ਵਿਸ਼ਵ ਸ਼ਾਂਤੀ ਦੇ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 03rd, 07:48 pm

ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿੱਚ ਜੁਟੇ ਆਪ ਸਭ ਸੰਤਾਂ-ਮਨੀਸ਼ੀਆਂ ਅਤੇ ਭਗਤਾਂ ਨੂੰ ਮੇਰਾ ਸਾਦਰ ਪ੍ਰਣਾਮ। ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਦਾ ਇਹ ਆਯੋਜਨ ਪਿਛਲੇ ਇੱਕ ਮਹੀਨੇ ਤੋਂ ਚਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਗਿਆਨ, ਸੇਵਾ ਅਤੇ ਮਾਨਵਤਾ ਦੀ ਜਿਸ ਪ੍ਰਾਚੀਨ ਭਾਰਤੀ ਪਰੰਪਰਾ ਨੂੰ ਕ੍ਰਿਸ਼ਨਗੁਰੂ ਜੀ ਨੇ ਅੱਗੇ ਵਧਾਇਆ, ਉਹ ਅੱਜ ਵੀ ਨਿਰੰਤਰ ਗਤੀਮਾਨ ਹੈ। ਗੁਰੂਕ੍ਰਿਸ਼ਨ ਪ੍ਰੇਮਾਨੰਦ ਪ੍ਰਭੂ ਜੀ ਅਤੇ ਉਨ੍ਹਾਂ ਦੇ ਸਹਿਯੋਗ ਦੇ ਅਸ਼ੀਰਵਾਦ ਨਾਲ ਅਤੇ ਕ੍ਰਿਸ਼ਨਗੁਰੂ ਦੇ ਭਗਤਾਂ ਦੇ ਪ੍ਰਯਾਸ ਨਾਲ ਇਸ ਆਯੋਜਨ ਵਿੱਚ ਉਹ ਦਿੱਯਤਾ ਸਾਫ ਦਿਖਾਈ ਦੇ ਰਹੀ ਹੈ। ਮੇਰੀ ਇੱਛਾ ਸੀ ਕਿ ਮੈਂ ਇਸ ਅਵਸਰ ‘ਤੇ ਅਸਾਮ ਆ ਕੇ ਆਪ ਸਭ ਦੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਵਾਂ! ਮੈਂ ਕ੍ਰਿਸ਼ਨਗੁਰੂ ਜੀ ਦੀ ਪਾਵਨ ਤਪੋਸਥਲੀ ‘ਤੇ ਆਉਣ ਦਾ ਪਹਿਲਾਂ ਵੀ ਕਈ ਵਾਰ ਪ੍ਰਯਾਸ ਕੀਤਾ ਹੈ। ਲੇਕਿਨ ਸ਼ਾਇਦ ਮੇਰੇ ਪ੍ਰਯਾਸਾਂ ਵਿੱਚ ਕੋਈ ਕਮੀ ਰਹਿ ਗਈ ਕਿ ਚਾਹ ਕੇ ਵੀ ਮੈਂ ਹੁਣ ਤੱਕ ਉੱਥੇ ਨਹੀਂ ਆ ਪਾਇਆ। ਮੇਰੀ ਕਾਮਨਾ ਹੈ ਕਿ ਕ੍ਰਿਸ਼ਨਗੁਰੂ ਦਾ ਅਸ਼ੀਰਵਾਦ ਮੈਨੂੰ ਇਹ ਅਵਸਰ ਦੇਵੇ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਉੱਥੇ ਆ ਕੇ ਆਪ ਸਭ ਨੂੰ ਨਮਨ ਕਰਾਂ, ਤੁਹਾਡੇ ਦਰਸ਼ਨ ਕਰਾਂ।

ਪ੍ਰਧਾਨ ਮੰਤਰੀ ਨੇ ਵਿਸ਼ਵ ਸ਼ਾਂਤੀ ਦੇ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਨੂੰ ਸੰਬੋਧਨ ਕੀਤਾ

February 03rd, 04:14 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਅਸਾਮ ਦੇ ਬਾਰਪੇਟਾ ਵਿੱਚ ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿਖੇ ਆਯੋਜਿਤ ਕੀਤੇ ਜਾ ਰਹੇ ਵਿਸ਼ਵ ਸ਼ਾਂਤੀ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਨੂੰ ਸੰਬੋਧਨ ਕੀਤਾ। ਵਿਸ਼ਵ ਸ਼ਾਂਤੀ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ 6 ਜਨਵਰੀ ਤੋਂ ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿਖੇ ਇੱਕ ਮਹੀਨਾ ਚਲਣ ਵਾਲਾ ਕੀਰਤਨ ਹੈ।

ਪ੍ਰਧਾਨ ਮੰਤਰੀ ਤਿੰਨ ਫਰਵਰੀ ਨੂੰ ਵਿਸ਼ਵ ਸ਼ਾਂਤੀ ਦੇ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਵਿੱਚ ਹਿੱਸਾ ਲੈਣਗੇ

February 01st, 10:02 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਤਿੰਨ ਫਰਵਰੀ, 2023 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਸਾਮ ਦੇ ਬਾਰਪੇਟਾ ਵਿੱਚ ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿੱਚ ਵਿਸ਼ਵ ਸ਼ਾਂਤੀ ਦੇ ਲਈ ਆਯੋਜਿਤ ਹੋਣ ਵਾਲੇ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਕ੍ਰਿਸ਼ਨਗੁਰੂ ਸੇਵਾਸ਼੍ਰਮ ਦੇ ਸ਼ਰਧਾਲੂਆਂ ਨੂੰ ਵੀ ਸੰਬੋਧਨ ਕਰਨਗੇ।