ਕਰਨਾਟਕ ਦੇ ਹੁਬਲੀ-ਧਾਰਵਾੜ ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 12th, 04:01 pm
ਮੈਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਹੁਬਲੀ ਆਉਣ ਦਾ ਸੁਭਾਗ ਮਿਲਿਆ ਸੀ। ਜਿਸ ਤਰ੍ਹਾਂ ਹੁਬਲੀ ਦੇ ਮੇਰੇ ਪਿਆਰੇ ਭਾਈਆਂ ਅਤੇ ਭੈਣਾਂ ਨੇ ਸੜਕਾਂ ਦੇ ਕਿਨਾਰੇ ਖੜੇ ਹੋ ਕੇ ਮੈਨੂੰ ਅਸ਼ੀਰਵਾਦ ਦਿੱਤਾ, ਉਹ ਪਲ ਮੈਂ ਕਦੇ ਭੁੱਲ ਨਹੀਂ ਸਕਦਾ ਹਾਂ ਇਤਨਾ ਪਿਆਰ, ਇਤਨੇ ਅਸ਼ੀਰਵਾਦ। ਬੀਤੇ ਸਮੇਂ ਵਿੱਚ ਮੈਨੂੰ ਕਰਨਾਟਕ ਦੇ ਅਨੇਕ ਖੇਤਰਾਂ ਵਿੱਚ ਜਾਣ ਦਾ ਅਵਸਰ ਮਿਲਿਆ ਹੈ। ਬੰਗਲੁਰੂ ਤੋਂ ਲੈ ਕੇ ਬੇਲਾਗਾਵੀ ਤੱਕ, ਕਲਬੁਰਗੀ ਤੋਂ ਲੈ ਕੇ ਸ਼ਿਮੋਗਾ ਤੱਕ, ਮੈਸੂਰ ਤੋਂ ਲੈ ਕੇ ਤੁਮਕੁਰੂ ਤੱਕ, ਮੈਨੂੰ ਕੰਨੜਿਗਾ ਲੋਕਾਂ ਨੇ ਜਿਸ ਤਰ੍ਹਾਂ ਦਾ ਸਨੇਹ ਦਿੱਤਾ ਹੈ, ਅਪਣਾਪਣ ਦਿੱਤਾ ਹੈ, ਇੱਕ ਤੋਂ ਵਧ ਕੇ ਇੱਕ, ਤੁਹਾਡਾ ਇਹ ਪਿਆਰ, ਤੁਹਾਡੇ ਅਸ਼ੀਰਵਾਦ ਅਭਿਭੂਤ ਕਰਨ ਵਾਲੇ ਹਨ। ਇਹ ਸਨੇਹ ਤੁਹਾਡਾ ਮੇਰੇ ‘ਤੇ ਬਹੁਤ ਬੜਾ ਰਿਣ ਹੈ, ਕਰਜ਼ ਹੈ ਅਤੇ ਇਸ ਕਰਜ਼ ਨੂੰ ਮੈਂ ਕਰਨਾਟਕ ਦੀ ਜਨਤਾ ਦੀ ਲਗਾਤਾਰ ਸੇਵਾ ਕਰਕੇ ਚੁਕਾਵਾਗਾ।ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਹੁਬਲੀ-ਧਾਰਵਾੜ ਵਿੱਚ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
March 12th, 04:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੁਬਲੀ-ਧਾਰਵਾੜ , ਕਰਨਾਟਕ ਵਿੱਚ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਆਈਆਈਟੀ ਧਾਰਵਾੜ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਣਾ ਸ਼ਾਮਲ ਹੈ, ਜਿਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਫਰਵਰੀ, 2019 ਵਿੱਚ ਰੱਖਿਆ ਸੀ। ਇਸ ਦੇ ਇਲਾਵਾ 1507 ਮੀਟਰ ਲੰਬੇ ਸਿੱਧਾਰੂਢਾ ਸਵਾਮੀਜੀ ਹੁਬਲੀ ਸਟੇਸ਼ਨ ਨੂੰ ਵੀ ਸਮਰਪਿਤ ਕੀਤਾ ਗਿਆ, ਜੋ ਦੁਨੀਆ ਦਾ ਸਭ ਤੋਂ ਲੰਮਾ ਰੇਲਵੇ ਸਟੇਸ਼ਨ ਹੈ ਅਤੇ ਇਸ ਨੂੰ ਹਾਲ ਵਿੱਚ ਗਿਨੀਜ ਬੁੱਕ ਆਵ੍ ਵਰਲਡ ਰਿਕਾਰਡਸ ਨੇ ਵੀ ਮਾਨਤਾ ਦਿੱਤੀ ਸੀ। ਨਾਲ ਹੀ, ਖੇਤਰ ਵਿੱਚ ਸੰਪਰਕ (ਕਨੈਕਟਿਵਿਟੀ) ਨੂੰ ਹੁਲਾਰਾ ਦੇਣ ਲਈ ਹੋਸਪੇਟੇ- ਹੁਬਲੀ-ਤੀਨਾਈਘਾਟ ਸੈਕਸ਼ਨ ਦੇ ਬਿਜਲੀਕਰਣ ਅਤੇ ਹੋਸਪੇਟੇ ਸਟੇਸ਼ਨ ਦੇ ਅੱਪਗ੍ਰੇਡ ਕਾਰਜ ਦਾ ਵੀ ਲੋਕ ਅਰਪਣ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਹੁਬਲੀ-ਧਾਰਵਾੜ ਸਮਾਰਟ ਸਿਟੀ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਜੈਦੇਵ ਹੌਸਪਿਟਲ ਐਂਡ ਰਿਸਰਚ ਸੈਂਟਰ, ਧਾਰਵਾੜ ਬਹੁ-ਗ੍ਰਾਮ ਜਲ ਸਪਲਾਈ ਯੋਜਨਾ ਅਤੇ ਤੁਪਰਿਹੱਲਾ ਫਲਡ ਡੈਮੇਜ ਕੰਟਰੋਲ ਪ੍ਰੋਜੇਕਟ ਦਾ ਨੀਂਹ ਪੱਥਰ ਵੀ ਰੱਖਿਆ।ਪ੍ਰਧਾਨ ਮੰਤਰੀ 12 ਮਾਰਚ ਨੂੰ ਕਰਨਾਟਕ ਦੇ ਮਾਂਡਯਾ ਅਤੇ ਹੁਬਲੀ-ਧਾਰਵਾੜ ਦਾ ਦੌਰਾ ਕਰਨਗੇ
March 10th, 01:14 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਮਾਰਚ ਨੂੰ ਕਰਨਾਟਕ ਦਾ ਦੌਰਾ ਕਰਨਗੇ, ਜਿੱਥੇ ਉਹ ਲਗਭਗ 16,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਮਾਂਡਯਾ ਵਿੱਚ ਪ੍ਰਮੁੱਖ ਸੜਕ ਪ੍ਰੋਜਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ, ਲਗਭਗ 3.15 ਵਜੇ, ਉਹ ਹੁਬਲੀ-ਧਾਰਵਾੜ ਵਿੱਚ ਵਿਭਿੰਨ ਵਿਕਾਸ ਪਹਿਲਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।ਕਰਨਾਟਕ ਦੇ ਹੁੱਬਲੀ ਵਿੱਚ 26ਵੇਂ ਨੈਸ਼ਨਲ ਯੂਥ ਫੈਸਟੀਵਲ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 12th, 04:30 pm
ਕਰਨਾਟਕਾ ਦਾ ਇਹ ਖੇਤਰ ਆਪਣੀ ਪਰੰਪਰਾ, ਸੰਸਕ੍ਰਿਤੀ ਅਤੇ ਗਿਆਨ ਦੇ ਲਈ ਪ੍ਰਸਿੱਧ ਹੈ। ਇੱਥੋਂ ਦੀਆਂ ਅਨੇਕ ਵਿਭੂਤੀਆਂ ਨੂੰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਖੇਤਰ ਨੇ ਦੇਸ਼ ਨੂੰ ਇੱਕ ਤੋਂ ਵਧ ਕੇ ਇੱਕ ਮਹਾਨ ਸੰਗੀਤਕਾਰ ਦਿੱਤੇ ਹਨ। ਪੰਡਿਤ ਕੁਮਾਰ ਗੰਧਰਵ, ਪੰਡਿਤ ਬਸਵਰਾਜ ਰਾਜਗੁਰੂ, ਪੰਡਿਤ ਮੱਲਿਕਾਰਜੁਨ ਮਾਨਸੁਰ, ਭਾਰਤ ਰਤਨ ਪੰਡਿਤ ਭੀਮਸੇਨ ਜੋਸ਼ੀ ਅਤੇ ਪੰਡਿਤਾ ਗੰਗੁਬਾਈ ਹੰਗਲ ਜੀ ਨੂੰ ਮੈਂ ਅੱਜ ਹੁੱਬਲੀ ਦੀ ਧਰਤੀ ‘ਤੇ ਆ ਕੇ ਨਮਨ ਕਰਦੇ ਹੋਏ ਆਪਣੀ ਸ਼ਰਧਾਂਜਲੀ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਹੁੱਬਲੀ ਵਿੱਚ 26ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨ ਕੀਤਾ
January 12th, 04:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਹੁੱਬਲੀ ਵਿੱਚ 26ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨ ਕੀਤਾ। ਇਹ ਪ੍ਰੋਗਰਾਮ ਸੁਆਮੀ ਵਿਵੇਕਾਨੰਦ ਦੀ ਜਯੰਤੀ ’ਤੇ ਮਨਾਏ ਜਾਣ ਵਾਲੇ ਨੈਸ਼ਨਲ ਯੂਥ ਡੇਅ ’ਤੇ ਉਨ੍ਹਾਂ ਦੇ ਆਦਰਸ਼ਾਂ, ਸਿੱਖਿਆਵਾਂ ਅਤੇ ਯੋਗਦਾਨ ਨੂੰ ਸਨਮਾਨ ਦੇਣ ਅਤੇ ਸੰਜੋਣ ਦੇ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਦਾ ਵਿਸ਼ਾ 'ਵਿਕਸਿਤ ਯੁਵਾ - ਵਿਕਸਿਤ ਭਾਰਤ' ਹੈ ਅਤੇ ਇਹ ਦੇਸ਼ ਦੇ ਸਾਰੇ ਹਿੱਸਿਆਂ ਦੇ ਵਿਭਿੰਨ ਸੱਭਿਆਚਾਰਾਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ ਅਤੇ ਪ੍ਰਤੀਭਾਗੀਆਂ ਨੂੰ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਭਾਵਨਾ ਨਾਲ ਜੋੜਦਾ ਹੈ।