
ਰੋਜ਼ਗਾਰ ਮੇਲੇ ਦੇ ਤਹਿਤ 51,000 ਤੋਂ ਵੱਧ ਨਿਯੁਕਤੀ ਪੱਤਰਾਂ ਦੀ ਵੰਡ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ -ਪਾਠ
April 26th, 11:23 am
ਅੱਜ ਕੇਂਦਰ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ 51,000 ਤੋਂ ਜ਼ਿਆਦਾ ਨੌਜਵਾਨਾਂ ਨੂੰ ਪੱਕੀ ਸਰਕਾਰੀ ਨੌਕਰੀ ਦੇ ਪੱਤਰ ਦਿੱਤੇ ਗਏ ਹਨ। ਅੱਜ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਤੁਹਾਡੀ ਨੌਜਵਾਨਾਂ ਦੀ ਨਵੀਆਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਹੋਈ ਹੈ। ਤੁਹਾਡੀ ਜ਼ਿੰਮੇਦਾਰੀ ਦੇਸ਼ ਦੇ ਆਰਥਿਕ ਤੰਤਰ ਨੂੰ ਮਜ਼ਬੂਤ ਕਰਨਾ ਹੈ, ਤੁਹਾਡੀ ਜ਼ਿੰਮੇਦਾਰੀ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ, ਤੁਹਾਡੀ ਜ਼ਿੰਮੇਦਾਰੀ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਹੈ, ਤੁਹਾਡੀ ਜ਼ਿੰਮੇਦਾਰੀ ਸ਼੍ਰਮਿਕਾਂ ਦੇ ਜੀਵਨ ਵਿੱਚ ਬੁਨਿਆਦੀ ਬਦਲਾਅ ਲਿਆਉਣ ਦੀ ਹੈ। ਆਪਣੇ ਕੰਮਾਂ ਨੂੰ ਤੁਸੀਂ ਜਿੰਨੀ ਇਮਾਨਦਾਰੀ ਨਾਲ ਪੂਰਾ ਕਰੋਗੇ, ਉਸ ਦਾ ਉੰਨਾ ਹੀ ਸਕਾਰਾਤਮਕ ਪ੍ਰਭਾਵ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਨਜ਼ਰ ਆਵੇਗਾ। ਮੈਨੂੰ ਵਿਸ਼ਵਾਸ ਹੈ, ਤੁਸੀਂ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਓਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ
April 26th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਇਨ੍ਹਾਂ ਨੌਜਵਾਨਾਂ ਦੇ ਲਈ ਅੱਜ ਨਵੀਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਫਰਜ਼ਾਂ ਵਿੱਚ ਦੇਸ਼ ਦੇ ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨਾ, ਪੁਲਾੜ ਸੁਰੱਖਿਆ ਨੂੰ ਮਜ਼ਬੂਤ ਕਰਨਾ, ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਯੋਗਦਾਨ ਦੇਣਾ ਅਤੇ ਵਰਕਰਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿਸ ਇਮਾਨਦਾਰੀ ਦੇ ਨਾਲ ਉਹ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਦੇ ਹਨ, ਉਸ ਦਾ ਭਾਰਤ ਦੇ ਵਿਕਸਿਤ ਰਾਸਟਰ ਬਣਨ ਦੀ ਯਾਤਰਾ ‘ਤੇ ਸਕਾਰਾਤਮਕ ਪ੍ਰਭਾਅ ਪਵੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਯੁਵਾ ਆਪਣੇ ਫਰਜ਼ਾਂ ਨੂੰ ਪੂਰੀ ਨਿਸ਼ਠਾ ਦੇ ਨਾਲ ਨਿਭਾਉਣਗੇ।
ਟੀਵੀ9 ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
March 28th, 08:00 pm
ਅੱਜ ਵਿਸ਼ਵ ਦੀ ਦ੍ਰਿਸ਼ਟੀ ਭਾਰਤ 'ਤੇ ਹੈ, ਸਾਡੇ ਦੇਸ਼ 'ਤੇ ਹੈ। ਦੁਨੀਆ ਵਿੱਚ ਆਪ ਕਿਸੇ ਭੀ ਦੇਸ਼ ਵਿੱਚ ਜਾਓਂ, ਉੱਥੋਂ ਦੇ ਲੋਕ ਭਾਰਤ ਨੂੰ ਲੈ ਕੇ ਇੱਕ ਨਵੀਂ ਜਗਿਆਸਾ ਨਾਲ ਭਰੇ ਹੋਏ ਹਨ। ਆਖਰ ਐਸਾ ਕੀ ਹੋਇਆ ਕਿ ਜੋ ਦੇਸ਼ 70 ਸਾਲ ਵਿੱਚ ਗਿਆਰ੍ਹਵੇਂ ਨੰਬਰ ਦੀ ਇਕੌਨਮੀ ਬਣਿਆ, ਉਹ ਮਹਿਜ਼ 7-8 ਸਾਲ ਤੋਂ ਪੰਜਵੇਂ ਨੰਬਰ ਦੀ ਇਕੌਨਮੀ ਬਣ ਗਿਆ? ਹੁਣੇ IMF ਦੇ ਨਵੇਂ ਅੰਕੜੇ ਸਾਹਮਣੇ ਆਏ ਹਨ। ਉਹ ਅੰਕੜੇ ਕਹਿੰਦੇ ਹਨ ਕਿ ਭਾਰਤ, ਦੁਨੀਆ ਦੀ ਇੱਕਮਾਤਰ ਮੇਜਰ ਇਕੌਨਮੀ ਹੈ, ਜਿਸ ਨੇ 10 ਵਰ੍ਹਿਆਂ ਵਿੱਚ ਆਪਣੇ GDP ਨੂੰ ਡਬਲ ਕੀਤਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਦੋ ਲੱਖ ਕਰੋੜ ਡਾਲਰ, ਆਪਣੀ ਇਕੌਨਮੀ ਵਿੱਚ ਜੋੜੇ ਹਨ। GDP ਦਾ ਡਬਲ ਹੋਣਾ ਸਿਰਫ਼ ਅੰਕੜਿਆਂ ਦਾ ਬਦਲਣਾ ਮਾਤਰ ਨਹੀਂ ਹੈ। ਇਸ ਦਾ impact ਦੇਖੋ, 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਅਤੇ ਇਹ 25 ਕਰੋੜ ਲੋਕ ਇੱਕ ਨਿਓ ਮਿਡਲ ਕਲਾਸ ਦਾ ਹਿੱਸਾ ਬਣੇ ਹਨ। ਇਹ ਨਿਓ ਮਿਡਲ ਕਲਾਸ, ਇੱਕ ਪ੍ਰਕਾਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੈ। ਇਹ ਨਵੇਂ ਸੁਪਨਿਆਂ ਦੇ ਨਾਲ ਅੱਗੇ ਵਧ ਰਹੀ ਹੈ, ਸਾਡੀ ਇਕੌਨਮੀ ਵਿੱਚ ਕੰਟ੍ਰੀਬਿਊਟ ਕਰ ਰਹੀ ਹੈ, ਅਤੇ ਉਸ ਨੂੰ ਵਾਇਬ੍ਰੈਂਟ ਬਣਾ ਰਹੀ ਹੈ। ਅੱਜ ਦੁਨੀਆ ਦੀ ਸਭ ਤੋਂ ਬੜੀ ਯੁਵਾ ਆਬਾਦੀ ਸਾਡੇ ਭਾਰਤ ਵਿੱਚ ਹੈ। ਇਹ ਯੁਵਾ, ਤੇਜ਼ੀ ਨਾਲ ਸਕਿਲਡ ਹੋ ਰਿਹਾ ਹੈ, ਇਨੋਵੇਸ਼ਨ ਨੂੰ ਗਤੀ ਦੇ ਰਿਹਾ ਹੈ । ਅਤੇ ਇਨ੍ਹਾਂ ਸਭ ਦੇ ਵਿਚਾਲੇ, ਭਾਰਤ ਦੀ ਫੌਰਨ ਪਾਲਿਸੀ ਦਾ ਮੰਤਰ ਬਣ ਗਿਆ ਹੈ-India First, ਇੱਕ ਜ਼ਮਾਨੇ ਵਿੱਚ ਭਾਰਤ ਦੀ ਪਾਲਿਸੀ ਸੀ, ਸਭ ਤੋਂ ਸਮਾਨ ਰੂਪ ਨਾਲ ਦੂਰੀ ਬਣਾ ਕੇ ਚਲੋ, Equi-Distance ਦੀ ਪਾਲਿਸੀ, ਅੱਜ ਦੇ ਭਾਰਤ ਦੀ ਪਾਲਿਸੀ ਹੈ, ਸਭ ਦੇ ਸਮਾਨ ਰੂਪ ਨਾਲ ਕਰੀਬ ਹੋ ਕੇ ਚਲੋ, Equi-Closeness ਦੀ ਪਾਲਿਸੀ। ਦੁਨੀਆ ਦੇ ਦੇਸ਼ ਭਾਰਤ ਦੀ ਓਪੀਨੀਅਨ ਨੂੰ, ਭਾਰਤ ਦੇ ਇਨੋਵੇਸ਼ਨ ਨੂੰ, ਭਾਰਤ ਦੇ ਐਫਰਟਸ ਨੂੰ, ਜੈਸਾ ਮਹੱਤਵ ਅੱਜ ਦੇ ਰਹੇ ਹਨ, ਵੈਸਾ ਪਹਿਲੇ ਕਦੇ ਨਹੀਂ ਹੋਇਆ। ਅੱਜ ਦੁਨੀਆ ਦੀ ਨਜ਼ਰ ਭਾਰਤ 'ਤੇ ਹੈ, ਅੱਜ ਦੁਨੀਆ ਜਾਣਨਾ ਚਾਹੁੰਦੀ ਹੈ, What India Thinks Today.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਵੀ9 ਸਮਿਟ 2025 ਨੂੰ ਸੰਬੋਧਨ ਕੀਤਾ
March 28th, 06:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਟੀਵੀ9 ਸਮਿਟ 2025 ਵਿੱਚ ਹਿੱਸਾ ਲਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਟੀਵੀ9 ਦੀ ਪੂਰੀ ਟੀਮ ਅਤੇ ਇਸ ਦੇ ਦਰਸ਼ਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਟੀਵੀ9 ਦੇ ਪਾਸ ਬੜੇ ਪੈਮਾਨੇ ‘ਤੇ ਖੇਤਰੀ ਦਰਸ਼ਕ ਹਨ ਅਤੇ ਹੁਣ ਆਲਮੀ ਦਰਸ਼ਕ ਭੀ ਤਿਆਰ ਹੋ ਰਹੇ ਹਨ। ਉਨ੍ਹਾਂ ਨੇ ਟੈਲੀਕਾਨਫਰੰਸ ਦੇ ਜ਼ਰੀਏ ਪ੍ਰੋਗਰਾਮ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦਾ ਭੀ ਸੁਆਗਤ ਅਤੇ ਅਭਿਨੰਦਨ ਕੀਤਾ।ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ‘ਤੇ ਬਜਟ ਦੇ ਬਾਅਦ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
March 05th, 01:35 pm
ਤੁਹਾਡਾ ਸਾਰਿਆਂ ਦਾ ਇਸ ਮਹੱਤਵਪੂਰਨ ਬਜਟ ਵੈਬੀਨਾਰ ਵਿੱਚ ਸੁਆਗਤ ਹੈ, ਅਭਿਨੰਦਨ ਹੈ। Investing in People, Economy and Innovation- ਇਹ ਇੱਕ ਅਜਿਹੀ ਥੀਮ ਹੈ, ਜੋ ਵਿਕਸਿਤ ਭਾਰਤ ਦੇ ਰੋਡਮੈਪ ਨੂੰ define ਕਰਦੀ ਹੈ। ਇਸ ਸਾਲ ਦੇ ਬਜਟ ਵਿੱਚ ਤੁਹਾਨੂੰ ਇਸ ਦਾ ਪ੍ਰਭਾਵ ਬਹੁਤ ਵੱਡੇ ਸਕੇਲ ‘ਤੇ ਦਿਸ ਰਿਹਾ ਹੈ। ਇਸ ਲਈ, ਇਹ ਬਜਟ ਭਾਰਤ ਦੇ ਭਵਿੱਖ ਦਾ ਬਲੂਪ੍ਰਿੰਟ ਬਣ ਕੇ ਸਾਹਮਣੇ ਆਇਆ ਹੈ। ਅਸੀਂ ਇਨਵੈਸਟਮੈਂਟ ਵਿੱਚ ਜਿੰਨੀ ਪ੍ਰਾਥਮਿਕਤਾ infrastructure ਅਤੇ industries ਨੂੰ ਦਿੱਤੀ ਹੈ, ਉਨੀ ਹੀ ਪ੍ਰਾਥਮਿਕਤਾ People, Economy ਅਤੇ Innovation ਨੂੰ ਵੀ ਦਿੱਤੀ ਹੈ। ਤੁਸੀਂ ਸਾਰੇ ਜਾਣਦੇ ਹੋ, Capacity building ਅਤੇ talent ਨਰਚਰਿੰਗ, ਇਹ ਦੇਸ਼ ਦੀ ਪ੍ਰਗਤੀ ਦੇ ਲਈ ਫਾਉਂਡੇਸ਼ਨ ਸਟੋਨ ਦਾ ਕੰਮ ਕਰਦੀ ਹੈ। ਇਸ ਲਈ, ਹੁਣ ਵਿਕਾਸ ਦੇ ਅਗਲੇ ਪੜਾਅ ਵਿੱਚ ਅਸੀਂ ਇਨ੍ਹਾਂ ਖੇਤਰਾਂ ਵਿੱਚ ਹੋਰ ਜ਼ਿਆਦਾ ਨਿਵੇਸ਼ ਕਰਨਾ ਹੈ। ਇਸ ਦੇ ਲਈ ਸਾਨੂੰ ਸਾਰੇ ਸਟੇਕਹੋਲਡਰਸ ਨੂੰ ਅੱਗੇ ਆਉਣਾ ਹੋਵੇਗਾ। ਕਿਉਂਕਿ ਇਹ ਦੇਸ਼ ਦੀ economic success ਦੇ ਲਈ ਜ਼ਰੂਰੀ ਹੈ। ਅਤੇ ਨਾਲ ਹੀ, ਇਹ ਹਰ organization ਦੀ success ਦਾ ਵੀ ਅਧਾਰ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਸਿਰਜਣ-ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ‘ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
March 05th, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵੈਬੀਨਾਰ ਦੇ ਵਿਸ਼ਾ-ਵਸਤੂ “ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼” ਦੇ ਮਹੱਤਵ ‘ਤੇ ਚਾਨਣਾ ਪਾਇਆ, ਜੋ ਵਿਕਸਿਤ ਭਾਰਤ ਦੇ ਲਈ ਰੋਡਮੈਪ ਨੂੰ ਪਰਿਭਾਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦਾ ਬਜਟ ਇਸ ਵਿਸ਼ਾ-ਵਸਤੂ ਨੂੰ ਵੱਡੇ ਪੈਮਾਨੇ ‘ਤੇ ਦਰਸਾਉਂਦਾ ਹੈ ਅਤੇ ਭਾਰਤ ਦੇ ਭਵਿੱਖ ਦੇ ਲਈ ਇੱਕ ਖਾਕਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨਫ੍ਰਾਸਟ੍ਰਕਚਰ, ਉਦਯੋਗਾਂ, ਲੋਕਾਂ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਸਮਾਨ ਤੌਰ ‘ਤੇ ਪ੍ਰਾਥਮਿਕਤਾ ਦਿੱਤੀ ਗਈ ਹੈ। ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਸਮਰੱਥਾ ਨਿਰਮਾਣ ਅਤੇ ਪ੍ਰਤਿਭਾ ਦਾ ਵਿਕਾਸ ਰਾਸ਼ਟਰ ਦੀ ਪ੍ਰਗਤੀ ਦਾ ਅਧਾਰ ਹਨ, ਸ਼੍ਰੀ ਮੋਦੀ ਨੇ ਸਾਰੇ ਹਿਤਧਾਰਕਾਂ ਤੋਂ ਅੱਗੇ ਆ ਕੇ ਇਨ੍ਹਾਂ ਖੇਤਰਾਂ ਵਿੱਚ ਵੱਧ ਨਿਵੇਸ਼ ਕਰਨ ਦੀ ਤਾਕੀਦ ਕੀਤੀ ਕਿਉਂਕਿ ਵਿਕਾਸ ਦੇ ਅਗਲੇ ਪੜਾਅ ਵਿੱਚ ਇਸ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਦੀ ਆਰਥਿਕ ਸਫਲਤਾ ਦੇ ਲਈ ਜ਼ਰੂਰੀ ਹੈ ਅਤੇ ਹਰ ਸੰਗਠਨ ਦੀ ਸਫਲਤਾ ਦਾ ਅਧਾਰ ਹੈ।The Government is committed to carrying out structural reforms to make India a Viksit Bharat: PM Modi
October 04th, 07:45 pm
Prime Minister Narendra Modi addressed the Kautilya Economic Conclave in New Delhi. “Government is following the mantra of Reform, Perform and Transform and continuously taking decisions to move the country forward”, the Prime Minister said as he credited its impact for the reelection of a government for the third consecutive time after 60 years.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਕੌਟਿਲਯ ਆਰਥਿਕ ਕਨਕਲੇਵ ਦੇ ਤੀਸਰੇ ਐਡੀਸ਼ਨ ਨੂੰ ਸੰਬੋਧਨ ਕੀਤਾ
October 04th, 07:44 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਕੌਟਿਲਯ ਆਰਥਿਕ ਕਨਕਲੇਵ ਨੂੰ ਸੰਬੋਧਨ ਕੀਤਾ। ਵਿੱਤ ਮੰਤਰਾਲੇ ਦੇ ਸਹਿਯੋਗ ਨਾਲ ਇੰਸਟੀਟਿਊਟ ਆਫ ਇਕੋਨੋਮਿਕ ਗ੍ਰੋਥ ਦੁਆਰਾ ਆਯੋਜਿਤ, ਕੌਟਿਲਯ ਆਰਥਿਕ ਕਨਕਲੇਵ ਹਰਿਤ ਬਦਲਾਅ ਦਾ ਵਿੱਤ ਪੋਸ਼ਣ, ਭੂ-ਆਰਥਿਕ ਵਿਖੰਡਨ ਅਤੇ ਵਿਕਾਸ ਦੇ ਲਈ ਉਸ ਦੇ ਨਿਹਿਤ ਅਤੇ ਦ੍ਰਿੜ੍ਹਤਾ ਕਾਇਮ ਰੱਖਣ ਲਈ ਨੀਤੀਗਤ ਕਾਰਵਾਈ ਦੇ ਸਿਧਾਂਤਾਂ ਵਰਗੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕਰੇਗਾ।ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 09th, 11:09 am
ਨਮਸਕਾਰ, ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ, ਰਾਜ ਸਰਕਾਰ ਦੇ ਮੰਤਰੀ, IFSCA ਦੇ ਚੇਅਰਮੈਨ ਕੇ ਰਾਜਰਮਨ ਜੀ, ਦੁਨੀਆ ਦੇ ਸਨਮਾਨਿਤ financial institutions ਅਤੇ ਵਿਭਿੰਨ ਸੰਸਥਾਵਾਂ ਦੇ leaders, ਦੇਵੀਓ ਅਤੇ ਸੱਜਣੋਂ,ਪ੍ਰਧਾਨ ਮੰਤਰੀ ਨੇ ਇਨਫਿਨਿਟੀ ਫੋਰਮ 2.0 (Infinity Forum 2.0) ਨੂੰ ਸੰਬੋਧਨ ਕੀਤਾ
December 09th, 10:40 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਿਨਟੈੱਕ(FinTech) ਨਾਲ ਸਬੰਧਿਤ ਗਲੋਬਲ ਥੌਟ ਲੀਡਰਸ਼ਿਪ ਪਲੈਟਫਾਰਮ-ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਨੂੰ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਇਨਫਿਨਿਟੀ ਫੋਰਮ ਦਾ ਦੂਸਰਾ ਐਡੀਸ਼ਨ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦੇ ਪਹਿਲਾਂ ਦੇ ਪ੍ਰੋਗਰਾਮ ਦੇ ਰੂਪ ਵਿੱਚ ਭਾਰਤ ਸਰਕਾਰ ਦੀ ਸਰਪ੍ਰਸਤੀ ਵਿੱਚ ਇੰਟਰਨੈਸ਼ਨਲ ਫਾਇਨੈਂਸ਼ਿਅਲ ਸਰਵਿਸਿਜ਼ ਸੈਂਟਰਸ ਅਥਾਰਿਟੀ (ਆਈਐੱਫਐੱਸਸੀਓ) ਅਤੇ ਗਿਫਟ ਸਿਟੀ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਦਾ ਥੀਮ ‘ਗਿਫਟ-ਆਈਐੱਫਐੱਸਸੀ : ਨਰਵ ਸੈਂਟਰ ਫੌਰ ਨਿਊ ਏਜ ਗਲੋਬਲ ਫਾਇਨੈਂਸ਼ਿਅਲ ਸਰਵਿਸਿਜ਼’(‘GIFT-IFSC: Nerve Centre for New Age Global Financial Services’) ਹੈ।ਕੌਸ਼ਲ ਦੀਕਸ਼ਾਂਤ ਸਮਾਰੋਹ (Kaushal Dikshant Samaroh) ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਵੀਡੀਓ ਸੰਦੇਸ਼
October 12th, 01:00 pm
ਸਕਿੱਲ ਡਿਵੈਲਪਮੈਂਟ ਦਾ ਇਹ ਉਤਸਵ ਆਪਣੇ ਆਪ ਵਿੱਚ ਅਨੂਠਾ ਹੈ। ਪੂਰੇ ਦੇਸ਼ ਵਿੱਚ ਸਕਿੱਲ ਡਿਵੈਲਪਮੈਂਟ ਨਾਲ ਜੁੜੇ ਸੰਸਥਾਨਾਂ ਦਾ ਐਸਾ ਸਾਂਝਾ ਕੌਸ਼ਲ ਦੀਕਸ਼ਾਂਤ ਸਮਾਰੋਹ, ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲ ਹੈ। ਇਹ ਅੱਜ ਦੇ ਭਾਰਤ ਦੀਆਂ ਪ੍ਰਾਥਮਿਕਤਾਵਾਂ ਨੂੰ ਭੀ ਦਰਸਾਉਂਦਾ ਹੈ। ਇਸ ਆਯੋਜਨ ਵਿੱਚ ਦੇਸ਼ ਦੇ ਹਜ਼ਾਰਾਂ ਯੁਵਾ, ਟੈਕਨੋਲੋਜੀ ਦੇ ਜ਼ਰੀਏ ਜੁੜੇ ਹੋਏ ਹਨ। ਮੈਂ ਸਾਰੇ ਨੌਜਵਾਨਾਂ ਨੂੰ ਬਿਹਤਰ ਭਵਿੱਖ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਕੌਸ਼ਲ ਦੀਕਸ਼ਾਂਤ ਸਮਾਰੋਹ (Kaushal Dikshnat Samaroh) 2023 ਨੂੰ ਸੰਬੋਧਨ ਕੀਤਾ
October 12th, 12:49 pm
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਸ਼ਲ ਵਿਕਾਸ ਦਾ ਇਹ ਉਤਸਵ ਆਪਣੇ ਆਪ ਵਿੱਚ ਅਦੁੱਤੀ ਹੈ ਅਤੇ ਦੇਸ਼ ਭਰ ਦੇ ਕੌਸ਼ਲ ਵਿਕਾਸ ਸੰਸਥਾਵਾਂ ਦੇ ਸੰਯੁਕਤ ਦੀਕਸ਼ਾਂਤ ਸਮਾਰੋਹ ਦਾ ਅੱਜ ਦਾ ਆਯੋਜਨ ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਕੌਸ਼ਲ ਦੀਕਸ਼ਾਂਤ ਸਮਾਰੋਹ (Kaushal Dikshnat Samaroh) ਅੱਜ ਦੇ ਭਾਰਤ ਦੀਆਂ ਪ੍ਰਾਥਮਿਕਤਾਵਾਂ ਨੂੰ ਦਰਸਾਉਂਦਾ ਹੈ । ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦੇ ਮਾਧਿਅਮ ਨਾਲ ਇਸ ਆਯੋਜਨ ਨਾਲ ਜੁੜੇ ਹਜ਼ਾਰਾਂ ਨੌਜਵਾਨਾਂ ਦੀ ਉਪਸਥਿਤੀ ਨੂੰ ਸਵੀਕਾਰ ਕਰਦੇ ਹੋਏ ਸਾਰੇ ਨੌਜਵਾਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਭਾਰਤ ਆਲਮੀ ਪੱਧਰ ਦਾ ਇੱਕ ਉੱਜਵਲ ਸਥਾਨ, ਵਿਕਾਸ ਅਤੇ ਇਨੋਵੇਸ਼ਨ ਦਾ ਇੱਕ ਪਾਵਰਹਾਊਸ ਹੈ: ਪ੍ਰਧਾਨ ਮੰਤਰੀ
October 11th, 08:09 am
ਆਈਐੱਮਐੱਫ (IMF) ਦੇ ਵਿਕਾਸ ਸਬੰਧੀ ਪੂਰਵ ਅਨੁਮਾਨ ‘ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਆਲਮੀ ਪੱਧਰ ਦਾ ਇੱਕ ਉੱਜਵਲ ਸਥਾਨ, ਵਿਕਾਸ ਤੇ ਇਨੋਵੇਸ਼ਨ ਦਾ ਇੱਕ ਪਾਵਰਹਾਊਸ ਹੈ। ਸ਼੍ਰੀ ਮੋਦੀ ਨੇ ਕਿਹਾ, ਅਜਿਹਾ ਸਾਡੇ ਲੋਕਾਂ ਦੀ ਸ਼ਕਤੀ ਅਤੇ ਕੌਸ਼ਲ ਦੇ ਕਾਰਨ ਹੈ।ਐਥਨਸ, ਗ੍ਰੀਸ ਵਿੱਚ ਭਾਰਤੀ ਸਮੁਦਾਇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 09:30 pm
ਜਦੋਂ ਜਸ਼ਨ ਦਾ ਮਾਹੌਲ ਹੁੰਦਾ ਹੈ, ਉਤਸਵ ਦਾ ਮਾਹੌਲ ਹੁੰਦਾ ਹੈ ਤਾਂ ਮਨ ਕਰਦਾ ਹੈ ਕਿ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਲੋਕਾਂ ਦੇ ਦਰਮਿਆਨ ਪਹੁੰਚ ਜਾਈਏ, ਮੈਂ ਭੀ ਆਪਣੇ ਪਰਿਵਾਰਜਨਾਂ ਦੇ ਦਰਮਿਆਨ ਆ ਗਿਆ ਹਾਂ। ਸਾਵਣ ਦਾ ਮਹੀਨਾ ਹੈ ਇੱਕ ਪ੍ਰਕਾਰ ਨਾਲ ਸ਼ਿਵ ਜੀ ਦਾ ਮਹੀਨਾ ਹੈ ਅਤੇ ਇਸ ਪਵਿੱਤਰ ਮਹੀਨੇ ਵਿੱਚ ਦੇਸ਼ ਨੇ ਫਿਰ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਭਾਰਤ ਚੰਦਰਮਾ ਦੇ dark zone ਵਿੱਚ ਸਾਊਥ ਪੋਲ ਵਿੱਚ ਲੈਂਡ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਚੰਦਰਮਾ ‘ਤੇ ਤਿਰੰਗਾ ਲਹਿਰਾ ਕੇ ਪੂਰੇ ਵਿਸ਼ਵ ਨੂੰ ਭਾਰਤ ਦੀ ਸਮਰੱਥਾ ਦਾ ਪਰੀਚੈ ਕਰਵਾਇਆ ਹੈ।ਪ੍ਰਧਾਨ ਮੰਤਰੀ ਨੇ ਐਥਨਸ ਵਿੱਚ ਭਾਰਤੀ ਸਮੁਦਾਇ ਨਾਲ ਗੱਲਬਾਤ ਕੀਤੀ
August 25th, 09:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ, 2023 ਨੂੰ ਐਥਨਸ ਵਿੱਚ ਐਥਨਸ ਕੰਜ਼ਰਵੇਟੋਇਰ ਵਿਖੇ (at Athens Conservatoire) ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ।ਲੋਕ ਸਭਾ ਵਿੱਚ 10 ਅਗਸਤ, 2023 ਨੂੰ ਅਵਿਸ਼ਵਾਸ ਪ੍ਰਸਤਾਵ (No Confidence Motion) ਲਈ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ
August 10th, 04:30 pm
ਪਿਛਲੇ ਤਿੰਨ ਦਿਨਾਂ ਤੋਂ ਅਨੇਕ ਸੀਨੀਅਰ ਮਹਾਨੁਭਾਵ ਸਤਿਕਾਰਯੋਗ ਮੈਂਬਰਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ ਹਨ। ਕਰੀਬ ਸਾਰਿਆਂ ਦੇ ਵਿਚਾਰ ਮੇਰੇ ਤੱਕ ਵਿਸਤਾਰ ਨਾਲ ਪਹੁੰਚੇ ਵੀ ਹਨ। ਮੈਂ ਖ਼ੁਦ ਵੀ ਕੁਝ ਭਾਸ਼ਣ ਸੁਣੇ ਵੀ ਹਨ। ਸਤਿਕਾਰਯੋਗ ਸਪੀਕਰ ਜੀ, ਦੇਸ਼ ਦੀ ਜਨਤਾ ਨੇ ਸਾਡੀ ਸਰਕਾਰ ਦੇ ਪ੍ਰਤੀ ਵਾਰ-ਵਾਰ ਜੋ ਵਿਸ਼ਵਾਸ ਜਤਾਇਆ ਹੈ। ਮੈਂ ਅੱਜ ਦੇਸ਼ ਦੇ ਕੋਟਿ-ਕੋਟਿ ਨਾਗਰਿਕਾਂ ਦਾ ਧੰਨਵਾਦ ਵਿਅਕਤ ਕਰਨ ਲਈ ਉਪਸਥਿਤ ਹੋਇਆ ਹਾਂ। ਅਤੇ ਸਪੀਕਰ ਜੀ, ਕਹਿੰਦੇ ਹਨ, ਭਗਵਾਨ ਬਹੁਤ ਦਿਆਲੂ ਹਨ ਅਤੇ ਭਗਵਾਨ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿਸੇ ਨਾ ਕਿਸੇ ਮਾਧਿਅਮ ਨਾਲ ਤੁਹਾਡੀ ਇੱਛਾ ਦੀ ਪੂਰਤੀ ਕਰਦਾ ਹੈ, ਕਿਸੇ ਨਾ ਕਿਸੇ ਨੂੰ ਮਾਧਿਅਮ ਬਣਾਉਂਦਾ ਹੈ। ਮੈਂ ਇਸ ਨੂੰ ਭਗਵਾਨ ਦਾ ਅਸ਼ੀਰਵਾਦ ਮੰਨਦਾ ਹਾਂ ਕਿ ਈਸ਼ਵਰ ਨੇ ਵਿਰੋਧੀ ਧਿਰ ਨੂੰ ਸੁਝਾਇਆ ਅਤੇ ਉਹ ਪ੍ਰਸਤਾਵ ਲੈ ਕੇ ਆਏ। 2018 ਵਿੱਚ ਵੀ ਇਹ ਈਸ਼ਵਰ ਦਾ ਹੀ ਆਦੇਸ਼ ਸੀ, ਜਦੋਂ ਵਿਰੋਧੀ ਧਿਰ ਦੇ ਮੇਰੇ ਸਾਥੀ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਏ ਸਨ।ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ਦਾ ਜਵਾਬ ਦਿੱਤਾ
August 10th, 04:00 pm
ਪ੍ਰਧਾਨ ਮੰਤਰੀ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਹਰੇਕ ਨਾਗਰਿਕ ਦੁਆਰਾ ਸਰਕਾਰ ‘ਤੇ ਵਾਰ-ਵਾਰ ਭਰੋਸਾ ਜਤਾਉਣ ਲਈ ਉਨ੍ਹਾਂ ਦੇ ਪ੍ਰਤੀ ਕੋਟੀ-ਕੋਟੀ ਆਭਾਰ ਵਿਅਕਤ ਕਰਨ ਆਏ ਹਨ। ਸ਼੍ਰੀ ਮੋਦੀ ਨੇ ਉਸ ਟਿੱਪਣੀ ਨੂੰ ਵੀ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਰਕਾਰ ਦੇ ਲਈ ਫਲੌਰ ਟੈਸਟ ਨਹੀਂ ਹੈ ਬਲਕਿ ਉਨ੍ਹਾਂ ਲੋਕਾਂ ਦੇ ਲਈ ਹੈ, ਜਿਨ੍ਹਾਂ ਨੇ 2018 ਵਿੱਚ ਇਸ ਨੂੰ ਸਦਨ ਵਿੱਚ ਪੇਸ਼ ਕੀਤਾ ਸੀ, ਜਦੋਂ ਵਿਰੋਧੀ ਧਿਰ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਈ ਸੀ।NDA today stands for N-New India, D-Developed Nation and A-Aspiration of people and regions: PM Modi
July 18th, 08:31 pm
PM Modi during his address at the ‘NDA Leaders Meet’ recalled the role of Atal ji, Advani ji and the various other prominent leaders in shaping the NDA Alliance and providing it the necessary direction and guidance. PM Modi also acknowledged and congratulated all on the completion of 25 years since the establishment of NDA in 1998.PM Modi addresses the NDA Leaders Meet
July 18th, 08:30 pm
PM Modi during his address at the ‘NDA Leaders Meet’ recalled the role of Atal ji, Advani ji and the various other prominent leaders in shaping the NDA Alliance and providing it the necessary direction and guidance. PM Modi also acknowledged and congratulated all on the completion of 25 years since the establishment of NDA in 1998.ਆਸਟ੍ਰੇਲੀਆ ਦੇ ਸਿਡਨੀ ਵਿੱਚ ਕਮਿਊਨਿਟੀ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 23rd, 08:54 pm
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਮੇਰੇ ਪ੍ਰਿਯ ਮਿੱਤਰ, His Excellency, ਐਂਥੋਨੀ ਅਲਬਨੀਜ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ, His Excellency ਸਕੌਟ ਮੌਰਿਸਨ, ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿਨਸ, Foreign Minister ਪੇਨੀ ਵੋਂਗ, Communication Minister ਮਿਸ਼ੇਲ ਰੋਲੈਂਡ, Energy Minister ਕ੍ਰਿਸ ਬੋਵੇਨ, Leader of Opposition ਪੀਟਰ ਡਟਨ, Assistant Foreign Minister ਟਿਮ ਵਾਟਸ, ਨਿਊ ਸਾਊਥ ਵੇਲਸ ਦੇ ਉਪਸਥਿਤ ਮੰਤਰੀ ਮੰਡਲ ਦੇ ਸਾਰੇ ਆਦਰਯੋਗ ਮੈਂਬਰ, ਪੈਰਾਮਾਟਾ ਤੋਂ ਸੰਸਦ ਮੈਂਬਰ ਡਾ. ਐਂਡਰਿਊ ਚਾਰਲਟਨ, ਇੱਥੇ ਉਪਸਥਿਤ ਆਸਟ੍ਰੇਲੀਆ ਦੇ ਸਾਰੇ ਸੰਸਦ ਮੈਂਬਰ, ਮੇਅਰ, ਡਿਪਟੀ ਮੇਅਰ, ਕਾਉਂਸਿਲਰਸ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀ ਜੋ ਅੱਜ ਇਤਨੀ ਵਿਸ਼ਾਲ ਸੰਖਿਆ ਵਿੱਚ ਉਪਸਥਿਤ ਹੋਏ ਹਨ, ਆਪ ਸਭ ਨੂੰ ਮੇਰਾ ਨਮਸਕਾਰ!