ਯਸ਼ੋਭੂਮੀ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 17th, 06:08 pm

ਅੱਜ ਭਗਵਾਨ ਵਿਸ਼ਵਕਰਮਾ ਦੀ ਜਯੰਤੀ ਹੈ। ਇਹ ਦਿਨ ਸਾਡੇ ਪਾਰੰਪਰਿਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਮਰਪਿਤ ਹੈ। ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਵਿਸ਼ਵਕਰਮਾ ਜਯੰਤੀ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਮੈਨੂੰ ਦੇਸ਼ ਭਰ ਦੇ ਲੱਖਾਂ ਵਿਸ਼ਵਕਰਮਾ ਸਾਥੀਆਂ ਨਾਲ ਜੁੜਣ ਦਾ ਅਵਸਰ ਮਿਲਿਆ ਹੈ। ਹੁਣ ਤੋਂ ਕੁਝ ਦੇਰ ਪਹਿਲਾਂ ਮੇਰੀਆਂ ਅਨੇਕਾਂ ਵਿਸ਼ਵਕਰਮਾ ਭਾਈ-ਭੈਣਾਂ ਨਾਲ ਗੱਲ ਵੀ ਹੋਈ ਹੈ। ਅਤੇ ਮੈਨੂੰ ਇੱਥੇ ਆਉਣ ਵਿੱਚ ਵਿਲੰਬ ਵੀ ਇਸ ਲਈ ਹੋਇਆ ਕਿ ਮੈਂ ਉਨ੍ਹਾਂ ਨਾਲ ਗੱਲਾਂ ਕਰਨ ਵਿੱਚ ਲਗ ਗਿਆ ਅਤੇ ਨਿੱਚੇ ਜੋ ਐਗਜ਼ੀਬਿਸ਼ਨ ਬਣਿਆ ਹੈ ਉਹ ਵੀ ਇੰਨਾ ਸ਼ਾਨਦਾਰ ਹੈ ਕਿ ਨਿਕਲਣ ਦਾ ਮਨ ਨਹੀਂ ਕਰਦਾ ਸੀ ਅਤੇ ਮੇਰੀ ਆਪ ਸਭ ਨੂੰ ਤਾਕੀਦ ਹੈ ਕਿ ਤੁਸੀਂ ਜ਼ਰੂਰ ਇਸ ਨੂੰ ਦੇਖੋ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਹੁਣ 2-3 ਦਿਨ ਹੋਰ ਚਲਣ ਵਾਲਾ ਹੈ, ਤਾਂ ਖਾਸ ਤੌਰ ‘ਤੇ ਦਿੱਲੀਵਾਸੀਆਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਉਹ ਜ਼ਰੂਰ ਦੇਖਣ।

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ - ‘ਯਸ਼ੋਭੂਮੀ’ ਦਾ ਪਹਿਲਾ ਫੇਜ਼ ਰਾਸ਼ਟਰ ਨੂੰ ਸਮਰਪਿਤ ਕੀਤਾ

September 17th, 12:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ - ‘ਯਸ਼ੋਭੂਮੀ’ ਦਾ ਪਹਿਲਾ ਫੇਜ਼ ਰਾਸ਼ਟਰ ਨੂੰ ਸਮਰਪਿਤ ਕੀਤਾ। 'ਯਸ਼ੋਭੂਮੀ' ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਸੈਂਟਰ, ਕਈ ਪ੍ਰਦਰਸ਼ਨੀ ਹਾਲ ਅਤੇ ਹੋਰ ਸੁਵਿਧਾਵਾਂ ਹਨ। ਉਨ੍ਹਾਂ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ 'ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ 'ਪੀਐੱਮ ਵਿਸ਼ਵਕਰਮਾ ਯੋਜਨਾ' ਵੀ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਲੋਗੋ, ਟੈਗਲਾਈਨ ਅਤੇ ਪੋਰਟਲ ਵੀ ਲਾਂਚ ਕੀਤਾ। ਉਨ੍ਹਾਂ ਨੇ ਇਸ ਅਵਸਰ ’ਤੇ ਇੱਕ ਕਸਟਮਾਈਜ਼ਡ ਸਟੈਂਪ ਸ਼ੀਟ, ਇੱਕ ਟੂਲ ਕਿਟ, ਈ-ਬੁੱਕਲੇਟ ਅਤੇ ਵੀਡੀਓ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 18 ਲਾਭਾਰਥੀਆਂ ਨੂੰ ਵਿਸ਼ਵਕਰਮਾ ਸਰਟੀਫਿਕੇਟ ਪ੍ਰਦਾਨ ਕੀਤੇ।

23ਵੇਂ ਐੱਸਸੀਓ (SCO) ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ

July 04th, 12:30 pm

ਅੱਜ, ਤੇਈਵੇਂ SCO Summit ਵਿੱਚ, ਆਪ ਸਭ ਦਾ ਹਾਰਦਿਕ ਸੁਆਗਤ ਹੈ। ਪਿਛਲੇ ਦੋ ਦਹਾਕਿਆਂ ਵਿੱਚ, ਐੱਸਸੀਓ (SCO), ਪੂਰੇ ਏਸ਼ਿਆਈ ਖੇਤਰ ਵਿੱਚ, ਸ਼ਾਂਤੀ, ਸਮ੍ਰਿੱਧੀ ਅਤੇ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਉੱਭਰਿਆ ਹੈ। ਇਸ ਖੇਤਰ ਦੇ ਨਾਲ, ਭਾਰਤ ਦੇ ਹਜ਼ਾਰਾਂ ਵਰ੍ਹਿਆਂ ਪੁਰਾਣੇ ਸੱਭਿਆਚਾਰਕ (ਸਾਂਸਕ੍ਰਿਤਿਕ) ਅਤੇ people to people ਸਬੰਧ, ਸਾਡੀ ਸਾਂਝੀ ਵਿਰਾਸਤ ਦਾ ਜੀਵੰਤ ਪ੍ਰਮਾਣ ਹਨ। ਅਸੀਂ ਇਸ ਖੇਤਰ ਨੂੰ “extended neighbourhood” ਹੀ ਨਹੀਂ, “extended family” ਦੀ ਤਰ੍ਹਾਂ ਦੇਖਦੇ ਹਾਂ।

ਪ੍ਰਧਾਨ ਮੰਤਰੀ ਨੇ ਤੇਲੁਗੂ ਅਭਿਨੇਤਾ ਚਿਰੰਜੀਵੀ ਨੂੰ ਗੋਆ ਵਿੱਚ ਆਯੋਜਿਤ 53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ‘ਇੰਡੀਅਨ ਫਿਲਮ ਪਰਸਨੈਲਿਟੀ ਆਵ੍ ਦ ਈਅਰ’ ਦਾ ਪੁਰਸਕਾਰ ਦਿੱਤੇ ਜਾਣ ‘ਤੇ ਵਧਾਈਆਂ ਦਿੱਤੀਆਂ

November 21st, 02:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੇਲੁਗੂ ਅਭਿਨੇਤਾ ਚਿਰੰਜੀਵੀ ਨੂੰ ਗੋਆ ਵਿੱਚ ਆਯੋਜਿਤ 53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ‘ਇੰਡੀਅਨ ਫਿਲਮ ਪਰਸਨੈਲਿਟੀ ਆਵ੍ ਦ ਈਅਰ’ ਦਾ ਪੁਰਸਕਾਰ ਦਿੱਤੇ ਜਾਣ ‘ਤੇ ਵਧਾਈਆਂ ਦਿੱਤੀਆਂ ਹਨ।

Prime Minister Narendra Modi extends best wishes for IFFI 53

November 18th, 06:15 pm

The Prime Minister of India Narendra Modi has said that IFFI, the International Film Festival of India, promotes an invigorating synergy between delegates from different nations and societies, united by cinema. Describing IFFI as the biggest film festival of India, the Prime Minister expressed confidence that “the interactions within this mini-world congregating at Goa will facilitate deeper understanding and new learnings in the world of art”.