ਨਵੀਂ ਦਿੱਲੀ ਵਿੱਚ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

July 26th, 11:28 pm

ਅੱਜ ਦੇ ਇਹ ਦਿਵਯ ਅਤੇ ਭਵਯ (ਸ਼ਾਨਦਾਰ) ‘ਭਾਰਤ ਮੰਡਪਮ’ ਉਸ ਨੂੰ ਦੇਖ ਕੇ ਹਰ ਭਾਰਤੀ ਖੁਸ਼ੀ ਨਾਲ ਭਰ ਰਿਹਾ ਹੈ, ਆਨੰਦਿਤ ਹੈ, ਅਤੇ ਗਰਵ (ਮਾਣ) ਮਹਿਸੂਸ ਕਰ ਰਿਹਾ ਹੈ। ‘ਭਾਰਤ ਮੰਡਪਮ’ ਸੱਦਾ ਹੈ ਭਾਰਤ ਦੀ ਸਮਰੱਥਾ ਦਾ, ਭਾਰਤ ਦੀ ਨਵੀਂ ਊਰਜਾ ਦਾ। ‘ਭਾਰਤ ਮੰਡਪਮ’ ਦਰਸ਼ਨ ਹੈ, ਭਾਰਤ ਦੀ ਭਵਯਤਾ(ਸ਼ਾਨ) ਦਾ ਅਤੇ ਭਾਰਤ ਦੀ ਇੱਛਾਸ਼ਕਤੀ ਦਾ। ਕੋਰੋਨਾ ਦੇ ਕਠਿਨ ਕਾਲ ਵਿੱਚ ਜਦੋਂ ਹਰ ਤਰਫ਼ ਕੰਮ ਰੁਕਿਆ ਹੋਇਆ ਸੀ, ਸਾਡੇ ਦੇਸ਼ ਦੇ ਸ਼੍ਰਮਜੀਵੀਆਂ ਨੇ ਦਿਨ-ਰਾਤ ਮਿਹਨਤ ਕਰਕੇ ਇਸ ਦਾ ਨਿਰਮਾਣ ਪੂਰਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦਾ ਉਦਘਾਟਨ ਕੀਤਾ

July 26th, 06:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਜੀ20 ਦੇ ਸਿੱਕੇ ਅਤੇ ਜੀ20 ਦੀ ਡਾਕ ਟਿਕਟ (ਸਟੈਂਪ) ਤੋਂ ਵੀ ਪਰਦਾ ਹਟਾਇਆ। ਪ੍ਰਧਾਨ ਮੰਤਰੀ ਨੇ ਕਨਵੈਨਸ਼ਨ ਸੈਂਟਰ ਦੇ 'ਭਾਰਤ ਮੰਡਪਮ' ਵਜੋਂ ਡ੍ਰੋਨ ਰਾਹੀਂ ਕੀਤੇ ਗਏ ਨਾਮਕਰਣ ਸਮਾਰੋਹ ਅਤੇ ਇਸ ਮੌਕੇ 'ਤੇ ਪ੍ਰਦਰਸ਼ਿਤ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੂੰ ਵੀ ਦੇਖਿਆ। ਪ੍ਰਧਾਨ ਮੰਤਰੀ ਦੁਆਰਾ ਕਲਪਨਾ ਕੀਤਾ ਗਿਆ ਅਤੇ ਲਗਭਗ 2700 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਰਾਸ਼ਟਰੀ ਪ੍ਰੋਜੈਕਟ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ, ਪ੍ਰਗਤੀ ਮੈਦਾਨ ਵਿੱਚ ਨਵਾਂ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਭਾਰਤ ਨੂੰ ਇੱਕ ਗਲੋਬਲ ਬਿਜ਼ਨਸ ਡੈਸਟੀਨੇਸ਼ਨ ਵਜੋਂ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ।