ਔਸਟ੍ਰੀਆ ਦੇ ਵਿਯਨਾ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 10th, 11:00 pm

ਔਸਟ੍ਰੀਆ ਦਾ ਇਹ ਮੇਰਾ ਪਹਿਲਾ ਦੌਰਾ ਹੈ। ਜੋ ਉਤਸ਼ਾਹ, ਜੋ ਉਮੰਗ ਮੈਂ ਇੱਥੇ ਦੇਖ ਰਿਹਾ ਹਾਂ ਉਹ ਵਾਕਈ ਅਦਭੁਤ ਹੈ। 41 ਵਰ੍ਹਿਆਂ ਦੇ ਬਾਅਦ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਇੱਥੇ ਆਉਣਾ ਹੋਇਆ ਹੈ। ਤੁਹਾਡੇ ਵਿੱਚੋਂ ਬਹੁਤ ਲੋਕ ਅਜਿਹੇ ਹੋਣਗੇ, ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਕੋਈ ਪ੍ਰਧਾਨ ਮੰਤਰੀ ਇੱਥੇ ਆਏ ਸਨ। ਤੁਹਾਨੂੰ ਕੀ ਲਗਦਾ ਹੈ ਇਹ ਇੰਤਜ਼ਾਰ ਕੁਝ ਜ਼ਿਆਦਾ ਹੀ ਲੰਬਾ ਹੋ ਗਿਆ ਹੈ ਨਾ? ਚਲੋ ਹੁਣ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ। ਹੁਣ ਤਾਂ ਤੁਸੀਂ ਖੁਸ਼ ਹੋ ਨਾ? ਮੈਨੂੰ ਦੱਸਣ ਦੇ ਲਈ ਕਹਿ ਰਹੇ ਹਨ ਕਿ real ਵਿੱਚ ਖੁਸ਼ ਹਨ? ਸੱਚਾ?

ਪ੍ਰਧਾਨ ਮੰਤਰੀ ਨੇ ਔਸਟ੍ਰੀਆ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

July 10th, 10:45 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਯਨਾ ਵਿੱਚ ਪ੍ਰਵਾਸੀ ਭਾਰਤੀਆਂ ਦੁਆਰਾ ਉਨ੍ਹਾਂ ਸਨਮਾਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੇ ਆਗਮਨ ‘ਤੇ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਵੱਡੇ ਉਤਸ਼ਾਹ ਅਤੇ ਸਨੇਹ ਦੇ ਨਾਲ ਸੁਆਗਤ ਕੀਤਾ। ਔਸਟ੍ਰੀਆ ਦੇ ਸੰਘੀ ਸ਼੍ਰਮ ਅਤੇ ਅਰਥਵਿਵਸਥਾ ਮੰਤਰੀ ਮਹਾਮਹਿਮ ਸ਼੍ਰੀ ਮਾਰਟਿਨ ਕੋਚਰ ਵੀ ਸਮੁਦਾਇਕ ਸਭਾ ਵਿੱਚ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਨੇ ਆਸਟ੍ਰੀਆ-ਭਾਰਤ ਸੀਈਓਸ ਮੀਟਿੰਗ ਨੂੰ ਸੰਬੋਧਨ ਕੀਤਾ

July 10th, 07:01 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੀਆ ਦੇ ਚਾਂਸਲਰ ਮਹਾਮਹਿਮ ਸ਼੍ਰੀ ਕਾਰਲ ਨੇਹਮਰ ਨੇ ਅੱਜ ਇਨਫ੍ਰਾਸਟ੍ਰਕਚਰ, ਆਟੋਮੋਬਾਇਲ ਐਨਰਜੀ, ਇੰਜੀਨਿਅਰਿੰਗ ਅਤੇ ਸਟਾਰਟ-ਅੱਪਸ ਸਮੇਤ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਆਸਟ੍ਰਿਆਈ ਅਤੇ ਭਾਰਤੀ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਦੇ ਇੱਕ ਸਮੂਹ ਨੂੰ ਸੰਯੁਕਤ ਤੌਰ ‘ਤੇ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਆਸਟ੍ਰੀਆ ਦੇ ਵਿਆਨਾ ਪਹੁੰਚੇ

July 09th, 11:45 pm

ਪ੍ਰਧਾਨ ਮੰਤਰੀ ਮੋਦੀ ਆਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਅਗਲੇ ਪੜਾਅ ਵਿੱਚ ਆਸਟ੍ਰੀਆ ਦੇ ਵਿਆਨਾ ਪਹੁੰਚੇ। ਇਸ ਦੌਰੇ ਦੌਰਾਨ ਉਹ ਰਾਸ਼ਟਰਪਤੀ ਅਲੈਗਜ਼ੈਂਡਰ ਵਾਨ ਡੇਰ ਬੇਲਨ ਅਤੇ ਚਾਂਸਲਰ ਕਾਰਲ ਨੇਹਮਰ ਨਾਲ ਮੁਲਾਕਾਤ ਕਰਨਗੇ। 40 ਤੋਂ ਵੱਧ ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੀਆ ਦੀ ਇਹ ਪਹਿਲੀ ਯਾਤਰਾ ਹੈ।

ਆਸਟ੍ਰੀਆ ਦੇ ਚਾਂਸਲਰ ਨੇ ਭਾਰਤੀ ਪ੍ਰਧਾਨ ਮੰਤਰੀ ਦੀ ਆਗਾਮੀ ਯਾਤਰਾ ਦਾ ਸੁਆਗਤ ਕੀਤਾ, ਪ੍ਰਧਾਨ ਮੰਤਰੀ ਮੋਦੀ ਨੇ ਆਭਾਰ ਜਤਾਇਆ

July 07th, 08:57 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ, ਆਪਣੀ ਆਗਾਮੀ ਆਸਟ੍ਰੀਆ ਦੀ ਸਰਕਾਰੀ ਯਾਤਰਾ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ 40 ਵਰ੍ਹੇ ਵਿੱਚ ਇਹ ਆਸਟ੍ਰੀਆ ਦੀ ਪਹਿਲੀ ਯਾਤਰਾ ਹੈ। ਆਸਟ੍ਰੀਆ ਦੇ ਚਾਂਸਲਰ ਨੇ ਕਿਹਾ, “ਇਹ ਯਾਤਰਾ ਇੱਕ ਵਿਸ਼ੇਸ਼ ਸਨਮਾਨ ਹੈ ਕਿਉਂਕਿ ਇਹ ਚਾਲ੍ਹੀ ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੈ, ਅਤੇ ਇਹ ਇੱਕ ਮਹੱਤਵਪੂਰਨ ਉਪਲਬਧੀ ਹੈ ਕਿਉਂਕਿ ਅਸੀਂ ਭਾਰਤ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਜ਼ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਾਂ।”

ਪ੍ਰਧਾਨ ਮੰਤਰੀ 8 ਤੋਂ 10 ਜੁਲਾਈ, 2024 ਤੱਕ ਰੂਸ ਅਤੇ ਆਸਟ੍ਰੀਆ ਦੇ ਸਰਕਾਰੀ ਦੌਰੇ ‘ਤੇ ਰਹਿਣਗੇ

July 04th, 05:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 8 ਤੋਂ 10 ਜੁਲਾਈ, 2024 ਤੱਕ ਰੂਸ ਅਤੇ ਆਸਟ੍ਰੀਆ ਦੇ ਸਰਕਾਰੀ ਦੌਰੇ ‘ਤੇ ਰਹਿਣਗੇ।