17ਵੀਂ ਭਾਰਤੀ ਸਹਿਕਾਰੀ ਕਾਂਗਰਸ (Indian Cooperative Congress) ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 01st, 11:05 am

ਮੰਤਰੀ ਮੰਡਲ (ਕੈਬਨਿਟ) ਦੇ ਮੇਰੇ ਸਹਿਯੋਗੀ ਸ਼੍ਰੀਮਾਨ ਅਮਿਤ ਸ਼ਾਹ, ਨੈਸ਼ਨਲ ਕੋਆਪਰੇਟਿਵ ਯੂਨੀਅਨ ਦੇ ਪ੍ਰੈਜ਼ੀਡੈਂਟ ਸ਼੍ਰੀਮਾਨ ਦਿਲੀਪ ਸੰਘਾਨੀ, ਡਾਕਟਰ ਚੰਦਰਪਾਲ ਸਿੰਘ ਯਾਦਵ, ਦੇਸ਼ ਦੇ ਕੋਣੇ-ਕੋਣੇ ਤੋਂ ਜੁੜੇ ਕੋਆਪਰੇਟਿਵ ਯੂਨੀਅਨ ਦੇ ਸਾਰੇ ਮੈਂਬਰ, ਸਾਡੇ ਕਿਸਾਨ ਭਾਈ-ਭੈਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਤੁਹਾਨੂੰ ਸਭ ਨੂੰ 17ਵੇਂ ਭਾਰਤੀ ਸਹਿਕਾਰੀ ਮਹਾਸੰਮੇਲਨ ਦੀਆਂ ਬਹੁਤ-ਬਹੁਤ ਵਧਾਈਆਂ। ਮੈਂ ਆਪ ਸਭ ਦਾ ਇਸ ਸੰਮੇਲਨ ਵਿੱਚ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ 17ਵੀਂ ਭਾਰਤੀ ਸਹਿਕਾਰੀ ਕਾਂਗਰਸ ਨੂੰ ਸੰਬੋਧਨ ਕੀਤਾ

July 01st, 11:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਸਹਿਕਾਰਤਾ ਦਿਵਸ ਦੇ ਅਵਸਰ ‘ਤੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 17ਵੀਂ ਭਾਰਤੀ ਸਹਿਕਾਰੀ ਕਾਂਗਰਸ ਨੂੰ ਸੰਬੋਧਨ ਕੀਤਾ। 17ਵੀਂ ਭਾਰਤੀ ਸਹਿਕਾਰੀ ਕਾਂਗਰਸ ਦਾ ਮੁੱਖ ਵਿਸ਼ਾ ‘ਅੰਮ੍ਰਿਤ ਕਾਲ: ਜੀਵੰਤ ਭਾਰਤ ਵਾਸਤੇ ਸਹਿਯੋਗ ਦੇ ਜ਼ਰੀਏ ਸਮ੍ਰਿੱਧੀ ਹੈ’। ਸ਼੍ਰੀ ਮੋਦੀ ਨੇ ਕੋਆਪਰੇਟਿਵ ਮਾਰਕਿਟਿੰਗ, ਕੋਆਪਰੇਟਿਵ ਐਕਸਟੈਂਸ਼ਨ ਅਤੇ ਸਲਾਹਕਾਰ ਸੇਵਾਵਾਂ ਪੋਰਟਲ ਲਈ ਈ-ਕਮਰਸ(ਵਣਜ) ਵੈੱਬਸਾਈਟ ਦੇ ਈ-ਪੋਰਟਲ ਲਾਂਚ ਕੀਤੇ।

ਪ੍ਰਧਾਨ ਮੰਤਰੀ 1 ਜੁਲਾਈ ਨੂੰ 17ਵੀਂ ਭਾਰਤੀ ਸਹਿਕਾਰੀ ਕਾਂਗਰਸ ਨੂੰ ਸੰਬੋਧਨ ਕਰਨਗੇ

June 30th, 03:09 pm

ਪ੍ਰਧਾਨ ਮੰਤਰੀ ਦੇ ਸਹਕਾਰ ਸੇ ਸਮ੍ਰਿੱਧੀ ਦੇ ਵਿਜ਼ਨ ਵਿੱਚ ਦ੍ਰਿੜ੍ਹ ਵਿਸ਼ਵਾਸ ਤੋਂ ਪ੍ਰੇਰਣਾ ਲੈ ਕੇ, ਸਰਕਾਰ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕਦਮ ਉਠਾ ਰਹੀ ਹੈ। ਇਸ ਯਤਨ ਨੂੰ ਮਜ਼ਬੂਤ ​​ਕਰਨ ਲਈ ਸਰਕਾਰ ਨੇ ਇੱਕ ਵੱਖਰੇ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ ਹੈ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।