ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਿਲਾ ਕੇਂਦ੍ਰਿਤ ਪਹਿਲ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

December 21st, 04:48 pm

ਪ੍ਰਯਾਗਰਾਜ ਹਜ਼ਾਰਾਂ ਸਾਲਾਂ ਤੋਂ ਸਾਡੀ ਮਾਤ੍ਰਸ਼ਕਤੀ ਦੀ ਪ੍ਰਤੀਕ ਮਾਂ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ ਦੀ ਧਰਤੀ ਰਹੀ ਹੈ। ਅੱਜ ਇਹ ਤੀਰਥ ਨਗਰੀ ਨਾਰੀ-ਸ਼ਕਤੀ ਦੇ ਇਤਨੇ ਅਦਭੁਤ ਸੰਗਮ ਦੀ ਵੀ ਸਾਖੀ ਬਣੀ ਹੈ। ਇਹ ਸਾਡੇ ਸਭ ਦਾ ਸੁਭਾਗ ਹੈ ਕਿ ਆਪ ਸਭ ਸਾਨੂੰ ਆਪਣਾ ਸਨੇਹ ਦੇਣ, ਆਪਣਾ ਅਸ਼ੀਰਵਾਦ ਦੇਣ ਆਏ ਹੋ। ਮਾਤਾਓ-ਭੈਣੋਂ, ਮੈਂ ਇੱਥੇ ਮੰਚ ’ਤੇ ਆਉਣ ਤੋਂ ਪਹਿਲਾਂ ਮੈਂ ਬੈਂਕਿੰਗ ਸਖੀਆਂ ਨਾਲ, ਸਵੈ ਸਹਾਇਤਾ ਸਮੂਹ ਨਾਲ ਜੁੜੀਆਂ ਭੈਣਾਂ ਨਾਲ ਅਤੇ ਕੰਨਿਆ ਸੁਮੰਗਲਾ ਯੋਜਨਾ ਦੀਆਂ ਲਾਭਾਰਥੀ ਬੇਟੀਆਂ ਨਾਲ ਬਾਤ ਕੀਤੀ। ਐਸੇ-ਐਸੇ ਭਾਵ, ਐਸੀਆਂ-ਐਸੀਆਂ ‍ਆਤਮਵਿਸ਼ਵਾਸ ਨਾਲ ਭਰੀਆਂ ਬਾਤਾਂ! ਮਾਤਾਓ ਭੈਣੋਂ, ਸਾਡੇ ਇੱਥੇ ਇੱਕ ਕਹਾਵਤ ਹੈ- “ਪ੍ਰਤਯਕਸ਼ੇ ਕਿਮ੍ ਪ੍ਰਮਾਣਮ੍”। ( “प्रत्यक्षे किम् प्रमाणम्”।)।

ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ ਦਾ ਦੌਰਾ ਕੀਤਾ ਅਤੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿਸ ਵਿੱਚ ਲੱਖਾਂ ਮਹਿਲਾਵਾਂ ਹਾਜ਼ਰ ਸਨ

December 21st, 01:04 pm

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਹਿੰਦੀ ਦੇ ਮਹਾਨ ਸਾਹਿਤਕਾਰ ਮਹਾਵੀਰ ਪ੍ਰਸਾਦ ਦ੍ਵਿਵੇਦੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ਗੰਗਾ–ਯਮੁਨਾ–ਸਰਸਵਤੀ ਦੇ ਸੰਗਮ ਦੀ ਧਰਤੀ ਹੈ, ਜੋ ਹਜ਼ਾਰਾਂ ਸਾਲਾਂ ਤੋਂ ਸਾਡੀ ਮਾਂ ਦੀ ਸ਼ਕਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਤੀਰਥ–ਅਸਥਾਨ ਨਗਰ ‘ਚ ਮਹਿਲਾ–ਸ਼ਕਤੀ ਦਾ ਇੱਕ ਅਦਭੁਤ ਸੰਗਮ ਹੈ।