ਇੰਡੀਆ ਆਰਟ, ਆਰਕੀਟੈਕਚਰ ਐਂਡ ਡਿਜ਼ਾਈਨ ਬਾਇਨੇਲ ਜਿਹੇ ਮੰਚ, ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਕੀਰਤੀਗਾਨ ਕਰਨ ਅਤੇ ਉਸ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਹਨ: ਪ੍ਰਧਾਨ ਮੰਤਰੀ

December 08th, 09:38 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਦੇ ਲਾਲ ਕਿਲੇ ਵਿੱਚ ਇੰਡੀਆ ਆਰਟ, ਆਰਕੀਟੈਕਚਰ ਐਂਡ ਡਿਜ਼ਾਈਨ ਬਾਇਨੇਲ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਦਿੱਲੀ ਦੇ ਲਾਲ ਕਿਲੇ ਵਿੱਚ ਇੰਡੀਆ ਆਰਟ, ਆਰਕੀਟੈਕਚਰ ਐਂਡ ਡਿਜ਼ਾਈਨ ਬਾਇਨੇਲ 2023 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 08th, 06:00 pm

ਕਾਰਜਕ੍ਰਮ ਵਿੱਚ ਉਪਸਥਿਤ ਮੇਰੇ ਸਹਿਯੋਗੀ ਸ਼੍ਰੀ ਜੀ. ਕਿਸ਼ਨ ਰੈੱਡੀ ਜੀ, ਅਰਜੁਨਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਡਾਇਨਾ ਕੇਲੌਗ ਜੀ, ਦੁਨੀਆ ਦੇ ਵਿਭਿੰਨ ਦੇਸ਼ਾਂ ਤੋਂ ਆਏ ਅਤਿਥੀਗਣ(ਮਹਿਮਾਨਗਣ), ਕਲਾ ਜਗਤ ਦੇ ਸਾਰੇ ਪਤਵੰਤੇ ਸਾਥੀਓ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਲਾਲ ਕਿਲੇ ਵਿੱਚ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ 2023 ਦਾ ਉਦਘਾਟਨ ਕੀਤਾ

December 08th, 05:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਲ ਕਿਲੇ ਵਿਖੇ ਆਯੋਜਿਤ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (ਆਈਏਏਡੀਬੀ) 2023 (Indian Art, Architecture & Design Biennale (IAADB) 2023) ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਲਾਲ ਕਿਲੇ 'ਤੇ 'ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ' (‘Aatmanirbhar Bharat Centre for Design’)ਅਤੇ ਵਿਦਿਆਰਥੀ ਬਾਇਨੇਲ-ਸਮਉੱਨਤੀ(the student Biennale- Samunnati) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਕ ਯਾਦਗਾਰੀ ਡਾਕ ਟਿਕਟ (Commemorative Stamp) ਭੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਇਸ ਅਵਸਰ 'ਤੇ ਲਗਾਈ ਗਈ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ। ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (ਆਈਏਏਡੀਬੀ-IAADB) ਦਿੱਲੀ ਵਿੱਚ ਸੱਭਿਆਚਾਰਕ ਖੇਤਰ ਦੇ ਪਰੀਚੈ ਦੇ ਰੂਪ ਵਿੱਚ ਕੰਮ ਕਰੇਗਾ।

ਪ੍ਰਧਾਨ ਮੰਤਰੀ 8 ਦਸੰਬਰ ਨੂੰ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ 2023 ਦਾ ਉਦਘਾਟਨ ਕਰਨਗੇ

December 07th, 02:13 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਦਸੰਬਰ, 2023 ਨੂੰ ਸ਼ਾਮ ਲਗਭਗ 4 ਵਜੇ ਲਾਲ ਕਿਲੇ ਵਿੱਚ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (biennale) (ਆਈਏਏਡੀਬੀ-IAADB) 2023 ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਲਾਲ ਕਿਲੇ ‘ਤੇ ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ ਅਤੇ ਸਟੂਡੈਂਟ ਬਾਇਨੇਲ -ਸਮਉੱਨਤੀ (Samunnati) ਦਾ ਭੀ ਉਦਘਾਟਨ ਕਰਨਗੇ।