ਲਕਸ਼ਦ੍ਵੀਪ ਦੇ ਅਗੱਤੀ ਹਵਾਈ ਅੱਡੇ ਵਿੱਚ ਹੋਈ ਇੱਕ ਜਨਤਕ ਸਭਾ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 02nd, 04:45 pm
ਲਕਸ਼ਦ੍ਵੀਪ ਅਨੇਕ ਸੰਭਾਵਨਾਵਾਂ ਨਾਲ ਭਰਿਆ ਹੈ। ਲੇਕਿਨ ਆਜ਼ਾਦੀ ਦੇ ਲੰਬੇ ਸਮੇਂ ਤੱਕ ਲਕਸ਼ਦ੍ਵੀਪ ਦੇ ਇਨਫ੍ਰਾਸਟ੍ਰਕਚਰ ‘ਤੇ ਇੰਨਾ ਧਿਆਨ ਨਹੀਂ ਦਿੱਤਾ ਗਿਆ। ਭਲੇ ਹੀ ਸ਼ਿਪਿੰਗ ਇੱਥੇ ਦੀ ਲਾਈਫਲਾਈਨ ਰਹੀ ਹੋਵੇ। ਲੇਕਿਨ ਇੱਥੇ ਪੋਰਟ ਇਨਫ੍ਰਾਸਟ੍ਰਕਚਰ ਵੀ ਕਮਜ਼ੋਰ ਹੀ ਰਿਹਾ। ਐਜੁਕੇਸ਼ਨ ਹੋਵੇ, ਹੈਲਥ ਹੋਵੇ, ਇੱਥੇ ਤੱਕ ਕਿ ਪੈਟਰੋਲ ਡੀਜ਼ਲ ਦੇ ਲਈ ਵੀ ਬਹੁਤ ਪਰੇਸ਼ਾਨੀ ਉਠਾਉਣੀ ਪੈਂਦੀ ਸੀ। ਇਨ੍ਹਾਂ ਸਭ ਚੁਣੌਤੀਆਂ ਨੂੰ ਹੁਣ ਸਾਡੀ ਸਰਕਾਰ ਦੂਰ ਕਰ ਰਹੀ ਹੈ। ਲਕਸ਼ਦ੍ਵੀਪ ਦੀ ਪਹਿਲੀ POL Bulk Storage Facility, ਕਵਰੱਟੀ ਅਤੇ ਮਿਨੀਕੌਯ Island ਵਿੱਚ ਬਣਾਈ ਗਈ ਹੈ। ਹੁਣ ਇੱਥੇ ਅਨੇਕ ਸੈਕਟਰਸ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ।ਪ੍ਰਧਾਨ ਮੰਤਰੀ ਮੋਦੀ ਨੇ ਲਕਸ਼ਦ੍ਵੀਪ ਦੇ ਅਗੱਤੀ (Agatti) ਹਵਾਈ ਅੱਡੇ ‘ਤੇ ਇੱਕ ਜਨਤਕ ਸਭਾ ਨੂੰ ਸੰਬੋਧਨ ਕੀਤਾ
January 02nd, 04:30 pm
ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਵਿੱਚ ਮੌਜੂਦ ਅਪਾਰ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਆਜ਼ਾਦੀ ਦੇ ਬਾਅਦ ਲਕਸ਼ਦ੍ਵੀਪ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਜਹਾਜਰਾਨੀ ਦੇ ਇਸ ਖੇਤਰ ਦੀ ਜੀਵਨ ਰੇਖਾ ਹੋਣ ਦੇ ਬਾਵਜੂਦ ਬੰਦਰਗਾਹ ਦੇ ਕਮਜ਼ੋਰ ਬੁਨਿਆਦੀ ਢਾਂਚੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ਇਹ ਸਿੱਖਿਆ, ਸਿਹਤ ਅਤੇ ਇੱਥੇ ਤੱਕ ਕਿ ਪੈਟਰੋਲ ਅਤੇ ਡੀਜ਼ਲ ‘ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਨੇ ਇਸ ਦੇ ਵਿਕਾਸ ਦਾ ਜ਼ਿੰਮਾ ਸਹੀ ਢੰਗ ਨਾਲ ਉਠਾਇਆ ਹੈ। “ਸਾਡੀ ਸਰਕਾਰ ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਦੂਰ ਕਰ ਰਹੀ ਹੈ।”