ਪ੍ਰਧਾਨ ਮੰਤਰੀ ਨੇ ਨਾਇਜੀਰੀਆ ਦੇ ਰਾਸ਼ਟਰਪਤੀ ਨਾਲ ਸਰਕਾਰੀ ਵਾਰਤਾ ਕੀਤੀ

November 17th, 06:41 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17-18 ਨਵੰਬਰ 2024 ਤੱਕ ਨਾਇਜੀਰੀਆ ਦੀ ਸਰਕਾਰੀ ਯਾਤਰਾ ‘ਤੇ ਹਨ। ਉਨ੍ਹਾਂ ਨੇ ਅੱਜ ਅਬੁਜਾ ਵਿੱਚ ਨਾਇਜੀਰੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਬੋਲਾ ਅਹਿਮਦ ਟੀਨੂਬੂ ਦੇ ਨਾਲ ਸਰਕਾਰੀ ਵਾਰਤਾ ਕੀਤੀ। ਸਟੇਟ ਹਾਊਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ 21 ਤੋਪਾਂ ਦੀ ਸਲਾਮੀ ਨਾਲ ਰਸਮੀ ਸੁਆਗਤ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਵਿਸ਼ਵ ਸ਼ੇਰ ਦਿਵਸ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

August 10th, 09:03 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਸ਼ੇਰ ਦਿਵਸ (World Lion Day) ਦੇ ਅਵਸਰ ‘ਤੇ ਸ਼ੇਰਾਂ ਦੀ ਸੰਭਾਲ਼ ਅਤੇ ਸੁਰੱਖਿਆ ਕਾਰਜ (Lion conservation & protection work) ਵਿੱਚ ਸ਼ਾਮਲ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਫਰਵਰੀ 2024 ਵਿੱਚ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (International Big Cat Alliance) ਦੀ ਸਥਾਪਨਾ ਦੇ ਲਈ ਕੇਂਦਰੀ ਕੈਬਨਿਟ ਦੀ ਮਨਜ਼ੂਰੀ ‘ਤੇ ਪ੍ਰਕਾਸ਼ ਪਾਇਆ, ਜੋ ਰਾਜਸੀ ਸ਼ੇਰਾਂ ਦੀ ਰੱਖਿਆ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ। ਉਨ੍ਹਾਂ ਨੇ ਇਸ ਦੇ ਲਈ ਦੁਨੀਆ ਭਰ ਤੋਂ ਮਿਲੀ ਉਤਸ਼ਾਹਜਨਕ ਪ੍ਰਤੀਕਿਰਿਆ ‘ਤੇ ਪ੍ਰਸੰਨਤਾ ਵਿਅਕਤ ਕੀਤੀ।

ਕੈਬਨਿਟ ਨੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ

February 29th, 04:31 pm

ਬਾਘਾਂ, ਹੋਰ ਵੱਡੀਆਂ ਬਿੱਲੀਆਂ ਅਤੇ ਇਸ ਦੀਆਂ ਬਹੁਤ ਸਾਰੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਭਾਰਤ ਦੇ ਪ੍ਰਧਾਨ ਮੰਤਰੀ ਨੇ ਗਲੋਬਲ ਟਾਈਗਰ ਡੇ, 2019 ਦੇ ਮੌਕੇ 'ਤੇ ਆਪਣੇ ਭਾਸ਼ਣ ਦੌਰਾਨ ਏਸ਼ੀਆ ਵਿੱਚ ਗੈਰ-ਕਾਨੂੰਨੀ ਸ਼ਿਕਾਰ ਨੂੰ ਰੋਕਣ ਲਈ ਗਲੋਬਲ ਲੀਡਰਾਂ ਦੇ ਗਠਜੋੜ ਦਾ ਸੱਦਾ ਦਿੱਤਾ। ਉਨ੍ਹਾਂ ਨੇ 9 ਅਪ੍ਰੈਲ, 2023 ਨੂੰ ਭਾਰਤ ਦੇ ਪ੍ਰੋਜੈਕਟ ਟਾਈਗਰ ਦੇ 50 ਵਰ੍ਹਿਆਂ ਦੀ ਯਾਦ ਵਿੱਚ ਇਸਨੂੰ ਦੁਹਰਾਇਆ ਅਤੇ ਰਸਮੀ ਤੌਰ 'ਤੇ ਇੱਕ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਦੀ ਸ਼ੁਰੂਆਤ ਦਾ ਐਲਾਨ ਕੀਤਾ ਜਿਸਦਾ ਉਦੇਸ਼ ਵੱਡੀਆਂ ਬਿੱਲੀਆਂ ਅਤੇ ਉਨ੍ਹਾਂ ਦੇ ਉੱਨਤ ਲੈਂਡਸਕੇਪ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ। ਬਾਘਾਂ ਅਤੇ ਹੋਰ ਵੱਡੀਆਂ ਬਿੱਲੀਆਂ ਦੀ ਕੰਜ਼ਰਵੇਸ਼ਨ ਲਈ ਭਾਰਤ ਵਿੱਚ ਵਿਕਸਿਤ ਕੀਤੀਆਂ ਗਈਆਂ ਮੋਹਰੀ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਚੰਗੀਆਂ ਪ੍ਰਥਾਵਾਂ ਨੂੰ ਕਈ ਹੋਰ ਸ਼੍ਰੇਣੀਆਂ ਦੇ ਦੇਸ਼ਾਂ ਵਿੱਚ ਦੁਹਰਾਇਆ ਜਾ ਸਕਦਾ ਹੈ।

ਕੀਨੀਆ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰੈੱਸ ਬਿਆਨ

December 05th, 01:33 pm

ਰਾਸ਼ਟਰਪਤੀ ਰੂਟੋ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਅਫਰੀਕਨ ਯੂਨੀਅਨ ਦੇ G20 ਵਿੱਚ ਸ਼ਾਮਲ ਹੋਣ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਯਾਤਰਾ ਹੋ ਰਹੀ ਹੈ।

ਤਨਜ਼ਾਨੀਆ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

October 09th, 12:00 pm

ਤਨਜ਼ਾਨੀਆ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਕਿੰਤੂ ਉਹ ਭਾਰਤ ਅਤੇ ਭਾਰਤ ਦੇ ਲੋਕਾਂ ਨਾਲ ਲੰਬੇ ਅਰਸੇ ਤੋਂ ਜੁੜੇ ਹੋਏ ਹਨ।

15ਵੇਂ ਬ੍ਰਿਕਸ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ

August 23rd, 03:30 pm

ਪੰਦਰ੍ਹਵੇਂ (15ਵੇਂ) ਬ੍ਰਿਕਸ ਸਮਿਟ ਦੇ ਸ਼ਾਨਦਾਰ ਆਯੋਜਨ ਅਤੇ ਸਾਡੀ ਆਤਿਥਯ ਸਤਿਕਾਰ (ਪ੍ਰਾਹੁਣਚਾਰੀ/ਮਹਿਮਾਨ-ਨਿਵਾਜ਼ੀ) ਦੇ ਲਈ ਮੈਂ ਮੇਰੇ ਪ੍ਰਿਯ ਮਿੱਤਰ ਰਾਸ਼ਟਰਪਤੀ ਰਾਮਾਫੋਸਾ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ (ਉਨ੍ਹਾਂ ਦਾ) ਧੰਨਵਾਦ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਦੀ ਨੇ ਕਿਹਾ, ਜਦੋਂ ਦੁਨੀਆ ਜਲਵਾਯੂ ਸੰਕਟ ਨਾਲ ਜੂਝ ਰਹੀ ਹੈ ਤਾਂ ਅਸੀਂ ਰਸਤਾ ਦਿਖਾਇਆ ਹੈ ਅਤੇ ਵਾਤਾਵਰਣ ਦੇ ਲਈ ਜੀਵਨ ਸ਼ੈਲੀ–ਮਿਸ਼ਨ ਲਾਇਫ ਪਹਿਲ (LifeStyle for Environment – Mission LiFE initiative) ਦੀ ਸ਼ੁਰੂਆਤ ਕੀਤੀ ਹੈ

August 15th, 05:08 pm

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਨਵੀਂ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਸੀਂ ਜੀ-20 ਸਮਿਟ ਦੇ ਲਈ “ਇੱਕ ਵਿਸ਼ਵ, ਇੱਕ ਪਰਿਵਾਰ, ਇੱਕ ਭਵਿੱਖ” ਦੀ ਧਾਰਨਾ (concept of One World, One Family, One Future”) ਨੂੰ ਸਾਹਮਣੇ ਰੱਖਿਆ ਹੈ ਅਤੇ ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਜਦੋਂ ਦੁਨੀਆ ਜਲਵਾਯੂ ਸੰਕਟ ਨਾਲ ਜੂਝ ਰਹੀ ਹੈ ਤਾਂ ਅਸੀਂ ਰਸਤਾ ਦਿਖਾਇਆ ਹੈ ਅਤੇ ਵਾਤਾਵਰਣ ਦੇ ਲਈ ਜੀਵਨ ਸ਼ੈਲੀ-ਮਿਸ਼ਨ ਲਾਇਫ ਪਹਿਲ (LifeStyle for Environment – Mission LiFE initiative) ਦੀ ਸ਼ੁਰੂਆਤ ਕੀਤੀ ਹੈ।

ਵਿਸ਼ਵ ਵਾਤਾਵਰਣ ਦਿਵਸ 2023 ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

June 05th, 03:00 pm

ਵਿਸ਼ਵ ਵਾਤਾਵਰਣ ਦਿਵਸ ‘ਤੇ ਤੁਹਾਨੂੰ ਸਭ ਨੂੰ, ਦੇਸ਼ ਅਤੇ ਦੁਨੀਆ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਸ ਵਰ੍ਹੇ ਦੇ ਵਾਤਾਵਰਣ ਦਿਵਸ ਦਾ ਥੀਮ-ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਾ ਅਭਿਯਾਨ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਜੋ ਬਾਤ ਵਿਸ਼ਵ ਅੱਜ ਕਰ ਰਿਹਾ ਹੈ, ਉਸ ‘ਤੇ ਭਾਰਤ ਪਿਛਲੇ 4-5 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਹੈ। 2018 ਵਿੱਚ ਹੀ ਭਾਰਤ ਨੇ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦੇ ਲਈ ਦੋ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਅਸੀਂ ਇੱਕ ਤਰਫ਼, ਸਿੰਗਲ ਯੂਜ਼ ਪਲਾਸਟਿਕ ‘ਤੇ ਬੈਨ ਲਗਾਇਆ ਅਤੇ ਦੂਸਰੀ ਤਰਫ਼ Plastic Waste Processing ਨੂੰ ਲਾਜ਼ਮੀ ਕੀਤਾ ਗਿਆ। ਇਸ ਵਜ੍ਹਾ ਨਾਲ ਭਾਰਤ ਵਿੱਚ ਕਰੀਬ 30 ਲੱਖ ਟਨ ਪਲਾਸਟਿਕ ਪੈਕੇਜਿੰਗ ਦੀ ਰੀਸਾਇਕਿਲ ਕੰਪਲਸਰੀ ਹੋਈ ਹੈ। ਇਹ ਭਾਰਤ ਵਿੱਚ ਪੈਦਾ ਹੋਣ ਵਾਲੇ ਕੁੱਲ ਸਲਾਨਾ ਪਲਾਸਟਿਕ ਵੇਸਟ ਦਾ 75 ਪਰਸੈਂਟ ਹੈ। ਅਤੇ ਅੱਜ ਇਸ ਦੇ ਦਾਇਰੇ ਵਿੱਚ ਲਗਭਗ 10 ਹਜ਼ਾਰ ਪ੍ਰੋਡਿਊਸਰਸ, ਇੰਪੋਰਟਰ ਅਤੇ Brand Owners ਆ ਚੁੱਕੇ ਹਨ।

ਵਿਸ਼ਵ ਵਾਤਾਵਰਣ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਰਾਹੀਂ ਬੈਠਕ ਨੂੰ ਸੰਬੋਧਨ ਕੀਤਾ

June 05th, 02:29 pm

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵ ਵਾਤਾਵਰਣ ਦਿਵਸ 'ਤੇ ਦੁਨੀਆ ਦੇ ਹਰ ਦੇਸ਼ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਾਲ ਦੇ ਵਾਤਾਵਰਣ ਦਿਵਸ ਦੀ ਥੀਮ - ਸਿੰਗਲ-ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਦੀ ਮੁਹਿੰਮ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਭਾਰਤ ਪਿਛਲੇ 4-5 ਸਾਲਾਂ ਤੋਂ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਨੇ 2018 ਵਿੱਚ ਸਿੰਗਲ-ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਲਈ ਦੋ ਪੱਧਰਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ, ਅਸੀਂ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਈ ਹੈ, ਜਦਕਿ ਦੂਜੇ ਪਾਸੇ ਪਲਾਸਟਿਕ ਵੇਸਟ ਪ੍ਰੋਸੈਸਿੰਗ ਨੂੰ ਲਾਜ਼ਮੀ ਬਣਾਇਆ ਗਿਆ ਹੈ। ਇਸ ਕਾਰਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲਗਭਗ 30 ਲੱਖ ਟਨ ਪਲਾਸਟਿਕ ਪੈਕਿੰਗ ਦੀ ਲਾਜ਼ਮੀ ਰੀਸਾਈਕਲਿੰਗ ਕੀਤੀ ਗਈ ਹੈ, ਜੋ ਕਿ ਭਾਰਤ ਵਿੱਚ ਪੈਦਾ ਹੋਣ ਵਾਲੀ ਕੁੱਲ ਸਾਲਾਨਾ ਪਲਾਸਟਿਕ ਰਹਿੰਦ-ਖੂੰਹਦ ਦਾ 75 ਪ੍ਰਤੀਸ਼ਤ ਹੈ ਅਤੇ ਅੱਜ ਇਸਦੇ ਘੇਰੇ ਵਿੱਚ ਲਗਭਗ 10 ਹਜ਼ਾਰ ਉਤਪਾਦਕ, ਦਰਾਮਦਕਾਰ ਅਤੇ ਬ੍ਰਾਂਡ ਆਏ ਹਨ।