
ਫਿਲੀਪੀਨਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
August 05th, 11:06 am
ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਜੀ ਦਾ, ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ, ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਇਸ ਵਰ੍ਹੇ ਭਾਰਤ ਅਤੇ ਫਿਲੀਪੀਨਸ ਆਪਣੇ ਡਿਪਲੋਮੈਟਿਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਤੇ ਇਸ ਸੰਦਰਭ ਵਿੱਚ, ਉਨ੍ਹਾਂ ਦੀ ਇਹ ਯਾਤਰਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਸਾਡੇ ਡਿਪਲੋਮੈਟਿਕ ਸਬੰਧ ਭਲੇ ਹੀ ਨਵੇਂ ਹਨ, ਲੇਕਿਨ ਸਾਡੀਆਂ ਸੱਭਿਅਤਾਵਾਂ ਦੇ ਸੰਪਰਕ ਬਹੁਤ ਪ੍ਰਾਚੀਨ ਕਾਲ ਤੋਂ ਹਨ। ਫਿਲੀਪੀਨਸ ਦੀ ਰਾਮਾਇਣ – “ਮਹਾਰਾਡਿਯਾ ਲਵਾਨਾ” (महाराडिया लवाना”/ Maharadia Lawana”)- ਸਾਡੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਦਾ ਜੀਵੰਤ ਪ੍ਰਮਾਣ ਹੈ। ਹੁਣੇ ਜਾਰੀ ਕੀਤੇ ਗਏ ਡਾਕ ਟਿਕਟ, ਜਿਸ ਵਿੱਚ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਪੁਸ਼ਪ ਹਨ, ਸਾਡੀ ਮਿੱਤਰਤਾ ਦੀ ਮਹਿਕ ਦਰਸਾਉਂਦੇ ਹਨ।
ਭਾਰਤ-ਮਾਲਦੀਵ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ 'ਤੇ ਯਾਦਗਾਰੀ ਡਾਕ ਟਿਕਟ ਜਾਰੀ
July 25th, 09:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਲਦੀਵ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਮੁਹੰਮਦ ਮੁਈਜ਼ੂ ਨੇ ਭਾਰਤ-ਮਾਲਦੀਵ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ 'ਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਨੇ ਮਾਲਦੀਵ ਦੇ ਰੱਖਿਆ ਮੰਤਰਾਲੇ ਭਵਨ ਦਾ ਸੰਯੁਕਤ ਰੂਪ ਨਾਲ ਉਦਘਾਟਨ ਕੀਤਾ
July 25th, 08:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮਹਾਮਹਿਮ ਡਾ. ਮੁਹੰਮਦ ਮੁਈਜ਼ੂ ਨੇ ਅੱਜ ਮਾਲੇ ਵਿੱਚ ਮਾਲਦੀਵ ਦੇ ਅਤਿ-ਆਧੁਨਿਕ ਰੱਖਿਆ ਮੰਤਰਾਲੇ ਭਵਨ ਦਾ ਸੰਯੁਕਤ ਰੂਪ ਨਾਲ ਉਦਘਾਟਨ ਕੀਤਾ।ਚਿਲੀ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਪ੍ਰੈੱਸ ਬਿਆਨ ਚਿਲੀ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਪ੍ਰੈੱਸ ਬਿਆਨ
April 01st, 12:31 pm
ਇਹ ਰਾਸ਼ਟਰਪਤੀ ਬੋਰਿਕ ਦੀ ਪਹਿਲੀ ਭਾਰਤ ਯਾਤਰਾ ਹੈ। ਅਤੇ ਭਾਰਤ ਦੇ ਲਈ ਜੋ ਮਿੱਤਰਤਾ ਦਾ ਭਾਵ, ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਹੈ, ਉਹ ਵਾਕਈ ਅਦਭੁਤ ਹੈ। ਇਸ ਦੇ ਲਈ ਮੈਂ ਉਨ੍ਹਾਂ ਦਾ ਵਿਸ਼ੇਸ਼ ਅਭਿਨੰਦਨ ਕਰਦਾ ਹਾਂ। ਮੈਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਨਾਲ ਆਏ ਵਿਸ਼ਿਸ਼ਟ ਪ੍ਰਤੀਨਿਧੀਮੰਡਲ (ਵਫ਼ਦ) ਦਾ ਹਾਰਦਿਕ ਸੁਆਗਤ ਕਰਦਾ ਹਾਂ।ਦ ਵਰਲਡ ਦਿਸ ਵੀਕ ਔਨ ਇੰਡੀਆ
March 20th, 12:22 pm
ਅਸਮਾਨ ਤੋਂ ਸਮੁੰਦਰਾਂ ਤੱਕ, ਏਆਈ ਤੋਂ ਪ੍ਰਾਚੀਨ ਸ਼ਿਲਪਕਾਰੀ ਤੱਕ, ਇਸ ਹਫ਼ਤੇ ਭਾਰਤ ਦੀ ਕਹਾਣੀ ਵਿਸਤਾਰ, ਸਫ਼ਲਤਾਵਾਂ ਅਤੇ ਸਾਹਸਿਕ ਕਦਮਾਂ ਦੀ ਹੈ। ਇੱਕ ਵਧਦਾ ਹਵਾਬਾਜ਼ੀ ਉਦਯੋਗ, ਹਿੰਦ ਮਹਾਸਾਗਰ ਵਿੱਚ ਇੱਕ ਵਿਗਿਆਨਕ ਖੁਲਾਸਾ, ਇੱਕ ਇਤਿਹਾਸਿਕ ਸੈਟੇਲਾਇਟ ਲਾਂਚ, ਅਤੇ ਏਆਈ ਨੌਕਰੀਆਂ ਵਿੱਚ ਵਾਧਾ - ਭਾਰਤ ਵਿਸ਼ਵਾਸ ਨਾਲ ਭਵਿੱਖ ਵਿੱਚ ਕਦਮ ਰੱਖ ਰਿਹਾ ਹੈ। ਇਸ ਦੌਰਾਨ, ਅਰਮੀਨੀਆ ਨਾਲ ਸਬੰਧ ਗਹਿਰੇ ਹੋ ਰਹੇ ਹਨ, ਇੱਕ ਪ੍ਰਮੁੱਖ ਏਅਰੋਸਪੇਸ ਫਰਮ ਭਾਰਤੀ ਕਿਨਾਰਿਆਂ 'ਤੇ ਨਜ਼ਰ ਰੱਖ ਰਹੀ ਹੈ, ਅਤੇ ਕਾਰੀਗਰ ਵਿਰਾਸਤੀ ਖਿਡੌਣੇ ਬਣਾਉਣ ਵਿੱਚ ਨਵੀਂ ਜਾਨ ਪਾ ਰਹੇ ਹਨ। ਆਓ ਉਨ੍ਹਾਂ ਕਹਾਣੀਆਂ ਵਿੱਚ ਡੁੱਬੀਏ ਜੋ ਭਾਰਤ ਦੇ ਅਟੱਲ ਉਭਾਰ ਨੂੰ ਪਰਿਭਾਸ਼ਿਤ ਕਰਦੀਆਂ ਹਨ।ਭਾਰਤ-ਨਿਊਜ਼ੀਲੈਂਡ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
March 17th, 01:05 pm
ਮੈਂ ਪ੍ਰਧਾਨ ਮੰਤਰੀ ਲਕਸਨ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ (ਵਫ਼ਦ) ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਪ੍ਰਧਾਨ ਮੰਤਰੀ ਲਕਸਨ ਭਾਰਤ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਕੁਝ ਦਿਨ ਪਹਿਲੇ, ਔਕਲੈਂਡ (Auckland) ਵਿੱਚ, ਹੋਲੀ ਦੇ ਰੰਗਾਂ ਵਿੱਚ ਰੰਗ ਕੇ ਉਨ੍ਹਾਂ ਨੇ ਜਿਸ ਤਰ੍ਹਾਂ ਉਤਸਵ ਦਾ ਮਾਹੌਲ ਬਣਾਇਆ, ਉਹ ਅਸੀਂ ਸਭ ਨੇ ਦੇਖਿਆ! ਪ੍ਰਧਾਨ ਮੰਤਰੀ ਲਕਸਨ ਦੇ ਨਿਊਜ਼ੀਲੈਂਡ ਵਿੱਚ ਵਸਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੇ ਪ੍ਰਤੀ ਲਗਾਅ ਨੂੰ ਇਸ ਬਾਤ ਤੋਂ ਭੀ ਦੇਖਿਆ ਜਾ ਸਕਦਾ ਹੈ, ਕਿ ਉਨ੍ਹਾਂ ਦੇ ਨਾਲ ਇੱਕ ਬੜਾ community delegation ਭੀ ਭਾਰਤ ਆਇਆ ਹੈ। ਉਨ੍ਹਾਂ ਜਿਹੇ ਯੁਵਾ, ਊਰਜਾਵਾਨ ਅਤੇ ਪ੍ਰਤਿਭਾਸ਼ਾਲੀ ਲੀਡਰ ਦਾ ਇਸ ਵਰ੍ਹੇ Raisina Dialogue ਦਾ ਮੁੱਖ ਮਹਿਮਾਨ ਹੋਣਾ ਸਾਡੇ ਲਈ ਖੁਸ਼ੀ ਦੀ ਬਾਤ ਹੈ।ਭਾਰਤ –ਮੌਰੀਸ਼ਸ ਸੰਯੁਕਤ ਪ੍ਰੈੱਸ ਸਟੇਟਮੈਂਟ ਦੇ ਦੌਰਾਨ ਪ੍ਰਧਾਨ ਮੰਤਰੀ ਦੀ ਪ੍ਰੈੱਸ ਸਟੇਟਮੈਂਟ
March 12th, 12:30 pm
140 ਕਰੋੜ ਭਾਰਤੀਆਂ ਦੀ ਤਰਫੋਂ, ਮੈਂ ਮੌਰੀਸ਼ਸ ਦਾ ਸਾਰੇ ਨਾਗਰਿਕਾਂ ਨੂੰ ਰਾਸ਼ਟਰੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਮੇਰੇ ਲਈ ਬਹੁਤ ਸੁਭਾਗ ਦੀ ਗੱਲ ਹੈ ਕਿ ਮੈਨੂੰ ਦੁਬਾਰਾ ਮੌਰੀਸ਼ਸ ਦੇ National Day ‘ਤੇ ਆਉਣ ਦਾ ਮੌਕਾ ਮਿਲ ਰਿਹਾ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਨਵੀਨਚੰਦ੍ਰ ਰਾਮਗੁਲਾਮ ਜੀ ਦਾ ਅਤੇ ਮੌਰੀਸ਼ਸ ਸਰਕਾਰ ਦਾ ਆਭਾਰ ਵਿਅਕਤ ਕਰਦਾ ਹਾਂ।ਮੌਰੀਸ਼ਸ ਦੇ ਪ੍ਰਧਾਨ ਮੰਤਰੀ ਦੁਆਰਾ ਆਯੋਜਿਤ ਬੈਂਕੁਏਟ ਡਿਨਰ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
March 12th, 06:15 am
ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮਤਰੀ ਜੀ ਦੇ ਭਾਵਪੂਰਨ ਅਤੇ ਪ੍ਰੇਰਾਣਾਦਾਇਕ ਵਿਚਾਰਾਂ ਦੇ ਲਈ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੌਰੀਸ਼ਸ ਵਿੱਚ ਮਿਲੇ ਗਰਿਮਾਮਈ ਸੁਆਗਤ ਅਤੇ ਪ੍ਰਾਹੁਣਚਾਰੀ ਸਤਿਕਾਰ ਲਈ, ਮੈਂ ਪ੍ਰਧਾਨ ਮੰਤਰੀ, ਮੌਰੀਸ਼ਸ ਸਰਕਾਰ ਅਤੇ ਇੱਥੇ ਦੇ ਲੋਕਾਂ ਦਾ ਆਭਾਰੀ ਹਾਂ। ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਲਈ ਮੌਰੀਸ਼ਸ ਯਾਤਰਾ ਹਮੇਸ਼ਾ ਬਹੁਤ ਖਾਸ ਹੁੰਦੀ ਹੈ।ਪ੍ਰਧਾਨ ਮੰਤਰੀ ਦਾ ਮੌਰੀਸ਼ਸ ਦੀ ਸਰਕਾਰੀ ਯਾਤਰਾ ਤੋਂ ਪਹਿਲਾਂ ਰਵਾਨਗੀ ਬਿਆਨ
March 10th, 06:18 pm
ਮੇਰੇ ਦੋਸਤ ਪ੍ਰਧਾਨ ਮੰਤਰੀ ਡਾ. ਨਵੀਨਚੰਦ੍ਰ ਰਾਮਗੁਲਾਮ (Dr. Navinchandra Ramgoolam) ਦੇ ਸੱਦੇ ‘ਤੇ, ਮੈਂ ਮੌਰੀਸ਼ਸ ਦੇ 57ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਮੌਰੀਸ਼ਸ ਦੀ ਦੋ ਦਿਨ ਦੀ ਸਰਕਾਰੀ ਯਾਤਰਾ ‘ਤੇ ਜਾ ਰਿਹਾ ਹਾਂ।ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ
January 25th, 01:00 pm
ਭਾਰਤ ਦੇ ਪਹਿਲੇ ਗਣਤੰਤਰ ਦਿਵਸ (India’s very first Republic Day) ‘ਤੇ, ਇੰਡੋਨੇਸ਼ੀਆ ਸਾਡਾ ਮੁੱਖ ਮਹਿਮਾਨ (Chief Guest) ਦੇਸ਼ ਸੀ। ਅਤੇ ਇਹ ਸਾਡੇ ਲਈ ਅਤਿਅੰਤ ਗਰਵ (ਮਾਣ) ਦਾ ਵਿਸ਼ਾ ਹੈ, ਕਿ ਜਦੋਂ ਅਸੀਂ ਗਣਤੰਤਰ ਦੇ ਪੰਝੱਤਰ ਵਰ੍ਹੇ (75th Republic Day) ਮਨਾ ਰਹੇ ਹਾਂ, ਇੰਡੋਨੇਸ਼ੀਆ ਇੱਕ ਵਾਰ ਫਿਰ, ਇਸ ਇਤਿਹਾਸਿਕ ਅਵਸਰ ਦਾ ਹਿੱਸਾ ਬਣਿਆ ਹੈ। ਇਸ ਅਵਸਰ ‘ਤੇ, ਮੈਂ ਰਾਸ਼ਟਰਪਤੀ ਪ੍ਰਬੋਵੋ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮਾਲਦੀਵ ਦੇ ਰਾਸ਼ਟਰਪਤੀ ਮਹਾਮਹਿਮ ਮੋਹੰਮਦ ਮੁਇਜ਼ੂ ਨਾਲ ਸਾਂਝੇ ਪ੍ਰੈੱਸ ਸੰਬੋਧਨ ਦਾ ਮੂਲ -ਪਾਠਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ ਮੁਇੱਜੂ ਅਤੇ ਉਨ੍ਹਾਂ ਦੇ ਵਫਦ ਦਾ ਹਾਰਦਿਕ ਸੁਆਗਤ ਕਰਦਾ ਹਾਂ।
October 07th, 12:25 pm
ਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ ਮੁਇੱਜੂ ਅਤੇ ਉਨ੍ਹਾਂ ਦੇ ਵਫਦ ਦਾ ਹਾਰਦਿਕ ਸੁਆਗਤ ਕਰਦਾ ਹਾਂ।ਸ੍ਰੀ ਲੰਕਾ ਅਤੇ ਮਾਰੀਸ਼ਸ ਵਿੱਚ ਯੂਪੀਆਈ ਸੇਵਾਵਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
February 12th, 01:30 pm
Your Excellency President Ranil Wickremesinghe Ji, Your Excellency Prime Minister Pravind Jugnauth Ji, ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਜੀ, ਸ੍ਰੀਲੰਕਾ, ਮਾਰੀਸ਼ਸ ਅਤੇ ਭਾਰਤ ਦੇ Central Banks ਦੇ ਗਵਰਨਰ, ਅਤੇ ਅੱਜ ਇਸ ਮਹੱਤਵਪੂਰਨ ਸਮਾਰੋਹ (this significant event) ਨਾਲ ਜੁੜੇ ਸਾਰੇ ਸਾਥੀਗਣ!ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਅਤੇ ਸ੍ਰੀ ਲੰਕਾ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਰੂਪ ਨਾਲ ਯੂਪੀਆਈ ਸੇਵਾਵਾਂ ਦਾ ਉਦਘਾਟਨ ਕੀਤਾ
February 12th, 01:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀ ਲੰਕਾ ਦੇ ਰਾਸ਼ਟਰਪਤੀ ਸ਼੍ਰੀ ਰਾਨਿਲ ਵਿਕਰਮਸਿੰਘੇ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਦੇ ਨਾਲ ਸੰਯੁਕਤ ਰੂਪ ਨਾਲ ਸ੍ਰੀ ਲੰਕਾ ਅਤੇ ਮਾਰੀਸ਼ਸ ਵਿੱਚ ਯੂਨੀਫਾਇਡ ਪੇਮੈਂਟ ਇੰਟਰਫੇਸ (ਯੂਪੀਆਈ- UPI) ਸੇਵਾਵਾਂ ਅਤੇ ਮਾਰੀਸ਼ਸ ਵਿੱਚ ਰੁਪੇ ਕਾਰਡ (RuPay card) ਸੇਵਾਵਾਂ ਦੇ ਲਾਂਚ ਦਾ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕੀਤਾ।ਸ੍ਰੀਲੰਕਾ ਦੇ ਰਾਸ਼ਟਰਪਤੀ ਦਾ ਭਾਰਤ ਦੌਰੇ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
July 21st, 12:13 pm
ਮੈਂ ਰਾਸ਼ਟਰਪਤੀ ਵਿਕਰਮਸਿੰਘੇ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਅੱਜ ਰਾਸ਼ਟਰਪਤੀ ਵਿਕਰਮਸਿੰਘੇ ਆਪਣੇ ਕਾਰਜਕਾਲ ਦਾ ਇੱਕ ਵਰ੍ਹਾਂ ਪੂਰਾ ਕਰ ਰਹੇ ਹਨ। ਇਸ ਅਵਸਰ ‘ਤੇ ਮੈਂ ਉਨ੍ਹਾਂ ਨੂੰ ਸਾਡੇ ਸਾਰਿਆਂ ਦੀ ਤਰਫੋਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾ। ਪਿਛਲਾ ਇੱਕ ਵਰ੍ਹਾ, ਸ੍ਰੀਲੰਕਾ ਦੇ ਲੋਕਾਂ ਦੇ ਲਈ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਇੱਕ ਨਿਕਟਤਮ ਮਿੱਤਰ ਹੋਣ ਦੇ ਨਾਤੇ, ਹਮੇਸ਼ਾ ਦੀ ਤਰ੍ਹਾਂ, ਅਸੀਂ ਇਸ ਸੰਕਟ ਦੀ ਘੜੀ ਵਿੱਚ ਵੀ ਸ੍ਰੀਲੰਕਾ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹੇ। ਅਤੇ ਜਿਸ ਸਾਹਸ ਦੇ ਨਾਲ, ਉਨ੍ਹਾਂ ਨੇ ਇਨ੍ਹਾਂ ਚੁਣੌਤੀਪੂਰਣ ਪਰਿਸਥਿਤੀਆਂ ਦਾ ਸਾਹਮਣਾ ਕੀਤਾ, ਉਸ ਦੇ ਲਈ ਮੈਂ ਸ੍ਰੀਲੰਕਾ ਦੇ ਲੋਕਾਂ ਦਾ ਤਹਿ ਦਿਲੋਂ ਅਭਿਨੰਦਨ ਕਰਦਾ ਹਾਂ।23ਵੇਂ ਐੱਸਸੀਓ (SCO) ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ
July 04th, 12:30 pm
ਅੱਜ, ਤੇਈਵੇਂ SCO Summit ਵਿੱਚ, ਆਪ ਸਭ ਦਾ ਹਾਰਦਿਕ ਸੁਆਗਤ ਹੈ। ਪਿਛਲੇ ਦੋ ਦਹਾਕਿਆਂ ਵਿੱਚ, ਐੱਸਸੀਓ (SCO), ਪੂਰੇ ਏਸ਼ਿਆਈ ਖੇਤਰ ਵਿੱਚ, ਸ਼ਾਂਤੀ, ਸਮ੍ਰਿੱਧੀ ਅਤੇ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਉੱਭਰਿਆ ਹੈ। ਇਸ ਖੇਤਰ ਦੇ ਨਾਲ, ਭਾਰਤ ਦੇ ਹਜ਼ਾਰਾਂ ਵਰ੍ਹਿਆਂ ਪੁਰਾਣੇ ਸੱਭਿਆਚਾਰਕ (ਸਾਂਸਕ੍ਰਿਤਿਕ) ਅਤੇ people to people ਸਬੰਧ, ਸਾਡੀ ਸਾਂਝੀ ਵਿਰਾਸਤ ਦਾ ਜੀਵੰਤ ਪ੍ਰਮਾਣ ਹਨ। ਅਸੀਂ ਇਸ ਖੇਤਰ ਨੂੰ “extended neighbourhood” ਹੀ ਨਹੀਂ, “extended family” ਦੀ ਤਰ੍ਹਾਂ ਦੇਖਦੇ ਹਾਂ।ਆਸਟ੍ਰੇਲੀਆ ਦੇ ਸਿਡਨੀ ਵਿੱਚ ਕਮਿਊਨਿਟੀ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 23rd, 08:54 pm
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਮੇਰੇ ਪ੍ਰਿਯ ਮਿੱਤਰ, His Excellency, ਐਂਥੋਨੀ ਅਲਬਨੀਜ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ, His Excellency ਸਕੌਟ ਮੌਰਿਸਨ, ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿਨਸ, Foreign Minister ਪੇਨੀ ਵੋਂਗ, Communication Minister ਮਿਸ਼ੇਲ ਰੋਲੈਂਡ, Energy Minister ਕ੍ਰਿਸ ਬੋਵੇਨ, Leader of Opposition ਪੀਟਰ ਡਟਨ, Assistant Foreign Minister ਟਿਮ ਵਾਟਸ, ਨਿਊ ਸਾਊਥ ਵੇਲਸ ਦੇ ਉਪਸਥਿਤ ਮੰਤਰੀ ਮੰਡਲ ਦੇ ਸਾਰੇ ਆਦਰਯੋਗ ਮੈਂਬਰ, ਪੈਰਾਮਾਟਾ ਤੋਂ ਸੰਸਦ ਮੈਂਬਰ ਡਾ. ਐਂਡਰਿਊ ਚਾਰਲਟਨ, ਇੱਥੇ ਉਪਸਥਿਤ ਆਸਟ੍ਰੇਲੀਆ ਦੇ ਸਾਰੇ ਸੰਸਦ ਮੈਂਬਰ, ਮੇਅਰ, ਡਿਪਟੀ ਮੇਅਰ, ਕਾਉਂਸਿਲਰਸ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀ ਜੋ ਅੱਜ ਇਤਨੀ ਵਿਸ਼ਾਲ ਸੰਖਿਆ ਵਿੱਚ ਉਪਸਥਿਤ ਹੋਏ ਹਨ, ਆਪ ਸਭ ਨੂੰ ਮੇਰਾ ਨਮਸਕਾਰ!ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੇ ਸਿਡਨੀ ਵਿੱਚ ਭਾਰਤੀ ਸਮੁਦਾਇ ਦੇ ਨਾਲ ਗੱਲਬਾਤ
May 23rd, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਐਂਥਨੀ ਅਲਬਾਨੀਜ਼ ਦੇ ਨਾਲ 23 ਮਈ 2023 ਨੂੰ ਸਿਡਨੀ ਵਿੱਚ ਕੁਡੋਸ ਬੈਂਕ ਏਰਿਨਾ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਇੱਕ ਵੱਡੀ ਸਭਾ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।ਮਾਲਦੀਵ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
August 02nd, 12:30 pm
ਸਭ ਤੋਂ ਪਹਿਲਾਂ ਮੈਂ ਆਪਣੇ ਮਿੱਤਰ ਰਾਸ਼ਟਰਪਤੀ ਸੋਲਿਹ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦਾ ਹਾਂ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਅਤੇ ਮਾਲਦੀਵ ਦੇ ਮਿੱਤਰਾਪੂਰਨ ਸਬੰਧਾਂ ਵਿੱਚ ਨਵਾਂ ਜੋਸ਼ ਆਇਆ ਹੈ, ਸਾਡੀਆਂ ਨਜ਼ਦੀਕੀਆਂ ਵਧੀਆਂ ਹਨ। ਮਹਾਮਾਰੀ ਤੋਂ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਸਾਡਾ ਸਹਿਯੋਗ ਇੱਕ ਵਿਆਪਕ ਭਾਗੀਦਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ।ਸੰਯੁਕਤ ਬਿਆਨ: 6ਵਾਂ ਇੰਡੀਆ-ਜਰਮਨੀ ਇੰਟਰ-ਗਵਰਨਮੈਂਟਲ ਕੰਸਲਟੇਸ਼ਨਸ
May 02nd, 08:28 pm
ਅੱਜ ਫੈਡਰਲ ਚਾਂਸਲਰ ਓਲਾਫ ਸ਼ੋਲਜ਼ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਹਿ-ਪ੍ਰਧਾਨਗੀ ਹੇਠ, ਫੈਡਰਲ ਰੀਪਬਲਿਕ ਆਵ੍ ਜਰਮਨੀ ਅਤੇ ਭਾਰਤ ਗਣਰਾਜ ਦੀਆਂ ਸਰਕਾਰਾਂ ਨੇ ਇੰਟਰ-ਗਵਰਨਮੈਂਟਲ ਕੰਸਲਟੇਸ਼ਨਸ ਦੇ ਛੇਵੇਂ ਦੌਰ ਦਾ ਆਯੋਜਨ ਕੀਤਾ। ਦੋਵਾਂ ਨੇਤਾਵਾਂ ਤੋਂ ਇਲਾਵਾ, ਦੋਵਾਂ ਵਫ਼ਦਾਂ ਵਿੱਚ ਅਨੁਸੂਚੀ ਵਿੱਚ ਜ਼ਿਕਰ ਕੀਤੇ ਮੰਤਰਾਲਿਆਂ ਦੇ ਮੰਤਰੀ ਅਤੇ ਹੋਰ ਉੱਚ ਨੁਮਾਇੰਦੇ ਸ਼ਾਮਲ ਸਨ।ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ ਵਿਖੇ ‘ਬਿਪਲੋਬੀ ਭਾਰਤ ਗੈਲਰੀ’ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 23rd, 06:05 pm
ਪੱਛਮ ਬੰਗਾਲ ਦੇ ਗਵਰਨਰ ਸ਼੍ਰੀਮਾਨ ਜਗਦੀਪ ਧਨਖੜ ਜੀ, ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਕਿਸ਼ਨ ਰੈੱਡੀ ਜੀ, ਵਿਕਟੋਰੀਆ ਮੈਮੋਰੀਅਲ ਹਾਲ ਨਾਲ ਜੁੜੇ ਸਾਰੇ ਮਹਾਨੁਭਾਵ, ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਸ, ਕਲਾ ਅਤੇ ਸੰਸਕ੍ਰਿਤੀ ਜਗਤ ਦੇ ਦਿੱਗਜ, ਦੇਵੀਓ ਅਤੇ ਸੱਜਣੋਂ!