ਦੂਸਰੇ ਭਾਰਤ-ਕੈਰੀਕੌਮ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਸ਼ੁਰੂਆਤੀ ਭਾਸ਼ਣ (ਦੀਆਂ ਸ਼ੁਰੂਆਤੀ ਟਿੱਪਣੀਆਂ)

November 21st, 02:15 am

ਮੇਰੇ ਮਿੱਤਰ ਰਾਸ਼ਟਰਪਤੀ ਇਰਫਾਨ ਅਲੀ ਅਤੇ ਪ੍ਰਧਾਨ ਮੰਤਰੀ ਡਿਕੌਨ ਮਿਸ਼ੇਲ ਦੇ ਨਾਲ ਦੂਸਰੇ ਭਾਰਤ-ਕੈਰੀਕੌਮ ਸਮਿਟ (second India-CARICOM Summit) ਦੀ ਮੇਜ਼ਬਾਨੀ ਕਰਦੇ ਹੋਏ ਮੈਨੂੰ ਹਾਰਦਿਕ ਖੁਸ਼ੀ ਹੋ ਰਹੀ ਹੈ। ਮੈਂ ਕੈਰੀਕੌਮ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਹਾਰਦਿਕ ਸੁਆਗਤ ਕਰਦਾ ਹਾਂ, ਅਤੇ ਰਾਸ਼ਟਰਪਤੀ ਇਰਫਾਨ ਅਲੀ ਦਾ ਇਸ ਸਮਿਟ ਦੇ ਸ਼ਾਨਦਾਰ ਆਯੋਜਨ ਦੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ।

ਦੂਜਾ ਭਾਰਤ-ਕੈਰੀਕੌਮ ਸਮਿਟ

November 21st, 02:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਡਿਕੌਨ ਮਿਸ਼ੇਲ, ਜੋ ਵਰਤਮਾਨ ਵਿੱਚ ਕੈਰੀਕੌਮ ਚੇਅਰ, ਨੇ 20 ਨਵੰਬਰ 2024 ਨੂੰ ਜਾਰਜਟਾਉਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨੇ ਸਮਿਟ ਦੀ ਮੇਜ਼ਬਾਨੀ ਕਰਨ ਲਈ ਗੁਆਨਾ ਦੇ ਰਾਸ਼ਟਰਪਤੀ ਮਹਾਮਹਿਮ ਇਰਫਾਨ ਅਲੀ ਦਾ ਧੰਨਵਾਦ ਕੀਤਾ। ਪਹਿਲਾ ਭਾਰਤ-ਕੈਰੀਕੌਮ ਸਮਿਟ 2019 ਵਿੱਚ ਨਿਊਯਾਰਕ ਵਿੱਚ ਆਯੋਜਿਤ ਕੀਤਾ ਗਿਆ ਸੀ। ਗੁਆਨਾ ਦੇ ਰਾਸ਼ਟਰਪਤੀ ਅਤੇ ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਦੇ ਇਲਾਵਾ, ਸਮਿਟ ਵਿੱਚ ਨਿਮਨਲਿਖਤ ਲੋਕਾਂ ਨੇਹਿੱਸਾ ਲਿਆ::

ਰੋਜ਼ਗਾਰ ਮੇਲੇ (Rozgar Mela) ਦੇ ਤਹਿਤ, ਪ੍ਰਧਾਨ ਮੰਤਰੀ 29 ਅਕਤੂਬਰ ਨੂੰ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ-ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਅਧਿਕ ਨਿਯੁਕਤੀ ਪੱਤਰ ਵੰਡਣਗੇ

October 28th, 01:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਕਤੂਬਰ, 2024 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 51,000 ਤੋਂ ਅਧਿਕ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਸੰਬੋਧਨ ਭੀ ਕਰਨਗੇ।

ਪ੍ਰਧਾਨ ਮੰਤਰੀ ਨੇ ‘ਕਰਮਯੋਗੀ ਸਪਤਾਹ’- ਨੈਸ਼ਨਲ ਲਰਨਿੰਗ ਵੀਕ ਲਾਂਚ ਕੀਤਾ

October 19th, 06:57 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ‘ਕਰਮਯੋਗੀ ਸਪਤਾਹ’- ਨੈਸ਼ਨਲ ਲਰਨਿੰਗ ਵੀਕ (‘Karmayogi Saptah’ - National Learning Week) ਲਾਂਚ ਕੀਤਾ।

ਪ੍ਰਧਾਨ ਮੰਤਰੀ 19 ਅਕਤੂਬਰ ਨੂੰ ‘ਕਰਮਯੋਗੀ ਸਪਤਾਹ’ – ਨੈਸ਼ਨਲ ਲਰਨਿੰਗ ਵੀਕ ਲਾਂਚ ਕਰਨਗੇ

October 18th, 11:42 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 19 ਅਕਤੂਬਰ ਨੂੰ ਸੁਬ੍ਹਾ 10:30 ਵਜੇ ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ‘ਕਰਮਯੋਗੀ ਸਪਤਾਹ’(‘Karmayogi Saptah’)-ਨੈਸ਼ਨਲ ਲਰਨਿੰਗ ਵੀਕ (National Learning Week) ਲਾਂਚ ਕਰਨਗੇ।

ਰੋਜ਼ਗਾਰ ਮੇਲੇ ਦੇ ਤਹਿਤ 51,000+ ਨਿਯੁਕਤੀ ਪੱਤਰਾਂ ਦੀ ਵੰਡ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 30th, 04:30 pm

ਦੇਸ਼ ਵਿੱਚ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਦੀ ਨੌਕਰੀ ਦੇਣ ਦਾ ਅਭਿਯਾਨ ਲਗਾਤਾਰ ਜਾਰੀ ਹੈ। ਅੱਜ 50 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਹ ਨਿਯੁਕਤੀ ਪੱਤਰ, ਤੁਹਾਡੇ ਪਰਿਸ਼੍ਰਮ ਅਤੇ ਪ੍ਰਤਿਭਾ ਦਾ ਨਤੀਜਾ ਹੈ। ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ (RozgarMela) ਨੂੰ ਸੰਬੋਧਨ ਕੀਤਾ

November 30th, 04:00 pm

ਨਵਨਿਯੁਕਤਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੀ ਸਰਕਾਰ ਦੀ ਮੁਹਿੰਮ ਲਗਾਤਾਰ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਅੱਜ ਦੇ ਵਿਸ਼ੇਸ਼ ਅਵਸਰ ‘ਤੇ ਧਿਆਨ ਆਕਰਸ਼ਿਤ ਕੀਤਾ, ਜਦੋਂ ਦੇਸ਼ ਭਰ ਵਿੱਚ 50 ਹਜ਼ਾਰ ਤੋਂ ਅਧਿਕ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਲਈ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਨਿਯੁਕਤੀ ਪੱਤਰ ਨਿਯੁਕਤ ਕੀਤੇ ਗਏ ਲੋਕਾਂ ਦੀ ਸਖ਼ਤ ਮਿਹਨਤ ਅਤੇ ਪਰਿਸ਼੍ਰਮ (hard work and labour) ਦਾ ਪਰਿਣਾਮ ਹੈ। ਇਸ ਅਵਸਰ ‘ਤੇ ਨਵਨਿਯੁਕਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਸ ਪ੍ਰਣਾਲੀ ਦਾ ਹਿੱਸਾ ਬਣਨ ਜਾ ਰਹੇ ਹਨ ਜੋ ਸਿੱਧੇ ਜਨਤਾ ਨਾਲ ਜੁੜੀ ਹੋਈ ਹੈ। ਇੱਕ ਸਰਕਾਰੀ ਕਰਮਚਾਰੀ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਨੇ ਨਵਨਿਯੁਕਤਾਂ ਦੁਆਰਾ ਨਿਭਾਏ ਜਾਣ ਵਾਲੇ ਕਰਤੱਵਾਂ ਅਤੇ ਜ਼ਿੰਮੇਦਾਰੀਆਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਆਮ ਲੋਕਾਂ ਦੀ ‘ਜੀਵਨ ਸੁਗਮਤਾ’(‘Ease of Living’) ਨੂੰ ਸਰਬਉੱਚ ਪ੍ਰਾਥਮਿਕਤਾ ਮਿਲਣੀ ਚਾਹੀਦੀ ਹੈ।

ਸਰਕਾਰੀ ਵਿਭਾਗਾਂ ਵਿੱਚ ਨਵਨਿਯੁਕਤ ਵਿਅਕਤੀਆਂ (ਰਿਕਰੂਟਸ) ਨੂੰ 51000+ ਨਿਯੁਕਤੀ ਪੱਤਰਾਂ ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 28th, 11:20 am

ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ, ਦੇਸ਼ ਦੀ ਆਜ਼ਾਦੀ ਦੇ ਅਤੇ ਦੇਸ਼ ਦੇ ਕੋਟਿ-ਕੋਟਿ ਜਨਾਂ ਦੇ ਅੰਮ੍ਰਿਤ-ਰਕਸ਼ਕ ਬਣਨ ‘ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈ। ਮੈਂ ਤੁਹਾਨੂੰ ਅੰਮ੍ਰਿਤ ਰਕਸ਼ਕ ਇਸ ਲਈ ਕਿਹਾ ਕਿਉਂਕਿ ਅੱਜ ਜਿਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਰਿਹਾ ਹੈ, ਉਹ ਦੇਸ਼ ਦੀ ਸੇਵਾ ਦੇ ਨਾਲ-ਨਾਲ ਦੇਸ਼ ਦੇ ਨਾਗਰਿਕਾਂ ਦੀ ਦੇਸ਼ ਦੀ ਰੱਖਿਆ ਭੀ ਕਰਨਗੇ। ਇਸ ਲਈ ਇੱਕ ਤਰ੍ਹਾਂ ਨਾਲ ਆਪ (ਤੁਸੀਂ) ਇਸ ਅੰਮ੍ਰਿਤਕਾਲ ਦੇ ਜਨ ਅਤੇ ਅੰਮ੍ਰਿਤ- ਰਕਸ਼ਕ ਭੀ ਹੋ।

ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲਾ (Rozgar Mela) ਦੇ ਤਹਿਤ 51,000 ਤੋਂ ਜ਼ਿਆਦਾ ਨਿਯੁਕਤੀ ਪੱਤਰ ਵੰਡੇ

August 28th, 10:43 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 51,000 ਤੋਂ ਅਧਿਕ ਨਵੇਂ ਭਰਤੀ ਕੀਤੇ ਗਏ ਰੰਗਰੂਟਾਂ ਨੂੰ ਨਿਯੁਕਤੀ ਪੱਤਰ ਵੰਡੇ । ਦੇਸ਼ ਦੇ 45 ਸਥਾਨਾਂ ‘ਤੇ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਇਸ ਰੋਜ਼ਗਾਰ ਮੇਲਾ ਸਮਾਗਮ ਦੇ ਜ਼ਰੀਏ, ਗ੍ਰਹਿ ਮੰਤਰਾਲਾ ਵਿਭਿੰਨ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs-ਸੀਏਪੀਐੱਫਜ਼) ਜਿਵੇਂ ਕੇਂਦਰੀ ਰਿਜ਼ਰਵ ਪੁਲਿਸ ਬਲ ( ਸੀਆਰਪੀਐੱਫ ), ਸੀਮਾ ਸੁਰੱਖਿਆ ਬਲ (ਬੀਐੱਸਐੱਫ), ਸਸ਼ਤਰ ਸੀਮਾ ਬਲ (ਐੱਸਐੱਸਬੀ), ਅਸਾਮ ਰਾਈਫਲਸ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ), ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਨਾਲ-ਨਾਲ ਦਿੱਲੀ ਪੁਲਿਸ ਵਿੱਚ ਕਰਮੀਆਂ ਦੀਆਂ ਭਰਤੀਆਂ ਕਰ ਰਿਹਾ ਹੈ। ਪੂਰੇ ਦੇਸ਼ ਤੋਂ ਸਿਲੈਕਟ ਕੀਤੇ ਗਏ ਨਵੇਂ ਰੰਗਰੂਟ ਗ੍ਰਹਿ ਮੰਤਰਾਲੇ ਦੇ ਤਹਿਤ ਵਿਭਿੰਨ ਪੁਲਿਸ ਬਲਾਂ ਵਿੱਚ ਕਾਂਸਟੇਬਲ ( ਜਨਰਲ ਡਿਊਟੀ), ਸਬ- ਇੰਸਪੈਕਟਰ (ਜਨਰਲ ਡਿਊਟੀ ) ਅਤੇ ਗ਼ੈਰ-ਜਨਰਲ ਡਿਊਟੀ ਕਾਡਰ ਜਿਹੇ ਵਿਭਿੰਨ ਪਦਾਂ ‘ਤੇ ਭਰਤੀ ਹੋਣਗੇ।