ਕੈਬਨਿਟ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ–ਸ਼ਹਿਰੀ 2.0 ਨੂੰ ਮਨਜ਼ੂਰੀ ਦਿੱਤੀ
August 09th, 10:22 pm
ਅੱਜ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (PMAY-U) 2.0 (Pradhan Mantri Awas Yojana-Urban (PMAY-U) 2.0) ਨੂੰ ਮਨਜ਼ੂਰੀ ਦੇ ਦਿੱਤੀ। ਪੀਐੱਮਏਵਾਈ-ਯੂ 2.0 (Pradhan Mantri Awas Yojana-Urban (PMAY-U) 2.0) ਪੰਜ ਸਾਲਾਂ ਵਿੱਚ ਸ਼ਹਿਰੀ ਖੇਤਰਾਂ ਵਿੱਚ ਘਰ ਬਣਾਉਣ, ਖਰੀਦਣ ਜਾਂ ਕਿਰਾਏ ‘ਤੇ ਲੈਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਪ੍ਰਾਥਮਿਕ ਲੈਂਡਿੰਗ ਸੰਸਥਾਨਾਂ (States/Union Territories (UTs)/PLIs) ਦੇ ਮਾਧਿਅਮ ਨਾਲ 1 ਕਰੋੜ ਸ਼ਹਿਰੀ ਗ਼ਰੀਬ ਅਤੇ ਮੱਧ-ਵਰਗੀ ਪਰਿਵਾਰਾਂ ਨੂੰ ਕੇਂਦਰੀ ਸਹਾਇਤਾ ਪ੍ਰਦਾਨ ਕਰੇਗੀ। ਇਸ ਯੋਜਨਾ ਦੇ ਤਹਿਤ ₹ 2.30 ਲੱਖ ਕਰੋੜ ਦੀ ਸਰਕਾਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਦੇ ਤਹਿਤ 3 ਕਰੋੜ ਵਾਧੂ ਗ੍ਰਾਮੀਣ ਅਤੇ ਸ਼ਹਿਰੀ ਘਰ ਕਰੋੜਾਂ ਭਾਰਤੀਆਂ ਦੇ ‘ਈਜ਼ ਆਵ੍ ਲੀਵਿੰਗ’ ਅਤੇ ਸਨਮਾਨ ਨੂੰ ਇੱਕ ਪ੍ਰੋਤਸਾਹਨ: ਪ੍ਰਧਾਨ ਮੰਤਰੀ
June 10th, 09:54 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3 ਕਰੋੜ ਵਾਧੂ ਗ੍ਰਾਮੀਣ ਅਤੇ ਸ਼ਹਿਰੀ ਘਰਾਂ ਦਾ ਫੈਸਲਾ ਸਾਡੇ ਦੇਸ਼ ਦੀਆਂ ਆਵਾਸ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਹਰੇਕ ਨਾਗਰਿਕ ਲਈ ਬਿਹਤਰ ਗੁਣਵੱਤਾ ਵਾਲਾ ਜੀਵਨ ਸੁਨਿਸ਼ਚਿਤ ਕਰਨ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।INDI alliance has ruined both industry and agriculture in Punjab: PM Modi in Hoshiarpur, Punjab
May 30th, 11:53 am
Prime Minister Narendra Modi concluded his 2024 election campaign with a spirited public rally in Hoshiarpur, Punjab, paying homage to the sacred land of Guru Ravidas Ji and emphasizing his government's commitment to development and heritage preservation.PM Modi addresses a public meeting in Hoshiarpur, Punjab
May 30th, 11:14 am
Prime Minister Narendra Modi concluded his 2024 election campaign with a spirited public rally in Hoshiarpur, Punjab, paying homage to the sacred land of Guru Ravidas Ji and emphasizing his government's commitment to development and heritage preservation.ਪ੍ਰਧਾਨ ਮੰਤਰੀ 8-10 ਮਾਰਚ ਤੱਕ ਅਸਾਮ, ਅਰੁਣਾਚਲ ਪ੍ਰਦੇਸ਼, ਪੱਛਮ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਰਹਿਣਗੇ
March 08th, 04:12 pm
8 ਮਾਰਚ ਨੂੰ ਪ੍ਰਧਾਨ ਮੰਤਰੀ ਅਸਾਮ ਦੀ ਯਾਤਰਾ ਕਰਨਗੇ। 9 ਮਾਰਚ ਨੂੰ ਸਵੇਰੇ ਲਗਭਗ 5:45 ਵਜੇ ਪ੍ਰਧਾਨ ਮੰਤਰੀ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾ ਕਰਨਗੇ। ਸਵੇਰੇ ਸਾਢੇ 10 ਵਜੇ, ਈਟਾਨਗਰ ਜਾਣਗੇ ਅਤੇ ਉੱਥੇ ਵਿਕਸਿਤ ਭਾਰਤ ਵਿਕਸਿਤ ਉੱਤਰ ਪੂਰਬ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਹ ਸੇਲਾ ਟਨਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਕਰੀਬ 10,000 ਕਰੋੜ ਰੁਪਏ ਦੀ ਉੱਨਤੀ (UNNATI) ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਕਰੀਬ 55,600 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਭੀ ਰੱਖਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰੇ ਲਗਭਗ 12:15 ਵਜੇ ਜੋਰਹਾਟ ਵਿਖੇ ਪਹੁੰਚਣਗੇ ਅਤੇ ਪ੍ਰਸਿੱਧ ਅਹੋਮ ਜਨਰਲ ਲਚਿਤ ਬੋਰਫੁਕਨ (Ahom general Lachit Borphukan) ਦੀ ਸ਼ਾਨਦਾਰ ਪ੍ਰਤਿਮਾ ਤੋਂ ਪਰਦਾ ਹਟਾਉਣਗੇ। ਉਹ ਜੋਰਹਾਟ ਵਿਖੇ ਇੱਕ ਪਬਲਿਕ ਪ੍ਰੋਗਰਾਮ ਵਿੱਚ ਭੀ ਹਿੱਸਾ ਲੈਣਗੇ ਅਤੇ ਅਸਾਮ ਵਿੱਚ 17,500 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।India’s GDP Soars: A Win For PM Modi’s GDP plus Welfare
December 01st, 09:12 pm
Exceeding all expectations and predictions, India's Gross Domestic Product (GDP) has demonstrated a remarkable annual growth of 7.6% in the second quarter of FY2024. Building on a strong first-quarter growth of 7.8%, the second quarter has outperformed projections with a growth rate of 7.6%. A significant contributor to this growth has been the government's capital expenditure, reaching Rs. 4.91 trillion (or $58.98 billion) in the first half of the fiscal year, surpassing the previous year's figure of Rs. 3.43 trillion.ਪ੍ਰਧਾਨ ਮੰਤਰੀ 5 ਅਕਤੂਬਰ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ
October 04th, 09:14 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 5 ਅਕਤੂਬਰ, 2023 ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਸਵੇਰੇ ਲਗਭਗ 11 ਵਜ ਕੇ 15 ਮਿੰਟ ‘ਤੇ ਪ੍ਰਧਾਨ ਮੰਤਰੀ ਰਾਜਸਥਾਨ ਦੇ ਜੋਧਪੁਰ ਵਿੱਚ ਸੜਕ, ਰੇਲ, ਹਵਾਬਾਜ਼ੀ, ਸਿਹਤ ਅਤੇ ਉਚੇਰੀ ਸਿੱਖਿਆ ਜਿਹੇ ਖੇਤਰਾਂ ਦੀ ਲਗਭਗ 5000 ਕਰੋੜ ਰੁਪਏ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲਗਭਗ ਤਿੰਨ ਵਜ ਕੇ 30 ਮਿੰਟ ‘ਤੇ ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਜਬਲਪੁਰ ਪਹੁੰਚਣਗੇ, ਜਿੱਥੇ ਉਹ ‘ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’ (‘Veerangana Rani Durgavati Smarak aur Udyaan’) ਦਾ ਭੂਮੀ ਪੂਜਨ (bhoomi poojan) ਕਰਨਗੇ। ਉਹ ਸੜਕ, ਰੇਲ, ਗੈਸ ਪਾਇਪਲਾਈਨ, ਆਵਾਸ ਅਤੇ ਸਵੱਛ ਪੇਅਜਲ ਜਿਹੇ ਖੇਤਰਾਂ ਵਿੱਚ 12,600 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਭੀ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।ਸੀਬੀਆਈ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 03rd, 03:50 pm
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾਕਟਰ ਜਿਤੇਂਦਰ ਸਿੰਘ ਜੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜਿਤ ਡੋਭਾਲ ਜੀ, ਕੈਬਨਿਟ ਸੈਕ੍ਰੇਟਰੀ, ਡਾਇਰੈਕਟਰ ਸੀਬੀਆਈ, ਹੋਰ ਅਧਿਕਾਰੀਗਣ, ਦੇਵੀਓ ਅਤੇ ਸਜਣੋਂ! ਆਪ ਸਾਰਿਆਂ ਨੂੰ CBI ਦੇ 60 ਸਾਲ ਪੂਰੇ ਹੋਣ, ਹੀਰਕ ਜਯੰਤੀ ਦੇ ਇਸ ਅਵਸਰ ’ਤੇ ਬਹੁਤ-ਬਹੁਤ ਵਧਾਈ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਜਾਂਚ ਬਿਊਰੋ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ
April 03rd, 12:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਕੇਂਦਰੀ ਜਾਂਚ ਬਿਊਰੋ ਦੀ ਸਥਾਪਨਾ 1 ਅਪ੍ਰੈਲ 1963 ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਇੱਕ ਮਤੇ ਦੁਆਰਾ ਕੀਤੀ ਗਈ ਸੀ।ਪ੍ਰਧਾਨ ਮੰਤਰੀ 19-20 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ
October 18th, 11:25 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19-20 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ ਅਤੇ ਤਕਰੀਬਨ 15,670 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।ਪਰਿਣਾਮਾਂ ਦੀ ਸੂਚੀ: ਮਾਲਦੀਵ ਦੇ ਰਾਸ਼ਟਰਪਤੀ ਦਾ ਭਾਰਤ ਦਾ ਸਰਕਾਰੀ ਦੌਰਾ
August 02nd, 10:20 pm
ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਾ-500 ਮਿਲੀਅਨ ਅਮਰੀਕੀ ਡਾਲਰ ਦੇ ਭਾਰਤ ਦੁਆਰਾ ਵਿੱਤ ਪੋਸ਼ਿਤ ਪ੍ਰੋਜੈਕਟ-ਇਸ ਦੇ ਸਥਾਈ ਕਾਰਜਾਂ ਦੀ ਸ਼ੁਰੂਆਤ ਕਰਨਾ।PM to visit Gujarat on 17th and 18th June
June 16th, 03:01 pm
Prime Minister Shri Narendra Modi will visit Gujarat on 17th and 18th June. At around 9:15 AM on 18th June, Prime Minister will visit and inaugurate the redeveloped temple of Shree Kalika Mata at Pavagadh Hill, which will be followed by his visit to Virasat Van at around 11:30 AM. Thereafter, at around 12:30 PM, he will participate in Gujarat Gaurav Abhiyan at Vadodara, where he will inaugurate and lay the foundation stone of projects worth over Rs 21,000 crores.ਪੀਐੱਮ ਆਵਾਸ ਯੋਜਨਾ ਦੇ ਲਾਭਾਰਥੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਪੱਤਰ; ਪੱਕੇ ਘਰ ਨੂੰ ਦੱਸਿਆ ਬਿਹਤਰ ਕੱਲ੍ਹ ਦੀ ਬੁਨਿਆਦ
April 12th, 10:53 am
“ਮਕਾਨ ਸਿਰਫ ਇੱਟ, ਸੀਮਿੰਟ ਨਾਲ ਤਿਆਰ ਢਾਂਚਾ ਨਹੀਂ ਬਲਕਿ ਇਸ ਨਾਲ ਸਾਡੀਆਂ ਭਾਵਨਾਵਾਂ, ਸਾਡੀਆਂ ਆਕਾਂਖਿਆਵਾਂ ਜੁੜੀਆਂ ਹੁੰਦੀਆਂ ਹਨ। ਘਰ ਦੀ ਚਾਰਦਿਵਾਰੀ ਸਾਨੂੰ ਸੁਰੱਖਿਆ ਤਾਂ ਪ੍ਰਦਾਨ ਕਰਦੀ ਹੈ, ਨਾਲ ਹੀ ਸਾਡੇ ਅੰਦਰ ਇੱਕ ਬਿਹਤਰ ਕੱਲ੍ਹ ਦਾ ਭਰੋਸਾ ਅਤੇ ਵਿਸ਼ਵਾਸ ਵੀ ਜਗਾਉਂਦੀ ਹੈ।” ਇਹ ਕਹਿਣਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਿਨ੍ਹਾਂ ਨੇ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਸੁਧੀਰ ਕੁਮਾਰ ਜੈਨ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੱਕਾ ਘਰ ਮਿਲਣ ‘ਤੇ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਕਿਹਾ ਹੈ ਕਿ ਆਪਣੀ ਛੱਤ, ਆਪਣਾ ਘਰ ਪਾਉਣ ਦੀ ਖੁਸ਼ੀ ਅਨਮੋਲ ਹੁੰਦੀ ਹੈ।ਕੱਛ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਇੱਕ ਸੈਮੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 08th, 06:03 pm
ਮੈਂ ਆਪ ਸਾਰਿਆਂ ਨੂੰ, ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਅਨੇਕ ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਅਵਸਰ ’ਤੇ ਦੇਸ਼ ਦੀਆਂ ਆਪ ਮਹਿਲਾ ਸੰਤਾਂ ਅਤੇ ਸਾਧਵੀਆਂ ਦੁਆਰਾ ਇਸ ਅਭਿਨਵ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਹੈ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਕੱਛ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਸੈਮੀਨਾਰ ਨੂੰ ਸੰਬੋਧਨ ਕੀਤਾ
March 08th, 06:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਕੱਛ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਇੱਕ ਸੈਮੀਨਾਰ ਨੂੰ ਸੰਬੋਧਨ ਕੀਤਾ।ਪ੍ਰਧਾਨ ਮੰਤਰੀ 4 ਜਨਵਰੀ ਨੂੰ ਮਣੀਪੁਰ ਅਤੇ ਤ੍ਰਿਪੁਰਾ ਦੇ ਦੌਰੇ ‘ਤੇ ਜਾਣਗੇ
January 02nd, 03:34 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਜਨਵਰੀ, 2022 ਨੂੰ ਮਣੀਪੁਰ ਤੇ ਤ੍ਰਿਪੁਰਾ ਰਾਜਾਂ ਦਾ ਦੌਰਾ ਕਰਨਗੇ। ਸਵੇਰੇ ਲਗਭਗ 11 ਵਜੇ ਪ੍ਰਧਾਨ ਮੰਤਰੀ ਇੰਫ਼ਾਲ ‘ਚ 4,800 ਕਰੋੜ ਰੁਪਏ ਕੀਮਤ ਦੇ 22 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਉਸ ਤੋਂ ਬਾਅਦ ਅਗਰਤਲਾ ‘ਚ ਬਾਅਦ ਦੁਪਹਿਰ 2 ਵਜੇ ਉਹ ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੀ ਨਵੀਂ ਸੰਗਠਤ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ ਅਤੇ ਦੋ ਪ੍ਰਮੁੱਖ ਵਿਕਾਸ ਪਹਿਲਾਂ ਦੀ ਸ਼ੁਰੂਆਤ ਵੀ ਕਰਨਗੇ।This is Uttarakhand's decade: PM Modi in Haldwani
December 30th, 01:55 pm
Prime Minister Narendra Modi inaugurated and laid the foundation stone of 23 projects worth over Rs 17500 crore in Uttarakhand. In his remarks, PM Modi said, The strength of the people of Uttarakhand will make this decade the decade of Uttarakhand. Modern infrastructure in Uttarakhand, Char Dham project, new rail routes being built, will make this decade the decade of Uttarakhand.ਪ੍ਰਧਾਨ ਮੰਤਰੀ ਨੇ ਉੱਤਰਾਖੰਡ ਵਿੱਚ 17,500 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ 23 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
December 30th, 01:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ’ਚ 17,500 ਕਰੋੜ ਰੁਪਏ ਕੀਮਤ ਦੇ 23 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਲਖਵਾਰ ਬਹੁ–ਉਦੇਸ਼ੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ, ਜਿਸ ਬਾਰੇ ਪਹਿਲੀ ਵਾਰ 1976 ’ਚ ਵਿਚਾਰ ਕੀਤਾ ਗਿਆ ਸੀ ਤੇ ਫਿਰ ਇਸ ਨੂੰ ਕਈ ਵਰ੍ਹੇ ਮੁਲਤਵੀ ਰੱਖਿਆ ਗਿਆ ਸੀ। ਉਨ੍ਹਾਂ ਨੇ 8,700 ਕਰੋੜ ਰੁਪਏ ਦੇ ਸੜਕ ਖੇਤਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਹ ਸੜਕੀ–ਪ੍ਰੋਜੈਕਟ ਦੂਰ–ਦੁਰਾਡੇ ਦੇ ਦਿਹਾਤੀ ਤੇ ਸਰਹੱਦੀ ਖੇਤਰਾਂ ’ਚ ਕਨੈਕਟੀਵਿਟੀ ’ਚ ਸੁਧਾਰ ਬਾਰੇ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਨੂੰ ਸਾਕਾਰ ਕਰਨਗੇ। ਕੈਲਾਸ਼ ਮਾਨਸਰੋਵਰ ਯਾਤਰਾ ਦੀ ਕਨੈਕਟੀਵਿਟੀ ’ਚ ਵੀ ਸੁਧਾਰ ਹੋਵੇਗਾ। ਉਨ੍ਹਾਂ ਉਧਮ ਸਿੰਘ ਨਗਰ ਵਿਖੇ ਏਮਸ (AIIMS) ਰਿਸ਼ੀਕੇਸ਼ ਸੈਟੇਲਾਈਟ ਸੈਂਟਰ ਅਤੇ ਪਿਥੌਰਾਗੜ੍ਹ ਵਿਖੇ ਜਗਜੀਵਨ ਰਾਮ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸੈਟੇਲਾਈਟ ਸੈਂਟਰ ਦੇਸ਼ ਦੇ ਸਾਰੇ ਹਿੱਸਿਆਂ ’ਚ ਵਿਸ਼ਵ–ਪੱਧਰੀ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਦੀ ਤਰਜ਼ ’ਤੇ ਹੋਣਗੇ। ਉਨ੍ਹਾਂ ਕਾਸ਼ੀਪੁਰ ਵਿਖੇ ਅਰੋਮਾ ਪਾਰਕ, ਸਿਤਾਰਗੰਜ ’ਚ ਪਲਾਸਟਿਕ ਇੰਡਸਟ੍ਰੀਅਲ ਪਾਰਕ ਦਾ ਅਤੇ ਸਮੁੱਚੇ ਰਾਜ ਵਿੱਚ ਆਵਾਸ, ਸਵੱਛਤਾ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਨੀਂਹ ਪੱਥਰ ਰੱਖਿਆ।ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 18th, 06:20 pm
ਸ਼੍ਰੀ ਬਾਬਾ ਵਿਸ਼ਵਨਾਥ ਅਉਰ ਭਗਵਾਨ ਪਰਸ਼ੂਰਾਮ ਕੇ ਚਰਣਨ ਮਾ, ਹਮਾਰੋ ਪ੍ਰਣਾਮ। ਜਯ ਗੰਗਾ ਮਇਯਾ ਕੀ। ਹਰ-ਹਰ ਗੰਗੇ। ਉੱਤਰ ਪ੍ਰਦੇਸ਼ ਦੇ ਤੇਜ਼ ਤਰਾਰ ਅਤੇ ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਬੀ.ਐੱਲ. ਵਰਮਾ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਸੰਤੋਸ਼ ਗੰਗਵਾਰ ਜੀ, ਯੂਪੀ ਸਰਕਾਰ ਵਿੱਚ ਮੰਤਰੀ ਸੁਰੇਸ਼ ਕੁਮਾਰ ਖੰਨਾ ਜੀ, ਸਤੀਸ਼ ਮਹਾਨਾ ਜੀ, ਜਿਤਿਨ ਪ੍ਰਸਾਦ ਜੀ, ਮਹੇਸ਼ ਚੰਦਰ ਗੁਪਤਾ ਜੀ, ਧਰਮਵੀਰ ਪ੍ਰਜਾਪਤੀ ਜੀ, ਸੰਸਦ ਦੇ ਮੇਰੇ ਹੋਰ ਸਹਿਯੋਗੀ ਗਣ, ਯੂਪੀ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੇ ਹੋਰ ਸਾਥੀ, ਪੰਚਾਇਤ ਮੈਂਬਰ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ–ਪੱਥਰ ਰੱਖਿਆ
December 18th, 01:03 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਬੀ.ਐੱਲ. ਵਰਮਾ ਮੌਜੂਦ ਸਨ।