ਮੱਧ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਲੈਫਟੀਨੈਂਟ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸ਼ਤਾਬਦੀ ਜਨਮ ਵਰ੍ਹੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 27th, 02:46 pm
ਅੱਜ ਚਿਤ੍ਰਕੂਟ ਦੀ ਇਸ ਪਾਵਨ ਪੁਣਯਭੂਮੀ ‘ਤੇ ਮੈਨੂੰ ਮੁੜ-ਆਉਣ ਦਾ ਅਵਸਰ ਮਿਲਿਆ ਹੈ। ਇਹ ਉਹ ਅਲੌਕਿਕ ਖੇਤਰ ਹੈ, ਜਿਸ ਬਾਰੇ ਵਿੱਚ ਸਾਡੇ ਸੰਤਾਂ ਨੇ ਕਿਹਾ ਹੈ- ਚਿਤ੍ਰਕੂਟ ਸਬ ਦਿਨ ਬਸਤ, ਪ੍ਰਭੂ ਸਿਯ ਲਖਨ ਸਮੇਤ! (चित्रकूटसबदिनबसत, प्रभुसियलखनसमेत!) ਅਰਥਾਤ, ਚਿਤ੍ਰਕੂਟ ਵਿੱਚ ਪ੍ਰਭੂ ਸ਼੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਣ ਜੀ ਦੇ ਨਾਲ ਨਿਤਯ ਨਿਵਾਸ ਕਰਦੇ ਹਾਂ। ਇੱਥੇ ਆਉਣ ਤੋਂ ਪਹਿਲਾਂ ਹੁਣ ਮੈਨੂੰ ਵੀ ਰਘੁਬੀਰ ਮੰਦਿਰ ਅਤੇ ਸ਼੍ਰੀ ਰਾਮ ਜਾਨਕੀ ਮੰਦਿਰ ਵਿੱਚ ਦਰਸ਼ਨ ਦਾ ਸੁਭਾਗ ਵੀ ਮਿਲਿਆ ਅਤੇ ਹੈਲੀਕੌਪਟਰ ਤੋਂ ਹੀ ਮੈਂ ਕਾਮਦਗਿਰਿ ਪਰਵਤ ਨੂੰ ਵੀ ਪ੍ਰਣਾਮ ਕੀਤਾ। ਮੈਂ ਪੂਜਯ ਰਣਛੋੜਦਾਸ ਜੀ ਅਤੇ ਅਰਵਿੰਦ ਭਾਈ ਦੀ ਸਮਾਧੀ ‘ਤੇ ਪੁਸ਼ਪ ਅਰਪਿਤ ਕਰਨ ਗਿਆ ਸੀ। ਪ੍ਰਭੂ ਸ਼੍ਰੀ ਰਾਮ ਜਾਨਕੀ ਦੇ ਦਰਸ਼ਨ, ਸੰਤਾਂ ਦਾ ਮਾਰਗਦਰਸ਼ਨ, ਅਤੇ ਸੰਸਕ੍ਰਿਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਵੇਦਮੰਤਰਾਂ ਦਾ ਇਹ ਅਦਭੁਤ ਗਾਇਨ, ਇਸ ਅਨੁਭਵ ਨੂੰ, ਇਸ ਅਨੁਭੂਤੀ ਨੂੰ ਵਾਣੀ ਨਾਲ ਵਿਅਕਤ ਕਰਨਾ ਕਠਿਨ ਹੈ। ਮਾਨਵ ਸੇਵਾ ਦੇ ਮਹਾਨ ਯਗ ਦਾ ਹਿੱਸਾ ਬਣਾਉਣ ਦਾ ਅਤੇ ਉਸ ਦੇ ਲਈ ਸ਼੍ਰੀ ਸਦਗੁਰੂ ਸੇਵਾਸੰਘ ਦਾ ਵੀ ਅੱਜ ਮੈਂ ਸਾਰੇ ਪੀੜਤ, ਸ਼ੋਸ਼ਿਤ, ਗ਼ਰੀਬ, ਆਦਿਵਾਸੀਆਂ ਦੀ ਤਰਫ਼ ਤੋਂ ਆਭਾਰ ਵਿਅਕਤ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਾਨਕੀਕੁੰਡ ਚਿਕਿਤਸਾਲਯ ਦੇ ਜਿਸ ਨਿਊ ਵਿੰਗ ਦਾ ਅੱਜ ਲੋਕਅਰਪਣ ਹੋਇਆ ਹੈ, ਇਸ ਨਾਲ ਲੱਖਾਂ ਮਰੀਜਾਂ ਨੂੰ ਨਵਾਂ ਜੀਵਨ ਮਿਲੇਗਾ। ਆਉਣ ਵਾਲੇ ਸਮੇਂ ਵਿੱਚ, ਸਦਗੁਰੂ ਮੈਡੀਸਿਟੀ ਵਿੱਚ ਗ਼ਰੀਬਾਂ ਦੀ ਸੇਵਾ ਦੇ ਇਸ ਅਨੁਸ਼ਠਾਨ ਨੂੰ ਨਵਾਂ ਵਿਸਤਾਰ ਮਿਲੇਗਾ। ਅੱਜ ਇਸ ਅਵਸਰ ‘ਤੇ ਅਰਵਿੰਦ ਭਾਈ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਵਿਸ਼ੇਸ਼ ਸਟੈਂਪ ਵੀ ਰਿਲੀਜ਼ ਕੀਤਾ ਹੈ। ਇਹ ਪਲ ਆਪਣੇ ਆਪ ਵਿੱਚ ਸਾਡੇ ਸਭ ਦੇ ਲਈ ਮਾਣ ਦਾ ਪਲ ਹੈ, ਸੰਤੋਸ਼ ਦਾ ਪਲ ਹੈ, ਮੈਂ ਆਪ ਸਭ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਚਿਤਰਕੂਟ ਵਿੱਚ ਸਵਰਗੀ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸ਼ਤਾਬਦੀ ਜਨਮ ਵਰ੍ਹੇ ਦੇ ਸਮਾਰੋਹਾਂ ਨੂੰ ਸੰਬੋਧਨ ਕੀਤਾ
October 27th, 02:45 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਚਿਤਰਕੂਟ ਵਿੱਚ ਮਰਹੂਮ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸ਼ਤਾਬਦੀ ਜਨਮ ਵਰ੍ਹੇ ਦੇ ਅਵਸਰ ‘ਤੇ ਆਯੋਜਿਤ ਸਮਾਰੋਹਾਂ ਨੂੰ ਸੰਬੋਧਨ ਕੀਤਾ। ਸ਼੍ਰੀ ਸਦਗੁਰੂ ਸੇਵਾ ਸੰਘ ਟਰੱਸਟ ਦੀ ਸਥਾਪਨਾ 1968 ਵਿੱਚ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਨੇ ਕੀਤੀ ਸੀ। ਸ਼੍ਰੀ ਅਰਵਿੰਦ ਭਾਈ ਮਫਤਲਾਲ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਤੋਂ ਪ੍ਰੇਰਿਤ ਸਨ ਅਤੇ ਉਨ੍ਹਾਂ ਨੇ ਟਰੱਸਟ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਸ਼੍ਰੀ ਅਰਵਿੰਦ ਭਾਈ ਮਫਤਲਾਲ ਸੁਤੰਤਰਤਾ ਤੋਂ ਬਾਅਦ ਭਾਰਤ ਦੇ ਮੋਹਰੀ ਉੱਦਮੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਦੇਸ਼ ਦੀ ਵਿਕਾਸ ਗਾਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।ਕੇ.ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਲੋਕਅਰਪਣ ਸਮਾਰੋਹ ਦੇ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
April 15th, 11:01 am
ਆਪ ਸਾਰਿਆਂ ਨੂੰ ਮੇਰਾ ਜੈ ਸਵਾਮੀਨਾਰਾਇਣ | ਮੇਰੇ ਕੱਛ (Kutch) ਭਾਈ ਬਹੇਨੋ ਕੈਸੇ ਹੋ? ਮਜੇ ਮੇਂ? ਅੱਜ ਕੇ. ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਸਾਡੀ ਸੇਵਾ ਵਿੱਚ ਲੋਕਅਰਪਣ ਹੋ ਰਿਹਾ ਹੈ| ਆਪ ਸਾਰਿਆਂ ਨੂੰ ਮੇਰੀ ਬਹੁਤ ਬਹੁਤ ਸ਼ੁਭਕਾਮਨਾਵਾਂ|ਪ੍ਰਧਾਨ ਮੰਤਰੀ ਨੇ ਭੁਜ ਵਿੱਚ ਕੇ. ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕੀਤਾ
April 15th, 11:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਭੁਜ ਵਿੱਚ ਕੇ. ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕੀਤਾ। ਹਸਪਤਾਲ ਦਾ ਨਿਰਮਾਣ ਸ਼੍ਰੀ ਕੱਛੀ ਲੇਵਾ ਪਟੇਲ ਸਮਾਜ, ਭੁਜ ਦੁਆਰਾ ਕੀਤਾ ਗਿਆ ਹੈ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰਭਾਈ ਪਟੇਲ ਇਸ ਮੌਕੇ ’ਤੇ ਮੌਜੂਦ ਪਤਵੰਤੇ ਲੋਕਾਂ ਵਿੱਚ ਸ਼ਾਮਲ ਸਨ।