ਇੰਡਸਟਰੀ ਲੀਡਰਸ ਨੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ-ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ 2024 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਾਹਨਾ ਕੀਤੀ

October 15th, 02:23 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ-ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ (ਆਈਟੀਯੂ-ਡਬਲਿਊਟੀਐੱਸਏ) 2024 ਦੇ ਦੌਰਾਨ ਇੰਡੀਆ ਮੋਬਾਈਲ ਕਾਂਗਰਸ ਦੇ 8ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਡਬਲਿਊਟੀਐੱਸਏ, ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਅਤੇ ਡਿਜੀਟਲ ਟੈਕਨੋਲੋਜੀਆਂ ਦੇ ਲਈ ਸੰਯੁਕਤ ਰਾਸ਼ਟਰ ਏਜੰਸੀ ਦੇ ਮਾਨਕੀਕਰਣ ਕੰਮ ਦੇ ਲਈ ਸ਼ਾਸੀ ਸੰਮੇਲਨ ਹੈ, ਜਿਸ ਦਾ ਆਯੋਜਨ ਹਰ ਸਾਲ ਸਾਲ ਵਿੱਚ ਕੀਤਾ ਜਾਂਦਾ ਹੈ। ਆਈਟੀਯੂ-ਡਬਲਿਊਟੀਐੱਸਏ ਦਾ ਆਯੋਜਨ ਇਸ ਸਾਲ ਪਹਿਲੀ ਵਾਰ ਭਾਰਤ ਅਤੇ ਏਸ਼ੀਆ-ਪ੍ਰਸ਼ਾਂਤ ਵਿੱਚ ਕੀਤਾ ਜਾ ਰਿਹਾ ਹੈ। ਇਸ ਅਹਿਮ ਆਲਮੀ ਆਯੋਜਨ ਵਿੱਚ ਟੈਲੀਕਮਿਊਨੀਕੇਸ਼ਨ, ਡਿਜੀਟਲ ਅਤੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਨਾਲ ਜੁੜੇ ਖੇਤਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ 190 ਤੋਂ ਵੱਧ ਦੇਸ਼ਾਂ ਦੇ 3,000 ਤੋਂ ਵੱਧ ਇੰਡਸਟਰੀ ਲੀਡਰਸ, ਪੌਲਿਸੀ –ਮੇਕਰਸ ਅਤੇ ਤਕਨੀਕੀ ਮਾਹਿਰ ਇਕੱਠੇ ਹਿੱਸਾ ਲੈ ਰਹੇ ਹਨ।

ਆਈਟੀਯੂ-ਵਿਸ਼ਵ ਦੂਰਸੰਚਾਰ ਮਾਨਕੀਕਰਣ ਸਭਾ 2024 ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 15th, 10:05 am

ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਜਯੋਤੀਰਾਦਿੱਤਿਯ ਸਿੰਧੀਆ ਜੀ, ਚੰਦ੍ਰਸ਼ੇਖਰ ਜੀ, ITU ਦੀ Secretary-General, ਵਿਭਿੰਨ ਦੇਸ਼ਾਂ ਦੇ ਮੰਤਰੀਗਣ, ਭਾਰਤ ਦੇ ਭਿੰਨ-ਭਿੰਨ ਰਾਜਾਂ ਤੋਂ ਆਏ ਹੋਏ ਸਾਰੇ ਮੰਤਰੀਗਣ, industry leaders, telecom experts, startups ਦੀ ਦੁਨੀਆ ਦੇ ਮੇਰੇ ਪ੍ਰਿਯ ਨੌਜਵਾਨ, ਦੇਸ਼-ਦੁਨੀਆ ਤੋਂ ਆਏ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਆਈਟੀਯੂ ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ, 2024 ਦਾ ਉਦਘਾਟਨ ਕੀਤਾ

October 15th, 10:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ-ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ (ਡਬਲਿਊਟੀਐੱਸਏ) 2024 ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੇ ਦੌਰਾਨ ਸ਼੍ਰੀ ਮੋਦੀ ਨੇ 8ਵੇਂ ਇੰਡੀਆ ਮੋਬਾਈਲ ਕਾਂਗਰਸ ਦਾ ਭੀ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ।

ਪ੍ਰਧਾਨ ਮੰਤਰੀ 15 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਆਈਟੀਯੂ ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ 2024 ਦਾ ਉਦਘਾਟਨ ਕਰਨਗੇ

October 14th, 05:31 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 15 ਅਕਤੂਬਰ ਨੂੰ ਸਵੇਰੇ 10 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ – ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ (ਡਬਲਿਊਟੀਐੱਸਏ) 2024 ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ 2-3 ਜਨਵਰੀ 2024 ਨੂੰ ਤਮਿਲ ਨਾਡੂ, ਲਕਸ਼ਦ੍ਵੀਪ ਅਤੇ ਕੇਰਲ ਦਾ ਦੌਰਾ ਕਰਨਗੇ

December 31st, 12:56 pm

ਪ੍ਰਧਾਨ ਮੰਤਰੀ 2 ਜਨਵਰੀ 2024 ਨੂੰ ਸਵੇਰੇ ਕਰੀਬ 10:30 ਵਜੇ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਪਹੁੰਚਣਗੇ। ਉਹ ਤਿਰੂਚਿਰਾਪੱਲੀ ਦੇ ਭਾਰਤੀਦਾਸਨ ਯੂਨੀਵਰਸਿਟੀ ਦੇ 38ਵੇਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਹੋਣਗੇ। ਦੁਪਹਿਰ ਕਰੀਬ 12 ਵਜੇ, ਤਿਰੂਚਿਰਾਪੱਲੀ ਵਿੱਚ ਇੱਕ ਜਨਤਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਐਵੀਏਸ਼ਨ (ਹਵਾਬਾਜ਼ੀ), ਰੇਲ, ਸੜਕ, ਤੇਲ ਅਤੇ ਗੈਸ, ਸ਼ਿਪਿੰਗ ਅਤੇ ਹੋਰ ਹਾਇਰ ਐਜੂਕੇਸ਼ਨ ਸੈਕਟਰਾਂ ਨਾਲ ਜੁੜੇ 19,850 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਕਰੀਬ 3:15 ਵਜੇ ਪ੍ਰਧਾਨ ਮੰਤਰੀ ਲਕਸ਼ਦ੍ਵੀਪ ਦੇ ਅਗੱਟੀ (Agatti) ਲਕਸ਼ਦ੍ਵੀਪ ਪਹੁੰਚਣਗੇ ਜਿੱਥੇ ਉਹ ਇੱਕ ਜਨਤਕ ਸਮਾਗਮ ਨੂੰ ਸੰਬੋਧਨ ਕਰਨਗੇ। 4 ਜਨਵਰੀ, 2024 ਨੂੰ, ਦੁਪਹਿਰ ਲਗਭਗ 12 ਵਜੇ, ਪ੍ਰਧਾਨ ਮੰਤਰੀ ਕਵਾਰੱਤੀ (Kavaratti), ਲਕਸ਼ਦ੍ਵੀਪ ਪਹੁੰਚਣਗੇ, ਜਿੱਥੇ ਉਹ ਹੋਰ ਗੱਲਾਂ ਦੇ ਇਲਾਵਾ ਕਈ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਲਕਸ਼ਦ੍ਵੀਪ ਵਿੱਚ ਦੂਰਸੰਚਾਰ, ਪੇਯਜਲ, ਸੌਰ ਊਰਜਾ ਅਤੇ ਸਿਹਤ ਜਿਹੇ ਖੇਤਰਾਂ ਨਾਲ ਸਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਗੁਜਰਾਤ ਵਿੱਚ ਸਵਾਗਤ ਦੇ 20 ਸਾਲ ਪੂਰੇ ਹੋਣ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਗੱਲਗੱਲ ਅਤੇ ਸੰਬੋਧਨ ਦਾ ਮੂਲ-ਪਾਠ

April 27th, 04:32 pm

ਲਾਭਾਰਥੀ ਬਚੁਜੀ : ਹਾਂ ਜੀ ਸਰ, ਉਸ ਵਿੱਚ ਐਸਾ ਸੀ ਕਿ ਦਹੇਗਾਮ ਤਹਿਸੀਲ ਤੋਂ ਸਰਕਾਰੀ ਆਵਾਸ ਯੋਜਨਾ ਦਾ ਹਫਤੇ ਦਾ ਵਰਕਔਡਰ ਮੈਨੂੰ 20-11-2000 ਵਿੱਚ ਮਿਲਿਆ ਸੀ। ਲੇਕਿਨ ਮਕਾਨ ਦਾ ਬਾਂਧਕਾਮ ਮੈਂ ਪਲੀਨਟ ਤੱਕ ਕੀਤਾ ਅਤੇ ਉਸ ਦੇ ਬਾਅਦ ਮੈਨੂੰ ਕੋਈ ਅਨੁਭਵ ਨਹੀਂ ਸੀ ਕਿ 9 ਦੀ ਦੀਵਾਰ ਬਣਾਓ ਜਾਂ 14 ਦੀ ਦੀਵਾਰ ਬਣਾਓ, ਉਸ ਦੇ ਬਾਅਦ ਵਿੱਚ ਭੂਚਾਲ ਆਇਆ ਤਾਂ ਮੈਂ ਡਰ ਗਿਆ ਸੀ ਕਿ ਮੈਂ ਮਕਾਨ ਬਣਾਓਗਾ ਉਹ 9 ਦੀ ਦੀਵਾਰ ਨਾਲ ਟਿਕੇਗਾ ਕੀ ਨਹੀਂ। ਫਿਰ ਮੈਂ ਆਪਣੇ ਆਪ ਮਿਹਨਤ ਨਾਲ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ, ਜਦੋਂ ਮੈਂ ਦੂਸਰੇ ਹਫ਼ਤੇ ਦੀ ਮੰਗ ਕੀਤੀ ਤਾਂ ਮੈਨੂੰ ਬਲਾਕ ਵਿਕਾਸ ਅਧਿਕਾਰੀ ਨੇ ਕਿਹਾ ਕਿ ਤੁਸੀਂ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ ਹੈ ਇਸ ਲਈ ਆਪ ਨੂੰ ਦੂਸਰਾ ਹਫਤਾ ਨਹੀਂ ਮਿਲੇਗਾ, ਜੋ ਤੁਹਾਨੂੰ ਪਹਿਲਾ ਹਫਤਾ 8253 ਰੁਪਏ ਦਿੱਤਾ ਗਿਆ ਹੈ ਉਹ ਹਫਤਾ ਤੁਸੀਂ ਬਲਾਕ ਦੇ ਦਫ਼ਤਰ ਵਿੱਚ ਵਿਆਜ ਦੇ ਨਾਲ ਵਾਪਸ ਭਰ ਦਿਓ। ਮੈਂ ਕਿਤਨੀ ਵਾਰ ਜ਼ਿਲ੍ਹੇ ਵਿੱਚ ਅਤੇ ਬਲਾਕ ਵਿੱਚ ਵੀ ਫਰਿਆਦ ਕੀਤੀ ਫਿਰ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ, ਇਸ ਲਈ ਮੈਂ ਗਾਂਧੀਨਗਰ ਜ਼ਿਲ੍ਹੇ ਵਿੱਚ ਜਾਂਚ ਕੀਤੀ ਤਾਂ ਮੈਨੂੰ ਇੱਕ ਭਾਈ ਨੇ ਕਿਹਾ ਤੁਸੀਂ ਰੋਜ਼ ਇੱਥੇ ਕਿਉਂ ਆਉਂਦੇ ਹੋ ਤਾਂ ਮੈਂ ਕਿਹਾ ਕਿ ਮੇਰੇ ਤੋਂ 9 ਦੀ ਜਗ੍ਹਾ 14 ਦੀ ਦੀਵਾਰ ਬਣ ਗਈ ਹੈ, ਉਸ ਦੀ ਵਜ੍ਹਾ ਨਾਲ ਮੈਨੂੰ ਸਰਕਾਰੀ ਆਵਾਸ ਦਾ ਹਫਤਾ ਮਿਲ ਨਹੀਂ ਰਿਹਾ ਹੈ, ਅਤੇ ਪਰਿਵਾਰ ਦੇ ਨਾਲ ਰਹਿੰਦਾ ਹਾਂ ਮੇਰਾ ਮਕਾਨ ਨਹੀਂ ਤਾਂ ਮੈਂ ਕੀ ਕਰਾਂ, ਮੈਨੂੰ ਬਹੁਤ ਦਿੱਕਤ ਹੋ ਰਹੀ ਹੈ ਇਸ ਲਈ ਮੈਂ ਇੱਥੇ ਉੱਥੇ ਦੌੜ ਰਿਹਾ ਹਾਂ। ਤਾਂ ਮੈਨੂੰ ਉਹ ਭਾਈ ਨੇ ਬੋਲਿਆ ਕਿ ਕਾਕਾ ਤੁਸੀਂ ਇੱਕ ਕੰਮ ਕਰੋ ਮਾਣਯੋਗ ਸ਼੍ਰੀ ਨਰੇਂਦਰਭਾਈ ਮੋਦੀ ਸਾਹਿਬ ਦਾ ਸਕੱਤਰੇਤ ਵਿੱਚ ‘ਸਵਾਗਤ’ ਹਰ ਮਹੀਨੇ ਵੀਰਵਾਰ ਨੂੰ ਹੁੰਦਾ ਹੈ ਤਾਂ ਤੁਸੀਂ ਉੱਥੇ ਚਲੇ ਜਾਓ, ਇਸ ਲਈ ਸਾਹਿਬ ਵਿੱਚ ਸਿੱਧਾ, ਸਕੱਤਰੇਤ ਤੱਕ ਪਹੁੰਚ ਗਿਆ, ਅਤੇ ਮੈਂ ਮੇਰੀ ਫਰਿਆਦ ਸਿੱਧੀ ਤੁਹਾਨੂੰ ਰੂਬਰੂ ਮਿਲ ਕੇ ਕਰ ਦਿੱਤੀ। ਤੁਸੀਂ ਮੇਰੀ ਗੱਲ ਪੂਰੀ ਸ਼ਾਂਤੀ ਨਾਲ ਸੁਣੀ ਅਤੇ ਤੁਸੀਂ ਵੀ ਮੇਰੀ ਗੱਲ ਦਾ ਪੂਰੀ ਸ਼ਾਂਤੀ ਨਾਲ ਜਵਾਬ ਦਿੱਤਾ ਸੀ। ਅਤੇ ਤੁਸੀਂ ਜੋ ਵੀ ਅਧਿਕਾਰੀ ਨੂੰ ਹੁਕੁਮ ਕੀਤਾ ਸੀ ਅਤੇ ਉਸ ਤੋਂ ਜੋ ਮੈਂ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ ਸੀ ਉਸ ਦੇ ਬਾਕੀ ਦੇ ਹਫਤੇ ਮੈਨੂੰ ਮਿਲਣਾ ਸ਼ੁਰੂ ਹੋ ਗਿਆ ਅਤੇ ਅੱਜ ਮੈਂ ਮੇਰੇ ਖ਼ੁਦ ਦੇ ਮਕਾਨ ਵਿੱਚ ਮੇਰੇ ਪਰਿਵਾਰ 6 ਬੱਚਿਆਂ ਦੇ ਨਾਲ ਆਨੰਦ ਨਾਲ ਰਹਿੰਦਾ ਹਾਂ। ਇਸ ਲਈ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ।

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੀ ਸੈਕੇਟਰੀ ਜਨਰਲ, ਡੋਰੀਨ ਬੋਗਡਨ-ਮਾਰਟਿਨ (Doreen Bogdan- Martin) ਨਾਲ ਮੁਲਾਕਾਤ ਕੀਤੀ

March 24th, 08:28 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੀ ਸੈਕੇਟਰੀ ਜਨਰਲ, ਡੋਰੀਨ ਬੋਗਡਨ-ਮਾਰਟਿਨ ਨਾਲ ਮੁਲਾਕਾਤ ਕੀਤੀ। ਦੋਨੋਂ ਪਤਵੰਤਿਆਂ ਨੇ ਇੱਕ ਉੱਨਤ ਅਤੇ ਦੀਰਘਕਾਲੀ ਧਰਾ ਦੇ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਉਠਾਉਣ ’ਤੇ ਵਿਆਪਕ ਚਰਚਾ ਕੀਤੀ।

ਆਈਟੀਯੂ ਏਰੀਆ ਆਫਿਸ ਐਂਡ ਇਨੋਵੇਸ਼ਨ ਸੈਂਟਰ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 22nd, 03:34 pm

ਅੱਜ ਦਾ ਦਿਨ ਬਹੁਤ ਵਿਸ਼ੇਸ਼ ਹੈ, ਬਹੁਤ ਪਵਿੱਤਰ ਹੈ। ਅੱਜ ਤੋਂ ‘ਹਿੰਦੂ ਕੈਲੰਡਰ’ ਦਾ ਨਵਾਂ ਵਰ੍ਹਾ ਸ਼ੁਰੂ ਹੋਇਆ ਹੈ । ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਵਿਕ੍ਰਮ ਸੰਵਤ 2080 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੇ ਇਤਨੇ ਵਿਸ਼ਾਲ ਦੇਸ਼ ਵਿੱਚ, ਵਿਵਿਧਤਾ ਨਾਲ ਭਰੇ ਦੇਸ਼ ਵਿੱਚ ਸਦੀਆਂ ਤੋਂ ਅਲੱਗ-ਅਲੱਗ ਕੈਲੰਡਰਸ ਪ੍ਰਚਲਿਤ ਹਨ। ਕੋੱਲਮ ਕਾਲ ਦਾ ਮਲਿਆਲਮ ਕੈਲੰਡਰ ਹੈ, ਤਮਿਲ ਕੈਲੰਡਰ ਹੈ,ਜੋ ਸੈਂਕੜੇ ਵਰ੍ਹਿਆਂ ਤੋਂ ਭਾਰਤ ਨੂੰ ਮਿਤੀ ਗਿਆਨ ਦਿੰਦੇ ਆ ਰਹੇ ਹੋ। ਵਿਕ੍ਰਮ ਸੰਵਤ ਵੀ 2080 ਵਰ੍ਹੇ ਪਹਿਲਾਂ ਤੋਂ ਚਲ ਰਿਹਾ ਹੈ। ਗ੍ਰੇਗੋਰੀਅਨ ਕੈਲੰਡਰ ਵਿੱਚ ਹੁਣ ਸਾਲ 2023 ਚਲ ਰਿਹਾ ਹੈ, ਲੇਕਿਨ ਵਿਕ੍ਰਮ ਸੰਵਤ ਉਸ ਤੋਂ ਵੀ 57 ਸਾਲ ਪਹਿਲਾਂ ਦਾ ਹੈ। ਮੈਨੂੰ ਖੁਸ਼ੀ ਹੈ ਕਿ ਨਵ ਵਰ੍ਹੇ ਦੇ ਪਹਿਲੇ ਦਿਨ ਟੈਲੀਕੌਮ, ICT ਅਤੇ ਇਸ ਨਾਲ ਜੁੜੇ ਇਨੋਵੇਸ਼ਨ ਨੂੰ ਲੈ ਕੇ ਇੱਕ ਬਹੁਤ ਵੱਡੀ ਸ਼ੁਰੂਆਤ ਭਾਰਤ ਵਿੱਚ ਹੋ ਰਹੀ ਹੈ । ਅੱਜ ਇੱਥੇ International Tele-communication Union (ITU) ਦੇ ਏਰੀਆ ਆਫਿਸ ਅਤੇ ਸਿਰਫ਼ ਏਰੀਆ ਆਫਿਸ ਨਹੀਂ, ਏਰੀਆ ਆਫਿਸ ਅਤੇ ਇਨੋਵੇਸ਼ਨ ਸੈਂਟਰ ਦੀ ਸਥਾਪਨਾ ਹੋਈ ਹੈ। ਇਸ ਦੇ ਨਾਲ-ਨਾਲ ਅੱਜ 6G Test-Bed ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ਟੈਕਨੋਲੋਜੀ ਨਾਲ ਜੁੜੇ ਸਾਡੇ ਵਿਜ਼ਨ ਡਾਕੂਮੈਂਟ ਨੂੰ unveil ਕੀਤਾ ਗਿਆ ਹੈ । ਇਹ ਡਿਜੀਟਲ ਇੰਡੀਆ ਨੂੰ ਨਵੀਂ ਊਰਜਾ ਦੇਣ ਦੇ ਨਾਲ ਹੀ ਸਾਊਥ ਏਸ਼ੀਆ ਦੇ ਲਈ , ਗਲੋਬਲ ਸਾਊਥ ਦੇ ਲਈ, ਨਵੇਂ ਸਮਾਧਾਨ, ਨਵੇਂ ਇਨੋਵੇਸ਼ਨ ਲੈ ਕੇ ਆਵੇਗਾ । ਖਾਸ ਤੌਰ ’ਤੇ ਸਾਡੇ ਐਕੇਡੀਮੀਆ, ਸਾਡੇ ਇਨੋਵੇਟਰਸ-ਸਟਾਰਟ ਅੱਪਸ, ਸਾਡੀ ਇੰਡਸਟ੍ਰੀ ਦੇ ਲਈ ਇਸ ਤੋਂ ਅਨੇਕ ਨਵੇਂ ਅਵਸਰ ਬਣਨਗੇ।

ਪ੍ਰਧਾਨ ਮੰਤਰੀ ਨੇ ਆਈਟੀਯੂ ਏਰੀਆ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ

March 22nd, 12:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ਭਾਰਤ ਵਿੱਚ ਨਵੇਂ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈਟੀਯੂ) ਏਰੀਆ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ 6ਜੀ ਵਿਜ਼ਨ ਦਸਤਾਵੇਜ਼ ਦਾ ਵੀ ਉਦਘਾਟਨ ਕੀਤਾ ਅਤੇ 6ਜੀ ਆਰ ਐਂਡ ਡੀ ਟੈਸਟ ਬੈੱਡ ਨੂੰ ਲਾਂਚ ਕੀਤਾ। ਉਨ੍ਹਾਂ ਨੇ ‘ਕਾਲ ਬਿਫੌਰ ਯੂ ਡਿਗ’ ('Call Before u Dig') ਐਪ ਵੀ ਲਾਂਚ ਕੀਤੀ। ਆਈਟੀਯੂ ਸੂਚਨਾ ਅਤੇ ਸੰਚਾਰ ਟੈਕਨੋਲੋਜੀਆਂ (ਆਈਸੀਟੀ’ਸ) ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਏਜੰਸੀ ਹੈ। ਭਾਰਤ ਨੇ ਏਰੀਆ ਦਫਤਰ ਦੀ ਸਥਾਪਨਾ ਲਈ ਆਈਟੀਯੂ ਦੇ ਨਾਲ ਮਾਰਚ 2022 ਵਿੱਚ ਇੱਕ ਮੇਜ਼ਬਾਨ ਦੇਸ਼ ਸਮਝੌਤਾ (Host Country Agreement) ਕੀਤਾ ਸੀ। ਇਹ ਭਾਰਤ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ, ਅਫਗਾਨਿਸਤਾਨ ਅਤੇ ਈਰਾਨ ਨੂੰ ਸੇਵਾਵਾਂ ਦੇਵੇਗਾ, ਦੇਸ਼ਾਂ ਦਰਮਿਆਨ ਤਾਲਮੇਲ ਵਧਾਉਣ ਅਤੇ ਖੇਤਰ ਵਿੱਚ ਆਪਸੀ ਲਾਭਕਾਰੀ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।

ਪ੍ਰਧਾਨ ਮੰਤਰੀ 22 ਮਾਰਚ ਨੂੰ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੇ ਖੇਤਰੀ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕਰਨਗੇ

March 21st, 04:00 pm

ਪ੍ਰਧਾਨ ਮੰਤਰੀ. ਸ਼੍ਰੀ ਨਰੇਂਦਰ ਮੋਦੀ 22 ਮਾਰਚ, 2023 ਨੂੰ ਦੁਪਹਿਰ ਬਾਅਦ 12:30 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ਭਾਰਤ ਵਿੱਚ ਅੰਤਰਰਾਸ਼ਟਰੀ ਦੂਰਸੰਚਾਰ ਸੰਘ (ਆਈਟੀਊ) ਦੇ ਨਵੇਂ ਖੇਤਰੀ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਪ੍ਰੋਗਰਾਮ ਦੇ ਦੌਰਾਨ, ਭਾਰਤ 6-ਜੀ ਦ੍ਰਿਸ਼ਟੀ ਪੱਤਰ ਦਾ ਅਨਾਵਰਣ ਕਰਨਗੇ ਅਤੇ 6-ਜੀ ਖੋਜ ਅਤੇ ਵਿਕਾਸ ਕੇਂਦਰ ਦਾ ਲਾਂਚ ਵੀ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ‘ਕਾਲ ਬਿਫੋਰ ਯੂ ਡਿਗ’ ਯਾਨੀ ‘ਖੁਦਾਈ ਤੋਂ ਪਹਿਲਾਂ ਕਾਲ ਕਰੋ’ ਐੱਪ ਵੀ ਲਾਂਚ ਕਰਨਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਸਭਾ ਨੂੰ ਵੀ ਸੰਬੋਧਨ ਕਰਨਗੇ।