ਪ੍ਰਧਾਨ ਮੰਤਰੀ 26 ਜੁਲਾਈ ਨੂੰ ਪ੍ਰਗਤੀ ਮੈਦਾਨ ਵਿੱਚ ਅੰਤਰਰਾਸ਼ਟਰੀ ਪ੍ਰਦਰਸ਼ਨੀ ਸਹਿ-ਸੰਮੇਲਨ ਕੇਂਦਰ (ਆਈਈਸੀਸੀ) ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕਰਨਗੇ
July 24th, 07:45 pm
ਦੇਸ਼ ਵਿੱਚ ਬੈਠਕਾਂ, ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਸੁਵਿਧਾਵਾਂ ਉਪਲਬਧ ਕਰਵਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੇ ਪ੍ਰਗਤੀ ਮੈਦਾਨ ਵਿੱਚ ਅੰਤਰਰਾਸ਼ਟਰੀ ਪ੍ਰਦਰਸ਼ਨੀ-ਸਹਿ-ਸੰਮੇਲਨ ਕੇਂਦਰ (ਆਈਈਸੀਸੀ) ਦੀ ਪਰਿਕਲਪਨਾ ਨੂੰ ਜਨਮ ਦਿੱਤਾ ਹੈ। ਪ੍ਰਗਤੀ ਮੈਦਾਨ ਵਿੱਚ ਪੁਰਾਣੀਆਂ ਅਤੇ ਅਪ੍ਰਚਲਿਤ ਸੁਵਿਧਾਵਾਂ ਨੂੰ ਨਵਾਂ ਰੂਪ ਦੇਣ ਵਾਲੇ ਇਸ ਪ੍ਰੋਜੈਕਟ ਨੂੰ ਲਗਭਗ 2700 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਰਾਸ਼ਟਰੀ ਪ੍ਰੋਜੈਕਟ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਸੀ। ਲਗਭਗ 123 ਏਕੜ ਕੰਪਲੈਕਸ ਏਰੀਆ ਦੇ ਨਾਲ, ਆਈਈਸੀਸੀ ਕੰਪਲੈਕਸ ਨੂੰ ਭਾਰਤ ਦੀ ਸਭ ਤੋਂ ਬੜੀ ਐੱਮਆਈਸੀਈ (ਬੈਠਕਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ) ਮੰਜ਼ਿਲ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਆਯੋਜਨਾਂ ਲਈ ਉਪਲਬਧ ਕਵਰ ਕੀਤੇ ਗਏ ਸਥਾਨ ਦੇ ਸੰਦਰਭ ਵਿੱਚ, ਆਈਈਸੀਸੀ ਕੰਪਲੈਕਸ ਦੁਨੀਆ ਦੇ ਸਿਖਰਲੇ (ਟੌਪ) ਪ੍ਰਦਰਸ਼ਨੀ ਅਤੇ ਸੰਮੇਲਨ ਕੰਪਲੈਕਸਾਂ ਵਿੱਚ ਆਪਣਾ ਸਥਾਨ ਰੱਖਦਾ ਹੈ।