ਪ੍ਰਧਾਨ ਮੰਤਰੀ ਨੇ ਭੂਟਾਨ ਦੇ ਮਹਾਰਾਜਾ ਅਤੇ ਮਹਾਰਾਣੀ ਨਾਲ ਮੁਲਾਕਾਤ ਕੀਤੀ

December 05th, 03:42 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭੂਟਾਨ ਦੇ ਮਹਾਰਾਜਾ ਜਿਗਮੇ ਖੇਸਰ ਨਮਗਿਯਾਲ ਵਾਂਗਚੁਕ (Jigme Khesar Namgyel Wangchuck) ਅਤੇ ਭੂਟਾਨ ਦੀ ਮਹਾਰਾਣੀ ਜੇਤਸੁਨ ਪੇਮਾ ਵਾਂਗਚੁਕ (Jetsun Pema Wangchuck) ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਾਰਚ 2024, ਦੇ ਆਪਣੇ ਸਰਕਾਰੀ ਦੌਰੇ ਦੌਰਾਨ ਭੂਟਾਨ ਦੀ ਸਰਕਾਰ ਅਤੇ ਲੋਕਾਂ ਵੱਲੋਂ ਕੀਤੀ ਗਈ ਬੇਮਿਸਾਲ ਨਿੱਘੀ ਮੇਜ਼ਬਾਨੀ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਭੂਟਾਨ ਪਹੁੰਚੇ

March 22nd, 09:53 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22-23 ਮਾਰਚ 2024 ਤੱਕ ਭੂਟਾਨ ਦੀ ਸਟੇਟ ਵਿਜ਼ਿਟ ਦੇ ਲਈ ਅੱਜ ਪਾਰੋ (Paro) ਵਿਖੇ ਪਹੁੰਚੇ। ਇਹ ਯਾਤਰਾ ਭਾਰਤ ਅਤੇ ਭੂਟਾਨ ਦੇ ਦਰਮਿਆਨ ਨਿਯਮਿਤ ਉੱਚ ਪੱਧਰੀ ਅਦਾਨ-ਪ੍ਰਦਾਨ ਦੀ ਪਰੰਪਰਾ ਅਤੇ ਸਰਕਾਰ ਦੀ ਗੁਆਂਢੀ ਪ੍ਰਥਮ ਨੀਤੀ (Neighbourhood First Policy) ‘ਤੇ ਜ਼ੋਰ ਦੇਣ ਦੇ ਅਨੁਸਾਰ ਹੈ।