਼ੀਅਮ, 2024 ਦੇ ਲਈ ਵਰਲਡ ਸਿਲੈਕਸ਼ਨ ਵਿੱਚ ਸਮ੍ਰਿਤੀਵਨ ਨੂੰ ਸ਼ਾਮਲ ਕੀਤੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ
June 15th, 06:23 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਿਕਸ ਵਰਸੇਲਸ ਮਿਊਜ਼ੀਅਮ, 2024 ਦੇ ਲਈ ਵਰਲਡ ਸਿਲੈਕਸ਼ਨ ਵਿੱਚ ਕੱਛ ਸਥਿਤ ਸਮ੍ਰਿਤੀਵਨ ਨੂੰ ਸ਼ਾਮਲ ਕੀਤੇ ਜਾਣ ਦੀ ਸਰਾਹਨਾ ਕੀਤੀ। ਕੱਛ ਸਥਿਤ ਸਮ੍ਰਿਤੀਵਨ 2001 ਵਿੱਚ ਕੱਛ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ।Congress's mindset is against the rural development of border villages: PM Modi in Barmer
April 12th, 02:30 pm
Ahead of the upcoming Lok Sabha elections, PM Modi was accorded a bustling welcome by Barmer as he addressed an election rally in Rajasthan. He said, Rajasthan represents valour and courage along with a resolve to enable a 'Viksit Bharat.' He added that looking at the popular support, the people are determined for '4 June 400 Paar, Fir ek Baar Modi Sarkar.'Barmer's bustling welcome for PM Modi as he addresses an election rally in Rajasthan
April 12th, 02:15 pm
Ahead of the upcoming Lok Sabha elections, PM Modi was accorded a bustling welcome by Barmer as he addressed an election rally in Rajasthan. He said, Rajasthan represents valour and courage along with a resolve to enable a 'Viksit Bharat.' He added that looking at the popular support, the people are determined for '4 June 400 Paar, Fir ek Baar Modi Sarkar.'ਆਈ ਸ਼੍ਰੀ ਸੋਨਲ ਮਾਤਾ ਦੇ ਜਨਮ ਸਤਾਬਦੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
January 13th, 12:00 pm
ਜਨਮਸ਼ਤਾਬਦੀ ਦੇ ਇਸ ਤਿੰਨ ਦਿਨਾਂ ਮਹੋਤਸਵ ਦੇ ਦਰਮਿਆਨ ਆਈ ਸ਼੍ਰੀ ਸੋਨਲ ਮਾਂ ਦੀਆਂ ਯਾਦਾਂ ਸਾਡੇ ਨਾਲ ਹਨ। ਭਗਵਤੀ ਸਵਰੂਪ ਸੋਨਲ ਮਾਂ ਇਸ ਗੱਲ ਦੇ ਸਾਕਸ਼ਾਤ ਉਦਾਹਰਣ ਰਹੇ ਕਿ ਭਾਰਤ ਭੂਮੀ ਕਿਸੇ ਵੀ ਯੁੱਗ ਵਿੱਚ ਅਵਤਾਰੀ ਆਤਮਾਵਾਂ ਤੋਂ ਖਾਲੀ ਨਹੀਂ ਹੁੰਦੀ ਹੈ। ਗੁਜਰਾਤ ਅਤੇ ਸੌਰਾਸ਼ਟਰ ਦੀ ਇਹ ਧਰਤੀ ਤਾਂ ਖਾਸ ਤੌਰ ‘ਤੇ ਮਹਾਨ ਸੰਤਾਂ ਅਤੇ ਵਿਭੂਤੀਆਂ ਦੀ ਭੂਮੀ ਰਹੀ ਹੈ। ਕਿਤਨੇ ਹੀ ਸੰਤ ਅਤੇ ਮਹਾਨ ਆਤਮਾਵਾਂ ਨੇ ਇਸ ਖੇਤਰ ਵਿੱਚ ਪੂਰੀ ਮਾਨਵਤਾ ਦੇ ਲਈ ਆਪਣਾ ਪ੍ਰਕਾਸ਼ ਬਿਖੇਰਾ ਹੈ। ਪਵਿੱਤਰ ਗਿਰਨਾਰ ਤਾਂ ਸਾਕਸ਼ਾਤ ਭਗਵਾਨ ਦੱਤਾਤ੍ਰੇਯ ਅਤੇ ਅਣਗਿਣਤ ਸੰਤਾਂ ਦਾ ਸਥਾਨ ਰਿਹਾ ਹੈ। ਸੌਰਾਸ਼ਟਰ ਦੀ ਇਸ ਸਨਾਤਨ ਸੰਤ ਪਰੰਪਰਾ ਵਿੱਚ ਸ਼੍ਰੀ ਸੋਨਲ ਮਾਂ ਆਧੁਨਿਕ ਯੁਗ ਦੇ ਲਈ ਪ੍ਰਕਾਸ਼ ਸਤੰਭ ਦੀ ਤਰ੍ਹਾਂ ਹਨ। ਉਨ੍ਹਾਂ ਦੀ ਆਧਿਅਤਮਿਕ ਊਰਜਾ, ਉਨ੍ਹਾਂ ਦੀਆਂ ਮਾਨਵੀ ਸਿੱਖਿਆਵਾਂ, ਉਨ੍ਹਾਂ ਦੀ ਤਪੱਸਿਆ, ਇਸ ਨਾਲ ਉਨ੍ਹਾਂ ਦੇ ਵਿਅਕਤੀਤਵ ਵਿੱਚ ਇੱਕ ਅਦਭੁਤ ਦੇਵੀ ਆਕਰਸ਼ਣ ਪੈਦਾ ਹੁੰਦਾ ਹੈ। ਉਸ ਦੀ ਅਨੁਭੂਤੀ ਅੱਜ ਵੀ ਜੂਨਾਗੜ੍ਹ ਅਤੇ ਮਢੜਾ ਦੇ ਸੋਨਲ ਧਾਮ ਵਿੱਚ ਕੀਤੀ ਜਾ ਸਕਦੀ ਹੈ।ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਆਈ ਸ਼੍ਰੀ ਸੋਨਲ ਮਾਤਾ ਜੀ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ
January 13th, 11:30 am
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ ਸ਼੍ਰੀ ਸੋਨਲ ਮਾਂ ਦੀ ਜਨਮਸ਼ਤਾਬਦੀ ਪੌਸ਼ (ਪੋਹ) ਦੇ ਪਵਿੱਤਰ ਮਹੀਨੇ ਵਿੱਚ ਹੋ ਰਹੀ ਹੈ ਅਤੇ ਇਸ ਪਾਵਨ ਆਯੋਜਨ ਨਾਲ ਜੁੜਨਾ ਸੁਭਾਗ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਸੋਨਲ ਮਾਤਾ ਜੀ ਦੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਸਮੁੱਚੇ ਚਾਰਣ ਸਮਾਜ ਅਤੇ ਵਿਵਸਥਾਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ ਨੇ ਕਿਹਾ ਕਿ ਮਢੜਾ ਧਾਮ ਚਾਰਣ ਭਾਈਚਾਰੇ ਦੇ ਲਈ ਸ਼ੁਰਧਾ, ਭਗਤੀ, ਅਨੁਸ਼ਠਾਨ ਅਤੇ ਪਰੰਪਰਾਵਾਂ ਦਾ ਕੇਂਦਰ ਹੈ। ਮੈਂ ਸ਼੍ਰੀ ਆਈ ਦੇ ਚਰਣਾਂ ਵਿੱਚ ਸ਼ੀਸ ਝੁਕਾ ਕੇ ਵੰਦਨ ਕਰਦਾ ਹਾਂ।”Narendra Modi: The Go-To Man in Times of Crises
November 29th, 09:56 pm
“I salute the determination of all those involved in this rescue campaign. Their courage and resolve have given a new life to our fellow workers. Everyone involved in this mission has set a remarkable example of humanity and teamwork,” PM Modi said in a telephonic conversation with the rescued workers who were successfully pulled out of a collapsed tunnel in Uttarakhand.ਗੁਜਰਾਤ ਦੇ ਮੇਹਸਾਣਾ ਵਿੱਚ ਵਿਭਿੰਨ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
October 30th, 09:11 pm
ਕਿਵੇਂ ਹੈ ਆਪਣਾ ਖਾਖਰਿਯਾ ਟੱਪਾ, ਪਹਿਲਾਂ ਤਾਂ ਮੈਂ ਗੁਜਰਾਤ ਦੇ ਮੁੱਖ ਮੰਤਰੀ ਜੀ ਦਾ ਅਤੇ ਸਰਕਾਰ ਦਾ ਆਭਾਰੀ ਹਾਂ ਕਿ ਮੈਨੂੰ ਤੁਹਾਡੇ ਦਰਮਿਆਨ ਆ ਕੇ ਦਰਸ਼ਨ ਕਰਨ ਦਾ ਇੱਥੇ ਮੌਕਾ ਮਿਲਿਆ ਹੈ। ਸਕੂਲ ਸਮੇਂ ਦੇ ਕਿੰਨੇ ਮਿੱਤਰਾਂ ਦੇ ਚੇਹਰੇ ਦਿਖ ਰਹੇ ਸਨ ਮੈਨੂੰ, ਮੇਰੇ ਲਈ ਇਹ ਸੁਭਾਗ ਦਾ ਪਲ ਸੀ। ਆਪ ਸਭ ਦੇ ਨੇੜੇ ਆ ਕੇ ਆਪ ਸਭ ਦੇ ਦਰਸ਼ਨ ਕਰਨਾ, ਘਰ ਆਂਗਨ ਵਿੱਚ ਆਉਣ ‘ਤੇ ਪੁਰਾਣੀਆਂ ਸਾਰੀਆਂ ਯਾਦਾਂ ਵੀ ਤਰੋਤਾਜ਼ਾ ਹੋ ਜਾਂਦੀਆਂ ਹਨ, ਜਿਸ ਧਰਤੀ ਅਤੇ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਹੈ, ਉਸ ਦਾ ਰਿਣ ਸਵੀਕਾਰ ਕਰਨ ਦਾ ਜਦੋਂ ਮੈਨੂੰ ਮੌਕਾ ਮਿਲਦਾ ਹੈ, ਮਨ ਨੂੰ ਸੰਤੋਸ਼ ਮਿਲਦਾ ਹੈ। ਇਸ ਲਈ ਇੱਕ ਪ੍ਰਕਾਰ ਨਾਲ ਅੱਜ ਇਹ ਮੇਰੀ ਮੁਲਾਕਾਤ ਰਿਣ ਸਵੀਕਾਰ ਕਰਨ ਦਾ ਮੇਰੇ ਲਈ ਅਵਸਰ ਹੈ। ਅੱਜ 30 ਅਕਤੂਬਰ ਅਤੇ ਕੱਲ੍ਹ 31 ਅਕਤੂਬਰ, ਇਹ ਦੋਨੋਂ ਦਿਨ ਸਾਡੇ ਸਭ ਦੇ ਲਈ ਬਹੁਤ ਹੀ ਪ੍ਰੇਰਕ ਦਿਨ ਹਨ, ਅੱਜ ਆਜ਼ਾਦੀ ਦੀ ਜੰਗ ਵਿੱਚ ਆਦਿਵਾਸੀਆਂ ਨੂੰ ਜਿਨ੍ਹਾਂ ਨੇ ਅਗਵਾਈ ਕੀਤੀ ਅਤੇ ਅੰਗ੍ਰੇਜਾਂ ਦੇ ਦੰਦ ਖੱਟੇ ਕੀਤੇ ਸਨ, ਅਜਿਹੇ ਗੋਵਿੰਦ ਗੁਰੂ ਜੀ ਦੀ ਪੁਣਯਤਿਥੀ ਹੈ। ਅਤੇ ਕੱਲ੍ਹ ਸਰਦਾਰ ਵਲੱਭ ਭਾਈ ਪਟੇਲ ਦੀ ਜਨਮ ਜਯੰਤੀ ਹੈ। ਸਾਡੀ ਪੀੜ੍ਹੀ ਨੇ ਦੁਨੀਆ ਦੀ ਸਭ ਤੋਂ ਵੱਡੀ ਪ੍ਰਤਿਮਾ ਸਟੈਚਿਊ ਆਵ੍ ਯੂਨਿਟੀ ਸਰਦਾਰ ਸਾਹਬ ਨੂੰ ਸਹੀ ਅਰਥ ਵਿੱਚ ਬਹੁਤ ਹੀ ਉਚਾਈ ਵਾਲੀ ਸ਼ਰਧਾ ਅਸੀਂ ਵਿਅਕਤ ਕੀਤੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਜਦੋਂ ਸਰਦਾਰ ਸਾਹਬ ਦੀ ਮੂਰਤੀ ਦੇਖੇਗੀ ਤਦ ਉਨ੍ਹਾਂ ਦਾ ਸਿਰ ਝੁਕੇਗਾ ਨਹੀਂ, ਉਨ੍ਹਾਂ ਦਾ ਸਿਰ ਉੱਪਰ ਹੀ ਹੋਵੇਗਾ। ਸਰਦਾਰ ਸਾਹਬ ਦੇ ਚਰਣਾਂ ਵਿੱਚ ਖੜਾ ਹੋਇਆ ਇੱਕ-ਇੱਕ ਵਿਅਕਤੀ ਸਿਰ ਉੱਪਰ ਕਰੇਗਾ, ਸਿਰ ਝੁਕਾਏਗਾ ਨਹੀਂ ਅਜਿਹਾ ਕੰਮ ਉੱਥੇ ਹੋਇਆ ਹੈ। ਗੁਰੂ ਗੋਵਿੰਦ ਜੀ ਦਾ ਪੂਰਾ ਜੀਵਨ ਮਾਂ ਭਾਰਤੀ ਦੀ ਆਜ਼ਾਦੀ ਦੇ ਲਈ ਸੰਘਰਸ਼ ਵਿੱਚ ਅਤੇ ਆਦਿਵਾਸੀ ਸਮਾਜ ਦੀ ਸੇਵਾ ਵਿੱਚ, ਸੇਵਾ ਅਤੇ ਰਾਸ਼ਟਰ ਭਗਤੀ ਇੰਨੀ ਤੇਜ਼ ਸੀ ਕਿ ਬਲੀਦਾਨੀਆਂ ਦੀ ਪਰੰਪਰਾ ਖੜੀ ਕਰ ਦਿੱਤੀ ਸੀ। ਅਤੇ ਖੁਦ ਬਲੀਦਾਨੀਆਂ ਦੇ ਪ੍ਰਤੀਕ ਬਣ ਗਏ, ਮੈਨੂੰ ਆਨੰਦ ਹੈ ਕਿ ਮੇਰੀ ਸਰਕਾਰ ਨੇ ਪਿਛਲੇ ਵਰ੍ਹਿਆਂ ਵਿੱਚ ਗੁਰੂ ਗੋਵਿੰਦ ਜੀ ਦੀ ਯਾਦ ਵਿੱਚ ਮਾਨਗੜ੍ਹ ਧਾਮ ਜੋ ਮੱਧ ਪ੍ਰਦੇਸ਼- ਗੁਜਰਾਤ ਦੇ ਆਦਿਵਾਸੀ ਪੱਟੇ ਦੇ ਖੇਤਰ ਵਿੱਚ ਹੈ, ਉਸ ਨੂੰ ਰਾਸ਼ਟਰੀ ਪੱਧਰ ‘ਤੇ ਸਥਾਪਿਤ ਕਰਕੇ ਉਸ ਨੂੰ ਬਹੁਤ ਵੱਡੇ ਅਵਸਰ ਦੇ ਰੂਪ ਵਿੱਚ ਮਨਾਉਂਦੇ ਹਨ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮਹਿਸਾਣਾ ਵਿੱਚ ਲਗਭਗ 5800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
October 30th, 04:06 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਮਹਿਸਾਣਾ ਵਿੱਚ ਲਗਭਗ 5800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲ, ਸੜਕ, ਪੀਣ ਯੋਗ ਪਾਣੀ ਅਤੇ ਸਿੰਚਾਈ ਵਰਗੇ ਕਈ ਸੈਕਟਰ ਸ਼ਾਮਲ ਹਨ।ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂਐੱਨਡਬਲਿਊਟੀਓ) ਵਲੋਂ ਗੁਜਰਾਤ ਵਿੱਚ ਧੋਰਡੋ( Dhordo) ਨੂੰ ਸਰਵੋਤਮ ਸੈਰ-ਸਪਾਟਾ ਪਿੰਡ ਵਜੋਂ ਘੋਸ਼ਿਤ ਕਰਨ ਦੀ ਪ੍ਰਸ਼ੰਸਾ ਕੀਤੀ
October 20th, 03:34 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂਐੱਨਡਬਲਿਊਟੀਓ) ਵਲੋਂ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਧੋਰਡੋ ਪਿੰਡ ਨੂੰ ਸਰਵੋਤਮ ਸੈਰ-ਸਪਾਟਾ ਪਿੰਡ ਘੋਸ਼ਿਤ ਕਰਨ ਦੀ ਪ੍ਰਸ਼ੰਸਾ ਕੀਤੀ।ਆਕਾਂਖੀ ਜ਼ਿਲ੍ਹਿਆਂ ‘ਤੇ ‘ਸੰਕਲਪ ਸਪਤਾਹ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 30th, 10:31 am
ਪ੍ਰੋਗਰਾਮ ਵਿੱਚ ਉਪਸਥਿਤ ਕੇਂਦਰੀ ਕੈਬਨਿਟ ਦੇ ਮੇਰੇ ਸਾਰੇ ਸਾਥੀ, ਸਰਕਾਰ ਦੇ ਅਧਿਕਾਰੀਗਣ, ਨੀਤੀ ਆਯੋਗ ਦੇ ਸਾਰੇ ਸਾਥੀ ਅਤੇ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ, ਅਲੱਗ-ਅਲੱਗ ਬਲਾਕਾਂ ਤੋਂ grassroots ਲੈਵਲ ‘ਤੇ ਜੋ ਲੱਖਾਂ ਸਾਥੀ ਜੁੜੇ ਹਨ, ਬਹੁਤ ਵੱਡੀ ਮਾਤਰਾ ਵਿੱਚ ਜਨਪ੍ਰਤੀਨਿਧੀ ਵੀ ਅੱਜ ਇਸ ਪ੍ਰੋਗਰਾਮ ਨਾਲ ਜੁੜੇ ਹਨ ਅਤੇ ਇਸ ਵਿਸ਼ੇ ਵਿੱਚ ਰੂਚੀ ਰੱਖਣ ਵਾਲੇ ਵੀ ਅੱਜ ਸਾਡੇ ਨਾਲ ਵੱਖ-ਵੱਖ ਮਾਧਿਅਮਾਂ ਨਾਲ ਜੁੜੇ ਹਨ, ਮੈਂ ਆਪ ਸਭ ਦਾ ਸੁਆਗਤ ਕਰਦਾ ਹਾਂ। ਅਤੇ ਇਸ ਪ੍ਰੋਗਰਾਮ ਦੇ ਲਈ ਆਪ ਸਭ ਨੂੰ, ਖਾਸ ਤੌਰ ‘ਤੇ ਨੀਤੀ ਆਯੋਗ ਨੂੰ ਵਧਾਈ ਵੀ ਦਿੰਦਾ ਹਾਂ ਅਤੇ ਆਪ ਸਭ ਨੂੰ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਆਕਾਂਖੀ ਬਲਾਕਾਂ ‘ਤੇ ਸਪਤਾਹ ਭਰ ਚਲਣ ਵਾਲੇ ਪ੍ਰੋਗਰਾਮ “ਸੰਕਲਪ ਸਪਤਾਹ” ਦਾ ਸ਼ੁਭਆਰੰਭ ਕੀਤਾ”
September 30th, 10:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਕਾਂਖੀ ਜ਼ਿਲ੍ਹਿਆਂ ਦੇ ਲਈ ਸਪਤਾਹ ਭਰ ਚਲਣ ਵਾਲੇ ਇੱਕ ਖਾਸ ਪ੍ਰੋਗਰਾਮ “ਸੰਕਲਪ ਸਪਤਾਹ” ਦਾ ਸ਼ੁਭਆਰੰਭ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਕਾਂਖੀ ਬਲਾਕ ਪ੍ਰੋਗਰਾਮ ਪੋਰਟਲ ਦਾ ਸ਼ੁਭਆਰੰਭ ਵੀ ਕੀਤਾ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।Prime Minister recalls the day of inauguration of Smriti Van
August 29th, 08:32 pm
The Prime Minister, Shri Narendra Modi has recalled the day of inauguration of Smriti Van, a heartfelt tribute to those lost in the 2001 Gujarat Earthquake.ਮਨ ਕੀ ਬਾਤ ਦੀ 102ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (18.06.2023)
June 18th, 11:30 am
ਸਾਥੀਓ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਦੇ ਤੌਰ ’ਤੇ ਮੈਂ ਇਹ ਚੰਗਾ ਕੰਮ ਕੀਤਾ, ਉਹ ਵੱਡਾ ਕੰਮ ਕੀਤਾ। ‘ਮਨ ਕੀ ਬਾਤ’ ਦੇ ਕਿੰਨੇ ਹੀ ਸਰੋਤੇ ਆਪਣੀਆਂ ਚਿੱਠੀਆਂ ਵਿੱਚ ਬਹੁਤ ਸਾਰੀ ਸ਼ਲਾਘਾ ਕਰਦੇ ਹਨ। ਕੋਈ ਕਹਿੰਦਾ ਹੈ ਇਹ ਕੀਤਾ, ਕੋਈ ਕਹਿੰਦਾ ਹੈ ਉਹ ਕੀਤਾ, ਇਹ ਚੰਗਾ ਕੀਤਾ, ਇਹ ਜ਼ਿਆਦਾ ਚੰਗਾ ਕੀਤਾ, ਇਹ ਵਧੀਆ ਕੀਤਾ, ਲੇਕਿਨ ਮੈਂ ਜਦੋਂ ਭਾਰਤ ਦੇ ਆਮ ਲੋਕਾਂ ਦੇ ਯਤਨ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਦੇਖਦਾ ਹਾਂ ਤਾਂ ਖੁਦ ਆਪਣੇ ਆਪ ਗਦ-ਗਦ ਹੋ ਜਾਂਦਾ ਹਾਂ। ਵੱਡੇ ਤੋਂ ਵੱਡਾ ਲਕਸ਼ ਹੋਵੇ, ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀ ਹੋਵੇ, ਭਾਰਤ ਦੇ ਲੋਕਾਂ ਦਾ ਸਮੂਹਿਕ ਬਲ, ਸਮੂਹਿਕ ਸ਼ਕਤੀ ਹਰ ਚੁਣੌਤੀ ਨੂੰ ਹੱਲ ਕਰ ਲੈਂਦੀ ਹੈ। ਅਜੇ ਅਸੀਂ ਦੋ-ਤਿੰਨ ਦਿਨ ਪਹਿਲਾਂ ਦੇਖਿਆ ਕਿ ਦੇਸ਼ ਦੇ ਪੱਛਮੀ ਸਿਰੇ ’ਤੇ ਕਿੰਨਾ ਵੱਡਾ ਸਾਇਕਲੋਨ ਆਇਆ। ਤੇਜ਼ ਚਲਣ ਵਾਲੀਆਂ ਹਵਾਵਾਂ, ਤੇਜ਼ ਬਾਰਿਸ਼ ਸਾਇਕਲੋਨ ‘ਬਿਪਰਜੌਯ’ (Cyclone Biparjoy) ਨੇ ਕੱਛ ਵਿੱਚ ਕਿੰਨਾ ਕੁਝ ਤਹਿਸ-ਨਹਿਸ ਕਰ ਦਿੱਤਾ। ਲੇਕਿਨ ਕੱਛ ਦੇ ਲੋਕਾਂ ਨੇ ਜਿਸ ਹਿੰਮਤ ਤੇ ਤਿਆਰੀ ਨਾਲ ਇੰਨੇ ਖਤਰਨਾਕ ਸਾਇਕਲੋਨ ਦਾ ਮੁਕਾਬਲਾ ਕੀਤਾ, ਉਹ ਵੀ ਓਨਾ ਹੀ ਅਨੋਖਾ ਹੈ। ਦੋ ਦਿਨਾਂ ਬਾਅਦ ਹੀ ਕੱਛ ਦੇ ਲੋਕ ਆਪਣਾ ਨਵਾਂ ਸਾਲ ਯਾਨੀ ਆਸ਼ਾੜੀ ਬੀਜ ਮਨਾਉਣ ਵਾਲੇ ਹਨ। ਇਹ ਵੀ ਸੰਯੋਗ ਦੀ ਗੱਲ ਹੈ ਕਿ ਆਸ਼ਾੜੀ ਬੀਜ ਕੱਛ ਵਿੱਚ ਵਰਖਾ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੈਂ ਇੰਨੇ ਸਾਲ ਕੱਛ ਆਉਂਦਾ-ਜਾਂਦਾ ਰਿਹਾ ਹਾਂ। ਉੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੈਨੂੰ ਸੁਭਾਗ ਵੀ ਮਿਲਿਆ ਹੈ, ਇਸ ਲਈ ਕੱਛ ਦੇ ਲੋਕਾਂ ਦਾ ਹੌਸਲਾ ਅਤੇ ਉਨ੍ਹਾਂ ਦੇ ਪੱਕੇ ਨਿਸ਼ਚੇ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਦੋ ਦਹਾਕੇ ਪਹਿਲਾਂ ਦੇ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਇਸ ਕੱਛ ਦੇ ਬਾਰੇ ਕਿਹਾ ਜਾਂਦਾ ਸੀ, ਉਹ ਹੁਣ ਕਦੇ ਉੱਠ ਨਹੀਂ ਪਾਏਗਾ, ਅੱਜ ਉਹੀ ਜ਼ਿਲ੍ਹਾ ਦੇਸ਼ ਦੇ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਜ਼ਿਲ੍ਹਿਆਂ ’ਚੋਂ ਇੱਕ ਹੈ। ਮੈਨੂੰ ਵਿਸ਼ਵਾਸ ਹੈ ਸਾਇਕਲੋਨ ‘ਬਿਪਰਜੌਯ’ ਨੇ ਜੋ ਤਬਾਹੀ ਮਚਾਈ ਹੈ, ਉਸ ਤੋਂ ਵੀ ਕੱਛ ਦੇ ਲੋਕ ਬਹੁਤ ਤੇਜ਼ੀ ਨਾਲ ਉੱਭਰ ਜਾਣਗੇ।ਪ੍ਰਧਾਨ ਮੰਤਰੀ ਨੇ ਚੱਕਰਵਾਤ ‘ਬਿਪਰਜੋਏ’ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
June 12th, 04:23 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੱਕਰਵਾਤ ‘ਬਿਪਰਜੋਏ’ ਨਾਲ ਪੈਦਾ ਹੋਣ ਵਾਲੀ ਸਥਿਤੀ ਤੋਂ ਨਜਿੱਠਣ ਲਈ ਕੇਂਦਰ ਅਤੇ ਗੁਜਰਾਤ ਦੇ ਮੰਤਰੀਆਂ/ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।ਪ੍ਰਧਾਨ ਮੰਤਰੀ ਨੇ 2001 ਵਿੱਚ ਭੁਚਾਲ ਦੀ ਤਬਾਹੀ ਤੋਂ ਲੈ ਕੇ ਕੱਛ ਦੇ ਕਾਇਆਪਲਟ ਬਾਰੇ ਇੱਕ ਥ੍ਰੈੱਡ ਸਾਂਝਾ ਕੀਤਾ
April 05th, 10:59 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2001 ਵਿੱਚ ਭੁਚਾਲ ਦੀ ਤਬਾਹੀ ਤੋਂ ਲੈ ਕੇ ਕੱਛ ਦੇ ਟੂਰਿਜ਼ਮ ਦੀ ਇੱਕ ਮਹਾਨ ਡੈਸਟੀਨੇਸ਼ਨ ਦੇ ਰੂਪ ਵਿੱਚ ਪਰਿਵਰਤਨ ਅਤੇ ਵਿਕਾਸ ਬਾਰੇ ਕੱਛ ਦੇ ਸਾਂਸਦ, ਸ਼੍ਰੀ ਵਿਨੋਦ ਚਾਵੜਾ ਦਾ ਇੱਕ ਟਵੀਟ ਸਾਂਝਾ ਕੀਤਾ ਹੈ।ਅਹਿਮਦਾਬਾਦ ਵਿੱਚ ਪ੍ਰਮੁੱਖ ਸਵਾਮੀ ਮਹਾਰਾਜ ਸ਼ਤਾਬਦੀ ਮਹੋਤਸਵ ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 14th, 05:45 pm
ਪਰਮ ਪੂਜਯ ਮਹੰਤ ਸਵਾਮੀ ਜੀ, ਪੂਜਯ ਸੰਤ ਗਣ, ਗਵਰਨਰ ਸ਼੍ਰੀ, ਮੁੱਖ ਮੰਤਰੀ ਸ਼੍ਰੀ ਅਤੇ ਉਪਸਥਿਤ ਸਭੀ ਸਤਿਸੰਗੀ ਪਰਿਵਾਰ ਜਨ, ਇਹ ਮੇਰਾ ਸੁਭਾਗ ਹੈ ਕਿ ਮੈਨੂੰ ਇਸ ਇਤਿਹਾਸਿਕ ਕਾਰਜਕ੍ਰਮ ਵਿੱਚ ਸਾਖੀ ਬਣਨ ਦਾ ਸਾਥੀ ਬਣਨ ਦਾ ਅਤੇ ਸਤਿਸੰਗੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਤਨੇ ਬੜੇ ਪੱਧਰ ’ਤੇ ਅਤੇ ਇੱਕ ਮਹੀਨੇ ਭਰ ਚਲਣ ਵਾਲਾ ਇਹ ਕਾਰਜਕ੍ਰਮ ਅਤੇ ਮੈਂ ਨਹੀਂ ਮੰਨਦਾ ਹਾਂ ਇਹ ਕਾਰਜਕ੍ਰਮ ਸਿਰਫ਼ ਸੰਖਿਆ ਦੇ ਹਿਸਾਬ ਨਾਲ ਬੜਾ ਹੈ, ਸਮੇਂ ਦੇ ਹਿਸਾਬ ਨਾਲ ਕਾਫੀ ਲੰਬਾ ਹੈ। ਲੇਕਿਨ ਇੱਥੇ ਜਿਤਨਾ ਸਮਾਂ ਮੈਂ ਬਿਤਾਇਆ, ਮੈਨੂੰ ਲਗਦਾ ਹੈ ਕਿ ਇੱਥੇ ਇੱਕ ਦਿੱਬਤਾ ਦੀ ਅਨੁਭੂਤੀ ਹੈ। ਇੱਥੇ ਸੰਕਲਪਾਂ ਦੀ ਸ਼ਾਨ ਹੈ। ਇੱਥੇ ਬਾਲ ਬਿਰਧ ਸਭ ਦੇ ਲਈ ਸਾਡੀ ਵਿਰਾਸਤ ਕੀ ਹੈ, ਸਾਡੀ ਧਰੋਹਰ ਕੀ ਹੈ, ਸਾਡੀ ਆਸਥਾ ਕੀ ਹੈ, ਸਾਡਾ ਅਧਿਆਤਮ ਕੀ ਹੈ, ਸਾਡੀ ਪਰੰਪਰਾ ਕੀ ਹੈ, ਸਾਡਾ ਸੱਭਿਆਚਾਰ ਕੀ ਹੈ, ਸਾਡੀ ਪ੍ਰਕ੍ਰਿਤੀ ਕੀ ਹੈ, ਇਨ੍ਹਾਂ ਸਭ ਨੂੰ ਇਸ ਪਰਿਸਰ ਵਿੱਚ ਸਮੇਟਿਆ ਹੋਇਆ ਹੈ। ਇੱਥੇ ਭਾਰਤ ਦਾ ਹਰ ਰੰਗ ਦਿਖਦਾ ਹੈ। ਮੈਂ ਇਸ ਅਵਸਰ ’ਤੇ ਸਭ ਪੂਜਯ ਸੰਤ ਗਣ ਨੂੰ ਇਸ ਆਯੋਜਨ ਦੇ ਲਈ ਕਲਪਨਾ ਸਮਰੱਥਾ ਦੇ ਲਈ ਅਤੇ ਉਸ ਕਲਪਨਾ ਨੂੰ ਚਰਿਤਾਰਥ ਕਰਨ ਦੇ ਲਈ ਜੋ ਪੁਰਸ਼ਾਰਥ ਕੀਤਾ ਹੈ, ਮੈਂ ਉਨ੍ਹਾਂ ਸਭ ਦੀ(ਨੂੰ) ਚਰਨ ਵੰਦਨਾ ਕਰਦਾ ਹਾਂ, ਹਿਰਦੇ ਤੋਂ ਵਧਾਈ ਦਿੰਦਾ ਹਾਂ ਅਤੇ ਪੂਜਯ ਮਹੰਤ ਸਵਾਮੀ ਜੀ ਦੇ ਅਸ਼ੀਰਵਾਦ ਨਾਲ ਇਤਨਾ ਬੜਾ ਸ਼ਾਨਦਾਰ ਆਯੋਜਨ ਅਤੇ ਇਹ ਦੇਸ਼ ਅਤੇ ਦੁਨੀਆ ਨੂੰ ਆਕਰਸ਼ਿਤ ਕਰੇਗਾ ਇਤਨਾ ਹੀ ਨਹੀਂ ਹੈ, ਇਹ ਪ੍ਰਭਾਵਿਤ ਕਰੇਗਾ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।