ਭਾਰਤ- ਪੋਲੈਂਡ ਰਣਨੀਤਕ ਸਾਂਝੇਦਾਰੀ ਦੇ ਲਾਗੂ ਕਰਨ ਲਈ ਐਕਸ਼ਨ ਪਲਾਨ (2024-2028)
August 22nd, 08:22 pm
22 ਅਗਸਤ, 2024 ਨੂੰ ਵਾਰਸੌ (Warsaw) ਵਿੱਚ ਆਯੋਜਿਤ ਵਾਰਤਾ ਦੌਰਾਨ ਭਾਰਤ ਅਤੇ ਪੋਲੈਂਡ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਬਣੀ ਆਮ ਸਹਿਮਤੀ ਦੇ ਅਧਾਰ ‘ਤੇ ਅਤੇ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ਨਾਲ ਦੁਵੱਲੇ ਸਹਿਯੋਗ ਵਿੱਚ ਆਈ ਤੇਜ਼ੀ ਨੂੰ ਮਾਨਤਾ ਦਿੰਦੇ ਹੋਏ, ਦੋਵੇਂ ਧਿਰਾਂ ਨੇ ਇੱਕ ਪੰਜ ਵਰ੍ਹੇ ਐਕਸ਼ਨ ਪਲਾਨ ਤਿਆਰ ਕਰਨ ਅਤੇ ਉਸ ਨੂੰ ਲਾਗੂਕਰਨ ‘ਤੇ ਸਹਿਮਤੀ ਵਿਅਕਤੀ ਕੀਤੀ। ਇਹ ਐਕਸ਼ਨ ਪਲਾਨ ਸਾਲ 2024-2028 ਦੌਰਾਨ ਹੇਠ ਲਿਖੇ ਖੇਤਰਾਂ ਵਿੱਚ ਪ੍ਰਾਥਮਿਕਤਾ ਦੇ ਅਧਾਰ ‘ਤੇ ਦੁਵੱਲੇ ਸਹਿਯੋਗ ਦਾ ਮਾਰਗਦਰਸ਼ਨ ਕਰਨਗੀਆਂ:ਭਾਰਤ-ਪੋਲੈਂਡ ਸੰਯੁਕਤ ਸਟੇਟਮੈਂਟ ‘ਰਣਨੀਤਕ ਸਾਂਝੇਦਾਰੀ ਦੀ ਸਥਾਪਨਾ’
August 22nd, 08:21 pm
ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਡੋਨਾਲਡ ਟਸਕ ਦੇ ਸੱਦੇ ‘ਤੇ 21 ਤੋਂ 22 ਅਗਸਤ, 2024 ਤੱਕ ਪੋਲੈਂਡ ਦੀ ਸਰਕਾਰੀ ਯਾਤਰਾ ਕੀਤੀ। ਇਹ ਇਤਿਹਾਸਿਕ ਯਾਤਰਾ ਅਜਿਹੇ ਸਮੇਂ ਵਿੱਚ ਹੋਈ ਹੈ ਜਦੋ ਦੋਵੇਂ ਦੇਸ਼ ਆਪਣੇ ਡਿਪਲੋਮੈਟਿਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ।ਪੋਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
August 22nd, 03:00 pm
ਵਾਰਸਾ ਜਿਹੇ ਖੂਬਸੂਰਤ ਸ਼ਹਿਰ ਵਿੱਚ ਗਰਮਜੋਸ਼ੀ ਭਰੇ ਸੁਆਗਤ, ਸ਼ਾਨਦਾਰ ਪ੍ਰਾਹੁਣਚਾਰੀ ਸਤਿਕਾਰ, ਅਤੇ ਮਿੱਤਰਤਾ ਭਰੇ ਸ਼ਬਦਾਂ ਲਈ ਮੈਂ ਪ੍ਰਧਾਨ ਮੰਤਰੀ ਟੁਸਕ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਤੁਸੀਂ ਲੰਬੇ ਸਮੇਂ ਤੋਂ ਭਾਰਤ ਦੇ ਚੰਗੇ ਮਿੱਤਰ ਰਹੇ ਹਨ। ਭਾਰਤ ਅਤੇ ਪੋਲੈਂਡ ਦੀ ਮਿੱਤਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ।