ਪੋਲੈਂਡ ਗਣਰਾਜ ਅਤੇ ਯੂਕ੍ਰੇਨ ਦੀ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ

August 21st, 09:07 am

ਮੇਰੀ ਪੋਲੈਂਡ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਅਸੀਂ ਆਪਣੇ ਕੂਟਨੀਤਕ ਸਬੰਧਾਂ ਦੇ 70 ਵਰ੍ਹੇ ਪੂਰੇ ਕਰ ਰਹੇ ਹਾਂ। ਪੋਲੈਂਡ ਮੱਧ ਯੂਰੋਪ ਵਿੱਚ ਇੱਕ ਪ੍ਰਮੁੱਖ ਆਰਥਿਕ ਭਾਗੀਦਾਰ ਹੈ। ਲੋਕਤੰਤਰ ਅਤੇ ਬਹੁਲਤਾਵਾਦ ਦੇ ਪ੍ਰਤੀ ਸਾਡੀ ਆਪਸੀ ਪ੍ਰਤੀਬੱਧਤਾ ਸਾਡੇ ਸਬੰਧਾਂ ਨੂੰ ਹੋਰ ਅਧਿਕ ਮਜ਼ਬੂਤ ਬਣਾਉਂਦੀ ਹੈ। ਮੈਂ ਸਾਡੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਆਪਣੇ ਮਿੱਤਰ ਪ੍ਰਧਾਨ ਮੰਤਰੀ ਡੋਨਾਲਡ ਟਸਕ ਅਤੇ ਰਾਸ਼ਟਰਪਤੀ ਆਂਦ੍ਰੇਜ ਡੁਡਾ ਨਾਲ ਮਿਲਣ ਲਈ ਉਤਸੁਕ ਹਾਂ। ਮੈਂ ਪੋਲੈਂਡ ਵਿੱਚ ਜੀਵੰਤ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਾਂਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪੋਲੈਂਡ ਦੇ ਰਾਸ਼ਟਰਪਤੀ ਮਹਾਮਹਿਮ ਆਂਦ੍ਰੇਜ ਡੂਡਾ (H.E. Andrzej Duda) ਦੇ ਦਰਮਿਆਨ ਫੋਨ ’ਤੇ ਗੱਲਬਾਤ

March 01st, 10:45 pm

ਪ੍ਰਧਾਨ ਮੰਤਰੀ ਨੇ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਿੱਚ ਪੋਲੈਂਡ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਅਤੇ ਯੂਕ੍ਰੇਨ ਤੋਂ ਪੋਲੈਂਡ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਵੀਜ਼ਾ ਜ਼ਰੂਰਤਾਂ ਵਿੱਚ ਢਿੱਲ ਦੇਣ ਦੀ ਵਿਸ਼ੇਸ਼ ਵਿਵਸਥਾ ਕਰਨ ’ਤੇ ਰਾਸ਼ਟਰਪਤੀ ਡੂਡਾ ਦਾ ਗਰਮਜੋਸ਼ੀ ਨਾਲ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਕਠਿਨ ਸਮੇਂ ਵਿੱਚ ਪੋਲੈਂਡ ਦੇ ਨਾਗਰਿਕਾਂ ਦੁਆਰਾ ਭਾਰਤੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕਰਨ ਅਤੇ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਲਈ ਖਾਸ ਤੌਰ ’ਤੇ ਸਰਾਹਨਾ ਕੀਤੀ।