ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਦੇ ਤਹਿਤ ਕੈਬਨਿਟ ਨੇ ਜੁਲਾਈ, 2024 ਤੋਂ ਦਸੰਬਰ, 2028 ਤੱਕ ਮੁਫ਼ਤ ਫੋਰਟੀਫਾਈਡ ਚੌਲ਼ਾਂ ਦੀ ਸਪਲਾਈ ਜਾਰੀ ਰੱਖਣ ਨੂੰ ਪ੍ਰਵਾਨਗੀ ਦਿੱਤੀ
October 09th, 03:07 pm
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਅਤੇ ਹੋਰ ਕਲਿਆਣ ਯੋਜਨਾਵਾਂ ਆਦਿ ਸਮੇਤ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੇ ਤਹਿਤ ਫੋਰਟਿਫਾਇਡ ਚੌਲ਼ਾਂ ਦੀ ਸਰਵ ਵਿਆਪੀ ਸਪਲਾਈ ਨੂੰ ਇਸ ਦੇ ਮੌਜੂਦਾ ਰੂਪ ਵਿੱਚ ਜੁਲਾਈ 2024 ਤੋਂ ਦਸੰਬਰ 2028 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਪੁਲਾੜ ਖੇਤਰ ਵਿੱਚ ਸੁਧਾਰਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਲਾਭ ਹੋਇਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
August 25th, 11:30 am
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਮੇਰੇ ਸਾਰੇ ਪਰਿਵਾਰਜਨਾਂ ਦਾ ਸਵਾਗਤ ਹੈ। ਅੱਜ ਇਕ ਵਾਰ ਫਿਰ ਗੱਲ ਹੋਵੇਗੀ - ਦੇਸ਼ ਦੀਆਂ ਪ੍ਰਾਪਤੀਆਂ ਦੀ, ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਦੀ। 21ਵੀਂ ਸਦੀ ਦੇ ਭਾਰਤ ਵਿੱਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ਵਾਸੀਆਂ ਨੇ ਪਹਿਲਾ ਨੈਸ਼ਨਲ ਸਪੇਸ ਡੇ ਮਨਾਇਆ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਸੈਲੀਬਰੇਟ ਕੀਤਾ ਹੋਵੇਗਾ। ਇਕ ਵਾਰ ਫਿਰ ਚੰਦਰਯਾਨ-3 ਦੀ ਸਫਲਤਾ ਦਾ ਜਸ਼ਨ ਮਨਾਇਆ ਹੋਵੇਗਾ। ਪਿਛਲੇ ਸਾਲ ਇਸੇ ਦਿਨ ਚੰਦਰਯਾਨ-3 ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਸ਼ਿਵਸ਼ਕਤੀ ਪੁਆਇੰਟ ’ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਭਾਰਤ ਇਸ ਮਾਣਮੱਤੀ ਪ੍ਰਾਪਤੀ ਨੂੰ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ
August 16th, 05:42 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ ਦੀ ਤਰਫ਼ੋਂ ਇੱਕ ਟੈਲੀਫੋਨ ਕਾਲ ਪ੍ਰਾਪਤ ਹੋਈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ 'ਤੇ ਵਧਾਈਆਂ ਦੇਣ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ
August 15th, 09:20 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ 'ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ
August 15th, 03:04 pm
ਜੇਕਰ ਮੇਰੇ ਦੇਸ਼ ਦੇ 140 ਕਰੋੜ ਨਾਗਰਿਕ, ਮੇਰੇ ਪਰਿਵਾਰ ਦੇ 140 ਕਰੋੜ ਮੈਂਬਰ ਇੱਕ ਸੰਕਲਪ ਲੈ ਕੇ ਨਿਕਲਣ, ਇੱਕ ਦਿਸ਼ਾ ਤੈਅ ਕਰਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਕਦਮ-ਦਰ-ਕਦਮ ਅੱਗੇ ਵਧਣ, ਚਾਹੇ ਕਿੰਨੀਆਂ ਭੀ ਬੜੀਆਂ ਚੁਣੌਤੀਆਂ ਹੋਣ, ਕਿੰਨੀ ਭੀ ਤੀਬਰ ਕਮੀ ਜਾਂ ਸਾਧਨਾਂ ਲਈ ਸੰਘਰਸ਼ ਕਿਉਂ ਨਾ ਹੋਵੇ। ਅਸੀਂ ਹਰ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ ਅਤੇ ਇੱਕ ਸਮ੍ਰਿੱਧ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ ਅਤੇ 2047 ਤੱਕ 'ਵਿਕਸਿਤ ਭਾਰਤ' (‘Viksit Bharat’) ਦਾ ਲਕਸ਼ ਪ੍ਰਾਪਤ ਕਰ ਸਕਦੇ ਹਾਂ।78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
August 15th, 01:09 pm
ਅੱਜ ਉਹ ਸ਼ੁਭ ਘੜੀ ਹੈ, ਜਦੋਂ ਅਸੀਂ ਦੇਸ਼ ਲਈ ਮਰ-ਮਿਟਣ ਵਾਲੇ, ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ, ਆਜੀਵਨ (ਜੀਵਨ ਭਰ) ਸੰਘਰਸ਼ ਕਰਨ ਵਾਲੇ, ਫਾਂਸੀ ਦੇ ਤਖ਼ਤੇ ਦੇ ਚੜ੍ਹ ਕੇ ਭਾਰਤ ਮਾਤਾ ਕੀ ਜੈ (Bharat Mata ki Jai ) ਦੇ ਨਾਅਰੇ ਲਗਾਉਣ ਵਾਲੇ ਅਣਗਿਣਤ ਆਜ਼ਾਦੀ ਦੇ ਦੀਵਾਨਿਆਂ ਨੂੰ ਨਮਨ ਕਰਨ ਦਾ ਇਹ ਪੁਰਬ (ਪਰਵ) ਹੈ। ਉਨ੍ਹਾਂ ਦੀ ਨੇਕ ਯਾਦ ਕਰਨ ਦਾ ਪੁਰਬ (ਪਰਵ) ਹੈ। ਆਜ਼ਾਦੀ ਦੇ ਦੀਵਾਨਿਆਂ ਨੇ ਅੱਜ ਸਾਨੂੰ ਆਜ਼ਾਦੀ ਦੇ ਇਸ ਪੁਰਬ (ਪਰਵ) ਵਿੱਚ ਸੁਤੰਤਰਤਾ ਦਾ ਸਾਹ ਲੈਣ ਦਾ ਸੁਭਾਗ ਦਿੱਤਾ ਹੈ। ਇਹ ਦੇਸ਼ ਉਨ੍ਹਾਂ ਦਾ ਰਿਣੀ (indebted) ਹੈ। ਅਜਿਹੇ ਹਰ ਮਹਾਪੁਰਸ਼ (great personality) ਦੇ ਪ੍ਰਤੀ ਅਸੀਂ ਆਪਣੀ ਸ਼ਰਧਾਭਾਵ ਵਿਅਕਤ ਕਰਦੇ ਹਾਂ।ਦਿੱਲੀ ਦੇ ਲਾਲ ਕਿਲੇ 'ਤੇ 78ਵੇਂ ਸੁਤੰਤਰਤਾ ਦਿਵਸ ਦੀਆਂ ਝਲਕੀਆਂ
August 15th, 10:39 am
78ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ, ਭਾਰਤ ਦੇ ਭਵਿੱਖ ਲਈ ਇੱਕ ਵਿਜ਼ਨ ਰੇਖਾਂਕਿਤ ਕੀਤਾ। ਸੰਨ 2036 ਓਲੰਪਿਕਸ ਦੀ ਮੇਜ਼ਬਾਨੀ ਤੋਂ ਲੈ ਕੇ ਇੱਕ ਸੈਕੂਲਰ ਸਿਵਲ ਕੋਡ ਦੀ ਵਕਾਲਤ ਕਰਨ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਸਮੂਹਿਕ ਪ੍ਰਗਤੀ ਅਤੇ ਹਰੇਕ ਨਾਗਰਿਕ ਦੇ ਸਸ਼ਕਤੀਕਰਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਨੂੰ ਨਵੇਂ ਜੋਸ਼ ਨਾਲ ਜਾਰੀ ਰੱਖਣ ਦੀ ਗੱਲ ਕਹੀ। ਇਨੋਵੇਸ਼ਨ, ਸਿੱਖਿਆ ਅਤੇ ਗਲੋਬਲ ਲੀਡਰਸ਼ਿਪ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਭਾਰਤ ਦੇ ਭਵਿੱਖ ਲਈ ਅਭਿਲਾਸ਼ੀ ਦ੍ਰਿਸ਼ਟੀਕੋਣ ਨਿਰਧਾਰਿਤ ਕੀਤਾ
August 15th, 10:16 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਵਿਕਾਸ ਨੂੰ ਆਕਾਰ ਦੇਣ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਦੇਸ਼ ਨੂੰ ਵਿਭਿੰਨ ਖੇਤਰਾਂ ਵਿੱਚ ਗਲੋਬਲ ਲੀਡਰ ਬਣਾਉਣ ਦੇ ਉਦੇਸ਼ ਨਾਲ ਭਵਿੱਖ ਦੇ ਲਕਸ਼ਾਂ ਦੀ ਇੱਕ ਸੀਰੀਜ਼ ਦੀ ਰੂਪਰੇਖਾ ਪ੍ਰਸਤੁਤ ਕੀਤੀ।ਭਾਰਤ ਨੇ 78ਵਾਂ ਸੁਤੰਤਰਤਾ ਦਿਵਸ ਮਨਾਇਆ
August 15th, 07:30 am
78ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ, ਭਾਰਤ ਦੇ ਭਵਿੱਖ ਲਈ ਇੱਕ ਵਿਜ਼ਨ ਰੇਖਾਂਕਿਤ ਕੀਤਾ। ਸੰਨ 2036 ਓਲੰਪਿਕਸ ਦੀ ਮੇਜ਼ਬਾਨੀ ਤੋਂ ਲੈ ਕੇ ਇੱਕ ਸੈਕੂਲਰ ਸਿਵਲ ਕੋਡ ਦੀ ਵਕਾਲਤ ਕਰਨ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਸਮੂਹਿਕ ਪ੍ਰਗਤੀ ਅਤੇ ਹਰੇਕ ਨਾਗਰਿਕ ਦੇ ਸਸ਼ਕਤੀਕਰਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਨੂੰ ਨਵੇਂ ਜੋਸ਼ ਨਾਲ ਜਾਰੀ ਰੱਖਣ ਦੀ ਗੱਲ ਕਹੀ। ਇਨੋਵੇਸ਼ਨ, ਸਿੱਖਿਆ ਅਤੇ ਗਲੋਬਲ ਲੀਡਰਸ਼ਿਪ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਦਿਵਸ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
August 15th, 07:05 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਰਾਸ਼ਟਰਪਤੀ ਜੀ ਦਾ ਭਾਸ਼ਣ ਸਾਨੂੰ ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਕੰਮ ਕਰਦੇ ਰਹਿਣ ਵਾਸਤੇ ਪ੍ਰੇਰਿਤ ਕਰਦਾ ਹੈ: ਪ੍ਰਧਾਨ ਮੰਤਰੀ
August 14th, 09:05 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਜੀ ਦਾ ਭਾਸ਼ਣ ਸਾਨੂੰ ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਕੰਮ ਕਰਦੇ ਰਹਿਣ ਵਾਸਤੇ ਪ੍ਰੇਰਿਤ ਕਰਦਾ ਹੈ।ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸੋਸ਼ਲ ਮੀਡੀਆ ‘ਤੇ ਤਿਰੰਗੇ ਵਾਲੀ ਪ੍ਰੋਫਾਇਲ ਪਿਕਚਰ ਬਦਲਣ ਦੀ ਤਾਕੀਦ ਕੀਤੀ
August 09th, 09:01 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਉਹ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਆਪਣੀ ਪ੍ਰੋਫਾਇਲ ਪਿਕਚਰ ਨੂੰ ਤਿਰੰਗੇ (tricolour) ਦੇ ਨਾਲ ਬਦਲਣ। ਸ਼੍ਰੀ ਮੋਦੀ ਨੇ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਉਣ ਦੇ ਲਈ ਆਪਣੀ ਪ੍ਰੋਫਾਇਲ ਪਿਕਚਰ ਨੂੰ ਤਿਰੰਗੇ (tricolour) ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਹਰ ਘਰ ਤਿਰੰਗਾ ਅੰਦੋਲਨ (Har Ghar Tiranga Movement) ਨੂੰ ਇੱਕ ਯਾਦਗਾਰੀ ਜਨ ਅੰਦੋਲਨ (memorable mass movement) ਬਣਾਉਣ ਲਈ ਸਾਰਿਆਂ ਨੂੰ ਅਜਿਹਾ ਕਰਨ ਦੀ ਤਾਕੀਦ ਕੀਤੀ।ਪ੍ਰਧਾਨ ਮੰਤਰੀ ਨੇ ਪਿੰਗਲੀ ਵੈਂਕਈਆ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ
August 02nd, 02:02 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿੰਗਲੀ ਵੈਂਕਈਆ (Pingali Venkayya) ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਅਤੇ ਰਾਸ਼ਟਰ ਨੂੰ ਤਿਰੰਗਾ (Tricolour) ਦੇਣ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ 9 ਤੋਂ 15 ਅਗਸਤ ਦੇ ਦਰਮਿਆਨ ਤਿਰੰਗਾ ਫਹਿਰਾ ਕੇ ਹਰ ਘਰ ਤਿਰੰਗਾ (Har Ghar Tiranga) ਅੰਦੋਲਨ ਦਾ ਸਮਰਥਨ ਕਰਨ ਅਤੇ harghartiranga.com ‘ਤੇ ਆਪਣੀਆਂ ਸੈਲਫੀਜ਼ ਸਾਂਝੀਆਂ ਕਰਨ ਦੀ ਭੀ ਤਾਕੀਦ ਕੀਤੀ।ਪ੍ਰਧਾਨ ਮੰਤਰੀ ਮੋਦੀ ਦੇ ਸੁਤੰਤਰਤਾ ਦਿਵਸ ਭਾਸ਼ਣ ਦੇ ਲਈ ਆਪਣੇ ਸੁਝਾਅ ਦਿਓ
August 01st, 05:55 pm
ਭਾਰਤ 15 ਅਗਸਤ, 2024 ਨੂੰ 78ਵਾਂ ਸੁਤੰਤਰਤਾ ਦਿਵਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਇਸ ਲਈ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਲਈ ਆਪਣੇ ਕੀਮਤੀ ਵਿਚਾਰ ਅਤੇ ਸੁਝਾਅ ਸਾਂਝੇ ਕਰਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦੇ ਲਈ ਸੱਦਾ ਦਿੰਦੇ ਹਾਂ।'ਹਰ ਘਰ ਤਿਰੰਗਾ ਅਭਿਯਾਨ' ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਇੱਕ ਵਿਲੱਖਣ ਤਿਉਹਾਰ ਬਣ ਗਿਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
July 28th, 11:30 am
ਸਾਥੀਓ, ਖੇਡਾਂ ਦੀ ਦੁਨੀਆ ਦੇ ਇਸ ਓਲੰਪਿਕਸ ਤੋਂ ਵੱਖ ਕੁਝ ਦਿਨ ਪਹਿਲਾਂ ਮੈਥ ਦੀ ਦੁਨੀਆ ਵਿੱਚ ਵੀ ਇੱਕ ਓਲੰਪਿਕ ਹੋਇਆ ਹੈ। ਇੰਟਰਨੈਸ਼ਨਲ ਮੈਥੇਮੈਟਿਕਸ ਓਲਿੰਪਿਐਡ, ਇਸ ਓਲਿੰਪਿਐਡ ਵਿੱਚ ਭਾਰਤ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਵਿੱਚ ਸਾਡੀ ਟੀਮ ਨੇ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 4 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ। ਇੰਟਰਨੈਸ਼ਨਲ ਮੈਥੇਮੈਟਿਸ ਓਲਿੰਪਿਐਡ, ਇਸ ਵਿੱਚ 100 ਤੋਂ ਜ਼ਿਆਦਾ ਦੇਸ਼ਾਂ ਦੇ ਨੌਜਵਾਨ ਹਿੱਸਾ ਲੈਂਦੇ ਹਨ ਅਤੇ ਓਵਰਆਲ ਟੈਲੀ ਵਿੱਚ ਸਾਡੀ ਟੀਮ ਟੌਪ ਫਾਈਵ ਵਿੱਚ ਆਉਣ ’ਚ ਸਫ਼ਲ ਰਹੀ ਹੈ। ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਦੇ ਨਾਮ -ਪ੍ਰਧਾਨ ਮੰਤਰੀ ਨੇ ਲੋਕਮਾਨਯ ਤਿਲਕ ਦੀ ਜਨਮ ਵਰ੍ਹੇਗੰਢ (ਜਯੰਤੀ) ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
July 23rd, 09:57 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਮਾਨਯ ਤਿਲਕ ਦੀ ਜਨਮ ਵਰ੍ਹੇਗੰਢ (ਜਯੰਤੀ) ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ। ਸ਼੍ਰੀ ਮੋਦੀ ਨੇ ਪਿਛਲੇ ਸਾਲ ਪੁਣੇ (Pune) ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਦਿੱਤਾ ਆਪਣਾ ਭਾਸ਼ਣ ਭੀ ਸਾਂਝਾ ਕੀਤਾ, ਜਿੱਥੇ ਉਨ੍ਹਾਂ ਨੂੰ ਲੋਕਮਾਨਯ ਤਿਲਕ ਰਾਸ਼ਟਰੀ ਪੁਰਸਕਾਰ (Lokmanya Tilak National Award) ਪ੍ਰਾਪਤ ਕਰਨ ਦਾ ਸਨਮਾਨ ਪ੍ਰਾਪਤ ਹੋਇਆ ਸੀ।ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਬੂ ਧਾਬੀ ਵਿੱਚ ਅਹਲਨ ਮੋਦੀ ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 13th, 11:19 pm
ਅੱਜ, ਅਬੂ ਧਾਬੀ ਵਿੱਚ ਆਪ (ਤੁਸੀਂ) ਲੋਕਾਂ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਆਪ (ਤੁਸੀਂ) ਲੋਕ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੇ ਕੋਣੇ-ਕੋਣੇ ਤੋਂ ਆਏ ਹੋ ਅਤੇ ਭਾਰਤ ਦੇ ਭੀ ਅਲੱਗ-ਅਲੱਗ ਰਾਜਾਂ ਤੋਂ ਆਏ ਹੋ, ਲੇਕਿਨ ਸਭ ਦੇ ਦਿਲ ਜੁੜੇ ਹੋਏ ਹਨ। ਇਸ ਇਤਿਹਾਸਿਕ ਸਟੇਡੀਅਮ ਵਿੱਚ ਹਰ ਧੜਕਨ ਕਹਿ ਰਹੀ ਹੈ-ਭਾਰਤ-UAE ਦੋਸਦੀ ਜ਼ਿੰਦਾਬਾਦ! ਹਰ ਸਾਂਸ ਕਹ ਰਹੀ ਹੈ-ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੋਸਤੀ ਜ਼ਿੰਦਾਬਾਦ! ਹਰ ਆਵਾਜ਼ ਕਹਿ ਰਹੀ ਹੈ-ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੋਸਤੀ ਜ਼ਿੰਦਾਬਾਦ! ਬੱਸ....ਇਸ ਪਲ ਨੂੰ ਜੀ ਲੈਣਾ ਹੈ...ਜੀ ਭਰ ਕੇ ਜੀ ਲੈਣਾ ਹੈ। ਅੱਜ ਉਹ ਯਾਦਾਂ ਬਟੋਰ ਲੈਣੀਆਂ ਹਨ, ਜੋ ਜੀਵਨ ਭਰ ਤੁਹਾਡੇ ਸਾਥ ਰਹਿਣ ਵਾਲੀਆਂ ਹਨ। ਜੋ ਯਾਦਾਂ ਜੀਵਨ ਭਰ ਮੇਰੇ ਸਾਥ ਭੀ ਰਹਿਣ ਵਾਲੀਆਂ ਹਨ।ਸੰਯੁਕਤ ਅਰਬ ਅਮੀਰਾਤ ਵਿਖੇ ਭਾਰਤੀ ਸਮੁਦਾਇ ਦੇ ਸਮਾਗਮ- “ਅਹਲਨ ਮੋਦੀ” (''AHLAN MODI'')ਵਿੱਚ ਪ੍ਰਧਾਨ ਮੰਤਰੀ ਦੀ ਗੱਲਬਾਤ
February 13th, 08:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਭਾਰਤੀ ਸਮੁਦਾਇ ਦੇ ਸਮਾਗਮ ‘ਅਹਲਨ ਮੋਦੀ’ (''AHLAN MODI'') ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ 7 ਅਮੀਰਾਤਾਂ (7 Emirates) ਤੋਂ ਭਾਰਤੀ ਪ੍ਰਵਾਸੀਆਂ ਨੇ ਹਿੱਸਾ ਲਿਆ ਅਤੇ ਇਸ ਵਿੱਚ ਸਾਰੇ ਭਾਈਚਾਰਿਆਂ ਦੇ ਭਾਰਤੀ ਸ਼ਾਮਲ ਸਨ। ਦਰਸ਼ਕਾਂ ਵਿੱਚ ਅਮੀਰਾਤੀ (Emiratis) ਭੀ ਸ਼ਾਮਲ ਸਨ।ਪ੍ਰਧਾਨ ਮੰਤਰੀ 2-3 ਜਨਵਰੀ 2024 ਨੂੰ ਤਮਿਲ ਨਾਡੂ, ਲਕਸ਼ਦ੍ਵੀਪ ਅਤੇ ਕੇਰਲ ਦਾ ਦੌਰਾ ਕਰਨਗੇ
December 31st, 12:56 pm
ਪ੍ਰਧਾਨ ਮੰਤਰੀ 2 ਜਨਵਰੀ 2024 ਨੂੰ ਸਵੇਰੇ ਕਰੀਬ 10:30 ਵਜੇ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਪਹੁੰਚਣਗੇ। ਉਹ ਤਿਰੂਚਿਰਾਪੱਲੀ ਦੇ ਭਾਰਤੀਦਾਸਨ ਯੂਨੀਵਰਸਿਟੀ ਦੇ 38ਵੇਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਹੋਣਗੇ। ਦੁਪਹਿਰ ਕਰੀਬ 12 ਵਜੇ, ਤਿਰੂਚਿਰਾਪੱਲੀ ਵਿੱਚ ਇੱਕ ਜਨਤਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਐਵੀਏਸ਼ਨ (ਹਵਾਬਾਜ਼ੀ), ਰੇਲ, ਸੜਕ, ਤੇਲ ਅਤੇ ਗੈਸ, ਸ਼ਿਪਿੰਗ ਅਤੇ ਹੋਰ ਹਾਇਰ ਐਜੂਕੇਸ਼ਨ ਸੈਕਟਰਾਂ ਨਾਲ ਜੁੜੇ 19,850 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਕਰੀਬ 3:15 ਵਜੇ ਪ੍ਰਧਾਨ ਮੰਤਰੀ ਲਕਸ਼ਦ੍ਵੀਪ ਦੇ ਅਗੱਟੀ (Agatti) ਲਕਸ਼ਦ੍ਵੀਪ ਪਹੁੰਚਣਗੇ ਜਿੱਥੇ ਉਹ ਇੱਕ ਜਨਤਕ ਸਮਾਗਮ ਨੂੰ ਸੰਬੋਧਨ ਕਰਨਗੇ। 4 ਜਨਵਰੀ, 2024 ਨੂੰ, ਦੁਪਹਿਰ ਲਗਭਗ 12 ਵਜੇ, ਪ੍ਰਧਾਨ ਮੰਤਰੀ ਕਵਾਰੱਤੀ (Kavaratti), ਲਕਸ਼ਦ੍ਵੀਪ ਪਹੁੰਚਣਗੇ, ਜਿੱਥੇ ਉਹ ਹੋਰ ਗੱਲਾਂ ਦੇ ਇਲਾਵਾ ਕਈ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਲਕਸ਼ਦ੍ਵੀਪ ਵਿੱਚ ਦੂਰਸੰਚਾਰ, ਪੇਯਜਲ, ਸੌਰ ਊਰਜਾ ਅਤੇ ਸਿਹਤ ਜਿਹੇ ਖੇਤਰਾਂ ਨਾਲ ਸਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।ਪ੍ਰਧਾਨ ਮੰਤਰੀ ਨੇ ਜੰਮੂ ਦੇ ਸੀਮਾਵਰਤੀ ਖੇਤਰ ਦੀ ਸਰਪੰਚ ਦੇ ਸਮਰਪਣ-ਭਾਵ ਦੀ ਪ੍ਰਸ਼ੰਸਾ ਕੀਤੀ
November 30th, 01:25 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ‘ਪ੍ਰਧਾਨ ਮੰਤਰੀ ਮਹਿਲਾ ਵਿਕਾਸ ਡ੍ਰੋਨ ਕੇਂਦਰ’(Pradhan MantriMahila Kisan Drone Kendra) ਭੀ ਲਾਂਚ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਏਮਸ, ਦੇਵਘਰ ਵਿੱਚ ਇਤਿਹਾਸਿਕ 10,000ਵੇਂ ਜਨ ਔਸ਼ਧੀ ਕੇਂਦਰ(Jan Aushadhi Kendra) ਦਾ ਲੋਕਅਰਪਣ ਕੀਤਾ। ਇਸ ਦੇ ਇਲਾਵਾ, ਸ਼੍ਰੀ ਮੋਦੀ ਨੇ ਦੇਸ਼ ਵਿੱਚ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕਰਨ ਦਾ ਪ੍ਰੋਗਰਾਮ ਭੀ ਲਾਂਚ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੇ ਦੌਰਾਨ ਮਹਿਲਾ ਸੈਲਫ ਹੈਲਪ ਗਰੁੱਪਾਂ (women SHGs) ਨੂੰ ਡ੍ਰੋਨ ਪ੍ਰਦਾਨ ਕਰਨ ਅਤੇ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕਰਨ ਦਾ ਐਲਾਨ ਕੀਤਾ ਸੀ। ਇਹ ਪ੍ਰੋਗਰਾਮ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਪ੍ਰਤੀਕ ਹੈ।