ਗ੍ਰੈਂਡ ਕਮਾਂਡਰ ਆਵ੍ ਦ ਆਰਡਰ ਆਵ੍ ਨਾਇਜਰ ਪੁਰਸਕਾਰ ਸਵੀਕ੍ਰਿਤੀ ‘ਤੇ ਪ੍ਰਧਾਨ ਮੰਤਰੀ ਦਾ ਭਾਸ਼ਣ

November 17th, 08:30 pm

ਨਾਇਜੀਰੀਆ ਦੇ ਰਾਸ਼ਟਰੀ ਪੁਰਸਕਾਰ, Grand Commander of the Order of the Niger’ ਨਾਲ ਸਨਮਾਨਿਤ ਕੀਤੇ ਜਾਣ ‘ਤੇ ਮੈਂ ਤੁਹਾਡਾ, ਨਾਇਜੀਰੀਆ ਦੀ ਸਰਕਾਰ ਅਤੇ ਲੋਕਾਂ ਦਾ, ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਮੈਂ ਇਸ ਸਨਮਾਨ ਨੂੰ ਨਿਮਰਤਾ ਅਤੇ ਆਦਰਭਾਵ ਨਾਲ ਸਵੀਕਾਰ ਕਰਦਾ ਹਾਂ। ਅਤੇ, ਇਸ ਸਨਮਾਨ ਨੂੰ 140 ਕਰੋੜ ਭਾਰਤਵਾਸੀਆਂ (1.4 billion people of India) ਅਤੇ ਭਾਰਤ-ਨਾਇਜੀਰੀਆ ਦੀ ਗਹਿਰੀ ਮਿੱਤਰਤਾ (enduring friendship) ਨੂੰ ਸਮਰਪਿਤ ਕਰਦਾ ਹਾਂ। ਇਹ ਸਨਮਾਨ ਸਾਨੂੰ ਭਾਰਤ ਅਤੇ ਨਾਇਜੀਰੀਆ ਦੇ ਦਰਮਿਆਨ Strategic Partnership ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਲਈ ਪ੍ਰੇਰਿਤ ਕਰਦਾ ਰਹੇਗਾ।

ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਪੁਰਸਕਾਰ- “ਗ੍ਰੈਂਡ ਕਮਾਂਡਰ ਆਵ੍ ਦ ਆਰਡਰ ਆਵ੍ ਨਾਇਜਰ” ਨਾਲ ਸਨਮਾਨਿਤ ਕੀਤਾ ਗਿਆ

November 17th, 08:11 pm

ਸਟੇਟ ਹਾਊਸ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ, ਨਾਇਜੀਰੀਆ ਸੰਘੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਬੋਲਾ ਅਹਿਮਦ ਟੀਨੂਬੂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤ-ਨਾਇਜੀਰੀਆ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੇ ਰਾਜਨੀਤਕ ਕੌਸ਼ਲ (ਸਟੇਟਸਮੈਨਸ਼ਿਪ- statesmanship) ਅਤੇ ਸ਼ਾਨਦਾਰ ਯੋਗਦਾਨ ਦੇ ਲਈ ਰਾਸ਼ਟਰੀ ਪੁਰਸਕਾਰ-“ਗ੍ਰੈਂਡ ਕਮਾਂਡਰ ਆਵ੍ ਦ ਆਰਡਰ ਆਵ੍ ਨਾਇਜਰ”( “Grand Commander of the Order of Niger”) ਨਾਲ ਸਨਮਾਨਿਤ ਕੀਤਾ। ਪੁਰਸਕਾਰ ਦੇ ਮਾਣ-ਪੱਤਰ (award citation) ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਦੇ ਤਹਿਤ ਭਾਰਤ ਨੂੰ ਇੱਕ ਗਲੋਬਲ ਪਾਵਰਹਾਊਸ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਰਤਨਕਾਰੀ ਸ਼ਾਸਨ ਨੇ ਸਭ ਦੇ ਲਈ ਏਕਤਾ, ਸ਼ਾਂਤੀ ਅਤੇ ਸਾਂਝੀ ਸਮ੍ਰਿੱਧੀ ਨੂੰ ਹੁਲਾਰਾ ਦਿੱਤਾ ਹੈ।