
ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ
May 21st, 08:34 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਬਰਸੀ 'ਤੇ ਅੱਜ ਸ਼ਰਧਾਂਜਲੀਆਂ ਅਰਪਿਤ ਕੀਤੀਆਂ।
ਪ੍ਰਧਾਨ ਮੰਤਰੀ ਨੇ ਡਾ. ਜਯੰਤ ਨਾਰਲੀਕਰ (Dr. Jayant Narlikar) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
May 20th, 01:49 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਖਗੋਲ ਭੌਤਿਕੀ ਦੇ ਖੇਤਰ ਵਿੱਚ ਪ੍ਰਸਿੱਧ ਸ਼ਖਸੀਅਤ ਡਾ. ਜਯੰਤ ਨਾਰਲੀਕਰ (Dr. Jayant Narlikar) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਡਾ. ਐੱਮਆਰ ਸ੍ਰੀਨਿਵਾਸਨ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
May 20th, 01:47 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਖੇਤਰ ਦੀ ਪ੍ਰਸਿੱਧ ਸ਼ਖਸੀਅਤ ਡਾ. ਐੱਮਆਰ ਸ੍ਰੀਨਿਵਾਸਨ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।ਪ੍ਰਧਾਨ ਮੰਤਰੀ ਨੇ ਸ਼੍ਰੀ ਜੋਅ ਬਾਇਡਨ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕੀਤੀ
May 19th, 02:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਸ਼੍ਰੀ ਜੋਅ ਬਾਇਡਨ ਦੀ ਸਿਹਤ ਦੇ ਪ੍ਰਤੀ ਚਿੰਤਾ ਵਿਅਕਤ ਕੀਤੀ ਹੈ ਅਤੇ ਉਨ੍ਹਾਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਸਾਡੀ ਹਮਦਰਦੀ ਡਾ. ਜਿਲ ਬਾਇਡਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ।”ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਅੱਗ ਤ੍ਰਾਸਦੀ ਵਿੱਚ ਹੋਏ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ
May 18th, 09:27 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਦੁਰਘਟਨਾ ਵਿੱਚ ਜ਼ਖ਼ਮੀ ਹੋਏ ਲੋਕਾਂ ਦੇ ਜਲਦੀ ਤੰਦਰੁਸਤ ਹੋਣ ਦੀ ਵੀ ਕਾਮਨਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਅੱਗ ਤਰਾਸਦੀ ਵਿੱਚ ਹੋਏ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ
May 18th, 12:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਅੱਗ ਲਗਣ ਦੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਦੁਰਘਟਨਾ ਵਿੱਚ ਜ਼ਖ਼ਮੀ ਹੋਏ ਲੋਕਾਂ ਦੇ ਜਲਦੀ ਤੰਦਰੁਸਤ ਹੋਣ ਦੀ ਭੀ ਕਾਮਨਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਸਿੱਕਿਮ ਦੇ ਲੋਕਾਂ ਨੂੰ ਰਾਜ ਦੀ 50ਵੀਂ ਵਰ੍ਹੇਗੰਢ ‘ਤੇ ਵਧਾਈਆਂ ਦਿੱਤੀਆਂ
May 16th, 10:13 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਕਿਮ ਦੇ ਲੋਕਾਂ ਨੂੰ ਰਾਜ ਦਿਵਸ ‘ਤੇ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਵਰ੍ਹੇ ਇਹ ਅਵਸਰ ਹੋਰ ਵੀ ਖਾਸ ਹੈ, ਕਿਉਂਕਿ ਅਸੀਂ ਸਿੱਕਿਮ ਦੇ ਰਾਜ ਬਣਨ ਦੀ 50ਵੀਂ ਵਰ੍ਹੇਗੰਢ ਮਨਾ ਰਹੇ ਹਾਂ! ਸਿੱਕਿਮ ਸ਼ਾਂਤ ਸੁੰਦਰਤਾ, ਸਮ੍ਰਿੱਧ ਸੱਭਿਆਚਾਰਕ ਪਰੰਪਰਾਵਾਂ ਅਤੇ ਮਿਹਨਤੀ ਲੋਕਾਂ ਦਾ ਸਥਾਨ ਹੈ।”ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਸੜਕ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ
May 12th, 05:46 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਸੜਕ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ‘ਤੇ ਗਹਿਰਾ ਸੋਗ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਸਵਸਥ ਹੋਣ ਦੀ ਕਾਮਨਾ ਕੀਤੀ।7ਵੇਂ ਖੇਲੋ ਇੰਡੀਆ ਯੂਥ ਗੇਮਸ ਦੇ ਉਦਘਾਟਨ ਸਮਾਰੋਹ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 04th, 08:16 pm
ਬਿਹਾਰ ਦੇ ਮੁੱਖ ਮੰਤਰੀ ਸ਼੍ਰੀਮਾਨ ਨੀਤੀਸ਼ ਕੁਮਾਰ ਜੀ, ਕੇਂਦਰ ਕੈਬਨਿਟ ਦੇ ਮੇਰੇ ਸਹਿਯੋਗੀ ਮਨਸੁਖ ਭਾਈ, ਭੈਣ ਰਕਸ਼ਾ ਖਡਸੇ, ਸ਼੍ਰੀਮਾਨ ਰਾਮ ਨਾਥ ਠਾਕੁਰ ਜੀ, ਬਿਹਾਰ ਦੇ ਡਿਪਟੀ ਸੀਐੱਮ ਸਮਰਾਟ ਚੌਧਰੀ ਜੀ, ਵਿਜੈ ਕੁਮਾਰ ਸਿਨਹਾ ਜੀ, ਮੌਜੂਦ ਹੋਰ ਮਹਾਨੁਭਾਵ, ਸਾਰੇ ਖਿਡਾਰੀ, ਕੋਚ, ਹੋਰ ਸਟਾਫ ਅਤੇ ਮੇਰੇ ਪਿਆਰੇ ਯੁਵਾ ਸਾਥੀਓ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੱਤਵੀਂ ਖੇਲੋ ਇੰਡੀਆ ਯੂਥ ਗੇਮਸ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ
May 04th, 08:02 pm
ਸ਼੍ਰੀ ਮੋਦੀ ਨੇ ਪਟਨਾ ਰਾਜਗੀਰ, ਗਯਾ, ਭਾਗਲਪੁਰ ਅਤੇ ਬੇਗੂਸਰਾਏ ਸਹਿਤ ਖੇਲੋ ਇੰਡੀਆ ਯੂਥ ਗੇਮਸ ਦੌਰਾਨ ਬਿਹਾਰ ਦੇ ਕਈ ਸ਼ਹਿਰਾਂ ਵਿੱਚ ਆਯੋਜਿਤ ਹੋਣ ਵਾਲੀਆਂ ਵਿਆਪਕ ਪ੍ਰਤਿਯੋਗੀਤਾਵਾਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਛੇ ਹਜ਼ਾਰ ਤੋਂ ਵੱਧ ਯੰਗ ਐਥਲੀਟਸ ਆਪਣੇ ਸੁਪਨਿਆਂ ਅਤੇ ਇੱਛਾਵਾਂ ਨਾਲ ਇਸ ਗੇਮਸ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਗੇਮਸ ਹੁਣ ਇੱਕ ਵਿਸ਼ਿਸ਼ਟ ਸੱਭਿਆਚਾਰਕ ਪਹਿਚਾਣ ਦੇ ਰੂਪ ਵਿੱਚ ਵਿਕਸਿਤ ਹੋ ਰਹੀਆਂ ਹਨ। ਸ਼੍ਰੀ ਮੋਦੀ ਨੇ ਦੇਸ਼ ਦੇ ਨੌਜਵਾਨਾਂ ਲਈ ਇੱਕ ਪ੍ਰਮੁੱਖ ਮੰਚ ਪ੍ਰਦਾਨ ਕਰਨ ਵਿੱਚ ਖੇਲੋ ਇੰਡੀਆ ਯੂਥ ਗੇਮਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਭਾਰਤ ਦਾ ਖੇਲ ਸੱਭਿਆਚਾਰ ਵਧਣ ਦੇ ਨਾਲ ਹੀ ਆਲਮੀ ਮੰਚ ‘ਤੇ ਦੇਸ਼ ਦੀ ਸੌਫਟ ਪਾਵਰ ਵੀ ਵਧੇਗੀ।”ਪ੍ਰਧਾਨ ਮੰਤਰੀ ਨੇ ਸ਼੍ਰੀ ਸ਼ਿਵਾਨੰਦ ਬਾਬਾ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ
May 04th, 10:58 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੋਗ ਸਾਧਕ ਅਤੇ ਕਾਸ਼ੀ ਨਿਵਾਸੀ ਸ਼੍ਰੀ ਸ਼ਿਵਾਨੰਦ ਬਾਬਾ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ।ਪ੍ਰਧਾਨ ਮੰਤਰੀ ਨੇ ਸ਼੍ਰੀ ਲਾਰੈਂਸ ਵੋਂਗ ਨੂੰ ਚੋਣ ਵਿੱਚ ਜਿੱਤ ‘ਤੇ ਵਧਾਈਆਂ ਦਿੱਤੀਆਂ
May 04th, 09:51 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਲਾਰੈਂਸ ਵੋਂਗ ਨੂੰ ਚੋਣਾਂ ਵਿੱਚ ਜਿੱਤ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਲੋਕਾਂ ਵਿੱਚ ਗਹਿਰੇ ਸਬੰਧਾਂ ‘ਤੇ ਅਧਾਰਿਤ ਮਜ਼ਬੂਤ ਅਤੇ ਬਹੁਪੱਖੀ ਸਾਂਝੇਦਾਰੀ ‘ਤੇ ਜ਼ੋਰ ਦਿੱਤਾ।ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵਿਝਿੰਜਮ ਇੰਟਰਨੈਸ਼ਨਲ ਸੀ-ਪੋਰਟ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 02nd, 02:06 pm
ਕੇਰਲ ਦੇ ਗਵਰਨਰ ਰਾਜੇਂਦਰ ਅਰਲੇਕਰ ਜੀ, ਮੁੱਖ ਮੰਤਰੀ ਸ਼੍ਰੀਮਾਨ ਪੀ. ਵਿਜਯਨ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀਗਣ, ਪਲੈਟਫਾਰਮ ‘ਤੇ ਮੌਜੂਦ ਹੋਰ ਸਾਰੇ ਮਹਾਨੁਭਾਵ, ਅਤੇ ਕੇਰਲ ਦੇ ਮੇਰੇ ਭਰਾਵੋਂ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਰਲ ਵਿੱਚ 8,800 ਕਰੋੜ ਰੁਪਏ ਦੀ ਲਾਗਤ ਵਾਲੇ ਵਿਝਿੰਜਮ ਇੰਟਰਨੈਸ਼ਨਲ ਸੀਪੋਰਟ ਰਾਸ਼ਟਰ ਨੂੰ ਸਮਰਪਿਤ ਕੀਤਾ
May 02nd, 01:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਰਲ ਦੇ ਤਿਰੂਵਨੰਤਪੁਰਮ ਵਿੱਚ 8,800 ਕਰੋੜ ਰੁਪਏ ਦੀ ਲਾਗਤ ਵਾਲੇ ਵਿਝਿੰਜਮ ਅੰਤਰਰਾਸ਼ਟਰੀ ਡੂੰਘੇ ਪਾਣੀ ਵਾਲਾ ਬਹੁ-ਮੰਤਵੀ ਸਮੁੰਦਰੀ ਪੋਰਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਭਗਵਾਨ ਆਦਿ ਸ਼ੰਕਰਾਚਾਰਯ ਦੀ ਜਯੰਤੀ ਦੇ ਸ਼ੁਭ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤਿੰਨ ਵਰ੍ਹੇ ਪਹਿਲਾਂ ਸਤੰਬਰ ਵਿੱਚ ਉਨ੍ਹਾਂ ਨੂੰ ਆਦਿ ਸ਼ੰਕਰਾਚਾਰਯ ਦੇ ਪਵਿੱਤਰ ਜਨਸਥਾਨ ਦਾ ਦੌਰਾ ਕਰਨ ਦਾ ਸੁਭਾਗ ਮਿਲਿਆ ਸੀ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਆਦਿ ਸ਼ੰਕਰਾਚਾਰਯ ਦੀ ਸ਼ਾਨਦਾਰ ਪ੍ਰਤਿਮਾ ਉਨ੍ਹਾਂ ਦੇ ਸੰਸਦੀ ਖੇਤਰ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਪਰਿਸਰ ਵਿੱਚ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਚਾਨਣਾ ਪਾਇਆ ਕਿ ਉਨ੍ਹਾਂ ਨੂੰ ਉੱਤਰਾਖੰਡ ਦੇ ਪਵਿੱਤਰ ਕੇਦਾਰਨਾਥ ਧਾਮ ਵਿੱਚ ਆਦਿ ਸ਼ੰਕਰਾਚਾਰਯ ਦੀ ਸ਼ਾਨਦਾਰ ਪ੍ਰਤਿਮਾ ਦਾ ਅਨਾਵਰਣ ਕਰਨ ਦੇ ਲਈ ਸਨਮਾਨ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਕ ਹੋਰ ਵਿਸ਼ੇਸ਼ ਅਵਸਰ ਹੈ, ਕਿਉਂਕਿ ਕੇਦਾਰਨਾਥ ਮੰਦਿਰ ਦੇ ਕਪਾਟ ਸ਼ਰਧਾਲੂਆਂ ਦੇ ਲਈ ਖੋਲ੍ਹ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਕੇਰਲ ਤੋਂ ਨਿਕਲ ਕੇ ਆਦਿ ਸ਼ੰਕਰਾਚਾਰਯ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮਠਾਂ ਦੀ ਸਥਾਪਨਾ ਕਰਕੇ ਰਾਸ਼ਟਰ ਦੀ ਚੇਤਨਾ ਨੂੰ ਜਗਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਯਤਨਾਂ ਨੇ ਏਕੀਕ੍ਰਿਤ ਅਤੇ ਅਧਿਆਤਮਿਕ ਤੌਰ ‘ਤੇ ਗਿਆਨਵਾਨ ਭਾਰਤ ਦੀ ਨੀਂਹ ਰੱਖੀ।ਆਯੁਸ਼ਮਾਨ ਭਾਰਤ ਦਿਵਸ 2025: ਇਕੁਇਟੀ, ਇਨੋਵੇਸ਼ਨ ਅਤੇ ਐਕਸੈੱਸ ਵਿੱਚ ਨਿਹਿਤ ਇੱਕ ਹੈਲਥਕੇਅਰ ਕ੍ਰਾਂਤੀ
April 30th, 04:02 pm
ਅੱਜ, ਜਦੋਂ ਭਾਰਤ ਆਯੁਸ਼ਮਾਨ ਭਾਰਤ ਦਿਵਸ ਮਨਾ ਰਿਹਾ ਹੈ, ਅਸੀਂ ਸਿਰਫ਼ ਇੱਕ ਸਰਕਾਰੀ ਯੋਜਨਾ ਦੀ ਵਰ੍ਹੇਗੰਢ ਨਹੀਂ ਮਨਾ ਰਹੇ ਹਾਂ - ਅਸੀਂ ਦੇਸ਼ ਭਰ ਦੇ ਲੱਖਾਂ ਲੋਕਾਂ ਦੁਆਰਾ ਸਿਹਤ ਸੇਵਾ ਪ੍ਰਦਾਨ ਕਰਨ, ਪਹੁੰਚ ਕਰਨ ਅਤੇ ਉਸ ਦਾ ਅਨੁਭਵ ਕਰਨ ਦੇ ਤਰੀਕੇ ਵਿੱਚ ਇੱਕ ਗਹਿਨ ਬਦਲਾਅ ਦਾ ਜਸ਼ਨ ਮਨਾ ਰਹੇ ਹਾਂ। ਸਿਹਤ ਦੇ ਲਈ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਇੱਕ ਸਾਹਸਿਕ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਸ਼ੁਰੂ ਹੋਈ ਇਹ ਪਹਿਲ, ਡਿਜੀਟਲ-ਫਸਟ, ਰੋਗੀ-ਕੇਂਦ੍ਰਿਤ ਜਨਤਕ ਸਿਹਤ ਮਾਡਲਾਂ ਦੇ ਲਈ ਇੱਕ ਗਲੋਬਲ ਬੈਂਚਮਾਰਕ ਬਣ ਗਈ ਹੈ।ਪ੍ਰਧਾਨ ਮੰਤਰੀ ਨੇ ਬਸਵ ਜਯੰਤੀ ‘ਤੇ ਜਗਦਗੁਰੂ ਬਸਵੇਸ਼ਵਰ ਨੂੰ ਸ਼ਰਧਾਂਜਲੀ ਭੇਂਟ ਕੀਤੀ
April 30th, 09:33 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਸਵ ਜਯੰਤੀ ਦੇ ਪਾਵਨ ਅਵਸਰ ‘ਤੇ ਜਗਦਗੁਰੂ ਬਸਵੇਸ਼ਵਰ ਦੀ ਗਹਿਣ ਬੁੱਧੀ ਅਤੇ ਸਥਾਈ ਵਿਰਾਸਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। 12ਵੀਂ ਸਦੀ ਦੇ ਦਾਰਸ਼ਨਿਕ ਅਤੇ ਸਮਾਜ ਸੁਧਾਰਕ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਐਕਸ ‘ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਯੁਗਮ ਕਨਕਲੇਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
April 29th, 11:01 am
ਅੱਜ ਇਥੇ ਸਰਕਾਰ, ਅਕੇਡਮੀਆ, ਸਾਇੰਸ ਅਤੇ ਰਿਸਰਚ ਨਾਲ ਜੁੜੇ ਭਿੰਨ-ਭਿੰਨ ਖੇਤਰ ਦੇ ਲੋਕ, ਇੰਨੀ ਵੱਡੀ ਸੰਖਿਆ ਵਿੱਚ ਮੌਜੂਦ ਹਨ। ਇਹ ਇਕਜੁੱਟਤਾ, ਇਹ confluence, ਇਸੇ ਨੂੰ ਯੁਗਮ ਕਹਿੰਦੇ ਹਨ। ਇੱਕ ਅਜਿਹਾ ਯੁਗਮ, ਜਿਸ ਵਿੱਚ ਵਿਕਸਿਤ ਭਾਰਤ ਦੇ, future tech ਨਾਲ ਜੁੜੇ stakeholders ਇੱਕਠੇ ਜੁੜੇ ਹਨ, ਇੱਕ ਸਾਥ ਜੁੜੇ ਹਨ। ਮੈਨੂੰ ਵਿਸ਼ਵਾਸ਼ ਹੈ, ਭਾਰਤ ਦੀ ਇਨੋਵੇਸ਼ਨ ਕਪੈਸਿਟੀ ਅਤੇ Deep-tech ਵਿੱਚ ਭਾਰਤ ਦੀ ਭੂਮਿਕਾ ਨੂੰ ਵਧਾਉਣ ਦੇ ਲਈ ਅਸੀਂ ਜੋ ਯਤਨ ਕਰ ਰਹੇ ਹਾਂ, ਉਸ ਨੂੰ ਇਸ ਆਯੋਜਨ ਨਾਲ ਹੋਰ ਬਲ ਮਿਲੇਗਾ। ਅੱਜ IIT ਕਾਨਪੁਰ ਅਤੇ IIT ਬੰਬੇ ਵਿੱਚ AI, ਇੰਟੈਲੀਜੈਂਸ ਸਿਸਟਮ, ਅਤੇ ਬਾਇਓ ਸਾਇੰਸ ਬਾਇਓਟੈਕਨੋਲੋਜੀ ਹੈਲਥ ਐਂਡ ਮੈਡੀਸਨ ਦੇ ਸੁਪਰ ਹੱਬਸ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਵਾਧਵਾਨੀ ਇਨੋਵੇਸ਼ਨ ਨੈੱਟਵਰਕ ਦੀ ਵੀ ਸ਼ੁਰੂਆਤ ਹੋਈ ਹੈ। ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਨਾਲ ਮਿਲ ਕੇ ਰਿਸਰਚ ਨੂੰ ਅੱਗੇ ਵਧਾਉਣ ਦਾ ਸੰਕਲਪ ਵੀ ਕੀਤਾ ਗਿਆ ਹੈ। ਮੈਂ ਇਸ ਯਤਨ ਲਈ ਵਾਧਵਾਨੀ ਫਾਊਂਡੇਸ਼ਨ ਨੂੰ, ਸਾਡੀਆਂ IITs ਨੂੰ, ਅਤੇ ਦੂਸਰੇ ਸਾਰੇ ਸਟੇਕਹੋਲਡਰਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ 'ਤੇ, ਮੈਂ ਮੇਰੇ ਮਿੱਤਰ ਰੋਮੇਸ਼ ਵਾਧਵਾਨੀ ਜੀ ਦੀ ਸਰਾਹਨਾ ਕਰਦਾ ਹਾਂ। ਤੁਹਾਡੀ dedication ਅਤੇ ਸਰਗਰਮੀ ਨਾਲ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਨੇ ਮਿਲ ਕੇ ਦੇਸ਼ ਦੀ ਸਿੱਖਿਆ ਵਿਵਸਥਾ ਵਿੱਚ ਕਈ ਸਕਰਾਤਮਕ ਬਦਲਾਅ ਕੀਤੇ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੁਗਮ (YUGM -ਵਾਈਯੂਜੀਐੱਮ) ਇਨੋਵੇਸ਼ਨ ਕਨਕਲੇਵ ਨੂੰ ਸੰਬੋਧਨ ਕੀਤਾ
April 29th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਯੁਗਮ (ਵਾਈਯੂਜੀਐੱਮ) ਇਨੋਵੇਸ਼ਨ ਕਨਕਲੇਵ ਨੂੰ ਸੰਬੋਧਨ ਕੀਤਾ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ, ਸਿੱਖਿਆ ਸ਼ਾਸਤਰੀਆਂ, ਵਿਗਿਆਨ ਅਤੇ ਖੋਜ ਪੇਸ਼ੇਵਰਾਂ ਦੇ ਮਹੱਤਵਪੂਰਨ ਇਕੱਠ ਨੂੰ ਉਜਾਗਰ ਕੀਤਾ, ਅਤੇ ਇੱਕ ਯੁਗਮ ਦੇ ਰੂਪ ਵਿੱਚ ਹਿਤਧਾਰਕਾਂ ਦੇ ਸੰਗਮ 'ਤੇ ਜ਼ੋਰ ਦਿੱਤਾ - ਜੋ ਇੱਕ ਸਹਿਯੋਗ ਹੈ ਜਿਸ ਦਾ ਮਕਸਦ ਵਿਕਸਿਤ ਭਾਰਤ ਲਈ ਭਵਿੱਖ ਦੀਆਂ ਤਕਨੀਕਾਂ ਨੂੰ ਅੱਗੇ ਵਧਾਉਣਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਸਮਾਗਮ ਰਾਹੀਂ ਭਾਰਤ ਦੀ ਨਵੀਨਤਾ ਸਮਰੱਥਾ ਅਤੇ ਡੂੰਘੀ-ਤਕਨੀਕ ਵਿੱਚ ਇਸ ਦੀ ਭੂਮਿਕਾ ਨੂੰ ਵਧਾਉਣ ਦੇ ਯਤਨਾਂ ਨੂੰ ਗਤੀ ਮਿਲੇਗੀ। ਉਨ੍ਹਾਂ ਨੇ ਆਈਆਈਟੀ ਕਾਨਪੁਰ ਅਤੇ ਆਈਆਈਟੀ ਬੌਂਬੇ ਵਿਖੇ ਸੁਪਰ ਹੱਬਸ ਦੇ ਉਦਘਾਟਨ 'ਤੇ ਟਿੱਪਣੀ ਕੀਤੀ, ਜੋ ਏਆਈ, ਬੁੱਧੀਮਾਨ ਪ੍ਰਣਾਲੀਆਂ ਅਤੇ ਬਾਇਓਸਾਇੰਸ, ਬਾਇਓਟੈਕਨੋਲੋਜੀ, ਸਿਹਤ ਅਤੇ ਦਵਾਈਆਂ 'ਤੇ ਕੇਂਦ੍ਰਿਤ ਹਨ। ਉਨ੍ਹਾਂ ਨੇ ਵਾਧਵਾਨੀ ਇਨੋਵੇਸ਼ਨ ਨੈੱਟਵਰਕ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ, ਜੋ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੋਜ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਪ੍ਰਧਾਨ ਮੰਤਰੀ ਨੇ ਵਾਧਵਾਨੀ ਫਾਊਂਡੇਸ਼ਨ, ਆਈਆਈਟੀਜ਼ ਅਤੇ ਇਨ੍ਹਾਂ ਪਹਿਲਕਦਮੀਆਂ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਨਿਜੀ ਅਤੇ ਜਨਤਕ ਖੇਤਰਾਂ ਦਰਮਿਆਨ ਸਹਿਯੋਗ ਰਾਹੀਂ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਸਕਾਰਾਤਮਕ ਤਬਦੀਲੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਸਰਗਰਮ ਭੂਮਿਕਾ ਲਈ ਸ਼੍ਰੀ ਰੋਮੇਸ਼ ਵਾਧਵਾਨੀ ਦੀ ਖ਼ਾਸ ਤੌਰ 'ਤੇ ਪ੍ਰਸ਼ੰਸਾ ਵੀ ਕੀਤੀ।ਪ੍ਰਧਾਨ ਮੰਤਰੀ ਨੇ ਸਿਵਿਲ ਅਲੰਕਰਣ ਸਮਾਰੋਹ-1 (Civil Investiture Ceremony-I) ਸ਼ਿਰਕਤ ਕੀਤੀ
April 28th, 09:46 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਵਿਲ ਅਲੰਕਰਣ ਸਮਾਰੋਹ-1 (Civil Investiture Ceremony-I) ਵਿੱਚ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ। ਸ਼੍ਰੀ ਮੋਦੀ ਨੇ ਕਿਹਾ, “ਸਾਰੇ ਖੇਤਰਾਂ ਦੇ ਉਤਕ੍ਰਿਸ਼ਟ ਵਿਅਕਤੀਆਂ ਨੂੰ ਉਨ੍ਹਾਂ ਦੀ ਸੇਵਾ ਅਤੇ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ।”ਪ੍ਰਧਾਨ ਮੰਤਰੀ ਨੇ ਡਾ. ਕੇ. ਕਸਤੂਰੀਰੰਗਨ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ
April 25th, 02:34 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਵਿਗਿਆਨੀ ਅਤੇ ਅਕਾਦਮੀ ਜਗਤ ਦੀ ਮਹੱਤਵਪੂਰ ਸ਼ਖਸੀਅਤ ਡਾ. ਕੇ. ਕਸਤੂਰੀਰੰਗਨ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਡਾ. ਕੇ. ਕਸਤੂਰੀਰੰਗਨ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਿੱਚ ਬਹੁਤ ਮਿਹਨਤ ਨਾਲ ਸੇਵਾ ਕੀਤੀ ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਡਰਾਫਟ ਤਿਆਰ ਕਰਨ ਅਤੇ ਸਿੱਖਿਆ ਨੂੰ ਵੱਧ ਸੰਪੂਰਨ ਅਤੇ ਅਗਾਂਹਵਧੂ ਬਣਾਉਣ ਦੇ ਉਨ੍ਹਾਂ ਦੇ ਯਤਨਾਂ ਦੇ ਲਈ ਦੇਸ਼ ਹਮੇਸ਼ਾ ਡਾ. ਕਸਤੂਰੀਰੰਗਨ ਦੇ ਕਰਜ਼ਾਈ ਰਹੇਗਾ। ਉਹ ਕਈ ਯੁਵਾ ਵਿਗਿਆਨੀਆਂ ਅਤੇ ਰਿਸਰਚਰਾਂ ਦੇ ਲਈ ਇੱਕ ਪ੍ਰੇਰਕ ਮਾਰਗਦਰਸ਼ਕ ਵੀ ਸਨ।