ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਇੰਡੀਆਜ਼ ਟੈੱਕੇਡ: ਚਿਪਸ ਫੌਰ ਵਿਕਸਿਤ ਭਾਰਤ’ (India’s Techade: Chips for Viksit Bharat) ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 13th, 11:30 am
ਅੱਜ ਦਾ ਇਹ ਦਿਨ ਇਤਿਹਾਸਿਕ ਹੈ। ਅੱਜ ਅਸੀਂ ਇਤਿਹਾਸ ਭੀ ਰਚ ਰਹੇ ਹਾਂ ਅਤੇ ਉੱਜਵਲ ਭਵਿੱਖ ਦੀ ਤਰਫ਼ ਇੱਕ ਬਹੁਤ ਬੜਾ ਮਜ਼ਬੂਤ ਕਦਮ ਭੀ ਉਠਾ ਰਹੇ ਹਾਂ। ਅੱਜ Semi-conductor manufacturing ਨਾਲ ਜੁੜੇ ਕਰੀਬ ਸਵਾ ਲੱਖ ਕਰੋੜ ਰੁਪਏ ਦੇ ਤਿੰਨ ਬੜੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਗੁਜਰਾਤ ਦੇ ਧੋਲੇਰਾ ਅਤੇ ਸਾਣੰਦ ਵਿੱਚ Semi-conductor Facility ਹੋਵੇ, ਅਸਾਮ ਦੇ ਮੋਰੀਗਾਓਂ ਵਿੱਚ Semi-conductor Facility ਹੋਵੇ, ਇਹ ਭਾਰਤ ਨੂੰ Semi-conductor manufacturing ਦਾ ਇੱਕ ਬੜਾ ਗਲੋਬਲ ਹੱਬ ਬਣਾਉਣ ਵਿੱਚ ਮਦਦ ਕਰਨਗੇ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਮਹੱਤਵਪੂਰਨ ਪਹਿਲ ਦੇ ਲਈ, ਇੱਕ ਮਹੱਤਵਪੂਰਨ ਸ਼ੁਰੂਆਤ ਦੇ ਲਈ, ਇੱਕ ਮਜ਼ਬੂਤ ਕਦਮ ਦੇ ਲਈ, ਇਸ ਆਯੋਜਨ ਨੂੰ ਲੈ ਕੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਇਸ ਕਾਰਜਕ੍ਰਮ ਵਿੱਚ Taiwan ਦੇ ਸਾਡੇ ਸਾਥੀ ਭੀ ਵਰਚੁਅਲ ਰੂਪ ਨਾਲ ਸ਼ਾਮਲ ਹੋਏ ਹਨ। ਮੈਂ ਭੀ ਭਾਰਤ ਦੇ ਇਨ੍ਹਾਂ ਪ੍ਰਯਾਸਾਂ ਤੋਂ ਕਾਫੀ ਉਤਸ਼ਾਹਿਤ ਹਾਂ।ਪ੍ਰਧਾਨ ਮੰਤਰੀ ‘ਇੰਡੀਆਜ਼ ਟੈੱਕੇਡ: ਚਿਪਸ ਫੌਰ ਵਿਕਸਿਤ ਭਾਰਤ’ (‘India’s Techade: Chips for Viksit Bharat’) ਪ੍ਰੋਗਰਾਮ ਵਿੱਚ ਸ਼ਾਮਲ ਹੋਏ
March 13th, 11:12 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਇੰਡੀਆਜ਼ ਟੈੱਕੇਡ: ਚਿਪਸ ਫੌਰ ਵਿਕਸਿਤ ਭਾਰਤ’ (‘India’s Techade: Chips for Viksit Bharat’) ਪ੍ਰੋਗਰਾਮ ਨੂੰ ਸੰਬੋਧਨ ਕੀਤਾ ਅਤੇ ਲਗਭਗ 1.25 ਲੱਖ ਕਰੋੜ ਰੁਪਏ ਦੇ ਤਿੰਨ ਸੈਮੀਕੰਡਕਟਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਗੁਜਰਾਤ ਦੇ ਧੋਲੇਰਾ ਵਿੱਚ ਵਿਸ਼ੇਸ਼ ਨਿਵੇਸ਼ ਖੇਤਰ (ਡੀਐੱਸਆਈਆਰ- DSIR) ਵਿੱਚ ਸੈਮੀਕੰਡਕਟਰ ਨਿਰਮਾਣ ਸੁਵਿਧਾ (Semiconductor fabrication facility), ਅਸਾਮ ਦੇ ਮੋਰੀਗਾਓਂ(Morigaon) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ- OSAT) ਸੁਵਿਧਾ ਅਤੇ ਗੁਜਰਾਤ ਦੇ ਸਾਣੰਦ(Sanand) ਵਿੱਚ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ- OSAT) ਸੁਵਿਧਾ ਸ਼ਾਮਲ ਹਨ।ਇੰਡੀਆ ਮੋਬਾਇਲ ਕਾਂਗਰਸ ਦੇ 7ਵੇਂ ਸੰਸਕਰਣ ਦੇ ਉਦਘਾਟਨ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 27th, 10:56 am
India Mobile Congress ਦੇ ਇਸ ਸੱਤਵੇਂ ਐਡੀਸ਼ਨ ਵਿੱਚ ਤੁਹਾਡੇ ਸਭ ਦੇ ਦਰਮਿਆਨ ਆਉਣਾ ਆਪਣੇ ਆਪ ਵਿੱਚ ਇੱਕ ਸੁਖਦ ਅਨੁਭਵ ਹੈ। 21ਵੀਂ ਸਦੀ ਦੀ ਤੇਜ਼ੀ ਨਾਲ ਬਦਲੀ ਹੋਈ ਦੁਨੀਆ ਵਿੱਚ ਇਹ ਆਯੋਜਨ ਕਰੋੜਾਂ ਲੋਕਾਂ ਦਾ ਕਿਸਮਤ ਬਦਲਣ ਦੀ ਸਮੱਰਥਾ ਰੱਖਦਾ ਹੈ। ਇੱਕ ਸਮਾਂ ਸੀ, ਜਦੋਂ ਅਸੀਂ Future ਦੀ ਗੱਲ ਕਰਦੇ ਸਨ, ਤਾਂ ਉਸ ਦਾ ਅਰਥ ਅਗਲਾ ਦਾਹਕਾ, ਇਹ 20-30 ਸਾਲ ਬਾਅਦ ਦਾ ਸਮਾਂ, ਜਾਂ ਫਿਰ ਅਗਲੀ ਸ਼ਤਾਬਦੀ ਹੁੰਦਾ ਸੀ। ਲੇਕਿਨ ਅੱਜ ਹਰ ਦਿਨ ਟੈਕਨੋਲੋਜੀ ਵਿੱਚ ਤੇਜ਼ੀ ਨਾਲ ਹੁੰਦੇ ਪਰਿਵਰਤਨ ਦੇ ਕਾਰਨ ਅਸੀਂ ਕਹਿੰਦੇ ਹਨ ‘the future is here and now’, ਹੁਣ ਕੁਝ ਮਿੰਟ ਪਹਿਲੇ, ਮੈਂ ਇੱਥੇ Exhibition ਵਿੱਚ ਲੱਗੇ ਕੁਝ Stalls ਦੇਖੇ। ਇਸ Exhibition ਵਿੱਚ ਮੈਂ ਉਸੀ Future ਦੀ ਝਲਕ ਦੇਖੀ। ਚਾਹੇ telecom ਹੋਵੇ, technology ਹੋਵੇ ਜਾਂ ਫਿਰ connectivity, ਚਾਹੇ 6G ਹੋਵੇ, AI ਹੋਵੇ, cybersecurity ਹੋਵੇ, semiconductors ਹੋਵੇ,ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਦੇ 7ਵੇਂ ਸੰਸਕਰਣ ਦਾ ਉਦਘਾਟਨ ਕੀਤਾ
October 27th, 10:35 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਇੰਡੀਆ ਮੋਬਾਈਲ ਕਾਂਗਰਸ 2023 ਦੇ 7ਵੇਂ ਸੰਸਕਰਣ ਦਾ ਉਦਘਾਟਨ ਕੀਤਾ। 'ਗਲੋਬਲ ਡਿਜੀਟਲ ਇਨੋਵੇਸ਼ਨ' ਥੀਮ ਦੇ ਨਾਲ 27 ਤੋਂ 29 ਅਕਤੂਬਰ 2023 ਤੱਕ ਆਯੋਜਿਤ ਹੋਣ ਵਾਲੀ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ), ਏਸ਼ੀਆ ਦਾ ਸਭ ਤੋਂ ਵੱਡਾ ਦੂਰਸੰਚਾਰ, ਮੀਡੀਆ ਅਤੇ ਟੈਕਨੋਲੋਜੀ ਮੰਚ ਹੈ। ਆਈਐੱਮਸੀ 2023 ਦਾ ਉਦੇਸ਼ ਪ੍ਰਮੁੱਖ ਆਧੁਨਿਕ ਟੈਕਨੋਲੋਜੀਆਂ ਦੇ ਵਿਕਾਸਕਰਤਾ, ਨਿਰਮਾਤਾ ਅਤੇ ਨਿਰਯਾਤਕ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਨੂੰ 100 '5ਜੀ ਯੂਜ਼ ਕੇਸ ਲੈਬਜ਼' ਦਾ ਤੋਹਫ਼ਾ ਦਿੱਤਾ।ਕੈਬਨਿਟ ਨੇ ਆਈਟੀ ਹਾਰਡਵੇਅਰ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ – 2.0 ਨੂੰ ਪ੍ਰਵਾਨਗੀ ਦਿੱਤੀ
May 17th, 03:59 pm
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 17,000 ਕਰੋੜ ਰੁਪਏ ਦੇ ਬਜਟ ਖਰਚੇ ਨਾਲ ਆਈਟੀ ਹਾਰਡਵੇਅਰ ਲਈ ਉਤਪਾਦਨ ਲਿੰਕਡ ਇੰਸੈਂਟਿਵ ਸਕੀਮ 2.0 ਨੂੰ ਪ੍ਰਵਾਨਗੀ ਦੇ ਦਿੱਤੀ ਹੈ।