ਕਾਸ਼ੀ ਸਾਂਸਦ ਸਾਂਸਕ੍ਰਿਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਅਤੇ ਵਾਰਾਣਸੀ ਵਿੱਚ ਅਟਲ ਆਵਾਸੀਯ ਵਿਦਿਆਲਯਾਂ ਦੇ ਲੋਕਾਰਪਣ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 23rd, 08:22 pm
ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਯਨਾਥ ਜੀ, ਮੰਚ ‘ਤੇ ਉਪਸਥਿਤ ਸਾਰੇ ਮਹਾਨੁਭਾਵ, ਕਾਸ਼ੀ ਸਾਂਸਦ ਸਾਂਸਕ੍ਰਿਤਿਕ ਮਹੋਤਸਵ ਦੇ ਸਾਰੇ ਪ੍ਰਤੀਭਾਗੀ ਸਾਥੀਓ, ਅਤੇ ਰੁਦ੍ਰਾਕਸ਼ ਸੈਂਟਰ ਵਿੱਚ ਉਪਸਥਿਤ ਮੇਰੇ ਪਿਆਰੇ ਕਾਸ਼ੀਵਾਸੀਓ!ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ
September 23rd, 04:33 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਰੁਦ੍ਰਾਕਸ਼ ਅੰਤਰਰਾਸ਼ਟਰੀ ਸਹਿਯੋਗ ਅਤੇ ਕਨਵੈਸ਼ਨ ਸੈਂਟਰ ਵਿੱਚ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਕਰੀਬ 1115 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ 16 ਅਟਲ ਆਵਾਸੀਯ ਵਿਦਿਯਾਲਯਾਂ ਦਾ ਲੋਕਅਰਪਣ ਕੀਤਾ। ਸ਼੍ਰੀ ਮੋਦੀ ਨੇ ਕਾਸ਼ੀ ਸੰਸਦ ਖੇਡ ਪ੍ਰਤੀਯੋਗਤਾ ਦੀ ਰਜਿਟ੍ਰੇਸ਼ਨ ਦਾ ਇੱਕ ਪੋਰਟਲ ਵੀ ਲਾਂਚ ਕੀਤਾ। ਉਨ੍ਹਾਂ ਨੇ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ ਦੇ ਵਿਜੇਤਾਵਾਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ। ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅਟਲ ਆਵਾਸੀਯ ਵਿਦਿਯਾਲਯਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।ਪ੍ਰਧਾਨ ਮੰਤਰੀ ਦਾ 23 ਸਤੰਬਰ ਨੂੰ ਵਾਰਾਣਸੀ ਦਾ ਦੌਰਾ
September 21st, 10:16 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਸਤੰਬਰ, 2023 ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 1:30 ਵਜੇ ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ। ਦੁਪਹਿਰ ਲਗਭਗ 3:15 ਵਜੇ, ਪ੍ਰਧਾਨ ਮੰਤਰੀ ਰੁਦ੍ਰਾਕਸ਼ ਇੰਟਰਨੈਸ਼ਨਲ ਕੋਆਪ੍ਰੇਸ਼ਨ ਅਤੇ ਕਨਵੈਂਸ਼ਨ ਸੈਂਟਰ ਪਹੁੰਚਣਗੇ ਅਤੇ ਕਾਸ਼ੀ ਸੰਸਦ ਸੰਸਕ੍ਰਿਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੇ ਦੌਰਾਨ ਉਹ ਉੱਤਰ ਪ੍ਰਦੇਸ਼ ਵਿੱਚ ਬਣੇ 16 ਅਟਲ ਅਵਾਸੀਯ ਵਿਦਿਆਲਯ ਦਾ ਉਦਘਾਟਨ ਵੀ ਕਰਨਗੇ।