Urban areas are our growth centres, we will have to make urban bodies growth centres of economy: PM Modi in Gandhinagar
May 27th, 11:30 am
PM Modi addressed the celebrations of 20 years of Gujarat Urban Growth Story. Highlighting India’s deep-rooted cultural values, emphasizing the philosophy of Vasudhaiva Kutumbakam, the PM stated that India has upheld this tradition for centuries. He expressed happiness over Gujarat Government’s commitment to urban development and stated that India remains dedicated to the welfare of its citizens.
PM Modi addresses the celebrations of 20 years of Gujarat Urban Growth story
May 27th, 11:09 am
PM Modi addressed the celebrations of 20 years of Gujarat Urban Growth Story. Highlighting India’s deep-rooted cultural values, emphasizing the philosophy of Vasudhaiva Kutumbakam, the PM stated that India has upheld this tradition for centuries. He expressed happiness over Gujarat Government’s commitment to urban development and stated that India remains dedicated to the welfare of its citizens.
140 crore Indians are united in building a Viksit Bharat: PM Modi in Dahod, Gujarat
May 26th, 11:45 am
PM Modi launched multiple development projects in Dahod, Gujarat. “140 crore Indians are united in building a Viksit Bharat”, exclaimed PM Modi, emphasising the importance of manufacturing essential goods within India. The PM highlighted that Gujarat has made remarkable progress across multiple sectors. He acknowledged the overwhelming presence of women who gathered to honor the armed forces.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਦਾਹੋਦ ਵਿੱਚ 24,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਅਤੇ ਲੋਕਅਰਪਣ ਕੀਤਾ
May 26th, 11:40 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਦਾਹੋਦ ਵਿੱਚ 24,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ 26 ਮਈ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ 2014 ਵਿੱਚ ਇਸੇ ਦਿਨ ਉਨ੍ਹਾਂ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ ਸੀ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਦੇ ਅਟੁੱਟ ਸਮਰਥਨ ਅਤੇ ਅਸ਼ੀਰਵਾਦ ਨੂੰ ਸਵੀਕਾਰ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰ ਦੀ ਅਗਵਾਈ ਕਰਨ ਦੀ ਜ਼ਿੰਮੇਦਾਰੀ ਸੌਂਪੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਵਿਸ਼ਵਾਸ ਅਤੇ ਪ੍ਰੋਤਸਾਹਨ ਨੇ ਦਿਨ-ਰਾਤ ਰਾਸ਼ਟਰ ਦੀ ਸੇਵਾ ਕਰਨ ਦੇ ਲਈ ਉਨ੍ਹਾਂ ਦੇ ਸਮਰਪਣ ਨੂੰ ਹੁਲਾਰਾ ਦਿੱਤਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਅਜਿਹੇ ਅਭੂਤਪੂਰਵ ਅਤੇ ਅਕਲਪਨੀ ਨਿਰਣੇ ਲਏ ਹਨ, ਜੋ ਦਹਾਕਿਆਂ ਪੁਰਾਣੀਆਂ ਰੁਕਾਵਟਾਂ ਤੋਂ ਮੁਕਤ ਹੋਏ ਹਨ ਅਤੇ ਹਰ ਖੇਤਰ ਵਿੱਚ ਅੱਗੇ ਵਧੇ ਹਨ। ਉਨ੍ਹਾਂ ਨੇ ਕਿਹਾ,“ ਅੱਜ ਰਾਸ਼ਟਰ ਨਿਰਾਸ਼ਾ ਅਤੇ ਅੰਧਕਾਰ ਦੇ ਯੁਗ ਤੋਂ ਨਿਕਲ ਕੇ ਆਤਮਵਿਸ਼ਵਾਸ ਅਤੇ ਆਸ਼ਾਵਾਦ ਦੇ ਨਵੇਂ ਯੁਗ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ।”ਮਨ ਕੀ ਬਾਤ ਦੇ 122ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.05.2025)
May 25th, 11:30 am
ਸਾਥੀਓ, ‘ਅਪ੍ਰੇਸ਼ਨ ਸਿੰਦੂਰ’ ਸਿਰਫ਼ ਇੱਕ ਫ਼ੌਜੀ ਮਿਸ਼ਨ ਨਹੀਂ ਹੈ, ਇਹ ਸਾਡੇ ਸੰਕਲਪ, ਹੌਸਲੇ ਅਤੇ ਬਦਲਦੇ ਭਾਰਤ ਦੀ ਤਸਵੀਰ ਹੈ ਅਤੇ ਇਸ ਤਸਵੀਰ ਨੂੰ ਪੂਰੇ ਦੇਸ਼ ਨੂੰ ਦੇਸ਼ ਭਗਤੀ ਦੇ ਭਾਵਾਂ ਨਾਲ ਭਰ ਦਿੱਤਾ ਹੈ, ਤਿਰੰਗੇ ਵਿੱਚ ਰੰਗ ਦਿੱਤਾ ਹੈ। ਤੁਸੀਂ ਦੇਖਿਆ ਹੋਵੇਗਾ ਦੇਸ਼ ਦੇ ਕਈ ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਛੋਟੇ-ਛੋਟੇ ਕਸਬਿਆਂ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ, ਹਜ਼ਾਰਾਂ ਲੋਕ ਹੱਥਾਂ ’ਚ ਤਿਰੰਗਾ ਲੈ ਕੇ ਦੇਸ਼ ਦੀ ਸੈਨਾ, ਉਸ ਦੇ ਪ੍ਰਤੀ ਨਮਨ ਕਰਦੇ ਹੋਏ, ਵਧਾਈ ਦਿੰਦੇ ਹੋਏ ਨਿਕਲ ਪਏ। ਕਿੰਨੇ ਹੀ ਸ਼ਹਿਰਾਂ ਵਿੱਚ Civil Defence Volunteer ਬਣਨ ਦੇ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋ ਗਏ ਅਤੇ ਅਸੀਂ ਦੇਖਿਆ ਕਿ ਚੰਡੀਗੜ੍ਹ ਦੇ ਵੀਡੀਓ ਤਾਂ ਕਾਫੀ ਵਾਇਰਲ ਹੋਏ ਸਨ। ਸੋਸ਼ਲ ਮੀਡੀਆ ’ਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ ਸਨ, ਸੰਕਲਪ ਗੀਤ ਗਾਏ ਜਾ ਰਹੇ ਸਨ, ਛੋਟੇ-ਛੋਟੇ ਬੱਚੇ ਪੇਂਟਿੰਗ ਬਣਾ ਰਹੇ ਸਨ, ਜਿਨ੍ਹਾਂ ਵਿੱਚ ਵੱਡੇ ਸੰਦੇਸ਼ ਲੁਕੇ ਸਨ। ਮੈਂ ਅਜੇ 3 ਦਿਨ ਪਹਿਲਾਂ ਬੀਕਾਨੇਰ ਗਿਆ ਸੀ, ਉੱਥੇ ਬੱਚਿਆਂ ਨੇ ਮੈਨੂੰ ਅਜਿਹੀ ਹੀ ਇੱਕ ਪੇਂਟਿੰਗ ਭੇਂਟ ਕੀਤੀ ਸੀ। ‘ਅਪ੍ਰੇਸ਼ਨ ਸਿੰਦੂਰ’ ਨੇ ਦੇਸ਼ ਦੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਕਈ ਪਰਿਵਾਰਾਂ ਨੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ। ਬਿਹਾਰ ਦੇ ਕਟਿਹਾਰ ਵਿੱਚ, ਯੂ. ਪੀ. ਦੇ ਕੁਸ਼ੀਨਗਰ ਵਿੱਚ ਅਤੇ ਹੋਰ ਵੀ ਕਈ ਸ਼ਹਿਰਾਂ ਵਿੱਚ ਉਸ ਦੌਰਾਨ ਜਨਮ ਲੈਣ ਵਾਲੇ ਬੱਚਿਆਂ ਦਾ ਨਾਮ ‘ਸਿੰਦੂਰ’ ਰੱਖਿਆ ਗਿਆ ਹੈ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ਼ ਨੂੰ ਅਹੁਦਾ ਸੰਭਾਲਣ 'ਤੇ ਸ਼ੁਭਕਾਮਨਾਵਾਂ ਦਿੱਤੀਆਂ
May 20th, 06:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਰਮਨੀ ਦੇ ਨਵੇਂ ਚਾਂਸਲਰ ਸ਼੍ਰੀ ਫ੍ਰੈਡਰਿਕ ਮਰਜ਼ ਨਾਲ ਅੱਜ ਟੈਲੀਫੋਨ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਜਰਮਨੀ ਦੇ ਫੈਡਰਲ ਰਿਪਬਲਿਕ ਦੇ ਚਾਂਸਲਰ ਦੇ ਰੂਪ ਵਿੱਚ ਅਹੁਦਾ ਸੰਭਾਲਣ 'ਤੇ ਸ਼ੁਭਕਾਮਨਾਵਾਂ ਦਿੱਤੀਆਂ।ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
May 20th, 04:42 pm
ਮਹਾਮਹਿਮ ਅਤੇ ਡੈਲੀਗੇਟਸ, ਨਮਸਤੇ। ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਵਿੱਚ ਸਾਰਿਆਂ ਨੂੰ ਹਾਰਦਿਕ ਵਧਾਈਆਂ। (Excellencies and Delegates, Namaste. Warm greetings to everyone at the 78th Session of the World Health Assembly.)ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ ਸੰਬੋਧਨ ਕੀਤਾ
May 20th, 04:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸਾਰੇ ਉਪਸਥਿਤ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ, ਇਸ ਵਰ੍ਹੇ ਦੇ ਥੀਮ ‘ਵੰਨ ਵਰਲਡ ਫੌਰ ਹੈਲਥ’ (‘One World for Health,’) ‘ਤੇ ਪ੍ਰਕਾਸ਼ ਪਾਇਆ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਗਲੋਬਲ ਹੈਲਥ ਦੇ ਲਈ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ। ਉਨ੍ਹਾਂ ਨੇ 2023 ਵਰਲਡ ਹੈਲਥ ਅਸੈਂਬਲੀ ਵਿੱਚ ਆਪਣੇ ਸੰਬੋਧਨ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ‘ਵੰਨ ਅਰਥ, ਵੰਨ ਹੈਲਥ’ (‘One Earth, One Health’) ਬਾਰੇ ਬਾਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਦੁਨੀਆ ਦਾ ਭਵਿੱਖ ਸਮਾਵੇਸ਼ਨ, ਏਕੀਕ੍ਰਿਤ ਦ੍ਰਿਸ਼ਟੀਕੋਣ ਅਤੇ ਸਹਿਯੋਗ ‘ਤੇ ਨਿਰਭਰ ਕਰਦਾ ਹੈ।ਪ੍ਰਧਾਨ ਮੰਤਰੀ ਨੇ ਸ਼੍ਰੀ ਜੋਅ ਬਾਇਡਨ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕੀਤੀ
May 19th, 02:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਸ਼੍ਰੀ ਜੋਅ ਬਾਇਡਨ ਦੀ ਸਿਹਤ ਦੇ ਪ੍ਰਤੀ ਚਿੰਤਾ ਵਿਅਕਤ ਕੀਤੀ ਹੈ ਅਤੇ ਉਨ੍ਹਾਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਸਾਡੀ ਹਮਦਰਦੀ ਡਾ. ਜਿਲ ਬਾਇਡਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ।”ਕੈਬਨਿਟ ਨੇ ਉੱਤਰ ਪ੍ਰਦੇਸ਼ ਵਿੱਚ ਸੈਮੀਕੰਡਕਟਰ ਯੂਨਿਟ ਨੂੰ ਮਨਜ਼ੂਰੀ ਦਿੱਤੀ
May 14th, 03:06 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਇੰਡੀਆ ਸੈਮੀਕੰਡਕਟਰ ਮਿਸ਼ਨ ਅਧੀਨ ਇੱਕ ਹੋਰ ਸੈਮੀਕੰਡਕਟਰ ਯੂਨਿਟ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ।ਪ੍ਰਧਾਨ ਮੰਤਰੀ ਜਸਟਿਸ ਭੂਸ਼ਣ ਰਾਮਕ੍ਰਿਸ਼ਣ ਗਵਈ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ
May 14th, 02:32 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਜਸਟਿਸ ਭੂਸ਼ਣ ਰਾਮਕ੍ਰਿਸ਼ਣ ਗਵਈ ਦੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।ਆਦਮਪੁਰ ਏਅਰ ਬੇਸ ‘ਤੇ ਬਹਾਦਰ ਹਵਾਈ ਸੈਨਾ ਦੇ ਯੋਧਿਆਂ ਅਤੇ ਸੈਨਿਕਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
May 13th, 03:45 pm
ਇਸ ਨਾਅਰੇ ਦੀ ਤਾਕਤ ਹੁਣੇ-ਹੁਣੇ ਦੁਨੀਆ ਨੇ ਦੇਖੀ ਹੈ। ਭਾਰਤ ਮਾਤਾ ਕੀ ਜੈ, ਇਹ ਸਿਰਫ ਨਾਅਰਾ ਨਹੀਂ ਹੈ, ਇਹ ਦੇਸ਼ ਦੇ ਹਰ ਉਸ ਸੈਨਿਕ ਦੀ ਸਹੁੰ ਹੈ, ਜੋ ਮਾਂ ਭਾਰਤੀ ਦੀ ਮਾਣ-ਮਰਿਆਦਾ ਦੇ ਲਈ ਜਾਨ ਦੀ ਬਾਜ਼ੀ ਲਗਾ ਦਿੰਦਾ ਹੈ। ਇਹ ਦੇਸ਼ ਦੇ ਹਰ ਉਸ ਨਾਗਰਿਕ ਦੀ ਆਵਾਜ਼ ਹੈ, ਜੋ ਦੇਸ਼ ਦੇ ਲਈ ਜਿਉਣਾ ਚਾਹੁੰਦਾ ਹੈ, ਕੁਝ ਕਰ ਗੁਜ਼ਰਣਾ ਚਾਹੁੰਦਾ ਹੈ। ਭਾਰਤ ਮਾਤਾ ਕੀ ਜੈ, ਮੈਦਾਨ ਵਿੱਚ ਵੀ ਗੂੰਜਦੀ ਹੈ ਅਤੇ ਮਿਸ਼ਨ ਵਿੱਚ ਵੀ। ਜਦੋਂ ਭਾਰਤ ਦੇ ਸੈਨਿਕ ਮਾਂ ਭਾਰਤੀ ਦੀ ਜੈ ਬੋਲਦੇ ਹਨ, ਤਾਂ ਦੁਸ਼ਮਣ ਦੇ ਕਲੇਜੇ ਕੰਬ ਜਾਂਦੇ ਹਨ। ਜਦੋਂ ਸਾਡੇ ਡ੍ਰੋਨਸ, ਦੁਸ਼ਮਣ ਦੇ ਕਿਲੇ ਦੀਆਂ ਦੀਵਾਰਾਂ ਨੂੰ ਢਾਹ ਦਿੰਦੇ ਹਨ, ਜਦੋਂ ਸਾਡੀਆਂ ਮਿਜ਼ਾਈਲਾਂ ਸਨਸਨਾਉਂਦੀਆਂ ਹੋਈਆਂ ਨਿਸ਼ਾਨੇ ‘ਤੇ ਪਹੁੰਚਦੀਆਂ ਹਨ, ਤਾਂ ਦੁਸ਼ਮਣ ਨੂੰ ਸੁਣਾਈ ਦਿੰਦਾ ਹੈ- ਭਾਰਤ ਮਾਤਾ ਕੀ ਜੈ! ਜਦੋਂ ਰਾਤ ਦੇ ਹਨੇਰੇ ਵਿੱਚ ਵੀ, ਜਦੋਂ ਅਸੀਂ ਸੂਰਜ ਉਗਾ ਦਿੰਦੇ ਹਾਂ, ਤਾਂ ਦੁਸ਼ਮਣ ਨੂੰ ਦਿਖਾਈ ਦਿੰਦਾ ਹੈ- ਭਾਰਤ ਮਾਤਾ ਕੀ ਜੈ! ਜਦੋਂ ਸਾਡੀਆਂ ਫੌਜਾਂ, ਨਿਊਕਲੀਅਰ ਬਲੈਕਮੇਲ ਦੀ ਧਮਕੀ ਦੀ ਹਵਾ ਕੱਢ ਦਿੰਦੀਆਂ ਹਨ, ਤਾਂ ਅਸਮਾਨ ਤੋਂ ਪਾਤਾਲ ਤੱਕ ਇੱਕ ਹੀ ਗੱਲ ਗੂੰਜਦੀ ਹੈ- ਭਾਰਤ ਮਾਤਾ ਕੀ ਜੈ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਦਮਪੁਰ ਏਅਰ ਫੋਰਸ ਸਟੇਸ਼ਨ 'ਤੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨਾਲ ਗੱਲਬਾਤ ਕੀਤੀ
May 13th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਦਮਪੁਰ ਵਿਖੇ ਹਵਾਈ ਸੈਨਾ ਸਟੇਸ਼ਨ 'ਤੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਦੀ ਸ਼ਕਤੀ ਨੂੰ ਉਜਾਗਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਨੇ ਹੁਣੇ ਇਸਦੀ ਸ਼ਕਤੀ ਦੇਖੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਨਾਅਰਾ ਨਹੀਂ ਹੈ, ਬਲਕਿ ਹਰ ਉਸ ਸਿਪਾਹੀ ਦੁਆਰਾ ਚੁੱਕੀ ਗਈ ਸਹੁੰ ਹੈ ਜੋ ਭਾਰਤ ਮਾਤਾ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਨਾਅਰਾ ਹਰ ਉਸ ਨਾਗਰਿਕ ਦੀ ਆਵਾਜ਼ ਹੈ ਜੋ ਦੇਸ਼ ਲਈ ਜੀਣਾ ਚਾਹੁੰਦਾ ਹੈ ਅਤੇ ਸਾਰਥਕ ਯੋਗਦਾਨ ਪਾਉਣਾ ਚਾਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਭਾਰਤ ਮਾਤਾ ਕੀ ਜੈ' ਦਾ ਨਾਅਰਾ ਜੰਗ ਦੇ ਮੈਦਾਨ ਅਤੇ ਮਹੱਤਵਪੂਰਨ ਮਿਸ਼ਨਾਂ ਦੋਵਾਂ ਵਿੱਚ ਗੂੰਜਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਸੈਨਿਕ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਂਦੇ ਹਨ, ਤਾਂ ਦੁਸ਼ਮਣ ਰੀੜ੍ਹ ਤੋਂ ਕੰਬ ਜਾਂਦਾ ਹੈ। ਉਨ੍ਹਾਂ ਭਾਰਤ ਦੀ ਸੈਨਿਕ ਸ਼ਕਤੀ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਭਾਰਤੀ ਡਰੋਨ ਦੁਸ਼ਮਣ ਦੀ ਕਿਲ੍ਹਾਬੰਦੀ ਨੂੰ ਢਾਹ ਦਿੰਦੇ ਹਨ ਅਤੇ ਜਦੋਂ ਮਿਜ਼ਾਈਲਾਂ ਸਟੀਕਤਾ ਨਾਲ ਹਮਲਾ ਕਰਦੀਆਂ ਹਨ, ਤਾਂ ਦੁਸ਼ਮਣ ਨੂੰ ਸਿਰਫ਼ ਇੱਕ ਵਾਕ ਸੁਣਾਈ ਦਿੰਦਾ ਹੈ - 'ਭਾਰਤ ਮਾਤਾ ਕੀ ਜੈ'। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਵੀ, ਭਾਰਤ ਕੋਲ ਅਸਮਾਨ ਨੂੰ ਰੌਸ਼ਨ ਕਰਨ ਦੀ ਸਮਰੱਥਾ ਹੈ, ਜਿਸ ਨਾਲ ਦੁਸ਼ਮਣ ਨੂੰ ਦੇਸ਼ ਦੀ ਅਥਾਹ ਹਿੰਮਤ ਦੇਖਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਭਾਰਤ ਦੀਆਂ ਸੈਨਾਵਾਂ ਪ੍ਰਮਾਣੂ ਬਲੈਕਮੇਲ ਦੀਆਂ ਧਮਕੀਆਂ ਨੂੰ ਖਤਮ ਨਸ਼ਟ ਕਰਦੀ ਹੈ, ਤਾਂ ਅਸਮਾਨ ਅਤੇ ਧਰਤੀ 'ਤੇ ਸਿਰਫ਼ ਇੱਕ ਹੀ ਸੰਦੇਸ਼ ਗੂੰਜਦਾ ਹੈ - 'ਭਾਰਤ ਮਾਤਾ ਕੀ ਜੈ'।ਪ੍ਰਧਾਨ ਮੰਤਰੀ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨੂੰ ਮਿਲਣ ਲਈ ਏਐੱਫਐੱਸ ਆਦਮਪੁਰ ਪਹੁੰਚੇ
May 13th, 01:04 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਡੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨੂੰ ਮਿਲਣ ਲਈ ਏਐੱਫਐੱਸ ਆਦਮਪੁਰ ਦਾ ਦੌਰਾ ਕੀਤਾ। ਸ਼੍ਰੀ ਮੋਦੀ ਨੇ ਕਿਹਾ, ਸਾਹਸ, ਦ੍ਰਿੜਤਾ ਅਤੇ ਨਿਡਰਤਾ ਦੇ ਪ੍ਰਤੀਕ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ।ਪ੍ਰਧਾਨ ਮੰਤਰੀ ਦਾ ਰਾਸ਼ਟਰ ਦੇ ਨਾਮ ਸੰਬੋਧਨ ਦਾ ਮੂਲ ਪਾਠ
May 12th, 08:48 pm
ਅਸੀਂ ਸਾਰਿਆਂ ਨੇ ਬੀਤੇ ਦਿਨਾਂ ਵਿੱਚ ਦੇਸ਼ ਦੀ ਸਮਰੱਥਾ ਅਤੇ ਉਸ ਦਾ ਸੰਜਮ ਦੋਵੇਂ ਦੇਖੇ ਹਨ। ਮੈਂ ਸਭ ਤੋਂ ਪਹਿਲਾਂ ਭਾਰਤ ਦੀ ਪਰਾਕ੍ਰਮੀ ਸੈਨਾਵਾਂ ਨੂੰ, ਹਥਿਆਰਬੰਦ ਬਲਾਂ ਨੂੰ, ਸਾਡੀਆਂ ਖੁਫੀਆਂ ਏਜੰਸੀਆਂ ਨੂੰ, ਸਾਡੇ ਵਿਗਿਆਨੀਆਂ ਨੂੰ, ਹਰ ਭਾਰਤਵਾਸੀ ਵੱਲੋਂ ਸੈਲਿਊਟ ਕਰਦਾ ਹਾਂ। ਸਾਡੇ ਵੀਰ ਸੈਨਿਕਾਂ ਨੇ ‘ਓਪ੍ਰੇਸ਼ਨ ਸਿੰਦੂਰ’ ਦੇ ਟੀਚਿਆਂ ਦੀ ਪ੍ਰਾਪਤੀ ਲਈ ਅਸੀਮ ਸ਼ੌਰਯ ਦਾ ਪ੍ਰਦਰਸ਼ਨ ਕੀਤਾ। ਮੈਂ ਉਨ੍ਹਾਂ ਦੀ ਵੀਰਤਾ ਨੂੰ, ਉਨ੍ਹਾਂ ਦੇ ਸਾਹਸ ਨੂੰ, ਉਨ੍ਹਾਂ ਦੇ ਪਰਾਕ੍ਰਮ ਨੂੰ, ਅੱਜ ਸਮਰਪਿਤ ਕਰਦਾ ਹਾਂ- ਸਾਡੇ ਦੇਸ਼ ਦੀ ਹਰ ਮਾਤਾ ਨੂੰ, ਦੇਸ਼ ਦੀ ਹਰ ਭੈਣ ਨੂੰ, ਅਤੇ ਦੇਸ਼ ਦੀ ਹਰ ਬੇਟੀ ਨੂੰ, ਇਹ ਪਰਾਕ੍ਰਮ ਸਮਰਪਿਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ
May 12th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਟਿੱਪਣੀ ਕੀਤੀ ਕਿ ਰਾਸ਼ਟਰ ਨੇ ਹਾਲ ਹੀ ਦੇ ਦਿਨਾਂ ਵਿੱਚ ਭਾਰਤ ਦੀ ਤਾਕਤ ਅਤੇ ਸੰਜਮ ਦੋਵਾਂ ਨੂੰ ਦੇਖਿਆ ਹੈ। ਉਨ੍ਹਾਂ ਨੇ ਹਰੇਕ ਭਾਰਤੀ ਨਾਗਰਿਕ ਵੱਲੋਂ ਦੇਸ਼ ਦੀਆਂ ਸ਼ਕਤੀਸ਼ਾਲੀ ਹਥਿਆਰਬੰਦ ਫੌਜਾਂ, ਖੁਫੀਆ ਏਜੰਸੀਆਂ ਅਤੇ ਵਿਗਿਆਨੀਆਂ ਨੂੰ ਸਲਾਮ ਕੀਤਾ। ਪ੍ਰਧਾਨ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੇ ਬਹਾਦਰ ਸੈਨਿਕਾਂ ਦੁਆਰਾ ਦਿਖਾਏ ਗਏ ਅਟੁੱਟ ਸਾਹਸ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਦੀ ਬਹਾਦਰੀ, ਲਚਕੀਲੇਪਣ ਅਤੇ ਅਦੁੱਤੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਬੇਮਿਸਾਲ ਬਹਾਦਰੀ ਨੂੰ ਦੇਸ਼ ਦੀ ਹਰ ਮਾਂ, ਭੈਣ ਅਤੇ ਬੇਟੀ ਨੂੰ ਸਮਰਪਿਤ ਕੀਤਾ।ਪ੍ਰਧਾਨ ਮੰਤਰੀ ਨੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
May 10th, 02:31 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ 7, ਲੋਕ ਕਲਿਆਣ ਮਾਰਗ ‘ਤੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਐੱਨਐੱਸਏ ਅਜੀਤ ਡੋਭਾਲ, ਸੀਡੀਐੱਸ ਜਨਰਲ ਅਨਿਲ ਚੌਹਾਨ, ਹਥਿਆਰਬੰਦ ਬਲਾਂ ਦੇ ਪ੍ਰਮੁੱਖ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਇੱਕ ਬੈਠਕ ਸੰਪੰਨ ਹੋਈ, ਜਿਸ ਵਿੱਚ ਰੱਖਿਆ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਚੀਫ਼ ਆਫ਼ ਡਿਫੈਂਸ ਅਤੇ ਹਥਿਆਰਬੰਦ ਬਲਾਂ ਦੇ ਪ੍ਰਮੁੱਖਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ
May 09th, 10:24 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਇੱਕ ਬੈਠਕ ਸੰਪੰਨ ਹੋਈ, ਜਿਸ ਵਿੱਚ ਰੱਖਿਆ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਚੀਫ਼ ਆਫ਼ ਡਿਫੈਂਸ ਅਤੇ ਹਥਿਆਰਬੰਦ ਬਲਾਂ ਦੇ ਪ੍ਰਮੁੱਖਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।ਪ੍ਰਧਾਨ ਮੰਤਰੀ ਨੇ ਪੋਪ ਲਿਓ XIV (Holiness Pope Leo) ਨੂੰ ਸ਼ੁਭਕਾਮਨਾਵਾਂ ਦਿੱਤੀਆਂ
May 09th, 02:21 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਲੋਕਾਂ ਵੱਲੋਂ ਸਰਬਉੱਚ ਪੋਪ ਲਿਓ XIV (Holiness Pope Leo) ਨੂੰ ਆਪਣੀਆਂ ਦਿਲੋਂ ਵਧਾਈਆਂ ਅਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕੈਥੋਲਿਕ ਚਰਚ ਦੇ ਪੋਪ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਵਿਸ਼ਵ ਸ਼ਾਂਤੀ, ਸਦਭਾਵਨਾ, ਇਕਜੁੱਟਤਾ ਅਤੇ ਸੇਵਾ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੀ ਡੂੰਘੀ ਮਹੱਤਤਾ ਨੂੰ ਰੇਖਾਂਕਿਤ ਕੀਤਾ।ਭਾਰਤ ਨੇ ਪਾਕਿਸਤਾਨ ਦੇ ਹਮਲਾਵਰ ਯਤਨਾਂ ਨੂੰ ਬੇਅਸਰ ਕੀਤਾ - ਭਾਰਤ ਨੇ ਪਾਕਿਸਤਾਨ ਦੀਆਂ ਗਤੀਵਿਧੀਆਂ ਦਾ ਢੁਕਵਾਂ ਜਵਾਬ ਦਿੱਤਾ
May 08th, 06:21 pm
ਆਪ੍ਰੇਸ਼ਨ ਸਿੰਦੂਰ 'ਤੇ 07 ਮਈ 2025 ਨੂੰ ਪ੍ਰੈਸ ਬ੍ਰੀਫਿੰਗ ਦੌਰਾਨ, ਭਾਰਤ ਨੇ ਆਪਣੀ ਪ੍ਰਤੀਕਿਰਿਆ ਨੂੰ ਕੇਂਦ੍ਰਿਤ, ਮਾਪੀ ਹੋਈ ਅਤੇ ਗੈਰ-ਭੜਕਾਊ ਦੱਸਿਆ ਸੀ। ਪਾਕਿਸਤਾਨੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਨਾ ਬਣਾਉਣ ਦਾ ਖਾਸ ਜ਼ਿਕਰ ਕੀਤਾ ਗਿਆ ਸੀ। ਇਹ ਵੀ ਦੁਹਰਾਇਆ ਗਿਆ ਕਿ ਭਾਰਤ ਵਿੱਚ ਫੌਜੀ ਠਿਕਾਣਿਆਂ 'ਤੇ ਕਿਸੇ ਵੀ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।