ਪ੍ਰਧਾਨ ਮੰਤਰੀ 14 ਮਾਰਚ ਨੂੰ ਦਿੱਲੀ ਵਿੱਚ ‘ਪੀਐੱਮ ਸਵਨਿਧੀ’ (PM SVANidhi) ਦੇ ਲਾਭਾਰਥੀਆਂ ਨੂੰ ਸੰਬੋਧਨ ਕਰਨਗੇ

ਪ੍ਰਧਾਨ ਮੰਤਰੀ 14 ਮਾਰਚ ਨੂੰ ਦਿੱਲੀ ਵਿੱਚ ‘ਪੀਐੱਮ ਸਵਨਿਧੀ’ (PM SVANidhi) ਦੇ ਲਾਭਾਰਥੀਆਂ ਨੂੰ ਸੰਬੋਧਨ ਕਰਨਗੇ

March 13th, 07:10 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14 ਮਾਰਚ ਨੂੰ ਸ਼ਾਮ 5 ਵਜੇ ਦਿੱਲੀ ਦੇ ਜੇਐੱਲਐੱਨ (JLN) ਸਟੇਡੀਅਮ ਵਿੱਚ ‘ਪੀਐੱਮ ਸਵਨਿਧੀ’ (PM SVANidhi) ਸਕੀਮ ਦੇ ਲਾਭਾਰਥੀਆਂ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਦਿੱਲੀ ਦੇ 5,000 ਸਟ੍ਰੀਟ ਵੈਂਡਰਾਂ (ਐੱਸਵੀਜ਼- SVs) ਸਹਿਤ 1 ਲੱਖ ਸਟ੍ਰੀਟ ਵੈਂਡਰਾਂ ਨੂੰ ਇਸ ਯੋਜਨਾ ਦੇ ਤਹਿਤ ਰਿਣ ਭੀ ਵੰਡਣਗੇ। ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਦੇ ਦੌਰਾਨ ਦਿੱਲੀ ਮੈਟਰੋ ਦੇ ਫੇਜ਼ 4 ਵਿੱਚ ਦੋ ਅਤਿਰਿਕਤ ਕੌਰੀਡੋਰਸ ਦਾ ਨੀਂਹ ਪੱਥਰ ਭੀ ਰੱਖਣਗੇ।

ਕੈਬਨਿਟ ਨੇ (i) ਲਾਜਪਤ ਨਗਰ ਤੋਂ ਸਾਕੇਤ ਜੀ-ਬਲਾਕ ਅਤੇ (ii) ਇੰਦਰਲੋਕ ਤੋਂ ਇੰਦਰਪ੍ਰਸਥ ਨਾਮਕ ਦਿੱਲੀ ਮੈਟਰੋ ਫੇਜ਼-IV ਪ੍ਰੋਜੈਕਟਾਂ ਦੇ ਦੋ ਕੌਰੀਡੋਰਾਂ ਨੂੰ ਪ੍ਰਵਾਨਗੀ ਦਿੱਤੀ

ਕੈਬਨਿਟ ਨੇ (i) ਲਾਜਪਤ ਨਗਰ ਤੋਂ ਸਾਕੇਤ ਜੀ-ਬਲਾਕ ਅਤੇ (ii) ਇੰਦਰਲੋਕ ਤੋਂ ਇੰਦਰਪ੍ਰਸਥ ਨਾਮਕ ਦਿੱਲੀ ਮੈਟਰੋ ਫੇਜ਼-IV ਪ੍ਰੋਜੈਕਟਾਂ ਦੇ ਦੋ ਕੌਰੀਡੋਰਾਂ ਨੂੰ ਪ੍ਰਵਾਨਗੀ ਦਿੱਤੀ

March 13th, 03:25 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਦਿੱਲੀ ਮੈਟਰੋ ਦੇ ਫੇਜ਼-IV ਪ੍ਰੋਜੈਕਟ ਦੇ ਦੋ ਨਵੇਂ ਕੌਰੀਡੋਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿੱਚ ਮੈਟਰੋ ਕਨੈਕਟਿਵਿਟੀ ਹੋਰ ਬਿਹਤਰ ਹੋਣ ਦੀ ਉਮੀਦ ਹੈ।