ਗੁਜਰਾਤ ਦੇ ਦਾਹੋਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 20th, 09:49 pm

ਸਭ ਤੋਂ ਪਹਿਲਾਂ ਮੈਂ ਦਾਹੋਦਵਾਸੀਆਂ ਤੋਂ ਮਾਫੀ ਚਾਹੁੰਦਾ ਹਾਂ। ਸ਼ੁਰੂਆਤ ਵਿੱਚ ਮੈਂ ਥੋੜ੍ਹਾ ਸਮਾਂ ਹਿੰਦੀ ਵਿੱਚ ਬੋਲਾਂਗਾ, ਅਤੇ ਉਸ ਦੇ ਬਾਅਦ ਆਪਣੇ ਘਰ ਦੀ ਗੱਲ ਘਰ ਦੀ ਭਾਸ਼ਾ ਵਿੱਚ ਕਰਾਂਗਾ।

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਦਾਹੋਦ ਅਤੇ ਪੰਚਮਹਾਲ ਵਿੱਚ 22000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

April 20th, 04:24 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਾਹੋਦ ਵਿੱਚ ਆਦਿਜਾਤੀ ਮਹਾਸੰਮੇਲਨ ਵਿੱਚ ਸ਼ਿਰਕਤ ਕੀਤੀ ਜਿੱਥੇ ਉਨ੍ਹਾਂ ਨੇ ਤਕਰੀਬਨ 22,000 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ 1400 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨਰਮਦਾ ਨਦੀ ਬੇਸਿਨ 'ਤੇ ਕਰੀਬ 840 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਦਾਹੋਦ ਜ਼ਿਲ੍ਹਾ ਦੱਖਣੀ ਖੇਤਰ ਰੀਜਨਲ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕੀਤਾ। ਇਹ ਦਾਹੋਦ ਜ਼ਿਲ੍ਹੇ ਅਤੇ ਦੇਵਗੜ੍ਹ ਬਾਰੀਆ ਸ਼ਹਿਰ ਦੇ ਲਗਭਗ 280 ਪਿੰਡਾਂ ਦੀਆਂ ਜਲ ਸਪਲਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਨੇ ਦਾਹੋਦ ਸਮਾਰਟ ਸਿਟੀ ਦੇ ਤਕਰੀਬਨ 335 ਕਰੋੜ ਰੁਪਏ ਦੀ ਲਾਗਤ ਵਾਲੇ ਪੰਜ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਬਿਲਡਿੰਗ, ਸਟੋਰਮ ਵਾਟਰ ਡਰੇਨੇਜ ਸਿਸਟਮ, ਸੀਵਰੇਜ ਦੇ ਕੰਮ, ਸੌਲਿਡ ਵੇਸਟ ਮੈਨੇਜਮੈਂਟ ਸਿਸਟਮ ਅਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸ਼ਾਮਲ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ, ਪੰਚਮਹਾਲ ਅਤੇ ਦਾਹੋਦ ਜ਼ਿਲ੍ਹਿਆਂ ਦੇ 10,000 ਆਦਿਵਾਸੀਆਂ ਨੂੰ 120 ਕਰੋੜ ਰੁਪਏ ਦੇ ਲਾਭ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨੇ 66 ਕੇਵੀ ਘੋਡੀਆ ਸਬ ਸਟੇਸ਼ਨ, ਪੰਚਾਇਤ ਘਰ, ਆਂਗਣਵਾੜੀਆਂ ਆਦਿ ਦਾ ਵੀ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ 18 ਤੋਂ 20 ਅਪ੍ਰੈਲ ਤੱਕ ਗੁਜਰਾਤ ਦਾ ਦੌਰਾ ਕਰਨਗੇ

April 16th, 02:36 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, 18 ਤੋਂ 20 ਅਪ੍ਰੈਲ, 2022 ਤੱਕ ਗੁਜਰਾਤ ਦਾ ਦੌਰਾ ਕਰਨਗੇ। 18 ਅਪ੍ਰੈਲ ਨੂੰ ਸ਼ਾਮ ਕਰੀਬ 6 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਸਥਿਤ ਸਕੂਲਾਂ ਦੇ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕਰਨਗੇ। 19 ਅਪ੍ਰੈਲ ਨੂੰ ਸਵੇਰੇ ਤਕਰੀਬਨ 9 ਵੱਜ ਕੇ 40 ਮਿੰਟ ‘ਤੇ, ਉਹ ਬਨਾਸਕਾਂਠਾ ਦੇ ਦਿਯੋਦਰ ਵਿੱਚ ਬਨਾਸ ਡੇਅਰੀ ਕੰਪਲੈਕਸ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ ਉਹ ਜਾਮਨਗਰ 'ਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ 20 ਅਪ੍ਰੈਲ ਨੂੰ ਤਕਰੀਬਨ 10 ਵੱਜ ਕੇ 30 ਮਿੰਟ ‘ਤੇ ਗਾਂਧੀਨਗਰ ਵਿੱਚ ਗਲੋਬਲ ਆਯੂਸ਼ ਨਿਵੇਸ਼ ਅਤੇ ਇਨੋਵੇਸ਼ਨ ਸਮਿਟ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ ਉਹ ਦਾਹੋਦ ਵਿੱਚ ਆਦਿਜਾਤੀ ਮਹਾਸੰਮੇਲਨ 'ਚ ਸ਼ਿਰਕਤ ਕਰਨਗੇ ਅਤੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।