ਪ੍ਰਧਾਨ ਮੰਤਰੀ ਨੇ ਝਾਂਸੀ ਮੈਡੀਕਲ ਕਾਲਜ ਵਿੱਚ ਅਗਨੀ ਦੁਰਘਟਨਾ ਵਿੱਚ ਹੋਏ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ

November 16th, 08:23 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਮੈਡੀਕਲ ਕਾਲਜ ਵਿੱਚ ਹੋਏ ਜਾਨੀ ਨੁਕਸਾਨ ‘ਤੇ ਅੱਜ ਸੋਗ ਵਿਅਕਤ ਕੀਤਾ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਰਾਜ ਸਰਕਾਰ ਦੀ ਨਿਗਰਾਨੀ ਵਿੱਚ ਸਥਾਨਕ ਪ੍ਰਸ਼ਾਸਨ ਪੀੜਿਤਾਂ ਦੀ ਹਰ ਸੰਭਵ ਸਹਾਇਤਾ ਕਰਨ ਵਿੱਚ ਜੁਟਿਆ ਹੈ।

'ਮਨ ਕੀ ਬਾਤ' ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਐਂਕਰ ਹਨ: ਪ੍ਰਧਾਨ ਮੰਤਰੀ ਮੋਦੀ

September 29th, 11:30 am

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਸਾਨੂੰ ਇਕ ਵਾਰ ਫਿਰ ਜੁੜਨ ਦਾ ਮੌਕਾ ਮਿਲਿਆ ਹੈ। ਅੱਜ ਦਾ ਇਹ ਐਪੀਸੋਡ ਮੈਨੂੰ ਭਾਵੁਕ ਕਰਨ ਵਾਲਾ ਹੈ। ਮੈਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨਾਲ ਘਿਰ ਰਿਹਾ ਹਾਂ - ਕਾਰਣ ਇਹ ਹੈ ਕਿ ‘ਮਨ ਦੀ ਬਾਤ’ ਦੀ ਸਾਡੀ ਇਸ ਯਾਤਰਾ ਨੂੰ 10 ਸਾਲ ਪੂਰੇ ਹੋ ਰਹੇ ਹਨ। 10 ਸਾਲ ਪਹਿਲਾਂ ‘ਮਨ ਕੀ ਬਾਤ’ ਦੀ ਸ਼ੁਰੂਆਤ 3 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਹੋਈ ਸੀ ਅਤੇ ਇਹ ਇੰਨਾ ਪਵਿੱਤਰ ਸੰਯੋਗ ਹੈ ਕਿ ਇਸ ਸਾਲ 3 ਅਕਤੂਬਰ ਨੂੰ ਜਦੋਂ ‘ਮਨ ਕੀ ਬਾਤ’ ਦੇ 10 ਸਾਲ ਪੂਰੇ ਹੋਣਗੇ ਤਾਂ ਨਵਰਾਤਰੇ ਦਾ ਪਹਿਲਾ ਦਿਨ ਹੋਵੇਗਾ। ‘ਮਨ ਕੀ ਬਾਤ’ ਦੀ ਇਸ ਲੰਮੀ ਯਾਤਰਾ ਦੇ ਕਈ ਅਜਿਹੇ ਪੜਾਅ ਹਨ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ‘ਮਨ ਕੀ ਬਾਤ’ ਦੇ ਕਰੋੜਾਂ ਸਰੋਤੇ ਸਾਡੀ ਇਸ ਯਾਤਰਾ ਦੇ ਅਜਿਹੇ ਸਾਥੀ ਹਨ, ਜਿਨ੍ਹਾਂ ਦਾ ਮੈਨੂੰ ਨਿਰੰਤਰ ਸਹਿਯੋਗ ਮਿਲਦਾ ਰਿਹਾ। ਦੇਸ਼ ਦੇ ਕੋਨੇ-ਕੋਨੇ ਤੋਂ ਉਨ੍ਹਾਂ ਨੇ ਜਾਣਕਾਰੀਆਂ ਉਪਲੱਬਧ ਕਰਵਾਈਆਂ। ‘ਮਨ ਕੀ ਬਾਤ’ ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਸੂਤਰਧਾਰ ਹਨ। ਆਮ ਤੌਰ ’ਤੇ ਇਕ ਧਾਰਨਾ ਬਣ ਗਈ ਹੈ ਕਿ ਜਦੋਂ ਤੱਕ ਚਟਪਟੀਆਂ ਗੱਲਾਂ ਨਾ ਹੋਣ, ਨਕਾਰਾਤਮਕ ਗੱਲਾਂ ਨਾ ਹੋਣ, ਉਦੋਂ ਤੱਕ ਉਸ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ। ਲੇਕਿਨ ‘ਮਨ ਕੀ ਬਾਤ’ ਨੇ ਸਾਬਿਤ ਕੀਤਾ ਹੈ ਕਿ ਦੇਸ਼ ਦੇ ਲੋਕਾਂ ਵਿੱਚ ਪੋਜ਼ਿਟਿਵ ਜਾਣਕਾਰੀ ਦੀ ਕਿੰਨੀ ਭੁੱਖ ਹੈ। ਪੋਜ਼ਿਟਿਵ ਗੱਲਾਂ, ਪ੍ਰੇਰਣਾ ਨਾਲ ਭਰ ਦੇਣ ਵਾਲੀ ਉਦਾਹਰਣ, ਹੌਂਸਲਾ ਦੇਣ ਵਾਲੀਆਂ ਕਹਾਣੀਆਂ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ। ਜਿਵੇਂ ਇਕ ਪੰਛੀ ਹੁੰਦਾ ਹੈ ‘ਚਕੋਰ’, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਰਫ਼ ਬਰਸਾਤ ਦੀ ਬੂੰਦ ਹੀ ਪੀਂਦਾ ਹੈ। ‘ਮਨ ਕੀ ਬਾਤ’ ਵਿੱਚ ਅਸੀਂ ਵੇਖਿਆ ਕਿ ਲੋਕ ਵੀ ‘ਚਕੋਰ’ ਪੰਛੀ ਦੇ ਵਾਂਗ ਦੇਸ਼ ਦੀਆਂ ਪ੍ਰਾਪਤੀਆਂ ਨੂੰ, ਲੋਕਾਂ ਦੀਆਂ ਸਮੂਹਿਕ ਪ੍ਰਾਪਤੀਆਂ ਨੂੰ ਕਿੰਨੇ ਮਾਣ ਨਾਲ ਸੁਣਦੇ ਹਨ। ‘ਮਨ ਕੀ ਬਾਤ’ ਦੀ 10 ਸਾਲ ਦੀ ਯਾਤਰਾ ਨੇ ਇਕ ਅਜਿਹੀ ਮਾਲਾ ਤਿਆਰ ਕੀਤੀ ਹੈ, ਜਿਸ ਵਿੱਚ ਹਰ ਐਪੀਸੋਡ ਦੇ ਨਾਲ ਨਵੀਆਂ ਕਹਾਣੀਆਂ, ਨਵੇਂ ਰਿਕਾਰਡ, ਨਵੀਆਂ ਸ਼ਖਸੀਅਤਾਂ ਜੁੜ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਸਮੂਹਿਕਤਾ ਦੀ ਭਾਵਨਾ ਦੇ ਨਾਲ ਜੋ ਵੀ ਕੰਮ ਹੋ ਰਿਹਾ ਹੋਵੇ, ਉਸ ਨੂੰ ‘ਮਨ ਕੀ ਬਾਤ’ ਦੇ ਨਾਲ ਸਨਮਾਨ ਮਿਲਦਾ ਹੈ। ਮੇਰਾ ਮਨ ਵੀ ਉਦੋਂ ਮਾਣ ਨਾਲ ਭਰ ਜਾਂਦਾ ਹੈ, ਜਦੋਂ ਮੈਂ ‘ਮਨ ਕੀ ਬਾਤ’ ਦੇ ਲਈ ਆਈਆਂ ਚਿੱਠੀਆਂ ਨੂੰ ਪੜ੍ਹਦਾ ਹਾਂ। ਸਾਡੇ ਦੇਸ਼ ਵਿੱਚ ਕਿੰਨੇ ਪ੍ਰਤਿਭਾਵਾਨ ਲੋਕ ਹਨ, ਉਨ੍ਹਾਂ ਵਿੱਚ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਕਿੰਨਾ ਜਜ਼ਬਾ ਹੈ। ਉਹ ਲੋਕਾਂ ਦੀ ਨਿਰਸੁਆਰਥ ਭਾਵ ਨਾਲ ਸੇਵਾ ਕਰਨ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਹਨ। ਉਨ੍ਹਾਂ ਦੇ ਬਾਰੇ ਜਾਣ ਕੇ ਮੈਂ ਊਰਜਾ ਨਾਲ ਭਰ ਜਾਂਦਾ ਹਾਂ। ‘ਮਨ ਕੀ ਬਾਤ’ ਦੀ ਇਹ ਪੂਰੀ ਪ੍ਰਕਿਰਿਆ ਮੇਰੇ ਲਈ ਅਜਿਹੀ ਹੈ, ਜਿਵੇਂ ਮੰਦਿਰ ਜਾ ਕੇ ਈਸ਼ਵਰ ਦੇ ਦਰਸ਼ਨ ਕਰਨੇ। ‘ਮਨ ਕੀ ਬਾਤ’ ਦੀ ਹਰ ਗੱਲ ਨੂੰ, ਹਰ ਘਟਨਾ ਨੂੰ, ਹਰ ਚਿੱਠੀ ਨੂੰ ਮੈਂ ਯਾਦ ਕਰਦਾ ਹਾਂ ਤਾਂ ਇੰਝ ਲੱਗਦਾ ਹੈ ਕਿ ਮੈਂ ਜਨਤਾ-ਜਨਾਰਦਨ, ਜੋ ਮੇਰੇ ਲਈ ਈਸ਼ਵਰ ਦਾ ਰੂਪ ਹੈ, ਮੈਂ ਉਨ੍ਹਾਂ ਦਾ ਦਰਸ਼ਨ ਕਰ ਰਿਹਾ ਹਾਂ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਜਲ ਸੰਭਾਲ਼ ਅਤੇ ਭੂਜਲ ਪੱਧਰ ਵਧਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ

September 05th, 10:09 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਝਾਂਸੀ, ਉੱਤਰ ਪ੍ਰਦੇਸ਼ ਵਿੱਚ ਜਨ ਭਾਗੀਦਾਰੀ ਦੇ ਜ਼ਰੀਏ ਜਲ ਸੰਭਾਲ਼ ਅਤੇ ਭੂਜਲ ਪੱਧਰ ਵਧਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ । ਸ਼੍ਰੀ ਮੋਦੀ ਨੇ ਇਸ ਨੇਕ ਕਾਰਜ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਵਧਾਈਆਂ ਭੀ ਦਿੱਤੀਆਂ।

ਭੋਪਾਲ ਅਤੇ ਨਵੀਂ ਦਿੱਲੀ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 01st, 03:51 pm

ਸਭ ਤੋਂ ਪਹਿਲਾਂ ਮੈਂ ਇੰਦੌਰ ਮੰਦਿਰ ਵਿੱਚ ਰਾਮਨਵਮੀ ਦਾ ਜੋ ਹਾਦਸਾ ਹੋਇਆ, ਮੈਂ ਆਪਣਾ ਦੁਖ ਵਿਅਕਤ ਕਰਦਾ ਹਾਂ। ਇਸ ਹਾਦਸੇ ਵਿੱਚ ਜੋ ਲੋਕ ਅਚਾਨਕ ਸਾਨੂੰ ਛੱਡ ਗਏ, ਉਨ੍ਹਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ। ਜੋ ਸ਼ਰਧਾਲੂ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ, ਮੈਂ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਵੀ ਕਾਮਨਾ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

April 01st, 03:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਵਿੱਚ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਭੋਪਾਲ ਅਤੇ ਨਵੀਂ ਦਿੱਲੀ ਦੇ ਵਿੱਚ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਸਥਲ ‘ਤੇ ਪਹੁੰਚਣ ਦੇ ਬਾਅਦ ਰਾਣੀ ਕਮਲਾਪਤੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦਾ ਨਿਰੀਖਣ ਕੀਤਾ ਅਤੇ ਟ੍ਰੇਨ ਦੇ ਚਾਲਕ ਦਲ ਸੀ ਉੱਥੇ ਮੌਜੂਦ ਬੱਚਿਆਂ ਦੇ ਨਾਲ ਗੱਲਬਾਤ ਵੀ ਕੀਤੀ।

ਝਾਂਸੀ ਦਾ ਵਿਸ਼ਵ ਪੱਧਰੀ ਸਟੇਸ਼ਨ, ਝਾਂਸੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਵਧੇਰੇ ਟੂਰਿਜ਼ਮ ਅਤੇ ਵਣਜ ਸੁਨਿਸ਼ਚਿਤ ਕਰੇਗਾ: ਪ੍ਰਧਾਨ ਮੰਤਰੀ

March 26th, 10:54 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਝਾਂਸੀ ਦਾ ਵਿਸ਼ਵ ਪੱਧਰੀ ਸਟੇਸ਼ਨ, ਝਾਂਸੀ ਦੇ ਨਾਲ-ਨਾਲ ਆਸਪਾਸ ਦੇ ਖੇਤਰਾਂ ਵਿੱਚ ਅਧਿਕ ਟੂਰਿਜ਼ਮ ਅਤੇ ਵਣਜ ਸੁਨਿਸ਼ਚਿਤ ਕਰੇਗਾ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਇਹ ਪੂਰੇ ਭਾਰਤ ਵਿੱਚ ਆਧੁਨਿਕ ਸਟੇਸ਼ਨ ਬਣਾਉਣ ਦੇ ਪ੍ਰਯਾਸਾਂ ਦਾ ਇੱਕ ਅਭਿੰਨ ਅੰਗ ਹੈ।

ਪ੍ਰਧਾਨ ਮੰਤਰੀ ਨੇ ਰਾਨੀ ਲਕਸ਼ਮੀਬਾਈ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ

November 19th, 08:58 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਨੀ ਲਕਸ਼ਮੀਬਾਈ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਸਾਹਸ ਅਤੇ ਰਾਸ਼ਟਰ ਦੇ ਲਈ ਬਹੁਮੁੱਲ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।

PM Modi addresses a public meeting in Fatehpur, Uttar Pradesh

February 17th, 04:07 pm

Addressing an election rally in Uttar Pradesh’s Fatehpur to campaign for the BJP for the upcoming state polls, Prime Minister Narendra Modi said, “I am coming from Punjab. The mood in Punjab is to vote for BJP. Every phase of UP polls is voting for BJP. The people of Uttar Pradesh are determined to hold colourful celebrations of victory on 10th March, ahead of Holi.”

Coronavirus and those opposing vaccine are scared of it: PM Modi in Fatehpur, Uttar Pradesh

February 17th, 04:01 pm

Addressing an election rally in Uttar Pradesh’s Fatehpur to campaign for the BJP for the upcoming state polls, Prime Minister Narendra Modi said, “I am coming from Punjab. The mood in Punjab is to vote for BJP. Every phase of UP polls is voting for BJP. The people of Uttar Pradesh are determined to hold colourful celebrations of victory on 10th March, ahead of Holi.”

ਪ੍ਰਧਾਨ ਮੰਤਰੀ ਨੇ ਐੱਨਸੀਸੀ ਦਿਵਸ ‘ਤੇ ਐੱਨਸੀਸੀ ਕੈਡਿਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

November 28th, 06:14 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਨਸੀਸੀ ਦਿਵਸ ‘ਤੇ ਐੱਨਸੀਸੀ ਕੈਡਿਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਐੱਨਸੀਸੀ ਦੇ ਪੁਰਾਣੇ ਵਿਦਿਆਰਥੀਆਂ ਨੂੰ ਐੱਨਸੀਸੀ ਐਲੂਮਨੀ ਐਸੋਸੀਏਸ਼ਨ ਨੂੰ ਸਮਰਥਨ ਦੇਣ ਅਤੇ ਗਤੀਵਿਧੀਆਂ ਵਿੱਚ ਭਾਗੀਦਾਰੀ ਨਾਲ ਐਸੋਸੀਏਸ਼ਨ ਨੂੰ ਸਮ੍ਰਿੱਧ ਬਣਾਉਣ ਦੀ ਵੀ ਤਾਕੀਦ ਕੀਤੀ ।

ਇਹ ਭਾਰਤ ਦੀ ਵਿਕਾਸ ਕਹਾਣੀ ਦਾ ਮਹੱਤਵਪੂਰਨ ਮੋੜ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

November 28th, 11:30 am

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ ਅਸੀਂ ਇੱਕ ਵਾਰੀ ਫਿਰ ‘ਮਨ ਕੀ ਬਾਤ’ ਦੇ ਲਈ ਇਕੱਠੇ ਹੋ ਰਹੇ ਹਾਂ। ਦੋ ਦਿਨਾਂ ਬਾਅਦ ਦਸੰਬਰ ਦਾ ਮਹੀਨਾ ਵੀ ਸ਼ੁਰੂ ਹੋ ਰਿਹਾ ਹੈ ਅਤੇ ਦਸੰਬਰ ਆਉਂਦਿਆਂ ਹੀ Psychologically ਸਾਨੂੰ ਅਜਿਹਾ ਹੀ ਲਗਦਾ ਹੈ ਕਿ ਚਲੋ ਬਈ ਸਾਲ ਪੂਰਾ ਹੋ ਗਿਆ। ਇਹ ਸਾਲ ਦਾ ਆਖਰੀ ਮਹੀਨਾ ਹੈ ਅਤੇ ਨਵੇਂ ਸਾਲ ਦੇ ਲਈ ਤਾਣੇ-ਬਾਣੇ ਬੁਣਨਾ ਸ਼ੁਰੂ ਕਰ ਦਿੰਦੇ ਹਾਂ। ਇਸੇ ਮਹੀਨੇ Navy Day ਅਤੇ Armed Forces Flag Day ਵੀ ਦੇਸ਼ ਮਨਾਉਂਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 16 ਦਸੰਬਰ ਨੂੰ 1971 ਦੇ ਯੁਧ ਦਾ ਸਵਰਣ ਜਯੰਤੀ ਵਰ੍ਹਾ ਵੀ ਦੇਸ਼ ਮਨਾ ਰਿਹਾ ਹੈ। ਮੈਂ ਇਨ੍ਹਾਂ ਸਾਰਿਆਂ ਮੌਕਿਆਂ ’ਤੇ ਦੇਸ਼ ਦੇ ਸੁਰੱਖਿਆ ਬਲਾਂ ਨੂੰ ਯਾਦ ਕਰਦਾ ਹਾਂ, ਸਾਡੇ ਵੀਰਾਂ ਨੂੰ ਯਾਦ ਕਰਦਾ ਹਾਂ ਅਤੇ ਵਿਸ਼ੇਸ਼ ਰੂਪ ਵਿੱਚ ਅਜਿਹੇ ਵੀਰਾਂ ਨੂੰ ਜਨਮ ਦੇਣ ਵਾਲੀਆਂ ਵੀਰ ਮਾਤਾਵਾਂ ਨੂੰ ਯਾਦ ਕਰਦਾ ਹਾਂ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ NamoApp ’ਤੇ Mygov ’ਤੇ ਤੁਹਾਡੇ ਸਾਰਿਆਂ ਦੇ ਢੇਰ ਸਾਰੇ ਸੁਝਾਅ ਵੀ ਮਿਲੇ ਹਨ। ਤੁਸੀਂ ਮੈਨੂੰ ਆਪਣੇ ਪਰਿਵਾਰ ਦਾ ਇੱਕ ਹਿੱਸਾ ਮੰਨਦੇ ਹੋਏ ਆਪਣੇ ਜੀਵਨ ਦੇ ਸੁਖ-ਦੁਖ ਵੀ ਸਾਂਝੇ ਕੀਤੇ ਹਨ। ਇਸ ਵਿੱਚ ਬਹੁਤ ਸਾਰੇ ਨੌਜਵਾਨ ਵੀ ਹਨ, ਵਿਦਿਆਰਥੀ-ਵਿਦਿਆਰਥਣਾਂ ਹਨ, ਮੈਨੂੰ ਵਾਕਈ ਹੀ ਬਹੁਤ ਚੰਗਾ ਲਗਦਾ ਹੈ ਕਿ ‘ਮਨ ਕੀ ਬਾਤ’ ਦਾ ਸਾਡਾ ਇਹ ਪਰਿਵਾਰ ਨਿਰੰਤਰ ਵੱਡਾ ਤਾਂ ਹੋ ਹੀ ਰਿਹਾ ਹੈ, ਮਨ ਨਾਲ ਵੀ ਜੁੜ ਰਿਹਾ ਹੈ ਤੇ ਮਕਸਦ ਨਾਲ ਵੀ ਜੁੜ ਰਿਹਾ ਹੈ ਅਤੇ ਸਾਡੇ ਡੂੰਗੇ ਹੁੰਦੇ ਰਿਸ਼ਤੇ ਸਾਡੇ ਅੰਦਰ ਨਿਰੰਤਰ ਸਕਰਾਤਮਕਤਾ ਦਾ ਇੱਕ ਪ੍ਰਵਾਹ ਪ੍ਰਵਾਹਿਤ ਕਰ ਰਹੇ ਹਨ।

ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ 'ਰਾਸ਼ਟਰ ਰਕਸ਼ਾ ਸਮਰਪਣ ਪਰਵ' ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 19th, 05:39 pm

ਜੌਨ ਧਰਤੀ ਪੈ ਹਮਾਈ ਰਾਨੀ ਲਕਸ਼ਮੀਬਾਈ ਜੂ ਨੇ, ਆਜ਼ਾਦੀ ਕੇ ਲਾਨੇ, ਅਪਨੋ ਸਬਈ ਨਿਯੋਛਾਰ ਕਰ ਦਓ, ਵਾ ਧਰਤੀ ਕੇ ਬਾਸਿਯਨ ਖੋਂ ਹਮਾਔ ਹਾਥ ਜੋੜ ਕੇ ਪਰਨਾਮ ਪੌਂਚੇ। ਝਾਂਸੀ ਨੇ ਤੋ ਆਜ਼ਾਦੀ ਕੀ ਅਲਖ ਜਗਾਈ ਹਤੀ। ਇਤੈ ਕੀ ਮਾਟੀ ਕੇ ਕਨ ਕਨ ਮੇਂ, ਬੀਰਤਾ ਅਤੇ ਦੇਸ ਪ੍ਰੇਮ ਬਸੋ ਹੈ। ਝਾਂਸੀ ਕੀ ਵੀਰਾਂਗਨਾ ਰਾਨੀ ਲਕਸ਼ਮੀ ਬਾਈ ਜੂ ਕੋ, ਹਮਾਓ ਕੋਟਿ ਕੋਟਿ ਨਮਨ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ‘ਚ ਹਿੱਸਾ ਲਿਆ

November 19th, 05:38 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ‘ਰਾਸ਼ਟਰੀ ਰਕਸ਼ਾ ਸਮਰਪਣ ਪਰਵ’ ‘ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਝਾਂਸੀ ਦੇ ਕਿਲੇ ਅੰਦਰ ਆਯੋਜਿਤ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ਦੀ ਇੱਕ ਵਿਸ਼ਾਲ ਰਸਮ ਦੌਰਾਨ ਰੱਖਿਆ ਮੰਤਰਾਲੇ ਦੀਆਂ ਕਈ ਨਵੀਆਂ ਪਹਿਲਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਨ੍ਹਾਂ ਪ੍ਰੋਜੈਕਟਾਂ ਵਿੱਚ ‘ਐੱਨਸੀਸੀ ਐਲੂਮਨੀ ਐਸੋਸੀਏਸ਼ਨ’, ਪ੍ਰਧਾਨ ਮੰਤਰੀ ਨੂੰ ਇਸ ਐਸੋਸੀਏਸ਼ਨ ਦੇ ਪਹਿਲੇ ਮੈਂਬਰ ਵਜੋਂ ਰਜਿਸਟਰ ਕੀਤਾ ਗਿਆ; ਐੱਨਸੀਸੀ ਕੈਡੇਟਸ ਲਈ ਨੈਸ਼ਨਲ ਪ੍ਰੋਗਰਾਮ ਆੱਵ੍ ਸਿਮੂਲੇਸ਼ਨ ਟ੍ਰੇਨਿੰਗ ਦੀ ਸ਼ੁਰੂਆਤ; ਰਾਸ਼ਟਰੀ ਜੰਗੀ ਯਾਦਗਾਰ ‘ਚ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਿਓਸਕ; ਨੈਸ਼ਨਲ ਵਾਰ ਮੈਮੋਰੀਅਲ ਦੀ ਮੋਬਾਇਲ ਐਪ; ਭਾਰਤੀ ਸਮੁੰਦਰੀ ਫ਼ੌਜ ਲਈ ਡੀਆਰਡੀਓ ਵੱਲੋਂ ਡਿਜ਼ਾਈਨ ਤੇ ਵਿਕਸਿਤ ਕੀਤਾ ‘ਅਡਵਾਂਸਡ ਇਲੈਕਟ੍ਰੌਨਿਕ ਵਾਰਫ਼ੇਅਰ ਸੁਇਟ ‘ਸ਼ਕਤੀ’; ਹਲਕਾ ਜੰਗੀ ਹੈਲੀਕਾਪਟਰ ਤੇ ਡ੍ਰੋਨਜ਼ ਸ਼ਾਮਲ ਹਨ। ਉਨ੍ਹਾਂ ਯੂਪੀ ਡਿਫੈਂਸ ਇੰਡਸਟ੍ਰੀਅਲ ਕੌਰੀਡੋਰ ਦੇ ਝਾਂਸੀ ਨੋਡ ਵਿਖੇ ਭਾਰਤ ਡਾਇਨਾਮਿਕਸ ਲਿਮਿਟਿਡ ਦੇ 400 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ–ਪੱਥਰ ਵੀ ਰੱਖਿਆ।

ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਰਾਸ਼ਟਰ ਨੂੰ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 19th, 02:06 pm

ਜੌਨ ਮਹੋਬਾ ਕੀ ਧਰਾ ਮੇਂ, ਆਲਹਾ-ਊਦਲ ਔਰ ਵੀਰ ਚੰਦੇਲੋਂ ਕੀ ਵੀਰਤਾ ਕਣ-ਕਣ ਵਿੱਚ ਮਾਈ ਹੈ, ਵਾ ਮਹੋਬਾ ਦੇ ਵਾਸਿਯਨ ਕੋ, ਹਮਾਓ, ਕੋਟਿ-ਕੋਟਿ ਪ੍ਰਨਾਮ ਪੌਂਚੇ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ

November 19th, 02:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਮਿਲੇਗੀ ਅਤੇ ਕਿਸਾਨਾਂ ਨੂੰ ਉਹ ਰਾਹਤ ਮਿਲੇਗੀ, ਜਿਸ ਦੀ ਜ਼ਰੂਰਤ ਉਨ੍ਰਾਂ ਨੂੰ ਬਹੁਤ ਪਹਿਲਾਂ ਤੋਂ ਸੀ। ਇਨ੍ਹਾਂ ਪ੍ਰੋਜੈਕਟਾਂ ’ਚ ਅਰਜੁਨ ਸਹਾਇਕ ਪ੍ਰੋਜੈਕਟ, ਰਤੌਲੀ ਵੀਅਰ ਪ੍ਰੋਜੈਕਟ, ਭਾਓਨੀ ਬੰਨ੍ਹ ਪ੍ਰੋਜੈਕਟ ਤੇ ਮਝਗਾਓਂ–ਚਿੱਲੀ ਸਪ੍ਰਿੰਕਲਰ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 3,250 ਕਰੋੜ ਰੁਪਏ ਤੋਂ ਵੱਧ ਹੈ ਅਤੇ ਇਨ੍ਹਾਂ ਦੇ ਸੰਚਾਲਨ ਨਾਲ ਮਹੋਬਾ, ਹਮੀਰਪੁਰ, ਬਾਂਦਾ ਅਤੇ ਲਲਿਤਪੁਰ ਜ਼ਿਲ੍ਹਿਆਂ ’ਚ ਲਗਭਗ 65,000 ਹੈਕਟੇਅਰ ਭੂਮੀ ਦੀ ਸਿੰਜਾਈ ’ਚ ਮਦਦ ਮਿਲੇਗੀ, ਜਿਸ ਨਾਲ ਖੇਤਰ ਦੇ ਲੱਖਾਂ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਨੂੰ ਪੀਣ ਵਾਲਾ ਪਾਣੀ ਵੀ ਪ੍ਰਾਪਤ ਹੋਵੇਗਾ। ਇਸ ਮੌਕੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਰਾਜ ਦੇ ਮੰਤਰੀ ਵੀ ਮੌਜੂਦ ਸਨ।

21st century India is correcting these mistakes of the 20th century: PM

September 14th, 12:01 pm

Prime Minister Narendra Modi laid the foundation stone of Raja Mahendra Pratap Singh State University in Aligarh. Paying rich tribute to Raja Mahendra Pratap Singh ji said, the life of Raja Mahendra Pratap Singh ji, teaches us the indomitable will and a willingness to go to any extent to fulfill our dreams.

PM lays the foundation stone of Raja Mahendra Pratap Singh State University in Aligarh

September 14th, 11:45 am

Prime Minister Narendra Modi laid the foundation stone of Raja Mahendra Pratap Singh State University in Aligarh. Paying rich tribute to Raja Mahendra Pratap Singh ji said, the life of Raja Mahendra Pratap Singh ji, teaches us the indomitable will and a willingness to go to any extent to fulfill our dreams.

PM to lay the foundation stone of Raja Mahendra Pratap Singh State University in Aligarh on 14 September

September 13th, 11:20 am

Prime Minister Shri Narendra Modi will lay the foundation stone of Raja Mahendra Pratap Singh State University in Aligarh, Uttar Pradesh, on 14 September, 2021 at around 12 noon, which will be followed by his address on the occasion. Prime Minister will also visit the exhibition models of Aligarh node of Uttar Pradesh Defence Industrial Corridor and Raja Mahendra Pratap Singh State University.

PM pays tribute to the great personalities who participated in India's freedom struggle

March 12th, 03:21 pm

PM Narendra Modi paid tribute to all the freedom fighters, movements, uprising and struggle of the freedom movement. He specially paid homage to the movements, struggles and personalities who have not been duly recognized in the saga of the glorious freedom struggle of India.

We are proud of our Constitution and our democratic tradition: PM Modi

March 12th, 10:31 am

PM Narendra Modi flagged off the ‘Padyatra’ from Sabarmati Ashram, Ahmedabad and inaugurated the curtain raiser activities of the ‘Azadi Ka Amrit Mahotsav’. The PM reiterated five pillars i.e. Freedom Struggle, Ideas at 75, Achievements at 75, Actions at 75 and Resolves at 75 as guiding force for moving forward keeping dreams and duties as inspiration.