ਕੈਬਨਿਟ ਨੇ ਮਹਾਰਾਸ਼ਟਰ ਦੇ ਵਧਾਵਨ ਵਿੱਚ ਸਾਰੇ ਮੌਸਮਾਂ ਵਿੱਚ ਸੰਚਾਲਨ ਯੋਗ ਗ੍ਰੀਨਫੀਲਡ ਡੀਪਡ੍ਰਾਫਟ ਮੇਜਰ ਪੋਰਟ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ
June 19th, 09:07 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਮਹਾਰਾਸ਼ਟਰ ਦੇ ਦਹਾਨੁ ਦੇ ਪਾਸ ਵਧਾਵਨ ਵਿੱਚ ਇੱਕ ਪ੍ਰਮੁੱਖ ਪੋਰਟ (Major Port at Vadhavan near Dahanu in Maharastra) ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ। ਇਸ ਪ੍ਰੋਜੈਕਟ ਦਾ ਨਿਰਮਾਣ ਵਧਾਵਨ ਪੋਰਟ ਪ੍ਰੋਜੈਕਟ ਲਿਮਿਟੇਡ (VPPL-ਵੀਪੀਪੀਐੱਲ) ਦੁਆਰਾ ਕੀਤਾ ਜਾਵੇਗਾ, ਜੋ ਜਵਾਹਰਲਾਲ ਨਹਿਰੂ ਪੋਰਟ ਅਥਾਰਿਟੀ (JNPA-ਜੇਐੱਨਪੀਏ) ਅਤੇ ਮਹਾਰਾਸ਼ਟਰ ਮੈਰੀਟਾਇਮ ਬੋਰਡ (MMB-ਐੱਮਐੱਮਬੀ) ਦੁਆਰਾ ਗਠਿਤ ਇੱਕ ਐੱਸਪੀਵੀ(SPV) ਹੈ, ਜਿਸ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਕ੍ਰਮਵਾਰ 74% ਅਤੇ 26% ਹੈ। ਵਧਾਵਨ ਪੋਰਟ ਨੂੰ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਧਾਵਨ ਵਿੱਚ ਗ੍ਰੀਨਫੀਲਡ ਡੀਪ ਡ੍ਰਾਫਟ ਮੇਜਰ ਪੋਰਟ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ, ਜੋ ਸਾਰੇ ਮੌਸਮਾਂ ਵਿੱਚ ਸੰਚਾਲਨ ਯੋਗ ਹੋਵੇਗੀ।