ਪ੍ਰਧਾਨ ਮੰਤਰੀ 16 ਫਰਵਰੀ ਨੂੰ ‘ਵਿਕਸਿਤ ਭਾਰਤ ਵਿਕਸਿਤ ਰਾਜਸਥਾਨ’ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ
February 15th, 03:07 pm
ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ (Jal Jeevan Mission) ਦੇ ਤਹਿਤ ਪ੍ਰੋਜੈਕਟਾਂ ਸਹਿਤ ਲਗਭਗ 2400 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਦਾ ਉਦੇਸ਼ ਰਾਜਸਥਾਨ ਵਿੱਚ ਸਵੱਛ ਪੇਅਜਲ (clean drinking water) ਪ੍ਰਦਾਨ ਕਰਨ ਦੇ ਲਈ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣਾ ਹੈ। ਇਹ ਪ੍ਰੋਜੈਕਟ ਦੇਸ਼ ਭਰ ਵਿੱਚ ਵਿਅਕਤੀਗਤ ਘਰੇਲੂ ਨਲ ਕਨੈਕਸ਼ਨ (inpidual household tap connections) ਦੇ ਜ਼ਰੀਏ ਸਵੱਛ ਪੇਅਜਲ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਸਮਰਪਣ ਨੂੰ ਦਿਖਾਉਂਦੇ ਹਨ।