ਤੁਹਾਡੀ ਵੋਟ ਸਸ਼ਕਤ ਭਾਰਤ-ਵਿਕਸਿਤ ਭਾਰਤ ਦੀ ਗਰੰਟੀ ਬਣੇਗੀ: ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿੱਚ ਪ੍ਰਧਾਨ ਮੰਤਰੀ ਮੋਦੀ

May 17th, 11:25 am

ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੇਤਰ ਵਿੱਚ ਪਾਣੀ ਦੀ ਸਮੱਸਿਆ ਦੂਰ ਕਰਨ ਦੇ ਲਈ ਉਨ੍ਹਾਂ ਦੀ ਸਰਕਾਰ 40 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਰਹੀ ਹੈ ਅਤੇ ਸਬੰਧਿਤ ਯੋਜਨਾ ਦੇ ਪੂਰਾ ਹੋਣ ‘ਤੇ ਬੁੰਦੇਲਖੰਡ ਦੇ ਵਿਕਾਸ ਨੂੰ ਨਵੀਂ ਉਚਾਈ ਮਿਲੇਗੀ। ਤੁਸ਼ਟੀਕਰਨ ਦੇ ਲਈ ਵਿਰੋਧੀ ਧਿਰ ਦੀ ਆਲੋਚਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਸਪਾ-ਕਾਂਗਰਸ ਤੁਹਾਡੇ ਤੋਂ ਵੋਟਾਂ ਲੈਂਦੇ ਹਨ, ਲੇਕਿਨ ਸਰਕਾਰ ਵਿੱਚ ਆਉਣ ਤੋਂ ਬਾਅਦ ਸੁਗਾਤ, ਵੋਟ ਜਿਹਾਦ ਕਰਨ ਵਾਲਿਆਂ ਨੂੰ ਵੰਡਦੇ ਹਨ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ, ਫਤਿਹਪੁਰ ਅਤੇ ਹਮੀਰਪੁਰ ਵਿੱਚ ਜਨ ਸਭਾਵਾਂ ਕੀਤੀਆਂ

May 17th, 11:10 am

ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ, ਫਤਿਹਪੁਰ ਅਤੇ ਹਮੀਰਪੁਰ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਨਵੀਂ ਸਰਕਾਰ 'ਚ ਗ਼ਰੀਬਾਂ, ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਦੇ ਲਈ ਅਨੇਕ ਬੜੇ ਫ਼ੈਸਲੇ ਲੈਣ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਅਤੇ ਪੂਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ਦੀ ਹੈਟ੍ਰਿਕ ਬਣਨ ਜਾ ਰਹੀ ਹੈ। ਇਸ ਤੋਂ ਬਾਅਦ ਫਤਿਹਪੁਰ ਦੀ ਜਨ ਸਭਾ 'ਚ ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਸਪਾ 'ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਪੰਜੇ ਅਤੇ ਸਾਇਕਲ ਦੇ ਸੁਪਨੇ ਟੁੱਟ ਗਏ ਹਨ ਅਤੇ ਹੁਣ 4 ਜੂਨ ਦੇ ਬਾਅਦ ਦੀ ਪਲਾਨਿੰਗ ਹੋ ਰਹੀ ਹੈ ਕਿ ਹਾਰ ਦਾ ਠੀਕਰਾ ਕਿਸ 'ਤੇ ਫੋੜਿਆ ਜਾਵੇ। ਉੱਥੇ ਹੀ ਹਮੀਰਪੁਰ 'ਚ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸਪਾ-ਕਾਂਗਰਸ ਵਾਲੇ ਤੁਹਾਡੇ ਤੋਂ ਵੋਟਾਂ ਤਾਂ ਲੈਂਦੇ ਹਨ, ਲੇਕਿਨ ਸਰਕਾਰ 'ਚ ਆਉਣ ਤੋਂ ਬਾਅਦ, ਸੁਗਾਤ ਵੋਟ ਜਿਹਾਦ ਕਰਨ ਵਾਲਿਆਂ ਨੂੰ ਵੰਡਦੇ ਹਨ।