ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੰਟਰਨੈਸ਼ਨਲ ਲਾਇਰਸ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 23rd, 10:59 am
ਦੁਨੀਆ ਭਰ ਦੀ Legal Fraternity ਦੇ ਦਿੱਗਜ ਲੋਕਾਂ ਨੂੰ ਮਿਲਣਾ, ਉਨ੍ਹਾਂ ਦੇ ਦਰਸ਼ਨ ਕਰਨਾ ਇਹ ਮੇਰੇ ਲਈ ਇੱਕ ਸੁਖਦ ਅਨੁਭਵ ਹੈ। ਭਾਰਤ ਦੇ ਕੋਨੇ-ਕੋਨੇ ਤੋਂ ਇੱਥੇ ਲੋਕ ਅੱਜ ਮੌਜੂਦ ਹਨ। ਇਸ ਕਾਨਫਰੰਸ ਦੇ ਲਈ Lord Chancellor of England ਅਤੇ Bar Associations of England ਦੇ Delegates ਵੀ ਸਾਡੇ ਦਰਮਿਆਨ ਹਨ। ਇਸ ਵਿੱਚ Commonwealth Countries ਅਤੇ African Countries ਦੇ ਪ੍ਰਤੀਨਿਧੀ ਵੀ ਹਿੱਸਾ ਲੈ ਰਹੇ ਹਾ। ਇੱਕ ਤਰ੍ਹਾਂ ਨਾਲ International Lawyers’ Conference, ਵਸੁਧੈਵ ਕੁਟੁੰਬਕਮ ਦੀ ਭਾਰਤ ਦੀ ਭਾਵਨਾ ਦਾ ਪ੍ਰਤੀਕ ਬਣ ਗਈ ਹੈ। ਇਸ ਪ੍ਰੋਗਰਾਮ ਵਿੱਚ ਆਏ ਹੋਏ ਸਾਰੇ International Guests ਦਾ ਮੈਂ ਭਾਰਤ ਵਿੱਚ ਦਿਲ ਤੋਂ ਬਹੁਤ-ਬਹੁਤ ਸੁਆਗਤ ਕਰਦਾ ਹਾਂ। ਮੈਂ ਬਾਰ ਕਾਉਂਸਿਲ ਆਵ੍ ਇੰਡੀਆ ਨੂੰ ਵੀ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ, ਜੋ ਬਖੂਬੀ ਨਾਲ ਇਸ ਆਯੋਜਨ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ‘ਇੰਟਰਨੈਸ਼ਨਲ ਲਾਇਰਸ ਕਾਨਫਰੰਸ 2023’ ਦਾ ਉਦਘਾਟਨ ਕੀਤਾ
September 23rd, 10:29 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ‘ਇੰਟਰਨੈਸ਼ਨਲ ਲੋਇਰ ਕਾਨਫਰੰਸ 2023’ ਦਾ ਉਦਾਘਟਨ ਕੀਤਾ। ਸੰਮੇਲਨ ਦਾ ਉਦੇਸ਼, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਵਿਭਿੰਨ ਕਾਨੂੰਨੀ ਵਿਸ਼ਿਆਂ ‘ਤੇ ਸਾਰਥਕ ਸੰਵਾਦ ਅਤੇ ਚਰਚਾ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਕਾਰਜ ਕਰਨਾ, ਵਿਚਾਰਾਂ ਅਤੇ ਅਨੁਭਵਾਂ ਦੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ ਅਤੇ ਕਾਨੂੰਨੀ ਮੁੱਦਿਆਂ ‘ਤੇ ਅੰਤਰਰਾਸ਼ਟਰੀ ਸਹਿਯੋਗ ਅਤੇ ਸਮਝ ਨੂੰ ਮਜ਼ਬੂਤ ਕਰਨਾ ਹੈ।